MP ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਲਈ ਪੰਜਾਬ ਪੁਲਿਸ ਦੇ SP ਹਰਪਾਲ ਸਿੰਘ ਵੱਲੋ ਵਰਤੀ ਗੈਰ ਇਖਲਾਕੀ ਭਾਸ਼ਾ ਲਈ SP ਖਿਲਾਫ ਸਖ਼ਤ ਕਰਵਾਈ ਦੀ ਮੰਗ
ਪੰਜ ਮੈਂਬਰੀ ਭਰਤੀ ਕਮੇਟੀ ਮੈਂਬਰ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋ ਸਾਂਝੇ ਰੂਪ ਵਿੱਚ ਮੰਗ ਕੀਤੀ ਗਈ ਹੈ ਕਿ ਸਾਂਸਦ ਭਾਈ ਅਮ੍ਰਿਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨਾਲ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ਵੱਲੋ ਵਰਤੀ ਗੈਰ ਇਖਲਾਕੀ, ਗੈਰ ਵਾਜਿਬ ਅਤੇ ਗੈਰ ਕਾਨੂੰਨੀ ਮੌਖਿਕ ਭਾਸ਼ਾ ਲਈ ਸਖ਼ਤ ਕਰਵਾਈ ਕਰਦੇ ਹੋਏ ਤੁਰੰਤ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ।
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਨੂੰ ਜਮਹੂਰੀਅਤ ਢੰਗ ਨਾਲ ਸੰਵਿਧਾਨਕ ਤਰੀਕੇ ਜਰੀਏ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵੋਟਰਾਂ ਨੇ ਆਪਣਾ ਨੁਮਾਇਦਾ ਚੁਣਿਆ ਹੈ ਤਾਂ ਇੱਕ ਪੁਲਿਸ ਅਧਿਕਾਰੀ ਕਿਸ ਅਧਾਰ ਤੇ ਓਹਨਾ ਦੀ ਮਾਤਾ ਨਾਲ ਦੁਰਵਿਹਾਰ ਕਰ ਰਿਹਾ ਸੀ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਭਾਈ ਅਮ੍ਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ ਵਿੱਚ ਬੰਦ ਹਨ, ਜਦੋਂ ਉਹਨਾਂ ਦੇ ਸਾਥੀਆਂ ਨੂੰ ਅੰਮ੍ਰਿਤਸਰ ਕੋਰਟ ਵਿੱਚ ਪੇਸ਼ ਕੀਤਾ ਜਾ ਰਿਹਾ ਸੀ ਤਾਂ ਐਸਪੀ ਰੈਂਕ ਦੇ ਅਧਿਕਾਰੀ ਹਰਪਾਲ ਸਿੰਘ ਖੁਦ ਕਾਨੂੰਨੀ ਦਾਇਰੇ ਤੋਂ ਬਾਹਰ ਦੀ ਭਾਸ਼ਾ ਵਰਤਦਾ ਹੋਇਆ ਨਜਰ ਆਇਆ।
ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਜਿਸ ਵੱਡੇ ਦੋਸ਼ ਹੇਠ ਭਾਈ ਅਮ੍ਰਿਤਪਾਲ ਸਿੰਘ ਉਪਰ ਐਨਐਸਏ ਵਰਗੀਆਂ ਧਰਾਵਾਂ ਲੱਗੀਆਂ ਹਨ,ਜਿਸ ਨੂੰ ਵਾਰ ਵਾਰ ਵਧਾਇਆ ਜਾ ਰਿਹਾ ਹੈ, ਉਸ ਨੂੰ ਸਾਬਿਤ ਕਰਨ ਜਾਂ ਕੋਰਟ ਵਿੱਚ ਇੱਕ ਤੱਥ ਤੱਕ ਪੇਸ਼ ਨਹੀਂ ਹੋ ਸਕਿਆ।ਪੰਜ ਮੈਂਬਰੀ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਅਜਿਹੇ ਜਾਬਤਾ ਤੋੜਨ ਵਾਲੇ ਪੁਲਿਸ ਅਫ਼ਸਰਾਂ ਦੀ ਭਾਸ਼ਾ ਅਤੇ ਕੀਤੇ ਗੈਰ ਮਨੁੱਖੀ ਕਾਰਜਾਂ ਦਾ ਸੰਤਾਪ ਪਹਿਲਾਂ ਵੀ ਭੁਗਤ ਚੁੱਕਾ ਹੈ।
ਐਸਪੀ ਹਰਪਾਲ ਸਿੰਘ ਨੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਭਰਤੀ ਕਮੇਟੀ ਮੈਬਰਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਅਜਿਹੇ ਪੁਲਿਸ ਅਫ਼ਸਰਾਂ ਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ, ਤੁਰੰਤ ਪ੍ਰਭਾਵ ਨਾਲ ਡਿਊਟੀ ਦੌਰਾਨ ਇੱਕ ਬਜੁਰਗ ਮਾਤਾ ਨਾਲ ਕੀਤੇ ਦਰਵਿਹਾਰ ਅਤੇ ਵਰਤੀ ਗੈਰ ਵਾਜਬ, ਗੈਰ ਇਖਲਾਕੀ ਅਤੇ ਗੈਰ ਕਾਨੂੰਨੀ ਭਾਸ਼ਾ ਦੇ ਚਲਦੇ ਮੁਅੱਤਲ ਕਰਨਾ ਚਾਹੀਦਾ ਹੈ।