Breaking News

MP Amritpal Singh: MP ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ਤੋਂ ਆਇਆ ਬਿਆਨ

MP Amritpal Singh: MP ਅੰਮ੍ਰਿਤਪਾਲ ਸਿੰਘ ਦਾ ਜੇਲ੍ਹ ਤੋਂ ਆਇਆ ਬਿਆਨ, ਕਿਹਾ- ਇਸ ਸੰਗਠਨ ਦੇ ਮੈਂਬਰਾਂ ਵੱਲੋਂ ਕੀਤੇ ਕਿਸੇ ਵੀ ਕਾਰਜ ਲਈ ਮੈਂ ਨਹੀਂ ਹੋਵਾਂਗਾ ਜ਼ਿੰਮੇਵਾਰ !

 

 

 

Amritpal Singh: ਅਕਾਲੀ ਦਲ ਵਾਰਿਸ ਪੰਜਾਬ ਦੇ ਨੇਤਾ ਅੰਮ੍ਰਿਤਪਾਲ ਸਿੰਘ ਖਾਲਸਾ (ਖਡੂਰ ਸਾਹਿਬ ਦੇ ਸੰਸਦ ਮੈਂਬਰ) ਨੇ ਇੱਕ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਦਾ ਕਨੇਡਾ ਵਿੱਚ ਗਠਿਤ AKF ਇੰਟਰਨੈਸ਼ਨਲ ਅਸੋਸੀਏਸ਼ਨ ਨਾਮੀ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਜਥੇਬੰਦੀ ਦੇ ਗਠਨ ਨੂੰ ਅਧਾਰ ਬਣਾ ਕੇ ਅੰਮ੍ਰਿਤਪਾਲ ਸਿੰਘ ਉੱਪਰ ਤੀਜੀ ਵਾਰ ਨੈਸ਼ਨਲ ਸਕਿਓਰਿਟੀ ਐਕਟ (NSA) ਲਾਗੂ ਕੀਤਾ ਗਿਆ ਹੈ।

 

 

 

 

 

 

 

 

 

 

 

 

 

 

 

 

 

 

ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਤੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਲਿਖਿਆ ਗਿਆ ਹੈ ਕਿ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਅਸੀਂ ਦੇਸ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਰੀ ਕਨੇਡਾ ਵਿੱਚ ਕੁਝ ਵਿਅਕਤੀਆਂ ਵੱਲੋਂ ਗਠਿਤ AKF INTERNATIONAL ASSOCIATION ਨਾਮੀ ਜਥੇਬੰਦੀ ਨਾਲ ਸਾਡਾ ਕਿਸੇ ਵੀ ਕਿਸਮ ਦਾ ਕੋਈ ਸਬੰਧ ਨਹੀ ਹੈ। ਕੈਨੇਡਾ ਵਿਚਲੀ ਇਸ ਜਥੇਬੰਦੀ ਦੇ ਗਠਨ ਨੂੰ ਅਧਾਰ ਬਣਾ ਹਕੂਮਤ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਤੀਸਰੀ ਵਾਰ NSA ਵੀ ਲਗਾਈ ਜਾ ਚੁੱਕੀ ਹੈ। ਆਓਣ ਵਾਲੇ ਸਮੇਂ ਵਿੱਚ ਇਸ ਸੰਸਥਾ ਅਤੇ ਇਸਦੇ ਮੈਂਬਰਾਂ ਵੱਲੋਂ ਕੀਤੇ ਗਏ ਕਿਸੇ ਵੀ ਕਿਸਮ ਦੇ ਕਾਰਜ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ(ਐਮ.ਪੀ. ਖਡੂਰ ਸਾਹਿਬ) ਜ਼ੁੰਮੇਵਾਰ ਨਹੀ ਹੋਣਗੇ।

 

 

 

 

 

 

 

 

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਗੁਰੂ ਪੰਥ ਦੇ ਦਾਸ
ਅਕਾਲੀ ਦਲ ਵਾਰਿਸ ਪੰਜਾਬ ਦੇ

ਇਹ ਮਾਮਲਾ ਦਿਖਾਉਂਦਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਕੇਸ ਵਿੱਚ ਸਿਰਫ਼ ਸਥਾਨਕ ਮੁੱਦੇ ਹੀ ਨਹੀਂ, ਬਲਕਿ ਅੰਤਰਰਾਸ਼ਟਰੀ ਜੁੜਾਅ ਦੇ ਆਰੋਪ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਉਹ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

 

 

 

 

 

 

 

 

 

 

 

 

 

 

 

 

 

 

 

 

 

 

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਸਪੱਸ਼ਟੀਕਰਨ

ਅਸੀਂ ਦੇਸ ਵਿਦੇਸ਼ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਸਰੀ ਕਨੇਡਾ ਵਿੱਚ ਕੁਝ ਵਿਅਕਤੀਆਂ ਵੱਲੋਂ ਗਠਿਤ AKF INTERNATIONAL ASSOCIATION ਨਾਮੀ ਜਥੇਬੰਦੀ ਨਾਲ ਸਾਡਾ ਕਿਸੇ ਵੀ ਕਿਸਮ ਦਾ ਕੋਈ ਸਬੰਧ ਨਹੀ ਹੈ।

ਕਨੇਡਾ ਵਿਚਲੀ ਇਸ ਜਥੇਬੰਦੀ ਦੇ ਗਠਨ ਨੂੰ ਅਧਾਰ ਬਣਾ ਹਕੂਮਤ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਤੀਸਰੀ ਵਾਰ NSA ਵੀ ਲਗਾਈ ਜਾ ਚੁੱਕੀ ਹੈ। ਆਓਣ ਵਾਲੇ ਸਮੇਂ ਵਿੱਚ ਇਸ ਸੰਸਥਾ ਅਤੇ ਇਸਦੇ ਮੈਂਬਰਾਂ ਵੱਲੋਂ ਕੀਤੇ ਗਏ ਕਿਸੇ ਵੀ ਕਿਸਮ ਦੇ ਕਾਰਜ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ(ਐਮ.ਪੀ. ਖਡੂਰ ਸਾਹਿਬ) ਜ਼ੁੰਮੇਵਾਰ ਨਹੀ ਹੋਣਗੇ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਗੁਰੂ ਪੰਥ ਦੇ ਦਾਸ
ਅਕਾਲੀ ਦਲ ਵਾਰਿਸ ਪੰਜਾਬ ਦੇ

Check Also

Rana Balachauria ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਕਤਲ ਕੇਸ: ਪੁਲੀਸ ਨੇ ਦੋ ਸ਼ੂਟਰਾਂ ਸਣੇ ਤਿੰਨ ਦੀ ਪਛਾਣ ਕੀਤੀ

Just a couple of days ago, Rana Balachauria’s got married on 4 December. Unidentified Miscreants …