ਰਵਨੀਤ ਬਿੱਟੂ ਦਾ ਰਾਹੁਲ ਗਾਂਧੀ ‘ਤੇ ਵਿਵਾਦਿਤ ਬਿਆਨ,ਭੜਕੀ ਕਾਂਗਰਸ, ਬੋਲੀ- ਸ਼ਾਸਤਰਾਂ ‘ਚ ਤੇਰੇ ਵਰਗੇ ਲੋਕਾਂ ਨੂੰ ਆਸਤੀਨ ਦਾ ਸੱਪ…
ਰਾਹੁਲ ਗਾਂਧੀ ਦੇਸ਼ ਦਾ ਨੰਬਰ ਇੱਕ ਅਤਿਵਾਦੀ: ਰਵਨੀਤ ਬਿੱਟੂ
ਕਾਂਗਰਸ ਵੱਲੋਂ ਬਿੱਟੂ ਦੀਆਂ ਟਿੱਪਣੀਆਂ ਅਪਮਾਨਜਨਕ ਕਰਾਰ
ਗੋਦੀ ਮੀਡੀਆ ਨੂੰ ਛੱਡ ਕੇ ਮੁਲਕ ਦੇ ਕਈ ਸੀਨੀਅਰ ਪੱਤਰਕਾਰਾਂ ਦਾ ਇਹ ਖਿਆਲ ਹੈ ਕਿ ਕੇਜਰੀਵਾਲ ਨੂੰ ਜਮਾਨਤ ਹਰਿਆਣਾ ਚੋਣਾਂ ਦੇ ਮੱਦੇਨਜ਼ਰ ਮਿਲੀ ਹੈ ਤਾਂ ਕਿ ਆਪ ਉਥੇ ਕਾਂਗਰਸ ਦੀਆਂ ਵੋਟਾਂ ਕੱਟ ਸਕੇ ਅਤੇ ਭਾਜਪਾ ਦੀ ਮੱਦਦ ਹੋ ਸਕੇ।
ਸੀਨੀਅਰ ਪੱਤਰਕਾਰ ਸ਼੍ਰਵਣ ਗਰਗ ਨੇ ਤਾਂ ਸਿੱਧੀ ਟਿੱਪਣੀ ਕੀਤੀ ਹੈ ਕਿ ਕੇਜਰੀਵਾਲ ਜਿੰਨਾ ਜ਼ੋਰਦਾਰ ਪ੍ਰਚਾਰ ਭਾਜਪਾ ਖਿਲਾਫ ਕਰੇਗਾ, ਓਨਾ ਹੀ ਕਾਂਗਰਸ ਦਾ ਨੁਕਸਾਨ ਵੱਧ ਹੋਵੇਗਾ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦਾ ਤਾਂ ਪਤਾ ਲੱਗ ਸਕਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਕੀ ਹੈ ਪਰ ਕੇਜਰੀਵਾਲ ਬਾਰੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਕੇਂਦਰੀ ਮੰਤਰੀ ਅਤੇ ਭਾਜਪਾ ਆਗੂੁ ਰਵਨੀਤ ਸਿੰਘ ਬਿੱਟੂ ਨੇ ਅੱਜ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ‘ਦੇਸ਼ ਨੰਬਰ ਇੱਕ ਅਤਿਵਾਦੀ’ ਕਰਾਰ ਦਿੰਦਿਆਂ ਨਵਾਂ ਵਿਵਾਦ ਛੇੜ ਦਿੱਤਾ ਹੈ। ਬਿੱਟੂ ਨੇ ਇਹ ਟਿੱਪਣੀ ਰਾਹੁਲ ਵੱਲੋਂ ਅਮਰੀਕਾ ’ਚ ਪਿਛਲੇ ਹਫ਼ਤੇ ਸਿੱਖ ਭਾਈਚਾਰੇ ਸਬੰਧੀ ਦਿੱਤੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕੀਤੀ। ਭਾਗਲਪੁਰ ’ਚ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨੂੰ ‘ਦੇਸ਼ ਦਾ ਨੰਬਰ ਇੱਕ ਅਤਿਵਾਦੀ’ ਕਰਾਰ ਦਿੱਤਾ ਅਤੇ ਕਿਹਾ ਕਿ ‘ਉਹ ਭਾਰਤੀ ਨਹੀਂ ਹੈ।’’ ਦੂਜੇ ਪਾਸੇ ਕਾਂਗਰਸ ਨੇ ਬਿੱਟੂ ਦੀ ਟਿੱਪਣੀ ਦੀ ਨਿਖੇਧੀ ਕੀਤੀ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ‘ਅਪਮਾਨਜਨਕ, ਗ਼ੈਰਸੰਵਿਧਾਨਕ, ਜਮਹੂਰੀਅਤ ਦਾ ਅਪਮਾਨ ਹੈ।’’
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸ਼ਨੀਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਜਿਸ ਤੋਂ ਬਾਅਦ ਸਿਆਸੀ ਗਲਿਆਰਿਆਂ ਦਾ ਮਾਹੌਲ ਗਰਮ ਹੋ ਗਿਆ। ਬਿੱਟੂ ਦੇ ਇਸ ਬਿਆਨ ‘ਤੇ ਕਾਂਗਰਸ ਗੁੱਸੇ ‘ਚ ਹੈ।
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸ਼ਨੀਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ‘ਤੇ ਵਿਵਾਦਿਤ ਬਿਆਨ ਦਿੱਤਾ ਹੈ। ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਅੱਤਵਾਦੀ ਨੰਬਰ-1 ਕਿਹਾ ਹੈ। ਬਿੱਟੂ ਦੇ ਇਸ ਬਿਆਨ ‘ਤੇ ਕਾਂਗਰਸ ਗੁੱਸੇ ‘ਚ ਹੈ। ਕਾਂਗਰਸ ਨੇਤਾ ਸੁਪ੍ਰੀਆ ਸ਼੍ਰੀਨੇਤ ਨੇ ਕਿਹਾ, ਧਰਮ ਗ੍ਰੰਥਾਂ ਵਿੱਚ ਤੁਹਾਡੇ ਵਰਗੇ ਲੋਕਾਂ ਨੂੰ ਹੀ ਆਸਤੀਨ ਦਾ ਸੱਪ ਕਿਹਾ ਗਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਬਿੱਟੂ ‘ਤੇ ਨਿਸ਼ਾਨਾ ਸਾਧਦੇ ਹੋਏ ਸੁਪ੍ਰੀਆ ਸ਼੍ਰੀਨੇਟ ਨੇ ਲਿਖਿਆ, ਰਾਹੁਲ ਗਾਂਧੀ ਦੇ ਮਗਰ ਲੱਗ ਕੇ ਆਪਣਾ ਪੂਰਾ ਸਿਆਸੀ ਕਰੀਅਰ ਬਣਾਉਣ ਵਾਲਾ, ਸੱਤਾ ਦੇ ਲਾਲਚ ‘ਚ ਆਪਣੇ ਵਿਰੋਧੀਆਂ ਦੀ ਗੋਦ ‘ਚ ਬੈਠ ਕੇ ਸਸਤੇ ਬਿਆਨ ਦੇ ਰਿਹਾ ਹੈ। ਰਵਨੀਤ ਬਿੱਟੂ, ਹੋਰ ਭੌਂਕਣ ਕਿਉਂਕਿ ਦੁਨੀਆਂ ਨੂੰ ਤੁਹਾਡੇ ਬਾਰੇ ਸੱਚ ਪਤਾ ਹੋਣਾ ਚਾਹੀਦਾ ਹੈ। ਸ਼ਾਸਤਰਾਂ ਵਿੱਚ ਤੁਹਾਡੇ ਵਰਗੇ ਲੋਕਾਂ ਨੂੰ ਆਸਤੀਨ ਵਿੱਚ ਸੱਪ ਕਿਹਾ ਗਿਆ ਹੈ।
ਬਿੱਟੂ ਨੇ ਰਾਹੁਲ ਗਾਂਧੀ ‘ਤੇ ਦਿੱਤਾ ਵਿਵਾਦਤ ਬਿਆਨ
ਭਾਗਲਪੁਰ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ‘ਤੇ ਦਿੱਤਾ ਵਿਵਾਦਤ ਬਿਆਨ। ਉਨ੍ਹਾਂ ਕਿਹਾ, ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਅੱਤਵਾਦੀ, ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਦੇਸ਼ ਦੀਆਂ ਏਜੰਸੀਆਂ ਨੂੰ ਰਾਹੁਲ ਗਾਂਧੀ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਜਦੋਂ ਬਿੱਟੂ ਨੂੰ ਇਸ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜਦੋਂ ਧਰਮ ਤੋੜਨ ਦੀ ਗੱਲ ਕਰਨਗੇ ਤਾਂ ਅਸੀਂ ਕੀ ਕਹਾਂਗੇ।
ਬਿੱਟੂ ਨੇ ਕਿਹਾ ਕਿ ਗਾਂਧੀ ਪਰਿਵਾਰ ਨੇ ਸਾਡੇ ਸਿੱਖ ਧਰਮ ਦੇ ਲੋਕਾਂ ਦਾ ਕਤਲੇਆਮ ਕੀਤਾ ਅਤੇ ਸਾਡੀਆਂ ਮਾਵਾਂ ਧੀਆਂ ਨਾਲ ਬਲਾਤਕਾਰ ਕੀਤਾ। ਕੀ ਗਾਂਧੀ ਪਰਿਵਾਰ ਨੇ ਅਜੇ ਤੱਕ ਇੰਨਾ ਕੁੱਝ ਨਹੀਂ ਕੀਤਾ ਕਿ ਉਹ ਸਿੱਖਾਂ ਨੂੰ ਫਿਰ ਤੋਂ ਵੰਡਣਾ ਚਾਹੁੰਦੇ ਹਨ? ਰਾਹੁਲ ਗਾਂਧੀ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਦੀ ਭਾਸ਼ਾ ਬੋਲਦੇ ਹਨ। ਮੈਂ ਉਸ ਨੂੰ ਬਾਹਰੋਂ ਹੀ ਅੱਤਵਾਦੀ ਕਿਹਾ ਹੈ, ਸੰਸਦ ‘ਚ ਵੀ ਅੱਤਵਾਦੀ ਕਹਾਂਗਾ। ਰਾਹੁਲ ਗਾਂਧੀ ਅੱਤਵਾਦੀ ਪੰਨੂ ਵਾਂਗ ਬੋਲਦੇ ਹਨ।
ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਵੀ ਜਵਾਬੀ ਕਾਰਵਾਈ ਕੀਤੀ
ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਵੀ ਪਲਟਵਾਰ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਬਿੱਟੂ ਦਾ ਦਿਮਾਗ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ ਅਤੇ ਸ਼ਾਇਦ ਉਨ੍ਹਾਂ ਲਈ ਮਨੋਵਿਗਿਆਨੀ ਦੀ ਮਦਦ ਲੈਣੀ ਸਹੀ ਹੋਵੇਗੀ।
ਤੱਥ ਠੀਕ ਰਹਿਣੇ ਜਰੂਰੀ ਨੇ।
ਚਰਨਜੀਤ ਸਿੰਘ ਚੰਨੀ ਇਹ ਝੂਠ ਬੋਲ ਰਿਹਾ ਹੈ ਕਿ ਕਾਂਗਰਸ ਨੇ ਕਦੇ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਲਈ ਮਾਫੀ ਮੰਗੀ। ਇਹ ਵੀ ਝੂਠ ਹੈ ਕਿ ਕਾਂਗਰਸ ਨੇ ਦਿੱਲੀ ਦੇ ਕਤਲੇਆਮ ਲਈ ਬਾਰ-ਬਾਰ ਮਾਫੀ ਮੰਗੀ।
ਕਾਂਗਰਸ ਨੇ ਕਦੇ ਵੀ ਫੌਜੀ ਕਾਰਵਾਈ ਲਈ ਮਾਫੀ ਨਹੀਂ ਮੰਗੀ, ਹਾਲਾਂਕਿ ਉਹ ਹੁਣ ਇਸ ਨੂੰ ਬਹੁਤਾ ਅੱਗੇ ਵੱਧ ਕੇ ਠੀਕ ਨਹੀਂ ਠਹਿਰਾਉਂਦੇ। ਅਸਲ ਵਿੱਚ ਉਹ ਇਸ ‘ਤੇ ਚੁੱਪ ਰਹਿੰਦੇ ਨੇ।
ਪੰਜਾਬ ਦੇ ਸਿੱਖ ਕਾਂਗਰਸੀ ਆਗੂ ਇਸ ਲੋਕ ਰੋਹ ਨੂੰ ਸਮਝਦੇ ਨੇ ਤੇ ਸੰਭਲੀ ਜਿਹੀ ਭਾਸ਼ਾ ‘ਚ ਗੱਲ ਕਰਦੇ ਨੇ। ਨਿੱਜੀ ਗੱਲਬਾਤ ਵਿੱਚ ਇਸ ਨੂੰ ਗਲਤ ਵੀ ਕਹਿੰਦੇ ਨੇ। ਪੰਜਾਬ ਦੇ ਕੁਝ ਸਿੱਖ ਕਾਂਗਰਸੀ ਦਿੱਲੀ ਦੇ ਕਤਲੇਆਮ ਦੇ ਖਿਲਾਫ ਸਪਸ਼ਟ ਗੱਲ ਵੀ ਕਰਦੇ ਨੇ। ਰਾਜਾ ਵੜਿੰਗ ਤਾਂ ਕਮਲ ਨਾਥ ਨੂੰ ਕਲੀਨ ਚਿਟ ਦੇ ਆਇਆ ਸੀ।
ਦਿੱਲੀ ਦੇ ਕਤਲੇਆਮ ‘ਤੇ ਪਹਿਲੀ ਵਾਰ ਮਾਫੀ ਵੀ ਬਤੌਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਮੰਗੀ ਸੀ। ਕਾਂਗਰਸ ਦੇ ਪੁਰਾਣੇ ਠੱਗ ਲਾਣੇ ਨੇ ਜਾਂ ਬਤੌਰ ਪਾਰਟੀ ਬਾਕਾਇਦਾ ਤੌਰ ‘ਤੇ ਕਦੇ ਮਾਫੀ ਨਹੀਂ ਮੰਗੀ। ਉਹ ਤਾਂ ਇੱਕ ਦੂਜੇ ‘ਤੇ ਜਿੰਮੇਵਾਰੀ ਜਰੂਰ ਸੁੱਟਦੇ ਰਹੇ ਨੇ। ਸੋਨੀਆ ਗਾਂਧੀ ਨੇ 1984 ਦੀਆਂ ਘਟਨਾਵਾਂ ‘ਤੇ ਅਫ਼ਸੋਸ ਜ਼ਾਹਰ ਕੀਤਾ ਸੀ।
ਚੰਨੀ ਇਹ ਗੱਲ ਠੀਕ ਕਹਿ ਰਿਹਾ ਹੈ ਕਿ ਭਾਜਪਾ ਨੇ ਫੌਜ ਭੇਜਣ ਲਈ ਦਬਾਅ ਬਣਾਇਆ ਸੀ। ਪਰ ਕੀ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਇੰਦਰਾ ਗਾਂਧੀ ਕਮਜ਼ੋਰ ਲੀਡਰ ਸੀ ਤੇ ਉਹ ਭਾਜਪਾ ਦੇ ਦਬਾਅ ਵਿੱਚ ਆ ਗਈ ਜਾਂ ਉਹ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਂਦੀ ਹੈ? ਉਸ ਫੈਸਲੇ ਦੀ ਜ਼ਿੰਮੇਵਾਰੀ ਇੰਦਰਾ ਗਾਂਧੀ ਅਤੇ ਉਸਦੇ ਤੰਤਰ ਤੋਂ ਭਾਜਪਾ ਨੂੰ ਤਬਦੀਲ ਨਹੀਂ ਕੀਤੀ ਜਾ ਸਕਦੀ, ਹਾਲਾਂਕਿ ਭਾਜਪਾ ਆਪਣੇ ਹਿੱਸੇ ਦੇ ਰੋਲ ਤੋਂ ਬਰੀ ਵੀ ਨਹੀਂ ਹੁੰਦੀ।
ਸੱਚ ਹੈ ਕਿ ਦਰਬਾਰ ਸਾਹਿਬ ‘ਤੇ ਫੌਜੀ ਕਾਰਵਾਈ ਨੂੰ ਅਕਾਲ ਤਖਤ ‘ਤੇ ਹਮਲਾ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਲੀਮੈਂਟ ਵਿੱਚ ਕਿਹਾ। ਭਾਜਪਾ ਰਾਜਨੀਤਕ ਤੌਰ ‘ਤੇ ਜਰੂਰ ਇਸਨੂੰ ਗਲਤ ਕਹਿੰਦੀ ਰਹੀ ਹੈ ਪਰ ਸਰਕਾਰੀ ਤੌਰ ‘ਤੇ ਇਸਤੋਂ ਮੋਦੀ ਜੀ ਦੇ ਬਿਆਨ ਤੋਂ ਅੱਗੇ ਨਹੀਂ ਗਈ। ਮੋਦੀ ਸਰਕਾਰ ਨੂੰ ਪੰਜਾਬ ਅਤੇ ਸਿੱਖਾਂ ਦੇ ਮਸਲੇ ਅਤੇ ਬੇਇਨਸਾਫੀਆਂ ਨੂੰ ਠੀਕ ਕਰਨ ਲਈ ਜਿੱਥੇ ਤੱਕ ਜਾਣਾ ਚਾਹੀਦਾ ਸੀ, ਉਹ ਨਹੀਂ ਗਏ। ਸਗੋਂ ਵਿਚਾਰਧਾਰਕ ਤੇ ਰਾਜਨੀਤਿਕ ਤੌਰ ‘ਤੇ ਉਨ੍ਹਾਂ ਦੀਆਂ ਕਈ ਨੀਤੀਆਂ ਨੇ ਸਿੱਖਾਂ ਵਿੱਚ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਵਧਾਇਆ, ਸਮੇਤ ਧਾਰਮਿਕ ਪਛਾਣ ਤੇ ਗੁਰਧਾਮਾਂ ਦੇ ਕੰਟਰੋਲ ਦੇ ਮੁੱਦੇ ‘ਤੇ।
ਅਸਲ ‘ਚ ਫੌਜੀ ਕਾਰਵਾਈ ਤੇ ਨਵੰਬਰ ‘ਚ ਹੋਇਆ ਕਤਲੇਆਮ ਉਹ ਮਹਾਂ-ਪਾਪ ਨੇ, ਜਿਨ੍ਹਾਂ ਤੋਂ ਹੁਣ ਹਰ ਕੋਈ ਖਹਿੜਾ ਛੁਡਾਉਣਾ ਚਾਹੁੰਦਾ ਹੈ।
ਪੰਜਾਬ ਅਤੇ ਦਿੱਲੀ ਵਾਲੇ ਕਾਂਗਰਸੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਫਿਲਹਾਲ ਜੇ ਚੋਣਾਂ ਦੌਰਾਨ ਸਿੱਖ ਕਾਂਗਰਸ ਵੱਲ ਗਏ ਨੇ ਤਾਂ ਇਹ ਉਹਨਾਂ ਦੀ ਮੌਜੂਦਾ ਹਾਲਾਤ ਅਤੇ ਮਜਬੂਰੀਆਂ ਵਿੱਚੋਂ ਨਿਕਲੀ ਹੋਈ ਰਣਨੀਤੀ ਹੈ।
ਇਹ ਹਾਲਾਤ ਪੈਦਾ ਕਰਨ ਵਿੱਚ “ਬਾਦਲੀ ਰਾਜਨੀਤੀ” ਦੀ ਗਦਾਰੀ ਤੋਂ ਇਲਾਵਾ ਹਿੰਦੂਤਵੀ ਰਾਜਨੀਤੀ ਦਾ ਬਹੁਤ ਵੱਡਾ ਹਿੱਸਾ ਹੈ, ਜਿਹੜੀ ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਬਸਤੀਵਾਦ ਨੂੰ ਨਵੇਂ ਪੱਧਰ ‘ਤੇ ਲਿਜਾ ਰਹੀ ਹੈ। ਸਭ ਤੋਂ ਵੱਡਾ ਤਾਜ਼ਾ ਧੋਖਾ ਭਗਵੰਤ ਅਤੇ “ਆਪ” ਨੇ ਕੀਤਾ ਹੈ। ਦੂਜੀ ਗੱਲ ਜਿਹੜੀ ਉਨ੍ਹਾਂ ਨੂੰ ਕੁਝ ਧਰਵਾਸ ਦਿੰਦੀ ਜਾਪਦੀ ਹੈ, ਉਹ ਇਹ ਹੈ ਕਿ ਰਾਹੁਲ ਗਾਂਧੀ ਬਹੁਤ ਸਪਸ਼ਟ ਗੱਲ ਕਰ ਰਿਹਾ ਹੈ ਤੇ ਉਹ ਫਿਰਕੂ ਨਫਰਤ ਵਾਲੀ ਰਾਜਨੀਤੀ ਨਾਲੋਂ ਲਕੀਰ ਖਿੱਚ ਰਿਹਾ ਹੈ। ਰਾਹੁਲ ਗਾਂਧੀ ਸਿੱਖਾਂ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਪਿਛਲੇ ਕੁਝ ਸਾਲਾਂ ਤੋਂ ਕਰ ਰਿਹਾ ਹੈ। ਉਹ ਰਾਜਨੀਤੀ ਦੇ ਜਿਹੜੇ ਸੰਕਲਪਾਂ ਦੀ ਗੱਲ ਕਰਦਾ ਹੈ, ਉਹੀ ਗੱਲਾਂ 1947 ਤੋਂ ਬਾਅਦ ਲਗਾਤਾਰ ਸਿੱਖ ਆਗੂ ਕਰਦੇ ਰਹੇ ਨੇ। ਉਹ ਆਰੀਆ ਸਮਾਜੀਆਂ ਵੱਲੋਂ ਕਾਂਗਰਸ ਵਿਚ ਸਿੱਖਾਂ ਪ੍ਰਤੀ ਵਧਾਈ ਖੁਣਸ ਅਤੇ ਨਫਰਤ ਅਤੇ ਕਾਂਗਰਸ ਦੀ ਪੁਰਾਣੀ ਨੀਤੀ ਦੇ ਉਲਟ ਜਾ ਰਿਹਾ ਜਾਪਦਾ ਹੈ। ਉਸਦਾ ਤਾਜ਼ਾ ਬਿਆਨ ਵੀ ਇਸ ਨਜ਼ਰੀਏ ਨੂੰ ਅੱਗੇ ਵਧਾਉਂਦਾ ਹੈ। ਇਸੇ ਦੌਰਾਨ ਕਾਂਗਰਸ ਵਿਚ ਪੰਜਾਬ ਅਤੇ ਸਿੱਖ ਪੱਖੀ ਕੁਝ ਆਗੂਆਂ ਅਤੇ ਆਵਾਜ਼ਾਂ ਨੂੰ ਵੀ ਜਗ੍ਹਾ ਮਿਲੀ ਹੈ।
ਪਰ ਇਹ ਸੰਬੰਧ ਝੂਠ ‘ਤੇ ਨਹੀਂ ਉਸਰਨੇ, ਸੱਚ ਤਸਲੀਮ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਸਿੱਖਾਂ ਦੇ ਮਾਮਲੇ ਵਿੱਚ ਵੀ ਭਾਜਪਾ ਇੱਥੇ ਹੀ ਫੇਲ ਹੋਈ ਹੈ।
ਇਹ ਵੀ ਗੱਲ ਸੱਚ ਹੈ ਕਿ ਰਾਜਨੀਤੀ ਸਦਾ ਸਥਿਰ ਨਹੀਂ ਹੁੰਦੀ, ਬਦਲਦੇ ਹਾਲਾਤ ਮੁਤਾਬਕ ਸਮੀਕਰਨ ਅਤੇ ਰਣਨੀਤੀਆਂ ਬਦਲਦੀਆਂ ਰਹਿੰਦੀਆਂ ਨੇ।
#Unpopular_Opinions