Breaking News

Germany -ਫਿਰੋਜ਼ਪੁਰ ਦੇ ਨੌਜਵਾਨ ਦੀ ਜਰਮਨੀ ‘ਚ ਮੌਤ, 12 ਦਿਨ ਪਹਿਲਾਂ ਹੀ ਦਾਦੀ ਦੇ ਸਸਕਾਰ ਤੋਂ ਬਾਅਦ ਗਿਆ ਸੀ ਵਾਪਸ

Germany -ਫਿਰੋਜ਼ਪੁਰ ਦੇ ਨੌਜਵਾਨ ਦੀ ਜਰਮਨੀ ‘ਚ ਮੌਤ, 12 ਦਿਨ ਪਹਿਲਾਂ ਹੀ ਦਾਦੀ ਦੇ ਸਸਕਾਰ ਤੋਂ ਬਾਅਦ ਗਿਆ ਸੀ ਵਾਪਸ

ਫਿਰੋਜ਼ਪੁਰ ਦੇ ਨੌਜਵਾਨ ਦੀ ਜਰਮਨੀ ‘ਚ ਮੌਤ, 12 ਦਿਨ ਪਹਿਲਾਂ ਹੀ ਦਾਦੀ ਦੇ ਸਸਕਾਰ ਤੋਂ ਬਾਅਦ ਗਿਆ ਸੀ ਵਾਪਸ

 

 

 

 

 

 

 

ਵਿੰਦਰ ਸਿੰਘ ਨੂੰ ਸਵੇਰੇ ਮਾਮੂਲੀ ਜੁਕਾਮ ਹੋਇਆ ਸੀ ਤੇ ਉਸ ਦੀ ਇਕਦਮ ਤਬੀਅਤ ਵਿਗੜ ਗਈ, ਜਿਸ ਤੋਂ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦਾਦੀ ਦੇ ਅੰਤਿਮ ਸਸਕਾਰ ਲਈ ਆਇਆ ਹੋਇਆ ਸੀ। ਉਹ 12 ਦਿਨ ਪਹਿਲਾਂ ਹੀ ਵਾਪਸ ਜਰਮਨੀ ਗਿਆ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰਾ ਹੈ।

 

 

 

 

ਫਿਰੋਜ਼ਪੁਰ ਦੇ ਸ਼ਹਿਰ ਮਮਦੋਟ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜਰਮਨੀ ‘ਚ ਮੌਤ ਦੀ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਦਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਮੰਡ ਵਜੋਂ ਹੋਈ ਹੈ। ਉਹ ਜਰਮਨੀ ਪੜਾਈ ਕਰਨ ਲਈ ਗਿਆ ਹੋਇਆ ਸੀ। ਉਹ ਬੀਤੇ ਸਾਲ ਸਤੰਬਰ ‘ਚ ਹੀ ਵਿਦੇਸ਼ ਗਿਆ ਸੀ।

 

 

 

ਜਾਣਕਾਰੀ ਮੁਤਾਬਕ ਦਵਿੰਦਰ ਸਿੰਘ ਨੂੰ ਸਵੇਰੇ ਮਾਮੂਲੀ ਜੁਕਾਮ ਹੋਇਆ ਸੀ ਤੇ ਉਸ ਦੀ ਅਚਾਨਕ ਤਬੀਅਤ ਵਿਗੜ ਗਈ, ਜਿਸ ਤੋਂ ਥੋੜ੍ਹੀ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਆਪਣੀ ਦਾਦੀ ਦੇ ਅੰਤਿਮ ਸਸਕਾਰ ਲਈ ਆਇਆ ਹੋਇਆ ਸੀ। ਉਹ 12 ਦਿਨ ਪਹਿਲਾਂ ਹੀ ਵਾਪਸ ਜਰਮਨੀ ਗਿਆ ਸੀ। ਹੁਣ ਉਸ ਦੀ ਮੌਤ ਦੀ ਖ਼ਬਰ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ।

 

 

 

 

 

ਉੱਥੇ ਹੀ ਦੱਸ ਦੇਈਏ ਕਿ ਵਿਦੇਸ਼ ‘ਚ ਨੌਜਵਾਨ ਦੀ ਮੌਤ ਦਾ ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਜਰਮਨੀ ਵਰਗੇ ਦੇਸ਼ਾਂ ਤੋਂ ਅਚਾਨਕ ਮੌਤਾਂ ਦੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲਾਂਕਿ ਦਵਿੰਦਰ ਸਿੰਘ ਦੀ ਮੌਤ ਕਿਸ ਕਾਰਨ ਹੋਈ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ, ਵਿਦੇਸ਼ਾਂ ‘ਚ ਨੌਜਵਾਨਾਂ ਦੀ ਅਚਾਨਕ ਮੌਤ ਪਿੱਛੇ ਕਈ ਵਾਰ ਹਾਰਟ ਅਟੈਕ ਦਾ ਕਾਰਨ ਸਾਹਮਣੇ ਆ ਚੁੱਕਿਆ ਹੈ।

 

 

 

 

 

 

 

ਦਿਲ ਨੂੰ ਤੋੜ ਦੇਣ ਵਾਲੀ ਗੱਲ ਇਹ ਹੈ ਕਿ ਦਵਿੰਦਰ ਸਿਰਫ 12 ਦਿਨ ਪਹਿਲਾਂ ਹੀ ਹੁਸ਼ਿਆਰਪੁਰ ਵਿਖੇ ਆਪਣੀ ਦਾਦੀ ਦੇ ਅੰਤਿਮ ਸੰਸਕਾਰ ਮੌਕੇ ਭਾਰਤ ਆਇਆ ਸੀ ਅਤੇ ਫਿਰ ਵਾਪਸ ਗਿਆ ਸੀ। ਕਿਸੇ ਨੇ ਨਹੀਂ ਸੋਚਿਆ ਸੀ ਕਿ ਉਹ ਆਖਰੀ ਵਾਰ ਪਰਿਵਾਰ ਨੂੰ ਮਿਲ ਕੇ ਗਿਆ ਸੀ।

 

 

 

 

 

ਇਸ ਮੰਦਭਾਗੀ ਮੌਤ ਦੀ ਖ਼ਬਰ ਜਦੋਂ ਇਲਾਕੇ ਵਿੱਚ ਫੈਲੀ ਤਾਂ ਹਰੇਕ ਦੀ ਅੱਖ ਨਮੀ ਹੋ ਗਈ ਅਤੇ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ।

Check Also

Shaminderjit Singh Sandhu – Tracy ਦੇ ਸ਼ਮਿੰਦਰਜੀਤ ਸਿੰਘ ਸੰਧੂ ਨੇ ਕਤਲ ਦੀ ਸਾਜ਼ਿਸ਼ ਲਈ ਅਪਰਾਧ ਕਬੂਲਿਆ

Tracy Man Pleads Guilty for his Role in Murder-for-Hire Plot ਟਰੇਸੀ ਦੇ ਸ਼ਮਿੰਦਰਜੀਤ ਸਿੰਘ ਸੰਧੂ …