Fake News Around Celebs: Edited Photos of Deepika Padukone With Baby Goes Viral
ਬਾਲੀਵੁੱਡ ਦੀ ਪਾਵਰ ਕਪਲ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਹਾਲ ਹੀ ‘ਚ ਇੱਕ ਬੇਟੀ ਦੇ ਮਾਤਾ-ਪਿਤਾ ਬਣੇ ਹਨ। ਰਣਵੀਰ ਅਤੇ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਧੀ ਦੇ ਸੁਆਗਤ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ।
ਦੱਸ ਦੇਈਏ ਕਿ ਦੀਪਿਕਾ ਅਤੇ ਰਣਵੀਰ ਦੀ ਬੇਟੀ ਦਾ ਜਨਮ 8 ਸਤੰਬਰ 2024 ਨੂੰ ਹੋਇਆ ਸੀ। ਹਾਲਾਂਕਿ, ਹੁਣ ਜੋੜੇ ਦੇ ਪ੍ਰਸ਼ੰਸਕ ਇਸ ਨੰਨ੍ਹੀ ਪਰੀ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸੀ ਵਿਚਾਲੇ ਅਦਾਕਾਰਾ ਦੀ ਧੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀਆਂ ਹਨ, ਜਿਨ੍ਹਾਂ ਨੇ ਫੈਨਜ਼ ਵਿਚਾਲੇ ਹਲਚਲ ਮਚਾ ਦਿੱਤੀ ਹੈ।
ਹਾਲ ਹੀ ‘ਚ ਰਣਵੀਰ ਦੀਆਂ ਕਈ ਤਸਵੀਰਾਂ _riya_padukone_ ਨਾਂ ਦੇ ਇੰਸਟਾਗ੍ਰਾਮ ਪੇਜ ‘ਤੇ ਸ਼ੇਅਰ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚ ਅਭਿਨੇਤਾ ਦੀ ਗੋਦ ‘ਚ ਇਕ ਬਹੁਤ ਹੀ ਪਿਆਰੀ ਬੱਚੀ ਹੈ। ਇੰਟਰਨੈੱਟ ‘ਤੇ ਸਾਹਮਣੇ ਆਈਆਂ ਇਹ ਸਾਰੀਆਂ ਤਸਵੀਰਾਂ AI ਦੁਆਰਾ ਬਣਾਈਆਂ ਗਈਆਂ ਹਨ ਅਤੇ ਨਾ ਹੀ ਰਣਵੀਰ ਅਤੇ ਨਾ ਹੀ ਦੀਪਿਕਾ ਨੇ ਅਜੇ ਤੱਕ ਆਪਣੀ ਬੇਟੀ ਦੀ ਤਸਵੀਰ ਸ਼ੇਅਰ ਕੀਤੀ ਹੈ।
ਇੰਨਾ ਹੀ ਨਹੀਂ ਇਸ ਤੋਂ ਬਾਅਦ ਦੀਪਿਕਾ ਦੀਆਂ ਕੁਝ ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਤੇ ਫੈਨਜ਼ ਕੁਮੈਂਟ ਕਰਕੇ ਆਪਣਾ ਪਿਆਰ ਦਿਖਾ ਰਹੇ ਹਨ।