Breaking News

ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ‘ਤੇ ਪਰਿਣੀਤੀ ਚੋਪੜਾ ਨੇ ਕੀਤੀ ਇਤਰਾਜ਼ਯੋਗ ਟਿੱਪਣੀ

ਚਮਕੀਲਾ ਦੀ ਦੂਜੀ ਪਤਨੀ ਅਮਰਜੋਤ ‘ਤੇ ਪਰਿਣੀਤੀ ਚੋਪੜਾ ਨੇ ਕੀਤੀ ਇਤਰਾਜ਼ਯੋਗ ਟਿੱਪਣੀ, ਭੜਕੇ ਲੋਕ, ਰੱਜ ਕੇ ਲਾਈ ਕਲਾਸ

Amar Singh Chamkila: ਪਰਿਣੀਤੀ ਚੋਪੜਾ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ। ਇੰਟਰਵਿਊ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮਡਿੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਪਰਿਣੀਤੀ ‘ਚਮਕੀਲਾ’ ਫਿਲਮ ਦੇ ਆਪਣੇ ਸਫਰ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ

Parineeti Chopra Insulting Remark On Amarjot Kaur: ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਬਣੇ ਹੋਏ ਹਨ। ਦੋਵਾਂ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਪੂਰੀ ਦੁਨੀਆ ‘ਚ ਖੂਬ ਪਿਆਰ ਮਿਲ ਰਿਹਾ ਹੈ।

ਇਸ ਫਿਲਮ ‘ਚ ਦਿਲਜੀਤ-ਪਰਿਣੀਤੀ ਨੇ ਚਮਕੀਲੇ ਤੇ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ। ਹੁਣ ਪਰਿਣੀਤੀ ਚੋਪੜਾ ਨੈਗਟਿਵ ਵਜ੍ਹਾ ਕਰਕੇ ਸੁਰਖੀਆਂ ‘ਚ ਆ ਗਈ ਹੈ। ਦਰਅਸਲ, ਪਰਿਣੀਤੀ ਨੇ ਚਮਕੀਲੇ ਦੀ ਦੂਜੀ ਪਤਨੀ ਤੇ ਮਰਹੂਮ ਗਾਇਕਾ ਅਮਰਜੋਤ ਕੌਰ ‘ਤੇ ਅਪਮਾਨਜਨਕ ਟਿੱਪਣੀ ਕਰ ਦਿੱਤੀ ਹੈ, ਜਿਸ ਕਰਕੇ ਪੂਰੇ ਦੇਸ਼ ਭਰ ‘ਚ ਲੋਕ ਬਾਲੀਵੁੱਡ ਅਦਾਕਾਰਾ ‘ਤੇ ਭੜਕੇ ਹੋਏ ਹਨ। ਹੁਣ ਪਰਿਣੀਤੀ ਨੂੰ ਉਸ ਦੇ ਇਸ ਕਮੈਂਟ ਲਈ ਖੂਬ ਟਰੋਲ ਵੀ ਕੀਤਾ ਜਾ ਰਿਹਾ ਹੈ।

ਹਾਲ ਹੀ ‘ਚ ਪਰਿਣੀਤੀ ਚੋਪੜਾ ਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ ਦਾ ਇੱਕ ਵੀਡੀਓ ਕਲਿੱਪ ਸੋਸ਼ਲ ਮਡਿੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਪਰਿਣੀਤੀ ‘ਚਮਕੀਲਾ’ ਫਿਲਮ ਦੇ ਆਪਣੇ ਸਫਰ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ, ‘ਇਮਤਿਆਜ਼ ਸਰ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਸੈੱਟ ‘ਤੇ ਲਾਈਵ ਗਾਣਾ ਗਾਉਣਾ ਪਵੇਗਾ। ਤੈਨੂੰ ਇਸ ਫਿਲਮ ਲਈ 16-20 ਕਿੱਲੋ ਵਜ਼ਨ ਵਧਾਉਣਾ ਪਵੇਗਾ, ਜੋ ਮੈਂ ਕੀਤਾ।

ਇਸ ਦੇ ਨਾਲ ਨਾਲ ਉਨ੍ਹਾਂ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਤੂੰ ਚਿਹਰੇ ‘ਤੇ ਜ਼ਿਆਦਾ ਮੇਕਅੱਪ ਵੀ ਨਹੀਂ ਕਰਨਾ ਅਤੇ ਤੈਨੂੰ ਸਭ ਤੋਂ ਖਰਾਬ (ਬਦਸੂਰਤ) ਦਿਖਣਾ ਪਵੇਗਾ।’ ‘ਬਦਸੂਰਤ ਦਿਖਣ’ ਵਾਲੇ ਕਮੈਂਟ ‘ਤੇ ਲੋਕ ਭੜਕ ਰਹੇ ਹਨ ਅਤੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਪਰਿਣੀਤੀ ਨੇ ਅਮਰਜੋਤ ਦੀ ਬੇਇੱਜ਼ਤੀ ਕੀਤੀ ਹੈ।


ਕਈ ਯੂਜ਼ਰਸ ਤਾਂ ਇਹ ਵੀ ਕਹਿ ਰਹੇ ਹਨ ਕਿ ਨਾ ਅਮਰਜੋਤ ਜ਼ਿਆਦਾ ਮੋਟੀ ਸੀ ਤੇ ਨਾ ਹੀ ਉਹ ਬਦਸੂਰਤ ਸੀ, ਫਿਰ ਉਸ ‘ਤੇ ਪਰਿਣੀਤੀ ਨੂੰ ਅਜਿਹੀ ਟਿੱਪਣੀ ਕਰਕੇ ਉਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਸੀ। ਉਹ ਇੱਕ ਟੈਲੇਂਟਡ ਗਾਇਕਾ ਸੀ ਤੇ ਉਸ ਦੀ ਹੀ ਜੋੜੀ ਚਮਕੀਲੇ ਨਾਲ ਫੱਬ ਸਕਦੀ ਸੀ।

ਕਾਬਿਲੇਗ਼ੌਰ ਹੈ ਕਿ ‘ਅਮਰ ਸਿੰਘ ਚਮਕੀਲਾ’ 12 ਅਪ੍ਰੈਲ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸੋਸ਼ਲ ਮਡਿੀਆ ‘ਤੇ ਵੀ ਫਿਲਮ ਦੇ ਵੀਡੀਓ ਕਲਿੱਪਸ ਕਾਫੀ ਵਾਇਰਲ ਹੋ ਰਹੇ ਹਨ।