Air India Flight AI 315 Catches Fire Shortly After Landing, Weeks After Ahmedabad Plane Crash
Air India -ਏਅਰ ਇੰਡੀਆ ਦੀ ਇੱਕ ਹੋਰ ਉਡਾਣ ਦੇ ਮੁਸਾਫਰ ਵਾਲ-ਵਾਲ ਬਚੇ
ਦਿੱਲੀ ਹਵਾਈ ਅੱਡੇ ’ਤੇ Landing ਪਿੱਛੋਂ Air India ਦੇ ਜਹਾਜ਼ ਦੀ ਸਹਾਇਕ ਪਾਵਰ ਯੂਨਿਟ ’ਚ ਅੱਗ ਲੱਗੀ
ਯਾਤਰੀ ਤੇ ਅਮਲੇ ਦੇ ਮੈਂਬਰ ਵਾਲ-ਵਾਲੀ ਬਚੇ; ਘਟਨਾ ਸਮੇਂ ਜਹਾਜ਼ ਵਿਚੋਂ ੳੁਤਰ ਰਹੇ ਸਨ ਮੁਸਾਫ਼ਰ
ਮੰਗਲਵਾਰ ਦੁਪਹਿਰ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਸਹਾਇਕ ਪਾਵਰ ਯੂਨਿਟ ਨੂੰ ਅੱਗ ਲੱਗ ਗਈ। ਇਸ ਦੌਰਾਨ ਸਾਰੇ ਮੁਸਾਫ਼ਰ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।
ਏਅਰਲਾਈਨ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ, “22 ਜੁਲਾਈ 2025 ਨੂੰ ਹਾਂਗਕਾਂਗ ਤੋਂ ਦਿੱਲੀ ਜਾ ਰਹੀ ਫਲਾਈਟ AI 315 ਦੇ ਲੈਂਡਿੰਗ ਅਤੇ ਗੇਟ ‘ਤੇ ਪਾਰਕ ਕਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਸਹਾਇਕ ਪਾਵਰ ਯੂਨਿਟ (APU) ਵਿੱਚ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਮੁਸਾਫ਼ਰਾਂ ਨੇ ਉਤਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਿਸਟਮ ਡਿਜ਼ਾਈਨ ਅਨੁਸਾਰ APU ਆਪਣੇ ਆਪ ਬੰਦ ਹੋ ਗਿਆ ਸੀ।”
ਤਰਜਮਾਨ ਨੇ ਕਿਹਾ ਕਿ ਇਸ ਕਾਰਨ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ, ਜਦੋਂ ਕਿ ਯਾਤਰੀ ਅਤੇ ਚਾਲਕ ਦਸਤੇ ਦੇ ਮੈਂਬਰ ਕੁੱਲ ਮਿਲਾ ਕੇ ਜਹਾਜ਼ ਵਿਚੋਂ ਉਤਰ ਗਏ ਸਨ ਅਤੇ ਸੁਰੱਖਿਅਤ ਹਨ।
ਬੁਲਾਰੇ ਨੇ ਹੋਰ ਕਿਹਾ, “ਜਹਾਜ਼ ਨੂੰ ਹੋਰ ਜਾਂਚ ਲਈ ਉਡਣ ਤੋਂ ਰੋਕ ਲਿਆ ਗਿਆ ਹੈ ਅਤੇ ਨਿਯਮਾਂ ਤਹਿਤ ਰੈਗੂਲੇਟਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।”