Breaking News

ਤੁਹਾਡੀ ਪਛਾਣ ਤੁਹਾਡੇ ‘ਤੇ ਜ਼ਿੰਮੇਵਾਰੀ ਵੀ ਪਾਉਂਦੀ ਹੈ।

ਕਲਕੱਤੇ ਵਿੱਚ ਸਿੱਖ ਟੈਕਸੀ ਡਰਾਈਵਰਾਂ ਦੀ ਭਰਮਾਰ ਸੀ। ਉਨ੍ਹਾਂ ਰੋਜ਼ੀ ਰੋਟੀ ਵੀ ਕਮਾਈ ਤੇ ਨਾਂ ਵੀ ਕਮਾਇਆ।

ਟ੍ਰਿਬਿਊਨ ਚੋਂ ਛਪਿਆ ਇਹ ਲੇਖ ਬਹੁਤ ਦਿਲਚਸਪ ਜਾਣਕਾਰੀ ਦਿੰਦਾ ਹੈ।

ਬੰਗਾਲੀ ਪਰਿਵਾਰਾਂ ਵਿੱਚ ਕੁੜੀਆਂ ਜਾਂ ਜਨਾਨੀਆਂ ਨੂੰ ਆਮ ਕਿਹਾ ਜਾਂਦਾ ਸੀ ਕਿ ਦੇਰ-ਸਵੇਰ ਟੈਕਸੀ ਕਰਨੀ ਹੋਵੇ ਤਾਂ ਕਿਸੇ ਸਰਦਾਰ ਜੀ ਦੀ ਕਰੋ। ਇਸ ਲੇਖ ਵਿੱਚ ਹਵਾਲੇ ਵੀ ਬੰਗਾਲੀਆਂ ਦੇ ਹੀ ਦਿੱਤੇ ਗਏ ਨੇ।

ਬੰਗਾਲ ਵਿੱਚ ਵੱਖ-ਵੱਖ ਸਮਿਆਂ ‘ਤੇ ਸਿੱਖਾਂ ਦੀ ਜਨਸੰਖਿਆ ਦੇ ਅੰਕੜੇ ਵੀ ਦਿੱਤੇ ਗਏ ਨੇ।

ਅਸਲ ਵਿੱਚ ਜੇ ਗੁਰੂ ਸਾਹਿਬ ਵੱਲੋਂ ਦਿੱਤੀ ਨੈਤਿਕਤਾ ਤੇ ਜੀਵਨ ਦੇ ਫਲਸਫੇ ਨਾਲ ਜੁੜੇ ਰਹੋਗੇ ਤਾਂ ਜੱਸ ਖੱਟੋਗੇ, ਨਹੀਂ ਤਾਂ ਪੱਲੇ ਖੁਆਰੀ ਤਾਂ ਪੱਕੀ ਹੈ।

ਟੈਕਸੀਆਂ ਚਲਾਉਣ ਵਾਲੇ ਉਹ ਲੋਕ ਕੋਈ ਬਹੁਤੇ ਪੜ੍ਹੇ ਲਿਖੇ ਨਹੀਂ ਹੋਣਗੇ, ਸਧਾਰਨ ਘਰਾਂ ਵਿੱਚੋਂ ਸਨ, ਰੋਟੀ ਕਮਾਉਣ ਉੱਥੇ ਪਹੁੰਚੇ ਪਰ ਮਿਹਨਤ ਅਤੇ ਮੁੱਢਲੀਆਂ ਸਿੱਖ ਕਦਰਾਂ ਕੀਮਤਾਂ ਨੇ ਉਨ੍ਹਾਂ ਨੂੰ ਕਲਕੱਤੇ ਦੇ ਇਤਿਹਾਸ ਦਾ ਹਿੱਸਾ ਬਣਾ ਦਿੱਤਾ ਤੇ ਲੋਕ ਅੱਜ ਵੀ ਯਾਦ ਕਰਦੇ ਨੇ।

ਤੁਹਾਡੀ ਪਛਾਣ ਤੁਹਾਡੇ ‘ਤੇ ਜ਼ਿੰਮੇਵਾਰੀ ਵੀ ਪਾਉਂਦੀ ਹੈ।

#Unpopular_Opinions
#Unpopular_Ideas
#Unpopular_Facts

Sardarji’s taxi in Calcutta: A legacy of integrity and trust
Gaining a reputation for being dependable and caring, theirs is a story of enterprise and fortitude — and most of all, the best of human values

Sardarji’s taxi in Calcutta: A legacy of integrity and trust
Gaining a reputation for being dependable and caring, theirs is a story of enterprise and fortitude — and most of all, the best of human values

Kolkata has been the epicentre of countrywide protests in recent days over an issue that concerns us all — women’s safety. In this hour of grief and anger, I can’t help but reminisce, and with a sense of pride.

It was a standard instruction for family and friends, especially women, travelling at odds hours in Calcutta (as it was called then) that elderly Bengalis would insist on repeating, “Sardarji er taxi tey jaabi… oonek raat hoe gaache” (Always take a taxi driven by Sikh drivers at night). Such was the reputation that these drivers, sporting coloured turbans, in their yellow taxis had acquired for themselves

Full Article — Link –

ਅਫਗਾਨਣਾਂ ਤੋਂ ਬਾਅਦ ਹੁਣ ਹਿੰਦੂਆਣੀਆਂ ਨੂੰ “ਸਰਦਾਰ” ਦਰਕਾਰ
ਖ਼ਬਰਾਂ ਹਨ ਕਿ ਬੰਗਾਲ ਚ ਪੁਲਿਸ ਤੇ ਦਗੰਈਆਂ ਵਲੋਂ ਰਲ ਕੇ ਕੀਤੇ ਡਾਕਟਰ ਕੁੜੀ ਦੇ ਰੂਹ ਕੰਬਾਊ ਕਤਲ ,ਤੇ ਜ਼ਬਰ ਜ਼ਿਨਾਹ ਦਾ ਹਾਲ ਜਾਣ ਕੇ,
ਹਿੰਦੂ ਔਰਤਾਂ ਧੀਆਂ ਨੂੰ ਕਹਿ ਰਹੀਆਂ ਹਨ ਕਿ ਜੇ ਰਾਤ ਕਿਤੇ ਲੇਟ ਹੋ ਕੇ ਫਸ ਜਾਉ ਤਾਂ ਕਿਸੇ ਸਰਦਾਰ ਦੀ ਸ਼ਰਨ ਲੱਭੋ।
ਰਿਪੋਰਟਾਂ ਮੁਤਾਬਕ ਪੂਰੇ ਭਾਰਤ ਚ ਹਰ ਦਿਨ ਸੋਲਾਂ ਔਰਤਾਂ ਨਾਲ ਜ਼ਬਰ ਜ਼ਿਨਾਹ ਹੁੰਦੇ ਹਨ,ਇਕ ਔਰਤ ਮੰਤਰੀ ਨੇ ਸ਼ਰੇਆਮ ਆਖਿਆ ਸੀ ਕਿ ਬਲਾਤਕਾਰ ਸਾਡੀ ਸੰਸਕ੍ਰਿਤੀ ਦਾ ਹਿੱਸਾ ਹੈ,ਇਸ ‘ਤੇ ਬਹੁਤਾ ਹੋ ਹੱਲਾ ਕਰਨ ਦੀ ਲੋੜ ਨਹੀਂ,
ਸ਼ਾਇਦ ਉਹਦਾ ਇਸ਼ਾਰਾ ਮਹਾਂਭਾਰਤ ਰਮਾਇਣ ਤੇ ਹੋਰ ਦੇਵਤਿਆਂ ਨਾਲ ਜੁੜੇ ਔਰਤਾਂ ਦੇ ਚੀਰ ਹਰਨ ਵੱਲ ਸੀ।
ਇਸ ਪ੍ਰਸੰਗ ਤੋਂ ਇਹ ਤਾਂ ਸਾਬਿਤ ਹੈ ਕਿ ਭਾਰਤ ਸਮਾਜ ਚ ਕੁੜੀਆਂ ਦੀ ਪੱਤ ਰੋਲਣ ਦੇ ਕੁਕਰਮ ਆਮ ਹੀ ਰਹਿਣਗੇ,
ਤੇ ਬਹੁਤੀ ਵਾਰ ਇਸ ਚ ਪੁਲਿਸ ਵੀ ਭਾਈਵਾਲ ਹੁੰਦੀ ਹੈ,
ਜਾ ਫਿਰ ਮੰਤਰੀ ਦੇ ਕਹਿਣ ਵਾਂਗ ਇਸ ਨੂੰ ਆਮ ਗੱਲ ਮੰਨ ਕੇ ਮਿੱਟੀ ਪਾਉਣ ਦੇ ਕੁਕਰਮ ਨੂੰ ਅੰਜਾਮ ਦੇਣ ਚ ਜੁੱਟ ਜਾਂਦੀ ਹੈ,
ਕਾਂਵੜੀਆਂ ਨੇ (ਜੋ ਬਹੁਤੇ ਨੀਵੀਆਂ ਜਾਤੀਆਂ ਚੋਂ ਹੁੰਦੇ ਹਨ, ਤੇ ਆਮ ਹਾਲਾਤਾਂ ਚ ਉੱਚੀਆਂ ਜਾਤਾਂ ਵਲੋਂ ਆਪਣੀਆਂ ਧੀਆਂ ਭੈਣਾਂ ਦੀ ਬੇਪਤੀ ਸਹਿਜ ਚ ਹੰਢਾਉਂਦੇ ਹਨ, ਉਚੀਆਂ ਜਾਤਾਂ ਵਲੋਂ ਸ਼ਸ਼ਕੇਰੇ ਜਾਣ ‘ਤੇ ਹਿੰਦੂ ਰਹੁ ਰੀਤਾਂ ਨੂੰ ਅੰਜਾਮ ਦੇਣ ਵੇਲੇ ਅਪਣੀ ਜਾਤੀ ਮਰਦਾਨਗੀ ਦਾ ਜਲਵਾ ਵਿਖਾਉਂਦੇ ਹਨ)
ਪਿਛਲੇ ਦਿਨੀਂ ਕਾਵੜ ਲੈਣ ਜਾਂਦਿਆਂ ਤੇ ਆਉਂਦਿਆਂ ਰੱਜ ਕੇ ਦੰਗੇ ਕੀਤੇ ਗਏ, ਹਜ਼ਾਰਾਂ ਗੱਡੀਆਂ ਫੂਕੀਆਂ,
ਕੋਈ ਪੜਿਆ ਲਿਖਿਆ ਹਿੰਦੂ ਆਖ ਰਿਹਾ ਸੀ ਕਿ ” ਹਮੇਸ਼ਾ ਦਲਿਤਾਂ ਦੇ ਮੁੰਡਿਆਂ ਦਾ ਹੀ ਇਸਤੇਮਾਲ ਸਿੱਖਾਂ ਮੁਸਲਮਾਨਾਂ ਦੇ ਸਰਕਾਰੀ ਕਤਲੇਆਮ ਚ,ਤੇ ਔਰਤਾਂ ਦੇ ਸਮੂਹਿਕ ਜ਼ਬਰ ਜ਼ਿਨਾਹਾਂ ਚ ਹੁੰਦਾ ਹੈ ”
ਭਰਤ ਚ ਅਜਿਹੇ ਕੁਕਰਮਾਂ ਦੇ ਆਮ ਹੋਣ ਦੇ ਬਾਵਜੂਦ ਇਤਿਹਾਸ ਚ ਕਦੀ ਕਿਸੇ ਸਰਦਾਰ ਨੂੰ ਅਜਿਹੇ ਦੁਸ਼ਕਰਮ ਚ ਸ਼ਾਮਲ ਨਹੀਂ ਦੇਖਿਆ ਗਿਆ,ਉਲਟਾ ਜਦ ਤਿੰਨ ਸੋ ਸੱਤਰ ਧਾਰਾ ਤੋੜਨ ਵੇਲੇ ਹਿੰਦੂ ਭੀੜਾਂ ਕਸ਼ਮੀਰੀ ਕੁੜੀਆਂ ਨੂੰ ਸ਼ਿਕਾਰ ਬਣਾਉਣ ਲਈ ਹਰਕਤ ਚ ਆਉਣ ਲੱਗੀਆਂ, ਤਾਂ ਸਰਦਾਰਾਂ ਨੇ ਹਿੰਮਤ ਕਰਕੇ ਉਹਨਾਂ ਨੂੰ ਵਾਪਸ ਘਰਾਂ ਚ ਪਹੁੰਚਾਇਆ,
ਇਸ ਸਥਿਤੀ ਚ ਘਰੋਂ ਬਾਹਰ ਵਿਚਰਦੀਆਂ ਹਿੰਦੂ ਔਰਤਾਂ ਨੂੰ ਅਪਣੀ ਪੱਤ ਦੇ ਰਾਖੀ ਦੀ ਇਕੋ ਇਕ ਉਮੀਦ ਸਰਦਾਰ ਹੀ ਲੱਗਣੇ ਕੋਈ ਅਲੋਕਾਰੀ ਗੱਲ ਨਹੀਂ ਕਹੀ ਜਾ ਸਕਦੀ,
ਕਿਉਂਕਿ ਬਾਕੀ ਨਸਲਾਂ ਕੌਮਾਂ ਦਾ ਇਤਿਹਾਸ ਤਾਂ ਉਲਟਾ ਅਜਿਹੇ ਮੌਕਿਆਂ ‘ਤੇ ਕੁੜੀਆਂ ਨੂੰ ਦਬੋਚਣ ਵਾਲਾ ਰਿਹਾ ਹੈ,
ਪੰਜਾਬ ਨੂੰ ਸਰਦਾਰਾਂ ਦਾ ਦੇਸ ਮੰਨਿਆ ਜਾਂਦਾ ਹੈ, ਤੇ ਪੱਗ ਸਰਦਾਰੀ ਦੀ ਪਛਾਣ ਹੈ,ਉੱਚੀਆਂ ਹਿੰਦੂ ਜਾਤਾਂ ਵਲੋਂ ਸਕੀਮੇ ਜਾਂਦੇ ਕੁਕਰਮਾਂ ਨੂੰ ਅਮਲ ਚ ਨੀਵੀਆਂ ਜਾਤੀਆਂ ਦੇ ਹਿੰਦੂ ਲਿਆਉਂਦੇ ਹਨ,ਇਹ ਉਹ ਆਪ ਹੀ ਮੰਨਦੇ ਹਨ,
ਪਿਛਲੇ ਸਮਿਆਂ ਚ ਰਵਿਦਾਸੀਏ ਲੋਕਾਂ ਨੇ ਭਗਤ ਰਵਿਦਾਸ ਜੀ ਦੀ ਪੱਗ ਵਾਲੀ ਤਸਵੀਰ ਨੂੰ ਬੜੀ ਨਫ਼ਰਤ ਨਾਲ ਰੱਦ ਕੀਤਾ,
ਤੇ ਰਵਿਦਾਸੀਏ ਧਰਮ ਦੇ ਕਾਰ ਵਿਹਾਰ ਨੂੰ ਉਲੀਕਣ ਵਾਲੇ ਨੱਬੇ ਫੀਸਦ ਮੋਨੇ ਘੋਨੇ ਹੀ ਹੁੰਦੇ ਹਨ,
ਖੁਦ ਨੂੰ ਰੰਘਰੇਟੇ ਬੁਧੀਜੀਵੀ ਦੱਸਦੇ ਜਿਹੜੇ ਰਾਜਵਿੰਦਰ ਰਾਹੀ, ਬਲਵਿੰਦਰ ਪਾਲ, ਅਵਤਾਰ ਫਗਵਾੜਾ ਵਰਗੇ ਪਿਛੋਕੜ ਤੋਂ ਇਤਫ਼ਾਕ ਵੱਸ ਪੱਗਾਂ ਚ ਸਿਰ ਫਸਾਈ ਵੀ ਬੈਠੇ ਹਨ,
ਉਹ ਵੀ ਉਕਤ ਪਸ਼ੂ ਬਿਰਤੀ ਧਾਰਮਿਕ ਸਭਿਆਚਾਰ ਦੇ ਨੰਗੇ ਚਿੱਟੇ ਮੁਦੱਈ ਹਨ,
ਰਾਜਵਿੰਦਰ ਰਾਹੀ ਅਕਸਰ ਹੀ ਇੰਟਰਵਿਊਜ਼ ਚ ਵਰਾਛਾਂ ਖਲਾਰ ਕੇ ਕਹਿੰਦੈ ਰਹਿੰਦੈ ਕਿ,
“ਇਹ ਤਾਂ ਫਿਰ ਗੱਡੀਆਂ ਫੂਕ ਦਿੰਦੇ ਐ”
ਤੇ ਅਵਤਾਰ ਫਗਵਾੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਲਈ ਮਸ਼ਹੂਰ ਡੇਰਾ ਪ੍ਰੇਮੀਆਂ ਨੂੰ
” ਦੇਸ਼ ਦੇ ਨਾਇਕ ਬਣੇ” ਵੇਖਣ ਦੀ ਅਪਣੀ ਰੀਝ ਨਿਝੱਕ ਹੋ ਕੇ ਪ੍ਰਗਟ ਕਰਦਾ ਹੈ,
ਅਜਿਹਾ ਕਹਿਦਿਆਂ ਇਹਨਾਂ ਦੋਵਾਂ ਦੇ ਲਹਿਜ਼ੇ ਚ ਕਾਂਵੜੀਆਂ ਵਰਗੇ ਗੁਜਰਾਤ ਦਿੱਲੀ ਕਤਲੇਆਮ ਨੂੰ ਅੰਜਾਮ ਦਿੰਦੇ ਕਿਰਦਾਰ ਪ੍ਰਤੀ ਉਤਸ਼ਾਹ ਤੇ ਸ਼ਹਿ ਏਦਾਂ ਰਿਸ ਰਹੀ ਹੁੰਦੀ ਹੈ,ਜਿੰਵੇ ਹੱਡਾਰੋੜੀ ਚੋਂ ਜ਼ਖ਼ਮੀ ਹੋਏ, ਕੀੜਿਆਂ ਪਏ ਕੁੱਤੇ ਦੇ ਸਿਰ ਚੋ ਖ਼ੂਨ ਰਿਸਦਾ ਰਹਿੰਦਾ ਹੈ
ਸੋ ਸਪਸ਼ਟ ਹੈ ਕਿ ਰੋਜ਼ ਸੋਲਾਂ ਕੁਕਰਮਾਂ ਨੂੰ ਅੰਜਾਮ ਦੇਣ ਵਾਲੀ ਸੰਸਕ੍ਰਿਤੀ ਦਾ ਖ਼ੂਨ ਕਿਹੜੇ ਲੋਕਾਂ ਦੀਆਂ ਰਗਾਂ ਚ ਖੌਲਦਾ ਹੈ,ਤੇ ਉਹ ਪੰਜਾਬ ਚ ਜਾਤਪਾਤ ਦਾ ਰੌਲਾ ਕਿਸ ਮਕਸਦ ਲਈ ਪਾਉਂਦੇ ਹਨ,
ਤੇ ਅਜਿਹੇ ਕੁਕਰਮੀਆਂ ਤੋਂ ਬਚਾਅ ਲਈ ਹਿੰਦੂ ਔਰਤਾਂ ਜਿਹੜੇ “ਸਰਦਾਰ” ਕਿਰਦਾਰ ਨੂੰ ਲੱਭਣ ਤੁਰੀਆਂ ਹਨ,
ਉਹ ਕਿਹੜੇ ਲੋਕਾਂ ਕੋਲ ਹੈ।
ਮੁੱਢ ਕਦੀਮੀ ਦੀਦਾਂ ਵਾਲੀ
ਨਜ਼ਰ ਰੱਖੀਂ ਵੇ ਸੋਹਣਿਆ
ਅੰਨੇ ਨਫ਼ਸ ਗੁਫਾਈਂ ਤਾਈਂ
ਫਜ਼ਰ ਰੱਖੀ ਵੇ ਸੋਹਣਿਆ
Amreek Singh