Breaking News

ਸਰਦਾਰ ਖਾਲੜਾ ਬਨਾਮ ਕਾਂਗਰਸੀਆ ਬਾਦਲ

ਸਰਦਾਰ ਖਾਲੜਾ ਬਨਾਮ ਕਾਂਗਰਸੀਆ ਬਾਦਲ

ਪੰਜਾਬ ਵਿੱਚ ਸਿੱਖ ਜਵਾਨੀ ਦਾ ਘਾਣ ਕਰਨ ਦੇ ਸਮੇਂ-ਸਮੇਂ ਹੁਕਮ ਦੇਣ ਵਾਲਾ ਸਭ ਤੋਂ ਵੱਡਾ ਬੁੱਚੜ ਕਾਂਗਰਸੀ ਨਰਸਿਮ੍ਹਾ ਰਾਓ ਸੀ, ਜੋ ਗ੍ਰਹਿ ਮੰਤਰੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਫਿਰ ਪ੍ਰਧਾਨ ਮੰਤਰੀ ਬਣਿਆ।

ਰਾਓ ਦੇ ਹੁਕਮ ਹੇਠ ਓਪੀ ਸ਼ਰਮਾ (ਡੀਜੀਪੀ ਇੰਟੈਲੀਜੈਂਸ, ਪੰਜਾਬ) ਵਰਗੇ ਸਿੱਖ ਜਵਾਨੀ ਦੇ ਘਾਣ ਲਈ ਪੰਜਾਬ ਪੁਲਿਸ ਦੇ ਬੁੱਚੜਾਂ ਨੂੰ ਵਰਤਦੇ ਰਹੇ। ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਕਤਲ ਕਰਨ ਦੇ ਆਖ਼ਰੀ ਹੁਕਮ ਵੀ ਰਾਓ ਦੇ ਸਨ।

ਸਰਦਾਰ ਖਾਲੜਾ ਦੇ ਕਤਲ ਤੋਂ ਡੇਢ ਸਾਲ ਦੇ ਅੰਦਰ-ਅੰਦਰ ਪ੍ਰਕਾਸ਼ ਸਿੰਘ ਬਾਦਲ ਸੱਤਾ ‘ਚ ਆ ਗਿਆ। ਜੇ ਬਾਦਲ ਇਕੱਲੇ ਸਰਦਾਰ ਖਾਲੜੇ ਦੇ ਕਤਲ ਦੇ ਕੇਸ ਦੀ ਪੜਤਾਲ ਹੀ ਸਹੀ ਤਰੀਕੇ ਨਾਲ ਕਰਵਾ ਲੈਂਦਾ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਤੱਕ ਨੰਗੇ ਕੀਤੀ ਜਾ ਸਕਦੇ ਸੀ।

ਬਾਦਲ ਨੇ ਸਰਦਾਰ ਖਾਲੜਾ ਵੱਲੋਂ ਤਿਆਰ ਕੀਤੀ ਅਣਪਛਾਤੀਆਂ ਲਾਸ਼ਾਂ ਦੀ ਲਿਸਟ ਵਾਲੇ ਮਾਮਲੇ ‘ਤੇ ਤਾਂ ਕੀ ਕਾਰਵਾਈ ਕਰਨੀ ਸੀ, ਸਰਦਾਰ ਖਾਲੜੇ ਦੇ ਕਤਲ ਦੇ ਮਾਮਲੇ ਵਿਚ ਵੀ ਉਨ੍ਹਾਂ ਦੀ ਪਤਨੀ ਨੂੰ ਕੋਈ ਲੜ ਪੱਲਾ ਨਹੀਂ ਫੜਾਇਆ।

ਸਰਦਾਰ ਖਾਲੜਾ ਦੇ ਪਰਿਵਾਰ ਤੇ ਉਨ੍ਹਾਂ ਦੇ ਉਂਗਲਾਂ ‘ਤੇ ਗਿਣੇ ਜਾਣ ਜੋਗੇ ਸਾਥੀਆਂ ਨੇ ਹੀ ਕੇਸ ਸਿਰੇ ਚੜ੍ਹਾਇਆ ਤੇ ਕਤਲ ਵਿਚ ਸਾਫ ਤੌਰ ‘ਤੇ ਸ਼ਾਮਲ ਪੁਲਸੀਆਂ ਨੂੰ ਸਜ਼ਾ ਕਰਾਈ ਪਰ ਬਾਦਲ ਦੀ ਸਰਕਾਰ ਨੇ ਇਸ ਕੇਸ ਵਿਚ ਡੱਕੇ ਜਿੰਨੀ ਮਦਦ ਵੀ ਨਹੀਂ ਕੀਤੀ ਹਾਲਾਂਕਿ ਸ਼ਹੀਦੀ ਵਕਤ ਸਰਦਾਰ ਖਾਲੜਾ ਅਕਾਲੀ ਦਲ ਬਾਦਲ ਦਾ ਇੱਕ ਕਾਰਕੁੰਨ ਸੀ।

ਇਸ ਤਰਾਂ ਆਪਣੇ ਹਰ ਵਿਰੋਧੀ ਨੂੰ ਕਾਂਗਰਸੀ ਕਹਿਣ ਵਾਲੇ ਬਾਦਲ ਨੇ ਸਰਦਾਰ ਖਾਲੜੇ ਦੇ ਕਤਲ ਦੀ ਉੱਚ ਪੱਧਰੀ ਸਾਜਿਸ਼ ਨੂੰ ਨਾ ਨੰਗਾ ਕਰਕੇ ਕਾਂਗਰਸ ਦਾ ਸ਼ਰੇਆਮ ਸਾਥ ਦਿੱਤਾ।

ਸਰਦਾਰ ਖਾਲੜਾ ਵੱਲੋਂ ਲੱਭੀਆਂ 25,000 ਦੇ ਕਰੀਬ ਅਣਪਛਾਤੀਆਂ ਲਾਸ਼ਾਂ ਵਾਲੇ ਮਾਮਲੇ ਵਿਚ ਬਿਲਕੁਲ ਵੀ ਗੱਲ ਅੱਗੇ ਨਾ ਤੋਰ ਕੇ ਬਾਦਲ ਨੇ ਕਾਂਗਰਸ ਤੇ ਬਾਕੀ ਦੇ ਕੇਂਦਰੀ ਤੰਤਰ ਦਾ ਪੱਖ ਪੂਰਿਆ।
ਕੀ ਹਾਲੇ ਵੀ ਕੋਈ ਸ਼ੱਕ ਹੈ ਕਿ ਅਸਲ ਵਿਚ ਕਾਂਗਰਸ ਤੇ ਕੇਂਦਰੀ ਤੰਤਰ ਦੇ ਏਜੰਡੇ ‘ਤੇ ਕੌਣ ਚੱਲਿਆ ਤੇ ਕੌਣ ਉਨ੍ਹਾਂ ਦਾ ਏਜੰਟ ਸੀ ?

ਉਹ ਸੀ ਬਾਦਲ, ਬਾਦਲ ਤੇ ਬਾਦਲ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

(ਪੋਸਟ ਵਾਸਤੇ ਕੁਝ ਜਾਣਕਾਰੀ Unpopular Opinions ਪੇਜ ਤੋਂ ਧੰਨਵਾਦ ਸਹਿਤ ਲਈ)

ਸ੍ਰ ਖਾਲੜਾ ਦਾ ਕਤਲ ਨਰਸਿਮ੍ਹਾ ਰਾਓ ਦੀ ਸਰਕਾਰ ਨੇ ਕਰਾਇਆ, ਬਾਦਲ ਕਿੱਧਰ ਖੜਿਆ ?

ਸ੍ਰ ਜਸਵੰਤ ਸਿੰਘ ਖਾਲੜਾ ਨੂੰ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਰੌਲੇ ਰੱਪੇ ਦੌਰਾਨ ਇਕ ਹਫ਼ਤੇ ਦੇ ਅੰਦਰ ਅੰਦਰ ਚੁੱਕਿਆ ਗਿਆ।

ਉਹ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸਨ ਤੇ ਉਨ੍ਹਾਂ ਖ਼ਿਲਾਫ਼ ਹਿੰਸਾ ਦਾ ਕੋਈ ਕੇਸ ਨਹੀ ਸੀ।

ਅਸਲ ‘ਚ ਉਨ੍ਹਾਂ ਦੇ ਕਤਲ ਵੇਲੇ ਤੱਕ ਖਾੜਕੂਵਾਦ ਮੁੱਕ ਚੁੱਕਿਆ ਸੀ ਤੇ ਬੇਅੰਤ ਸਿੰਘ ਦਾ ਕਤਲ ਇਕ ਵਕਫ਼ੇ ਬਾਅਦ ਹੋਇਆ ਸੀ।

ਇਹ ਪੱਕੀ ਗੱਲ ਹੈ ਕਿ ਮੁਖ ਮੰਤਰੀ ਦੇ ਕਤਲ ਤੋਂ ਇਕਦਮ ਬਾਅਦ ਖਾਲੜਾ ਨੂੰ ਚੁੱਕਣ ਅਤੇ ਕੋਲ ਰੱਖ ਕੇ ਤਸ਼ੱਦਦ ਕਰਨ ਤੋਂ ਬਾਅਦ ਮਾਰਨ ਦਾ ਫ਼ੈਸਲਾ ਕਿਸੇ ਪੰਜਾਬ ਦੇ ਸਿਆਸਤਦਾਨ ਜਾਂ ਪੁਲਿਸ ਅਧਿਕਾਰੀ ਦੇ ਪੱਧਰ ‘ਤੇ ਨਹੀਂ ਸੀ ਲਿਆ ਜਾ ਸਕਦਾ, ਇਹ ਸਿੱਧਾ ਦਿੱਲੀਓਂ ਸਿਖਰ ਤੋਂ ਹੀ ਆ ਸਕਦਾ ਸੀ।

ਉਸ ਵੇਲੇ ਤੱਕ ਖਾਲੜਾ ਦਾ ਕੰਮ ਅੰਤਰਰਾਸ਼ਟਰੀ ਪੱਧਰ ‘ਤੇ ਜਾਣਿਆ ਜਾਣ ਲੱਗਿਆ ਸੀ ਤੇ ਉਹ ਕਾਨੂੰਨੀ ਪੈਰਵਾਈ ਲਈ ਚਾਰਾਜੋਈ ਕਰ ਰਿਹਾ ਸੀ।

ਸ੍ਰ ਖਾਲੜਾ ਦਾ ਪੁਲਸੀਆ ਕਤਲ 1995 ‘ਚ ਨਰਸਿਮ੍ਹਾ ਰਾਓ ਦੀ ਕੇਂਦਰ ਸਰਕਾਰ ਦੇ ਹੁਕਮਾਂ ਤੇ ਹੋਇਆ।

ਖਾਲੜਾ ਦੇ ਕਤਲ ਤੋਂ ਡੇਢ ਸਾਲ ਦੇ ਅੰਦਰ-ਅੰਦਰ ਪ੍ਰਕਾਸ਼ ਸਿੰਘ ਬਾਦਲ ਸੱਤਾ ‘ਚ ਆ ਗਿਆ।

ਜੇ ਬਾਦਲ ਇਕੱਲੇ ਖਾਲੜੇ ਦੇ ਕਤਲ ਦੇ ਕੇਸ ਦੀ ਪੜਤਾਲ ਹੀ ਸਹੀ ਤਰੀਕੇ ਨਾਲ ਕਰਵਾ ਲੈਂਦਾ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਤੱਕ ਨੰਗੇ ਕੀਤੀ ਜਾ ਸਕਦੇ ਸੀ।

ਬਾਦਲ ਨੇ ਖਾਲੜਾ ਵੱਲੋਂ ਤਿਆਰ ਕੀਤੀ ਅਣਪਛਾਤੀਆਂ ਲਾਸ਼ਾਂ ਦੀ ਲਿਸਟ ਵਾਲੇ ਮਾਮਲੇ ‘ਤੇ ਤਾਂ ਕੀ ਕਾਰਵਾਈ ਕਰਨੀ ਸੀ, ਖਾਲੜੇ ਦੇ ਕਤਲ ਦੇ ਮਾਮਲੇ ਵਿਚ ਵੀ ਉਨ੍ਹਾਂ ਦੀ ਪਤਨੀ ਨੂੰ ਕੋਈ ਲੜ ਪੱਲਾ ਨਹੀਂ ਫੜਾਇਆ।

ਜਥੇਦਾਰ ਟੌਹੜਾ ਨੇ ਖਾਲੜਾ ਨੂੰ ਪੁਲਿਸ ਵੱਲੋ ਅਗਵਾ ਕਰਨ ਤੋਂ ਬਾਅਦ ਪੈਰਵਾਈ ਕੀਤੀ ਤੇ ਉਨ੍ਹਾਂ ਨੂੰ ਬਾਅਦ ਵਿਚ ਬਾਦਲ ਤੇ ਉਸਦੇ ਵਫ਼ਾਦਾਰਾਂ ਨੇ ਕਾਂਗਰਸ ਦੀ ਬੀ ਟੀਮ ਕਹਿ ਕਿ ਭੰਡਿਆ, ਜਿਵੇਂ ਭਾਈ ਕਾਉਂਕੇ ਦੇ ਕੇਸ ਦੇ ਮਾਮਲੇ ਵਿਚ ਸੁਆਲ ਚੁੱਕਣ ਵਾਲਿਆਂ ਨੂੰ ਬਾਦਲ ਦੇ ਚਮਚੇ ਕਹਿ ਰਹੇ ਸਨ।

ਸ੍ਰ ਖਾਲੜਾ ਦੇ ਪਰਿਵਾਰ ਤੇ ਉਨ੍ਹਾਂ ਦੇ ਉਂਗਲਾਂ ‘ਤੇ ਗਿਣੇ ਜਾਣ ਜੋਗੇ ਸਾਥੀਆਂ ਨੇ ਹੀ ਕੇਸ ਸਿਰੇ ਚੜਾਇਆ ਤੇ ਕਤਲ ਵਿਚ ਸਾਫ ਤੌਰ ‘ਤੇ ਸ਼ਾਮਲ ਪੁਲਸੀਆਂ ਨੂੰ ਸਜ਼ਾ ਕਰਾਈ ਪਰ ਬਾਦਲ ਦੀ ਸਰਕਾਰ ਨੇ ਇਸ ਕੇਸ ਵਿਚ ਡੱਕੇ ਜਿੰਨੀ ਮਦਦ ਵੀ ਨਹੀਂ ਕੀਤੀ।

ਇਸ ਬਾਰੇ ਬੀਬੀ ਪਰਮਜੀਤ ਕੌਰ ਖਾਲੜਾ ਪਹਿਲਾਂ ਵੀ ਖੁਲਾਸਾ ਕਰ ਚੁੱਕੀ ਹੈ।

ਬਾਦਲਦਲੀਏ ਦੱਸਣ ਕਿ ਕੀ ਖਾਲੜੇ ਦੇ ਕਤਲ ਦੀ ਉੱਚ ਪੱਧਰੀ ਸਾਜਿਸ਼ ਨੂੰ ਨਾ ਨੰਗਾ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਦਾ ਸਾਥ ਨਹੀਂ ਦਿੱਤਾ?

ਸ੍ਰ ਖਾਲੜਾ ਵੱਲੋਂ ਲੱਭੀਆਂ 2,000 ਦੇ ਕਰੀਬ ਅਣਪਛਾਤੀਆਂ ਲਾਸ਼ਾਂ ਵਾਲੇ ਮਾਮਲੇ ਵਿਚ ਬਿਲਕੁਲ ਵੀ ਗੱਲ ਅੱਗੇ ਨਾ ਤੋਰ ਕੇ ਕਾਂਗਰਸ ਤੇ ਬਾਕੀ ਦੇ ਕੇਂਦਰੀ ਤੰਤਰ ਦਾ ਪੱਖ ਨਹੀਂ ਪੂਰਿਆ ?

1991 ਵਿਚ ਨਰਸਿਮ੍ਹਾ ਰਾਓ ਦੀ ਸਰਕਾਰ ਬਣਨ ਤੇ 1992 ਦੇ ਸ਼ੁਰੂ ਵਿਚ ਬੇਅੰਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਜੋ ਕੁਝ ਵੱਢੇ ਪੱਧਰ ‘ਤੇ ਹੋਇਆ, ਉਸਨੂੰ ਕਿਸਨੇ ਢਕਿਆ ? ਕੀ ਇਹ ਸਾਰਾ ਕੁਝ ਕਾਂਗਰਸ ਦਾ ਸਾਥ ਦੇਣਾ ਨਹੀਂ ਸੀ ?

ਬਾਦਲ ਨੇ ਤਾਂ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ‘ਚ ਬਣੇ ਪੀਪਲਜ਼ ਕਮਿਸ਼ਨ ਨੂੰ ਵੀ ਬੰਦ ਕਰਵਾ ਦਿੱਤਾ। ਉਸ ਕਮਿਸ਼ਨ ਖਿਲਾਫ ਹਾਈ ਕੋਰਟ ‘ਚ ਪਟੀਸ਼ਨ ਇਕ ਨਵਾਂ ਜ਼ਮਾਨਾ ਅਖਬਾਰ ਦੇ ਪੱਤਰਕਾਰ ਨੇ ਪਾਈ ਸੀ ਤੇ ਬਾਦਲ ਸਰਕਾਰ ਨੇ ਉਸੇ ਦਾ ਪੱਖ ਪੂਰਿਆ ਸੀ।

ਕੀ ਹਾਲੇ ਵੀ ਕੋਈ ਸ਼ੱਕ ਹੈ ਕਿ ਅਸਲ ਵਿਚ ਕਾਂਗਰਸ ਤੇ ਕੇਂਦਰੀ ਤੰਤਰ ਦੇ ਏਜੰਡੇ ‘ਤੇ ਕੌਣ ਚੱਲਿਆ ਤੇ ਕੌਣ ਉਨ੍ਹਾਂ ਦਾ ਏਜੰਟ ਸੀ ?

#Unpopular_Opinions