MP Amritpal Singh Akali Dal Waris Punjab –
MP Amritpal Singh lodged in Dibrugarh Jail, Assam under NSA Akali Dal WPD party will contest the Tarn Taran By-poll election. Candidate will give a tough fight & is a well known face in Sikh Affairs.
ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪੰਜਾਬ ਚ ਆਪਣੀ ਰਾਜਨੀਤਿਕ ਪੈਰੀਂ ਜਮਾਉਂਦੇ ਹੋਏ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਕਿਸੇ ਹੋਰ ਵੱਲੋਂ ਨਹੀਂ, ਸਗੋਂ ਲੋਕ ਸਭਾ ਖਡੂਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ
ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਪੰਜਾਬ ਚ ਆਪਣੀ ਰਾਜਨੀਤਿਕ ਪੈਰੀਂ ਜਮਾਉਂਦੇ ਹੋਏ ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਐਲਾਨ ਕਿਸੇ ਹੋਰ ਵੱਲੋਂ ਨਹੀਂ, ਸਗੋਂ ਲੋਕ ਸਭਾ ਖਡੂਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਕੀਤਾ ਗਿਆ।
ਪਿੰਡ ਜਲਾਲਾਬਾਦ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਈ ਵਿਸ਼ੇਸ਼ ਮੀਟਿੰਗ ਮੌਕੇ ਤਰਸੇਮ ਸਿੰਘ ਨੇ ਨਿਊਜ਼18 ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਵੱਖ-ਵੱਖ ਇਲਾਕਿਆਂ ਵਿੱਚ ਮੀਟਿੰਗਾਂ ਰਾਹੀਂ ਇਕਾਈਆਂ ਖੜੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੋਈ ਵੀ ਜਿਮਨੀ ਚੋਣ ਨਹੀਂ ਲੜੀ ਗਈ, ਪਰ ਹੁਣ ਤਰਨ ਤਾਰਨ ਹਲਕੇ ਤੋਂ ਜਿਮਨੀ ਚੋਣ ਲੜੀ ਜਾਵੇਗੀ।
ਉਨ੍ਹਾਂ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪਾਰਟੀ ਵਿੱਚ ਘੱਟ ਇਮਾਨਦਾਰ ਵਿਧਾਇਕ ਹਨ ਅਤੇ ਡਾ. ਕਸ਼ਮੀਰ ਸਿੰਘ ਸੋਹਲ ਉਨ੍ਹਾਂ ਚੋਂ ਇੱਕ ਸਨ, ਜੋ ਆਪਣੀ ਇਮਾਨਦਾਰੀ ਲਈ ਜਾਣੇ ਜਾਂਦੇ ਸਨ।
ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਚੋਣਾਂ ਲਈ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਉਹਨਾਂ ਵੱਲੋਂ ਸਹਿਮਤੀ ਨਹੀਂ ਮਿਲੀ, ਤਾਂ ਕਿਸੇ ਹੋਰ ਚੰਗੇ ਅਕਸ ਵਾਲੇ ਉਮੀਦਵਾਰ ਨੂੰ ਚੋਣ ਮੈਦਾਨ \‘ਚ ਉਤਾਰਿਆ ਜਾਵੇਗਾ।