Helicopter crashes in Kedarnath while being airlifted by MI-17 chopper
ਕੇਦਾਰਨਾਥ: ਏਅਰਲਿਫਟ ਕੀਤਾ ਜਾ ਰਿਹਾ ਹੈਲੀਕਾਪਟਰ ਹੋਇਆ ਕਰੈਸ਼, ਸਾਰੀ ਦੁਨੀਆ ਕਰ ਰਹੀ ਟਿੱਚਰਾਂ.. 2 ਕੁ ਮਹੀਂਨੇ ਪਹਿਲਾਂ ਕਰੈਸ਼ ਹੋਇਆ ਸੀ, ਮੁਰੰਮਤ ਲਈ ਲਿਜਾਇਆ ਜਾ ਰਿਹਾ ਸੀ ਫਿਰ ਖਿੱਲਰ ਗਿਆ – ਦੇਖੋ ਵੀਡੀਉ
ਕੇਦਾਰਨਾਥ: ਏਅਰਲਿਫਟ ਕੀਤਾ ਜਾ ਰਿਹਾ ਹੈਲੀਕਾਪਟਰ ਹੋਇਆ ਕਰੈਸ਼
ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਹੋ ਰਹੀ ਵਾਇਰਲ
ਕੇਦਾਰਨਾਥ (ਉਤਰਾਖੰਡ), 31 ਅਗਸਤ
ਐੱਮਆਈ-17 ਜਹਾਜ਼ ਰਾਹੀਂ ਮੁਰੰਮਤ ਲਈ ਗੌਚਰ ਹਵਾਈ ਪੱਟੀ ਲਈ ਏਅਰਲਿਫਟ ਕੀਤਾ ਜਾ ਰਿਹਾ ਹੈਲੀਕਾਪਟਰ ਸ਼ਨੀਵਾਰ ਨੂੰ ਕੇਦਾਰਨਾਥ ਵਿੱਚ ਹਾਦਸਾਗ੍ਰਸਤ ਹੋ ਗਿਆ। ਏਅਰਲਿਫਟ ਕਰਨ ਮੌਕੇ ਐੱਮਆਈ-17 ਜਹਾਜ਼ ਆਪਣਾ ਸੰਤੁਲਨ ਗਵਾਉਣ ਲੱਗਾ ਅਤੇ ਪਾਇਲਟ ਨੇ ਖ਼ਤਰੇ ਨੂੰ ਸਮਝਦੇ ਹੋਏ ਹੈਲੀਕਾਪਟਰ ਨੂੰ ਘਾਟੀ ਵਿੱਚ ਇੱਕ ਖਾਲੀ ਥਾਂ ਵਿੱਚ ਸੁੱਟ ਦਿੱਤਾ।
ਜ਼ਿਲ੍ਹਾ ਸੈਰ ਸਪਾਟਾ ਅਧਿਕਾਰੀ ਰਾਹੁਲ ਚੌਬੇ ਨੇ ਕਿਹਾ ਕਿ ਹੈਲੀਕਾਪਟਰ ਨੂੰ ਮੁਰੰਮਤ ਲਈ ਐੱਮਆਈ-17 ਜਹਾਜ਼ਾਂ ਦੀ ਮਦਦ ਨਾਲ ਸ਼ਨੀਵਾਰ ਨੂੰ ਗੌਚਰ ਹਵਾਈ ਪੱਟੀ ‘ਤੇ ਲਿਜਾਣ ਦੀ ਯੋਜਨਾ ਸੀ। ਅਧਿਕਾਰੀ ਨੇ ਦੱਸਿਆ ਕਿ ਹੈਲੀਕਾਪਟਰ ’ਤੇ ਕੋਈ ਯਾਤਰੀ ਜਾਂ ਸਮਾਨ ਨਹੀਂ ਸੀ ਅਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਐੱਸਡੀਆਰਐੱਫ ਦੀ ਟੀਮ ਹਾਦਸੇ ਵਾਲੀ ਥਾਂ ‘ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ਜਾਰੀ ਹਨ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਅਰਲ ਹੋ ਰਹੀ ਹੈ। ਦੇਖੋ ਵੀਡੀਓ
#केदारनाथ में एक #हेलिकॉप्टर में खराबी आ गई। उसे ठीक करने के लिए दूसरे #MI17 हेलिकॉप्टर के जरिये टोचन कर लाया जा रहा था, लेकिन केदारनाथ में थारू कैंप के पास हेलिकॉप्टर की चेन टूट गई और खराब हेलिकॉप्टर नदी में गिर गया। #Kedarnath #rudraprayag pic.twitter.com/xP8BAEpj14
— KAMLESH BHATT कमलेश भट्ट (@kamleshcbhatt) August 31, 2024