Breaking News

Bikram Majithia -ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਬਿੱਟੂ ਔਲਖ, ਵਕੀਲ ਨਵਕਿਰਨ ਸਿੰਘ ਤੇ ਕੁਝ ਹੋਰਾਂ ਦੀਆਂ ਇੰਟਰਵਿਊਜ਼

Bikram Majithia -ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਬਿੱਟੂ ਔਲਖ, ਵਕੀਲ ਨਵਕਿਰਨ ਸਿੰਘ ਤੇ ਕੁਝ ਹੋਰਾਂ ਦੀਆਂ ਇੰਟਰਵਿਊਜ਼ ਦੇਖਣ

ਮਜੀਠੀਏ ਦੀ ਗ੍ਰਿਫਤਾਰੀ ਤੋਂ ਬਾਅਦ ਬਿੱਟੂ ਔਲਖ, ਵਕੀਲ ਨਵਕਿਰਨ ਸਿੰਘ ਤੇ ਕੁਝ ਹੋਰਾਂ ਦੀਆਂ ਇੰਟਰਵਿਊਜ਼ ਦੇਖਣ ਤੋਂ ਬਾਅਦ ਈਡੀ ਵਾਲੇ ਨਿਰੰਜਣ ਸਿੰਘ ਅਤੇ ਪੁਲਿਸ ਵਾਲੇ ਹਰਦਿਆਲ ਮਾਨ ਦੀ ਅਸਲੀਅਤ ਹੀ ਨਹੀਂ ਉੱਘੜੀ ਬਲਕਿ ਵੱਡੇ ਬਾਦਲ ਤੇ ਛੋਟੇ ਬਾਦਲ ਦੇ ਮਜੀਠੀਏ ਨਾਲ “ਪਿਆਰ” ਦੀ ਕਹਾਣੀ ਵੀ ਸਾਹਮਣੇ ਆ ਗਈ।

ਵੱਡੇ ਬਾਦਲ ਨੇ ਕਿਸ ਰਾਹੀਂ ਜਗਦੀਸ਼ ਭੋਲੇ ਨੂੰ ਮਜੀਠੀਏ ਦਾ ਨਾਮ ਲੈਣ ਲਈ ਅੱਗੇ ਕੀਤਾ, ਇਹ ਪਤਾ ਲੱਗਣਾ ਬਾਕੀ ਹੈ।

ਖੈਰ! ਬਿੱਟੂ ਔਲਖ ਦੀਆਂ ਇੰਟਰਵਿਊਜ਼ ਪਿੱਛੇ ਬਲਤੇਜ ਪੰਨੂ ਦੀ ਕੋਚਿੰਗ ਦਾ ਕਮਾਲ ਵੀ ਬਾਖੂਬ ਦੇਖਣ ਨੂੰ ਮਿਲ ਰਿਹਾ। ਕੋਚ ਸਾਹਿਬ ਦੇ ਆਪਣੇ ਬਦਲੇ ਲੈਣ ਵਾਲੇ ਹਨ, ਕਿਓਂ ਨਾ ਲੈਣ!
ਸਭ ਤੋਂ ਵੱਡੀ ਗੱਲ ਇਹ ਉੱਭਰੀ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਸਮਗਲਰਾਂ ਜਾਂ ਸਿਆਸਤਦਾਨਾਂ ਨਾਲੋਂ ਵੱਧ ਪੰਜਾਬ ਪੁਲਿਸ ਦੀ ਮਿਲੀਭੁਗਤ ਤੇ ਨਿਗਰਾਨੀ ਹੇਠ ਹੋ ਰਹੀ। ਪੁਲਿਸ ਅਧਿਕਾਰੀਆਂ ਤੋਂ ਲੈ ਕੇ ਲੈਬਾਂ ‘ਚ ਜਾਂਚ ਕਰਨ ਵਾਲੇ ਅਧਿਕਾਰੀ ਵਿਕੇ ਹੋਏ ਹਨ, ਜੋ ਮਰਜ਼ੀ ਰਿਪੋਰਟ ਲੈ ਲਵੋ। ਇਸ ਵਰਤਾਰੇ ਨੇ ਹੀ ਗੈਂਗਸਟਰ ਜਮਾਏ ਹਨ।

 

 

 

ਅਜਿਹੀਆਂ ਦੋ ਅਤਿ ਦੇਖਣਯੋਗ ਇੰਟਰਵਿਊਜ਼ ਦੇ ਲਿੰਕਃ

 

 

 

 

 

 

 

ਤੁਸੀਂ ਵੀ ਸ਼ਾਇਦ ਇਹ ਇੰਟਰਵਿਊਜ਼ ਦੇਖ ਚੁੱਕੇ ਹੋਵੋ, ਤੁਸੀਂ ਵਿੱਚੋਂ ਕੀ ਦੇਖਿਆ-ਪੜ੍ਹਿਆ? ਜ਼ਰੂਰ ਸਾਂਝਾ ਕਰਨਾ।
– ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

ਆਪਣੀ ਇੰਟਰਵਿਊ ਵਿੱਚ ਬਿੱਟੂ ਔਲਖ ਨੇ ਦਾਅਵਾ ਕੀਤਾ ਹੈ ਕਿ ਅਸਲ ਮਾਸਟਰਮਾਈਂਡਾਂ ਨੂੰ ਰਿਸ਼ਵਤ ਲੈਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ।
ਬਿੱਟੂ ਨੇ ਚੌਲ ਬਰਾਮਦਕਾਰ ਸਤੀਸ਼ ਬਾਂਸਲ ਅਤੇ ਹੋਰ ਲੋਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ। ਸਤੀਸ਼ ਬਾਂਸਲ, ਮੁੰਬਈ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ ਡਾ. ਸੰਜੇ ਗੋਇਲ, ਮਾਸਟਰਮਾਈਂਡ ਦਵਿੰਦਰ ਸਿੰਘ ਦੇਵ (ਜਿਸਨੂੰ ਜਗਦੀਸ਼ ਭੋਲਾ ਦਾ ਬੌਸ ਕਿਹਾ ਜਾਂਦਾ ਸੀ), ਪ੍ਰਮੋਦ ਟੋਨੀ ਆਦਿ ਦਾ ਜ਼ਿਕਰ 10-12 ਸਾਲ ਪਹਿਲਾਂ ਸ਼ੁਰੂਆਤੀ ਖ਼ਬਰਾਂ ਵਿੱਚ ਕੀਤਾ ਗਿਆ ਸੀ। ਸਤੀਸ਼ ਬਾਂਸਲ ਨੂੰ ਅਸਲ ਵਿੱਚ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸ਼ਾਇਦ ਕੁਝ ਮਹੀਨਿਆਂ ਬਾਅਦ ਹੀ ਉਹ ਰਿਹਾਅ ਹੋ ਗਿਆ।

 

 

 

 

ਇੰਟਰਵਿਊ ਕਰਨ ਵਾਲੇ ਮੀਡੀਆ ਚੈਨਲਾਂ ਨੂੰ ਇੱਥੇ ਦਿੱਤੀਆ ਕੁਝ ਕੁ ਖ਼ਬਰਾਂ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਹੋਰ ਖੋਜ ਕਰਨੀ ਚਾਹੀਦੀ ਹੈ। ਜੇ ਸੰਭਵ ਹੋਵੇ ਤਾਂ ਡਾ. ਸੰਜੇ ਗੋਇਲ, ਸਤੀਸ਼ ਬਾਂਸਲ, ਪ੍ਰਮੋਦ ਟੋਨੀ, ਦਵਿੰਦਰ ਸਿੰਘ ਦੇਵ, ਜਿਸ ਨੂੰ ਉਸ ਵੇਲੇ ਐਸਐਸਪੀ ਹਰਦਿਆਲ ਮਾਨ ਦੇ ਹਵਾਲੇ ਨਾਲ ਛਪੀਆਂ ਖ਼ਬਰਾਂ ਵਿੱਚ ਕਿੰਗਪਿਨ ਕਿਹਾ ਗਿਆ, ਦੀ ਭੂਮਿਕਾ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ ਕਿ ਇਨ੍ਹਾਂ ਦਾ ਕੀ ਬਣਿਆ। ਇਹ ਵੀ ਕਿ ਉਨ੍ਹਾਂ ਦੀ ਧੁਰ ਤੱਕ ਕਦੇ ਜਾਂਚ ਕਿਉਂ ਨਹੀਂ ਕੀਤੀ ਗਈ, ਸਗੋਂ ਕੁਝ ਮਹੀਨਿਆਂ ਵਿੱਚ ਜਲਦੀ ਹੀ ਛੱਡ ਦਿੱਤਾ ਗਿਆ। ਮੁੜ ਕੇ ਕਦੇ ਕਿਸੇ ਨੇ ਜ਼ਿਕਰ ਵੀ ਨਹੀਂ ਕੀਤਾ।
ਪੰਜਾਬ ਵਿੱਚ ਰੌਲਾ ਪੈਂਦਾ ਰਿਹਾ ਤੇ ਇਹ ਬੰਦਿਆਂ ਦੇ ਨਾਂਅ ਪਾਸੇ ਕਰ ਦਿੱਤੇ ਗਏ। ਖ਼ਬਰਾਂ ਰਾਹੀਂ ਇਹ ਦਾਅਵਾ ਵੀ ਕੀਤਾ ਗਿਆ ਕਿ ਇਹ ਹੈਦਰਾਬਾਦ, ਮੁੰਬਈ, ਦਿੱਲੀ ਆਦਿ ਤੋਂ ਡਰੱਗਜ਼ ਵਿੱਚ ਵਰਤ ਹੋਣ ਵਾਲਾ ਸਮਾਨ ਇਕੱਠਾ ਕਰਦੇ ਸਨ, ਜੋ ਕੈਨੇਡਾ ਜਾਂਦਾ ਸੀ।
ਹੋਰ ਗੱਲਾਂ ਵੀ ਸਪੱਸ਼ਟ ਕਰਨ ਦੀ ਲੋੜ ਹੈ, ਇਹ ਦਵਾਈਆਂ ਕਦੇ ਵੀ ਭਾਰਤ ਵਿੱਚ ਨਹੀਂ ਵੇਚੀਆਂ ਗਈਆਂ ਕਿਉਂਕਿ ਇਹ ਸਥਾਨਕ ਖਰੀਦਦਾਰਾਂ ਲਈ ਮਹਿੰਗੀਆਂ ਹਨ, ਸਗੋਂ ਪੱਛਮੀ ਦੇਸ਼ਾਂ ਨੂੰ ਨਿਰਯਾਤ ਕਰਨ ਲਈ ਸਨ।
ਬਿੱਟੂ ਔਲਖ ਇਹ ਵੀ ਦੱਸ ਰਿਹਾ ਹੈ ਕਿ ਪੰਜਾਬ ਵਿੱਚ ਇਹ ਮਹਿੰਗੇ ਨਸ਼ੇ, ਜਿਹੜੇ ਕੇਸ ਵਿੱਚ ਉਸਨੂੰ ਫੜਿਆ ਗਿਆ ਤੇ ਅਖੀਰ ਉਹ ਬਰੀ ਹੋਇਆ, ਨਹੀ ਸੀ ਵੇਚੇ ਜਾ ਰਹੇ, ਸਗੋਂ ਚਿੱਟੇ ਦੇ ਨਾਂ ‘ਤੇ ਇਨ੍ਹਾਂ ਨਾਲੋ ਸਸਤੇ ਨਸ਼ੇ ਵਿਕ ਰਹੇ ਹਨ।

 

 

 

#Unpopular_Opinions
#Unpopular_Ideas
#Unpopular_Facts

 

 

 

 

 

 

 

ਬਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਕਹਿਣਾ ਹੈ ਕਿ ਜਗਦੀਸ਼ ਭੋਲਾ ਨੇ ਉੱਚ ਅਦਾਲਤਾਂ ਅੱਗੇ ਦਿੱਤੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਉਸਨੇ ਮਜੀਠੀਆ ਦਾ ਨਾਮ ਕਿਸੇ ਦੇ ਕਹਿਣ ‘ਤੇ ਲਿਆ ਸੀ ਜਦ ਕਿ ਉਹ ਉਸ ਨੂੰ ਨਿੱਜੀ ਤੌਰ ‘ਤੇ ਜਾਣਦਾ ਵੀ ਨਹੀਂ ਸੀ। (ਵੀਡੀਓ ਕੁਮੈਂਟ ਵਿੱਚ ਹੈ)
ਬਿੱਟੂ ਔਲਖ ਨੇ ਆਪਣੀ ਇੰਟਰਵਿਊ ਵਿੱਚ ਦਾਅਵਾ ਕੀਤਾ ਕਿ ਜਦੋਂ ਬਰੀ ਹੋਣ ਤੋਂ ਬਾਅਦ ਇੱਕ ਮੁਲਾਕਾਤ ਦੌਰਾਨ ਉਸਨੇ ਮਜੀਠੀਆ ਨੂੰ ਪੁੱਛਿਆ ਕਿ ਉਸਨੂੰ ਝੂਠਾ ਕਿਉਂ ਫਸਾਇਆ ਤਾਂ ਮਜੀਠੀਆ ਨੇ ਕਿਹਾ “ਮੈਂ ਮਰਦਾ ਸੀ ਪਰ ਮੈਂ ਤੈਨੂੰ ਨਹੀਂ ਫਸਾਇਆ। ਬਾਦਲ ਸਾਹਿਬ ਤਾਂ ਮੈਨੂੰ ਠੋਕਣਾ ਚਾਹੁੰਦੇ ਸੀ। ਤੂੰ ਤਾਂ ਫਿਰ ਬਰੀ ਹੋ ਕੇ ਆ ਗਿਆ, ਮੇਰਾ ਕੀ ਬਣਨਾ ਸੀ।” (ਔਲਖ ਦੀ ਇੰਟਰਵਿਊ ਦਾ ਲਿੰਕ ਕੁਮੈਂਟ ਵਿੱਚ ਹੈ, ਸਬੰਧਤ ਸੁਆਲ, ਜਵਾਬ ਇੱਕ ਘੰਟੇ ਤੋਂ ਬਾਅਦ ਹੈ)
ਸਵਾਲ ਪੈਦਾ ਹੁੰਦਾ ਹੈ ਕਿ ਬਾਦਲ ਦੀ ਸਰਕਾਰ ਹੋਵੇ। ਪਰਿਵਾਰ ਦੀ ਸਰਕਾਰ ‘ਤੇ ਪੂਰੀ ਪਕੜ ਹੋਵੇ, ਫਿਰ ਉਸ ਦੌਰਾਨ ਭੋਲੇ ਨੇ ਮਜੀਠੀਆ ਦਾ ਨਾਂਅ ਕਿਸ ਦੇ ਕਹਿਣ ‘ਤੇ ਲਿਆ?

 

 

 

ਭੋਲੇ ਦੇ ਬਿਆਨ ਤੋਂ ਬਾਅਦ ਤਿੰਨ-ਚਾਰ ਸਾਲ ਬਾਦਲਾਂ ਦੀ ਸਰਕਾਰ ਰਹੀ। ਸੁਖਬੀਰ ਸਿੰਘ ਬਾਦਲ ਜਾਂ ਮਜੀਠੀਆ ਨੂੰ ਆਪਣੇ ਸਾਧਨਾਂ ਰਾਹੀਂ ਕੀ ਪਤਾ ਲੱਗਿਆ ਕਿ ਕਿਸ ਦੇ ਕਹਿਣ ‘ਤੇ ਭੋਲੇ ਨੇ ਮਜੀਠੀਆ ਦਾ ਨਾਂ ਲਿਆ?
ਸੁਖਬੀਰ ਜਾਂ ਉਸ ਦੇ ਬੁਲਾਰਿਆਂ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।
ਕੀ ਇਹ ਸਿਰਫ ਸਬੱਬ ਹੀ ਸੀ ਕਿ ਭੋਲੇ ਦੀ ਪੇਸ਼ੀ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਮੀਡੀਆ ਚੈਨਲਾਂ ਨੂੰ ਉਸਦੇ ਬਿਲਕੁਲ ਕੋਲ ਜਾ ਕੇ ਸਵਾਲ ਪੁੱਛਣ ਅਤੇ ਉਸ ਦੇ ਜਵਾਬ ਦੇਣ ਦਾ ਮੌਕਾ ਦਿੱਤਾ?
ਕੀ ਬਾਦਲ ਦਲ ਵਾਲੇ ਮਜੀਠੀਆ ਦੇ ਵਕੀਲ ਦੇ ਦਾਅਵੇ ਬਾਰੇ ਕੋਈ ਵਿਸਥਾਰ ਦੱਸ ਸਕਦੇ ਨੇ?

 

 

 

 

#Unpopular_Opinions
#Unpopular_Ideas
#Unpopular_Facts

 

 

 

 

 

ਉੱਘੇ ਵਕੀਲ ਨਵਕਿਰਨ ਸਿੰਘ ਅਤੇ ਬਿੱਟੂ ਔਲਖ ਦੀਆਂ ਇੰਟਰਵਿਊਜ਼ ਸੁਣਨ ਵਾਲੀਆਂ ਨੇ। ਜਦੋਂ ਇਨ੍ਹਾਂ ਦੋਹਾਂ ਦੇ ਖੁਲਾਸਿਆਂ ਦੀਆਂ ਤੰਦਾਂ ਜੋੜੋ ਤਾਂ ਬਹੁਤ ਕੁਝ ਸਮਝ ਆਉਂਦਾ ਹੈ, ਇਹ ਵੀ ਕਿ ਕਿਵੇਂ ਡਰੱਗ ਕੇਸ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਲਈ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਬਣੇ, ਉਨ੍ਹਾਂ ਆਪਣੀਆਂ ਮਨਆਈਆਂ ਕੀਤੀਆਂ ਅਤੇ ਇਨ੍ਹਾਂ ਨੇ ਪੰਜਾਬ ਵਿੱਚ ਵੱਡੀ ਸਿਆਸੀ ਅਸਥਿਰਤਾ ਪੈਦਾ ਕੀਤੀ।
ਐਡਵੋਕੇਟ ਨਵਕਿਰਨ ਸਿੰਘ ਨੇ ਆਪਣੀਆਂ ਇੰਟਰਵਿਊਜ਼ ਵਿੱਚ ਦੱਸਿਆ ਹੈ ਕਿ ਉਹਨਾਂ ਨੇ ਨਿਰੰਜਨ ਸਿੰਘ ਦੀ ਬਦਲੀ ਹਾਈਕੋਰਟ ਤੋਂ ਰੁਕਵਾਈ, ਉਸ ਤੋਂ ਬਾਅਦ ਇਹ ਛੇ ਸਾਲ ਪੰਜਾਬ ਵਿੱਚ ਹੀ ਰਿਹਾ ਪਰ ਡਰੱਗ ਕੇਸ ਵਿੱਚ ਕੋਈ ਚਲਾਨ ਪੇਸ਼ ਨਹੀਂ ਕੀਤਾ।
ਇਨ੍ਹਾਂ ਛੇ ਸਾਲਾਂ ਵਿੱਚੋਂ ਸਾਢੇ ਤਿੰਨ ਸਾਲ ਜਸਟਿਸ ਸੂਰਿਆਕਾਂਤ ਦੇ ਬੈਂਚ ਨੇ ਲਗਾਤਾਰ ਇਸ ਕੇਸ ਵਿੱਚ ਸਰਗਰਮੀ ਵਿਖਾਈ, ਨਿਰੰਜਨ ਸਿੰਘ ਨੂੰ ਬਦਲੀ ਜਾਂ ਕਿਸੇ ਹੋਰ ਦਬਾਅ ਤੋਂ ਪੂਰੀ ਤਰ੍ਹਾਂ ਬਚਾਇਆ ਪਰ ਇਸ ਨੇ ਕੋਈ ਚਲਾਨ ਨਹੀਂ ਪੇਸ਼ ਕੀਤਾ। ਸਟੇਟਸ ਰਿਪੋਰਟਾਂ ਪੇਸ਼ ਕਰਕੇ ਘਰ ਪੂਰਾ ਕਰਦਾ ਰਿਹਾ।

 

 

 

 

 

ਜੇ ਨਿਰੰਜਨ ਸਿੰਘ ਕੋਲ ਬਿਕਰਮ ਸਿੰਘ ਮਜੀਠੀਆ ਜਾਂ ਹੋਰਾਂ ਖਿਲਾਫ ਕੋਈ ਸਬੂਤ ਸੀ ਤਾਂ ਉਸਨੂੰ ਚਲਾਨ ਪੇਸ਼ ਕਰਨਾ ਚਾਹੀਦਾ ਸੀ ਤੇ ਜੇ ਨਹੀਂ ਸੀ ਤਾਂ ਆਪਣੇ ਆਪ ਨੂੰ ਹੀਰੋ ਵਜੋਂ ਪੇਸ਼ ਕਰਨ ਦੀ ਕੋਈ ਲੋੜ ਨਹੀਂ ਸੀ। ਕਰਨ ਵਾਲਾ ਕੰਮ ਕੀਤਾ ਨਹੀਂ ਪਰ ਆਪਣੀ ਮਾਰਕੀਟਿੰਗ ਵਾਧੂ।
ਬਿੱਟੂ ਔਲਖ ਨੇ ਤਾਂ ਇਹ ਦਾਅਵਾ ਕੀਤਾ ਹੈ ਕਿ ਨਿਰੰਜਨ ਸਿੰਘ ਨੇ ਮਜੀਠੀਆ ਕੋਲੋਂ ਪੈਸੇ ਲਏ। ਇਸ ਤੋਂ ਇਲਾਵਾ ਹੋਰ ਫੜੇ ਗਏ ਕਥਿਤ ਦੋਸ਼ੀਆਂ, ਜਿਨ੍ਹਾਂ ਕੋਲੋਂ ਵੱਡੀਆਂ ਰਿਕਵਰੀਆਂ ਦੇ ਦਾਅਵੇ ਕੀਤੇ ਗਏ ਸਨ, ਉਨ੍ਹਾਂ ਖਿਲਾਫ ਨਿਰੰਜਨ ਸਿੰਘ ਨੇ ਕੋਈ ਕਾਰਵਾਈ ਨਹੀਂ ਕੀਤੀ।
ਜਿਸ ਤਰ੍ਹਾਂ ਬਿੱਟੂ ਔਲਖ ਨੇ ਸਰਕਾਰੀ ਦਸਤਾਵੇਜ਼ਾਂ ਵਿੱਚੋਂ ਪੜ੍ਹ ਕੇ ਆਪਣੀ ਗੱਲ ਕੀਤੀ ਹੈ ਤੇ ਨਿਰੰਜਨ ਸਿੰਘ ‘ਤੇ ਦੋਸ਼ ਲਾਏ ਨੇ, ਕਟਹਿਰੇ ਵਿੱਚ ਹੁਣ ਸਾਬਕਾ ਈਡੀ ਅਧਿਕਾਰੀ ਹੈ।
ਨਿਰੰਜਨ ਸਿੰਘ ਦੇ ਪ੍ਰੋਫੈਸ਼ਨਲਿਜ਼ਮ ਤੇ ਨੈਤਿਕਤਾ ਦਾ ਹਿਸਾਬ ਇਸ ਗੱਲ ਤੋਂ ਹੀ ਲੱਗ ਜਾਂਦਾ ਹੈ ਕਿ ਉਹ ਦਿਲਜੀਤ ਦੁਸਾਂਝ ਦੀ ਪੜਤਾਲ ਕਰ ਰਿਹਾ ਸੀ ਪਰ ਆਪਣੀ ਕੁੜੀ ਦੇ ਵਿਆਹ ‘ਤੇ ਉਸ ਨੂੰ ਸੱਦ ਕੇ ਉਸ ਕੋਲੋਂ ਗਾਣੇ ਗਵਾਏ। ਜਦੋਂ ਮਹਿਕਮੇ ਨੇ ਪੁੱਛਿਆ ਤਾਂ ਝੂਠ ਬੋਲਿਆ ਕਿ ਮਹਿਮਾਨ ਵਜੋਂ ਆਇਆ ਸੀ, ਲੋਕਾਂ ਨੇ ਕਿਹਾ ਸੀ ਤਾਂ ਚਾਰ ਗਾਣੇ ਗਾ ਦਿੱਤੇ ਤੇ ਫਿਰ ਕਿਹਾ ਕਿ ਉਸ ਨੂੰ 2 ਲੱਖ ਰੁਪਈਆ ਦਿੱਤਾ। ਇਸ ਸਾਬਕਾ ਅਫਸਰ ਲਈ ਸਵਾਲ ਤਾਂ ਸਿਰਫ ਇੰਨਾ ਹੀ ਬਹੁਤ ਹੈ ਕਿ ਜਿਹੜੇ ਵਿਅਕਤੀ ਦੀ ਤੁਸੀਂ ਪੜਤਾਲ ਕਰ ਰਹੇ ਸੀ, ਉਸ ਨੂੰ ਕੁੜੀ ਦੇ ਵਿਆਹ ‘ਤੇ ਕਿਉਂ ਬੁਲਾਇਆ?
ਕੀ ਨਿਰੰਜਨ ਸਿੰਘ ਨੂੰ ਹੀਰੋ ਬਣਾਉਣ ਵਾਲੇ ਇਹ ਸਵਾਲ ਉਸ ਨੂੰ ਪੁੱਛਣਗੇ?

 

 

 

 

 

ਨਵਕਿਰਨ ਸਿੰਘ ਇਹ ਖੁਲਾਸਾ ਵੀ ਕਰਦੇ ਨੇ ਕਿ ਜਿਨ੍ਹਾਂ ਬੰਦਿਆਂ ਦੇ ਨਾਂ (ਸੱਤਾ ਐਡਮਿੰਟਨ-ਪਿੰਦੀ ਦਿਓ) ਨੂੰ ਆਧਾਰ ਬਣਾ ਕੇ ਮਜੀਠੀਆ, ਬਿੱਟੂ ਔਲਖ ਤੇ ਜਗਜੀਤ ਸਿੰਘ ਚਾਹਲ ‘ਤੇ ਦੋਸ਼ ਲਾਏ ਗਏ, ਉਨ੍ਹਾਂ ਨੂੰ ਬਾਹਰੋਂ ਲਿਆਉਣ ਲਈ ਪੁਲਿਸ ਨੇ ਬਿਲਕੁਲ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੇ ਨਾਂ ਸ਼ਾਇਦ ਕਿਸੇ ਐਫਆਈਆਰ ਵਿੱਚ ਵੀ ਨਹੀਂ ਪਾਏ ਗਏ। ਜੇ ਪਾਏ ਤਾਂ ਉਹਨਾਂ ਨੂੰ ਬਾਹਰੋਂ ਮੰਗਾਉਣ ਲਈ ਕੀ ਕਾਰਵਾਈ ਕੀਤੀ? ਜਦ ਕਿ ਉਨਾਂ ਹੀ ਦਿਨਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਸਟਿਨ ਟਰੂਡੋ ਨੂੰ ਕੈਨੇਡਾ ਵਿੱਚ ਬੈਠੇ ਕੁਝ ਹੋਰ ਬੰਦਿਆਂ ਦੀ ਲਿਸਟ ਦੇ ਰਿਹਾ ਸੀ। ਪਿਛਲੇ ਤਿੰਨ ਸਾਲ ਵਿੱਚ ਉਨ੍ਹਾਂ ਬਾਰੇ ਕੀ ਕਾਰਵਾਈ ਹੋਈ?
ਇਨ੍ਹਾਂ ਸਵਾਲਾਂ ਤੋਂ ਡਰੱਗ ਕੇਸ ਤਫਤੀਸ਼ ਕਰਨ ਵਾਲੇ ਅਧਿਕਾਰੀ ਹਰਦਿਆਲ ਮਾਨ ਅਤੇ ਉਸਦੇ ਵੀ ਉੱਪਰਲੇ ਸਿਖਰਲੇ ਅਧਿਕਾਰੀਆਂ ਦੀ ਬਦਨੀਤੀ ਅਤੇ ਹੇਰਾਫੇਰੀ ਦਾ ਪਤਾ ਲੱਗਦਾ ਹੈ।
ਬਿੱਟੂ ਔਲਖ ਵੱਲੋਂ ਜਿਸ ਤਰ੍ਹਾਂ ਕੁਝ ਫੜੇ ਗਏ ਬੰਦਿਆਂ ਦੇ ਨਾਂ ਲੈ ਕੇ ਹਰਦਿਆਲ ਮਾਨ ‘ਤੇ ਸਵਾਲ ਖੜੇ ਕੀਤੇ ਗਏ ਨੇ, ਜੇ ਉਨ੍ਹਾਂ ਵਿੱਚ ਥੋੜਾ ਜਿਹਾ ਵੀ ਸੱਚ ਹੈ ਤਾਂ ਇਸ ਸਾਬਕਾ ਪੁਲਿਸ ਅਧਿਕਾਰੀ ਦੀ ਹਿਰਾਸਤੀ ਪੁੱਛਗਿਛ ਦਾ ਆਧਾਰ ਬਣਦਾ ਹੈ।

 

 

 

 

 

ਇਸ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਵੀ ਬਣਦਾ ਹੈ ਤੇ ਡਰੱਗ ਮਾਮਲੇ ਦੇ ਸ਼ੱਕੀਆਂ ਜਾਂ ਦੋਸ਼ੀਆਂ ਨੂੰ ਛੱਡਣ ਦਾ ਵੀ।
ਜਿਸ ਤਰ੍ਹਾਂ ਖੁਲਾਸੇ ਹੋ ਰਹੇ ਨੇ, ਉਸ ਤੋਂ ਪੰਜਾਬ ਸਰਕਾਰ ਅਤੇ ਇਸ ਦੇ ਦਿੱਲੀ ਦੇ ਮਾਲਕਾਂ ਨੂੰ ਸਪਸ਼ਟ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਗੱਲ ਸਿਰਫ ਮਜੀਠੀਏ ਦੀ ਗ੍ਰਿਫਤਾਰੀ ਨਾਲ ਖਤਮ ਨਹੀਂ ਹੋਣੀ।
ਜੇ ਇਹ ਡਰੱਗ ਦੇ ਮੁੱਦੇ ‘ਤੇ ਮਾੜੇ ਮੋਟੇ ਵੀ ਗੰਭੀਰ ਨੇ ਤਾਂ ਪੁਲਿਸ ਵਿਚਲੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਦੀ ਤੇਜ਼ੀ ਨਾਲ ਪੜਤਾਲ ਹੋਣੀ ਸਭ ਤੋਂ ਜ਼ਰੂਰੀ ਹੈ।
ਪੰਜਾਬ ਦੇ ਦੋ ਸਾਬਕਾ ਡੀਜੀਪੀਜ਼ ਦੇ ਰੋਲ ਬਾਰੇ ਸਿਧਾਰਥ ਚਟੋਪਾਧਿਆਏ ਨੇ ਵੀ ਆਪਣੀ ਰਿਪੋਰਟ ਵਿੱਚ ਖੁਲਾਸੇ ਕੀਤੇ ਸਨ। ਉਹ ਹਾਈ ਕੋਰਟ ਨੇ ਇਸ ਅਧਾਰ ‘ਤੇ ਨਹੀਂ ਸਨ ਮੰਨੇ ਕਿ ਉਹ ਕੋਰਟ ਵੱਲੋਂ ਹੁਕਮ ਕੀਤੀ ਗਈ ਪੜਤਾਲ ਦੇ ਘੇਰੇ ਤੋਂ ਬਾਹਰ ਸਨ।

 

 

 

 

 

 

 

 

ਸਵਾਲ ਤਾਂ ਇਹ ਬਣਦਾ ਹੈ ਕਿ ਜਦੋਂ ਸਿਧਾਰਥ ਚਟੋਪਾਧਿਆਏ ਨੂੰ ਵਿਜੀਲੈਂਸ ਨੇ ਸੱਦਿਆ ਤਾਂ ਉਸ ਦੀ ਪੁਰਾਣੀ ਡੀਜੀਪੀਜ਼ ਵਾਲੀ ਰਿਪੋਰਟ ਬਾਰੇ ਕੀ ਪੁੱਛਿਆ ਗਿਆ ਜਾਂ ਉਸਨੇ ਖੁਦ ਕੀ ਦੱਸਿਆ? ਉਸਨੇ ਆਪਣੀ ਰਿਪੋਰਟ ਵਿੱਚ ਇੱਕ ਸਾਬਕਾ ਡੀਜੀਪੀ ਦੀ ਮਹਿੰਗੀ ਕੋਠੀ ਦੀ ਗੱਲ ਕੀਤੀ ਸੀ। ਕੀ ਉਹ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਨਹੀਂ ਬਣਦਾ?
ਪੰਜਾਬ ਸਰਕਾਰ ਜਾਂ ਪੁਲਿਸ ਨੂੰ ਕੋਈ ਕਾਨੂੰਨ ਨਹੀਂ ਰੋਕਦਾ ਕਿ ਜੇ ਕਿਸੇ ਖਿਲਾਫ ਥੋੜਾ ਜਿਹਾ ਵੀ ਸ਼ੱਕ ਜਾਂ ਸਬੂਤ ਹੈ ਤਾਂ ਉਸ ਖਿਲਾਫ ਨਵੇਂ ਸਿਰਿਉਂ ਇਨਕੁਆਇਰੀ ਖੋਲ੍ਹ ਕੇ ਕਾਰਵਾਈ ਕੀਤੀ ਜਾਵੇ।
ਕੀ ਸੁਖਬੀਰ ਸਿੰਘ ਬਾਦਲ ਜਾਂ ਅਰਸ਼ਦੀਪ ਕਲੇਰ ਵਰਗੇ ਚਟੋਪਾਧਿਆਏ ਦੀ ਉਸ ਰਿਪੋਰਟ ਬਾਰੇ ਸਵਾਲ ਚੁੱਕਣ ਦੀ ਹਿੰਮਤ ਕਰਨਗੇ? ਉਹ ਸਵਾਲ ਚੁੱਕਣੇ ਇਨ੍ਹਾਂ ਨੂੰ ਸਿਆਸੀ ਤੌਰ ‘ਤੇ ਸੂਤ ਬੈਠਣਗੇ ਤੇ ਮੌਜੂਦਾ ਸਰਕਾਰ ਦੀ ਜਵਾਬਦੇਹੀ ਬਣੇਗੀ।
ਚਟੋਪਾਧਿਆਏ ਨੂੰ ਇੰਟਰਵਿਊ ਕਰਨ ਵਾਲਾ ਮੀਡੀਆ ਕੀ ਉਸ ਨੂੰ ਉਸ ਰਿਪੋਰਟ ਬਾਰੇ ਪੁੱਛਣ ਦੀ ਹਿੰਮਤ ਕਰ ਸਕਦਾ ਹੈ?
ਸਾਡਾ ਸ਼ੰਕਾ ਇਹੀ ਹੈ ਕਿ ਡਰੱਗ ਦੇ ਕੇਸ ਤੇ ਪਹਿਲਾਂ ਵਾਂਗ ਹੁਣ ਵੀ ਸਿਆਸੀ ਰੌਲਾ ਰੱਪਾ ਪਏਗਾ ਪਰ ਜਦੋਂ ਪੁਲਿਸ ਵਾਲਿਆਂ ਵੱਲ ਗੱਲ ਜਾਣ ਲੱਗੀ ਤਾਂ ਉਥੇ ਹੀ ਸਾਰਾ ਕੁਝ ਠੱਪ ਹੋ ਜਾਏਗਾ।
ਇੰਟਰਵਿਊਜ਼ ਦੇ ਲਿੰਕ ਕੁਮੈਂਟਾਂ ਵਿਚ ਨੇ। ਇਨ੍ਹਾਂ ਵਿਚੋਂ ਹੋਰ ਵੀ ਬਥੇਰਾ ਕੁਝ ਪਤਾ ਲੱਗਦਾ ਹੈ।
#Unpopular_Opinions
#Unpopular_Ideas
#Unpopular_Facts

 

 

 

 

 

 

 

Check Also

Sangrur -ਸੰਗਰੂਰ : ਸ਼ਾਤਿਰ ਘਰਵਾਲੀ ਨੇ ਆਸ਼ਿਕ ਤੋਂ ਕਰਵਾਇਆ ਪਤੀ ਦਾ ਕ.ਤ.ਲ

Sangrur -ਸੰਗਰੂਰ : ਸ਼ਾਤਿਰ ਘਰਵਾਲੀ ਨੇ ਆਸ਼ਿਕ ਤੋਂ ਕਰਵਾਇਆ ਪਤੀ ਦਾ ਕ.ਤ.ਲ, ਹੈਰਾਨ ਕਰਨ ਵਾਲਾ …