ਚੋਣ ਪ੍ਰਚਾਰ ‘ਚ ਬੱਚਿਆਂ ਦੀ ਵਰਤੋਂ ਕਰ ਬੁਰੀ ਫਸੀ BJP! ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
ECI Issues Show Cause Notice: ਚੋਣ ਪ੍ਰਚਾਰ ‘ਚ ਬੱਚਿਆਂ ਦੀ ਵਰਤੋਂ ਕਰ ਬੁਰੀ ਫਸੀ BJP! ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
Haryana Assembly Election: ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਚੋਣ ਕਮਿਸ਼ਨ ਨੇ ਭਾਜਪਾ ਉੱਤੇ ਸਖਤ ਐਕਸ਼ਨ ਕਰਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਆਓ ਜਾਣਦੇ ਹਾਂ ਪੂਰਾ ਮਾਮਲਾ ਹੈ ਕੀ?
EC Serves show-cause Notice To Haryana BJP: ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਚੋਣ ਕਮਿਸ਼ਨ ਨੇ ਭਾਜਪਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਭਾਜਪਾ ਦੇ ਸੋਸ਼ਲ ਮੀਡੀਆ ਹੈਂਡਲ ਦੁਆਰਾ ਪ੍ਰਚਾਰ ਵੀਡੀਓ ਵਿੱਚ ਇੱਕ ਬੱਚੇ ਦੀ ਵਰਤੋਂ ਨੂੰ ਲੈ ਕੇ ਭੇਜਿਆ ਗਿਆ ਹੈ।
ਕੇਂਦਰੀ ਚੋਣ ਕਮਿਸ਼ਨ ਨੇ ਭਾਜਪਾ ਦੇ ਇਸ ਵੀਡੀਓ ਨੂੰ ਗੰਭੀਰਤਾ ਨਾਲ ਲਿਆ ਹੈ। ਦਰਅਸਲ, ਬੱਚਿਆਂ ਦੀ ਚੋਣ ਨਾਲ ਸਬੰਧਤ ਗਤੀਵਿਧੀਆਂ ਅਤੇ ਪ੍ਰਚਾਰ ਵਿੱਚ ਵਰਤੋਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਂਦਾ ਹੈ।
बच्चे-बच्चे की पुकार, हरियाणा में फिर से नायब सरकार pic.twitter.com/8hxogtVL6A
— Haryana BJP (@BJP4Haryana) August 27, 2024
Election Commission of India takes serious view of a post on X by BJP Haryana handle using a child in campaign video, which is violative of ECI guidelines prohibiting use of children in election-related activities and campaigning.
A show cause notice has been issued by CEO Haryana to State President, BJP Haryana for immediate corrective action; he is also to submit their response by 29.08.24 (6pm)
ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਚੋਣ ਕਮਿਸ਼ਨਰ ਨੇ ਭਾਜਪਾ ਹਰਿਆਣਾ ਪ੍ਰਧਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਸ ‘ਤੇ ਕਾਰਵਾਈ ਕਰਨ ਲਈ ਕਿਹਾ ਹੈ। ਚੋਣ ਕਮਿਸ਼ਨ ਨੇ ਹਰਿਆਣਾ ਪ੍ਰਦੇਸ਼ ਪ੍ਰਧਾਨ ਨੂੰ ਇਸ ਮਾਮਲੇ ਵਿੱਚ 29 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ।
ਜਾਣੋ ਭਾਜਪਾ ਦੀ ਇਸ ਪੋਸਟ ‘ਚ ਕੀ ਸੀ?
ਦਰਅਸਲ, ਹਰਿਆਣਾ ਬੀਜੇਪੀ ਨੇ ਇੱਕ ਵੀਡੀਓ ਜਾਰੀ ਕੀਤਾ ਸੀ। ਇਸ ‘ਚ ਇਕ ਬੱਚੇ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਬੱਚਾ ਕਹਿੰਦਾ ਦੇਖਿਆ ਗਿਆ, ਹਰਿਆਣਾ ‘ਚ ਫਿਰ ਨਾਇਬ ਸਰਕਾਰ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਾਜਪਾ ਨੇ ਲਿਖਿਆ, ਹਰ ਬੱਚੇ ਦੀ ਪੁਕਾਰ, ਹਰਿਆਣਾ ‘ਚ ਫਿਰ ਤੋਂ ਨਾਇਬ ਸਰਕਾਰ। ਇਸ ਵੀਡੀਓ ‘ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਵੀ ਨਜ਼ਰ ਆ ਰਹੇ ਹਨ। ਉਹ ਵੱਖ-ਵੱਖ ਬੱਚਿਆਂ ਨਾਲ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ
ਚੋਣ ਕਮਿਸ਼ਨ ਨੇ ਇਸ ਵੀਡੀਓ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ ਦਿੱਤਾ ਹੈ ਅਤੇ ਹਰਿਆਣਾ ਭਾਜਪਾ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਹਰਿਆਣਾ ‘ਚ 1 ਅਕਤੂਬਰ ਨੂੰ ਸਾਰੀਆਂ 90 ਸੀਟਾਂ ‘ਤੇ ਇੱਕੋ ਪੜਾਅ ‘ਚ ਵੋਟਿੰਗ ਹੋਣੀ ਹੈ। ਨਤੀਜੇ 4 ਅਕਤੂਬਰ ਨੂੰ ਆਉਣਗੇ। ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਇਸੇ ਦਿਨ ਆਉਣਗੇ।
ਚੋਣ ਪ੍ਰਚਾਰ ‘ਚ ਬੱਚਿਆਂ ਦੀ ਵਰਤੋਂ ਕਰ ਬੁਰੀ ਫਸੀ BJP! ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟਿਸ
ਲਿੰਕ ਕਮੈਂਟ ਬਾਕਸ ‘ਚ