ਕਿਸਾਨ ਅੰਦੋਲਨ ਅਮਰੀਕਾ ਅਤੇ ਚੀਨ ਦੀ ਭਾਰਤ ਖਿਲਾਫ ਸਾਜਿਸ਼ ਸੀ – ਕੰਗਨਾ ਰਣੌਤ
Kangana claims that #FarmersProtest was a conspiracy by China and the US against India.
In an interview with Dainik Bhaskar Actress & MP Kangana Ranaut says “Farmers Protest” was a plan to topple the government, Whatever happened in Bangladesh the same was to happen in India.
Even Kangana said Rapes happened during the farmer protest. I’m wondering from which source she gets such stories .
ਕੰਗਣਾ ਦੀ ਐਮਰਜੈਂਸੀ ‘ਤੇ ਕੋਈ ਰਿਐਕਟ ਕਰਨੋ ਰਹਿ ਤਾਂ ਨਹੀਂ ਗਿਆ?
ਰਿਐਕਟ ਕਿੱਥੇ ਕਰਨਾ ਹੈ, ਕਿਸ ਪੱਧਰ ‘ਤੇ ਕਰਨਾ ਹੈ, ਕਿੰਨਾ ਕਰਨਾ ਹੈ ਤੇ ਕਿਵੇਂ ਕਰਨਾ ਹੈ? ਕਿਸੇ ਛੋਟੀ ਮੋਟੀ ਸਿਆਸਤ ਕਰਨ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਜਦੋਂ ਕੌਮੀ ਪੱਧਰ ‘ਤੇ ਗੱਲ ਹੋਵੇ ਤਾਂ ਇਹ ਸਮਝਣਾ ਹੋਰ ਵੀ ਜ਼ਰੂਰੀ ਹੁੰਦਾ ਹੈ।
ਕਿਸੇ ਵੀ ਕਿਤਾਬ ਜਾਂ ਫਿਲਮ ਆਦਿ ਲਈ ਵਿਵਾਦ ਸਭ ਤੋਂ ਵਧੀਆ ਪਬਲੀਸਿਟੀ ਦਾ ਜ਼ਰੀਆ ਹੁੰਦਾ ਹੈ। ਸਿਆਸੀ ਜਾਂ ਵਿਵਾਦਤ ਮੁੱਦਿਆਂ ‘ਤੇ ਫਿਲਮਾਂ ਬਣਾਉਣ ਵਾਲਿਆਂ ਨੂੰ ਇਸ ਗੱਲ ਦੀ ਪੂਰੀ ਸਮਝ ਹੁੰਦੀ ਹੈ।
ਕੰਗਣਾ ਦੀਆਂ ਪਿਛਲੀਆਂ ਫਿਲਮਾਂ ਬੁਰੀ ਤਰ੍ਹਾਂ ਫਲਾਪ ਹੋਈਆਂ। ਪਿੱਛੇ ਰਣਦੀਪ ਹੁੱਡਾ ਦੀ ਸਾਵਰਕਰ ‘ਤੇ ਆਈ ਫਿਲਮ ਵੀ ਬੁਰੀ ਤਰ੍ਹਾਂ ਫਲਾਪ ਹੋਈ।
ਹਾਲਾਂਕਿ ਇਹੋ ਜਿਹੀਆਂ ਫਿਲਮਾਂ ਨੂੰ ਭਾਜਪਾ ਅਤੇ ਬਾਕੀ ਦੇ ਹਿੰਦੂਤਵੀ ਸਿਸਟਮ ਦੇ ਪ੍ਰਚਾਰਕਾਂ ਨੇ ਖੂਬ ਉਭਾਰਿਆ। ਪਰ ਕੋਈ ਵੀ ਚੀਜ਼ ਤਾਂ ਚਲਦੀ ਹੈ ਜੇ ਲੋਕਾਂ ਨੂੰ ਉਸ ਵਿੱਚ ਕੁਝ ਦਿਲਚਸਪ ਜਾਪੇ।
ਫਿਲਮ ਇੰਦਰਾ ਗਾਂਧੀ ਤੇ ਉਸ ਵੱਲੋਂ ਲਾਈ ਐਮਰਜੈਂਸੀ ਦੇ ਖਿਲਾਫ ਹੈ।
ਪਰ ਕੰਗਣਾ ਨੂੰ ਪਤਾ ਹੈ ਕਿ ਉਸਦੀਆਂ ਪੁਰਾਣੀਆਂ ਪੁੱਠੀਆਂ
-ਸਿੱਧੀਆਂ ਅਤੇ ਫਿਰਕੂ ਨਫਰਤ ਵਾਲੀਆਂ ਟਿੱਪਣੀਆਂ ਕਰਕੇ ਸਿੱਖ ਫਟਾਫਟ ਉਸ ਬਾਰੇ ਰਿਐਕਟ ਕਰਦੇ ਨੇ। ਇਸੇ ਲਈ ਉਸਨੇ ਇਹ ਯਕੀਨੀ ਬਣਾਇਆ ਕਿ ਫਿਲਮ ਦੇ ਟਰੇਲਰ ਵਿੱਚ ਹੀ ਸੰਤ ਜਰਨੈਲ ਸਿੰਘ ਵਰਗਾ ਅਕਸ ਵਿਖਾਉਣ ਦਾ ਪ੍ਰਭਾਵ ਦਿੱਤਾ ਜਾਵੇ ਜਦਕਿ ਸੰਤਾਂ ਦਾ ਐਮਰਜੈਂਸੀ ਵੇਲੇ ਕੋਈ ਰੋਲ ਨਹੀਂ ਸੀ।
ਜੇ ਇਸ ਟਰੇਲਰ ‘ਤੇ ਰਿਐਕਟ ਕਰਨ ਦੀ ਲੋੜ ਮਹਿਸੂਸ ਵੀ ਹੁੰਦੀ ਹੈ ਤਾਂ ਘੱਟੋ ਘੱਟ ਜਿੰਮੇਵਾਰ ਅਹੁਦਿਆਂ ‘ਤੇ ਬੈਠੇ ਸੱਜਣਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਰਿਐਕਸ਼ਨ ਕਿਸ ਪੱਧਰ ਤੋਂ ਦੇਣਾ ਹੈ।
ਇੱਕ ਫਿਲਮ ਦੇ ਟਰੇਲਰ ‘ਤੇ ਰਿਐਕਸ਼ਨ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੇ ਜਥੇਦਾਰ ਖੁਦ ਦੇ ਰਹੇ ਨੇ। ਕਈ ਵੱਡੇ ਮੁੱਦਿਆਂ ‘ਤੇ ਖੁਦ ਚੁੱਪ ਰਹਿ ਕੇ ਆਪਣੇ ਜੂਨੀਅਰ ਆਗੂਆਂ ਕੋਲੋਂ ਰਿਐਕਟ ਕਰਵਾਉਣ ਵਾਲੇ ਸੁਖਬੀਰ ਸਿੰਘ ਬਾਦਲ ਨੇ ਵੀ ਇਸ ‘ਤੇ ਆਪ ਹੀ ਟਿੱਪਣੀ ਕੀਤੀ। ਹਰਸਿਮਰਤ ਕੌਰ ਬਾਦਲ ਵੀ ਬੋਲੀ।
ਕਿਸਾਨ ਅੰਦੋਲਨ ਅਮਰੀਕਾ ਅਤੇ ਚੀਨ ਦੀ ਭਾਰਤ ਖਿਲਾਫ ਸਾਜਿਸ਼ ਸੀ – ਕੰਗਨਾ ਰਣੌਤ
Kangana claims that #FarmersProtest was a conspiracy by China and the US against India. pic.twitter.com/UvXsNJT6gm
— Punjab Spectrum (@PunjabSpectrum) August 25, 2024
ਸਾਰਿਆਂ ਦਾ ਫਿਲਮ ‘ਤੇ ਇਤਰਾਜ਼ ਅਤੇ ਗੁੱਸਾ ਜਾਇਜ਼ ਹੋ ਸਕਦਾ ਹੈ। ਪਰ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਰਿਐਕਟ ਕਿਸ ਪੱਧਰ ‘ਤੇ ਕਰਨਾ ਹੈ।
ਕੀ ਕੰਗਣਾ ਦੀ ਫਿਲਮ ਦੀ ਇਹ ਔਕਾਤ ਹੈ ਕਿ ਜਥੇਦਾਰ, ਸ਼੍ਰੋਮਣੀ ਕਮੇਟੀ ਦਾ ਅਤੇ ਅਕਾਲੀ ਦਲ ਦਾ ਪ੍ਰਧਾਨ ਸਿਰਫ ਟਰੇਲਰ ‘ਤੇ ਹੀ ਖੁਦ ਬਿਆਨ ਦੇਣ।
ਜੇ ਰਿਐਕਟ ਕਰਨਾ ਜ਼ਰੂਰੀ ਜਾਪਦਾ ਸੀ ਤਾਂ ਇਹ ਹੇਠਲੇ ਪੱਧਰ ‘ਤੇ ਜਾਂ ਵਿਅਕਤੀਗਤ ਪੱਧਰ ‘ਤੇ ਵੀ ਕਰਵਾਇਆ ਜਾ ਸਕਦਾ ਸੀ।
ਜਿਹੜਾ ਕੰਮ ਕਿਸੇ ਵਕੀਲ ਕੋਲੋਂ ਜਾਂ ਕਿਸੇ ਛੋਟੀ ਜਿਹੀ ਸਿੱਖ ਜਥੇਬੰਦੀ ਕੋਲੋਂ ਵੀ ਨੋਟਿਸ ਦਵਾ ਕੇ ਜਾਂ ਕੇਸ ਦਰਜ ਕਰਾ ਕੇ ਕੀਤਾ ਜਾ ਸਕਦਾ ਹੈ, ਉਸ ‘ਤੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਦੇ ਜਥੇਦਾਰ ਨੂੰ ਖੁਦ ਅੱਗੇ ਕਰਨ ਦੀ ਕੀ ਲੋੜ ਹੈ?
ਅਸਲ ‘ਚ ਤਾਂ ਇਹ ਫਿਲਮ ਭਾਜਪਾ ਨੇ ਕਾਂਗਰਸ ਦੇ ਖਿਲਾਫ ਤਿਆਰ ਕਰਵਾਈ ਹੈ। ਪਰ ਹੁਣ ਤੱਕ ਦਾ ਰਿਐਕਸ਼ਨ ਵੇਖ ਕੇ ਲੱਗਦਾ ਹੈ ਕਿ ਇਸ ਦਾ ਵਿਰੋਧ ਕਰਨ ਦੀ ਸਾਰੀ ਦੀ ਸਾਰੀ ਜਿੰਮੇਵਾਰੀ ਸਿੱਖਾਂ ਨੇ ਚੁੱਕ ਲਈ ਹੈ।
ਸਿੱਖਾਂ ਅਤੇ ਸੰਤਾਂ ਦੇ ਅਕਸ ‘ਤੇ ਨਾ ਇਹ ਪਹਿਲਾ ਹਮਲਾ ਹੈ ਤੇ ਨਾ ਇਹ ਆਖਰੀ ਹੋਵੇਗਾ। ਜਦੋਂ ਮਰਜ਼ੀ ਸੋਸ਼ਲ ਮੀਡੀਆ ਖੋਲ੍ਹ ਲਵੋ ਇਹ 12 ਮਹੀਨੇ 30 ਦਿਨ ਜਾਰੀ ਰਹਿੰਦਾ ਹੈ। ਕੁਝ ਸਿੱਖ ਕਾਰਕੁਨ ਇਸ ਖਿਲਾਫ ਲਗਾਤਾਰ ਲੜ ਰਹੇ ਨੇ। ਨਾ ਸਿਰਫ ਕੇਂਦਰ ਸਰਕਾਰ ਸਗੋਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਵੀ ਇਸ ਨਫਰਤ ਦੇ ਪ੍ਰਚਾਰ ਨੂੰ ਖੁੱਲ੍ਹ ਦਿੱਤੀ ਹੋਈ ਹੈ।
ਕਾਫੀ ਸੰਭਾਵਨਾ ਹੈ ਕਿ ਇਹ ਫਿਲਮ ਫੇਲ੍ਹ ਹੀ ਹੋ ਜਾਵੇ। ਜੇ ਬਿਨਾਂ ਕਿਸੇ ਤਬਦੀਲੀ ਦੇ ਵੀ ਜਾਰੀ ਹੁੰਦੀ ਹੈ ਤਾਂ ਫਿਰ ਕਿਹੜਾ ਕਚਹਿਰੀਆਂ ਤੇ ਥਾਣੇ ਬੰਦ ਹੋ ਜਾਣੇ ਨੇ। ਉਸ ਵਿਵਾਦ ਨੂੰ ਸੱਚ ਦੱਸਣ ਲਈ ਵੀ ਵਰਤਿਆ ਜਾ ਸਕਦਾ ਹੈ।
ਜੇ ਇਤਿਹਾਸਿਕ ਤੱਥਾਂ ਨਾਲ ਕੋਈ ਸਪਸ਼ਟ ਜਾਂ ਵਿੰਗੀ ਟੇਢੀ ਛੇੜਛਾੜ ਨਜ਼ਰ ਆਉਂਦੀ ਹੈ, ਸਮੇਤ ਸੰਤਾਂ ਦੇ ਅਕਸ ਬਾਰੇ, ਤਾਂ ਇਕੱਲੀ ਕੰਗਣਾ ਕਿਉਂ ਫਿਰ ਭਾਜਪਾ ਦੇ ਵੀ ਪੜਛੇ ਲਾਹੇ ਜਾ ਸਕਦੇ ਨੇ ਕਿਉਂਕਿ ਉਹ ਇਨ੍ਹਾਂ ਦੀ ਐਮਪੀ ਹੈ।
ਐਮਰਜੈਂਸੀ ਵੇਲੇ ਵਿਰੋਧੀ ਪਾਰਟੀਆਂ ਵਿੱਚ ਜਨ ਸੰਘ ਅਤੇ ਅਕਾਲੀ ਦਲ ਇਕੱਠੇ ਸਨ। ਜੇ ਹੁਣ ਭਾਜਪਾ ਦੇ ਰਾਜ ਵਿੱਚ ਉਸੇ ਦੀ ਐਮਪੀ ਵੱਲੋਂ ਆਪਣੀ ਫਿਲਮ ਵਿੱਚ ਸਿੱਖਾਂ ਦੇ ਅਕਸ ਨੂੰ ਖਰਾਬ ਕੀਤਾ ਜਾਂਦਾ ਹੈ ਤਾਂ ਭਾਜਪਾ ਦੀ ਅਕ੍ਰਿਤਘਣਤਾ ਨੂੰ ਸਾਰੀ ਦੁਨੀਆ ਵਿੱਚ ਨਸ਼ਰ ਕਰਨਾ ਚਾਹੀਦਾ ਹੈ।
ਤੁਸੀਂ ਆਪਣੇ ਹਿੱਸੇ ਦੀ ਲੜਾਈ ਲੜੋ। ਇੰਦਰਾ ਗਾਂਧੀ ਜਾਂ ਕਾਂਗਰਸ ਦੀ ਲੜਾਈ ਲੜਨ ਦੀ ਕੋਈ ਲੋੜ ਨਹੀਂ। ਜਿੰਨਾ ਰਿਐਕਸ਼ਨ ਹੋ ਰਿਹਾ ਹੈ, ਇਸ ਦਾ ਫਾਇਦਾ ਜਾਂ ਕੰਗਣਾ ਨੂੰ ਹੋ ਰਿਹਾ ਹੈ ਤੇ ਜਾਂ ਕਾਂਗਰਸ ਨੂੰ। ਫਿਰਕੂ ਹਿੰਦੂਤਵੀ ਸਿਆਸਤ ਕਰਨ ਵਾਲੀ ਭਾਜਪਾ ਨੂੰ ਵੀ ਇਸ ਪ੍ਰਚਾਰ ਦਾ ਫਾਇਦਾ ਹੋ ਸਕਦਾ ਹੈ।
ਪਿੱਛੇ ਇੱਕ ਉਦਾਹਰਨ ਦਿੱਤੀ ਸੀ ਕਿ ਇੱਕ ਵੱਡੇ ਫਲਸਤੀਨੀ ਆਗੂ ਨੂੰ ਇਜਰਾਇਲ ਨੇ ਇਰਾਨ ਵਿੱਚ ਮਾਰਿਆ। ਇਹ ਬਹੁਤ ਵੱਡੀ ਭੜਕਾਹਟ ਸੀ ਪਰ ਇਰਾਨ ਦੇ ਆਗੂਆਂ ਨੇ ਇਹ ਨਾਪਤੋਲ ਕੀਤਾ ਕਿ ਇਹ ਕਿਤੇ ਉਹਨਾਂ ਨੂੰ ਸਿੱਧੀ ਲੜਾਈ ਵਿੱਚ ਫਸਾਉਣ ਦਾ ਟਰੈਪ ਤਾਂ ਨਹੀਂ।
ਤੁਸੀਂ ਰਿਐਕਟ ਆਪਣੀ ਗਿਣਤੀ ਮਿਣਤੀ ਦੇ ਹਿਸਾਬ ਨਾਲ ਕਰਦੇ ਹੋਵੋ, ਨਾ ਕਿ ਵਿਰੋਧੀ ਦੀ।
ਜਿਸ ਦਿਨ ਸਾਡੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ, ਨਾ ਤਾਂ ਤੁਹਾਡੇ ਦੋਖੀ ਤੁਹਾਡੀ ਦਿਸ਼ਾ ਤੈਅ ਕਰ ਸਕਣਗੇ ਤੇ ਨਾ ਹੀ ਇਧਰਲੇ ਪਾਸਿਓਂ ਠੱਗ ਬਿਰਤੀ ਦੇ ਬੰਦੇ ਆਪਣੇ ਹਿੱਤਾਂ ਲਈ ਗੁਮਰਾਹ ਕਰ ਸਕਣਗੇ।
#Unpopular_Opinions
#Unpopular_Ideas