ਗੁਰਦਾਸਪੁਰ ਵਿੱਚ ਪਾਦਰੀਆਂ ਦੇ ਗਰੋਹ ਨੇ ਬੰਦੇ ਵਿੱਚੋਂ ਭੂਤ ਕੱਢਣ ਦੇ ਨਾਂ ‘ਤੇ ਤਿੰਨ ਬੱਚਿਆਂ ਦਾ ਪਿਓ ਕੁੱਟ-ਕੁੱਟ ਕੇ ਮਾਰ ਦਿੱਤਾ।
ਇਹ ਹੋਣਾ ਹੀ ਸੀ।
ਪੰਜਾਬ ਨੂੰ ਅਸਲੀ ਭੂਤ ਇਹ ਪਖੰਡੀ ਪਾਸਟਰ ਚਿੰਬੜੇ ਨੇ। ਜਿਵੇਂ ਇਹ ਲੋਕਾਂ ਨੂੰ ਇਲਾਜ ਦੇ ਨਾਂ ‘ਤੇ ਗੁੰਮਰਾਹ ਕਰ ਰਹੇ ਨੇ, ਉਹ ਸ਼ਰੇਆਮ ਗੈਰ ਕਾਨੂੰਨੀ ਹੈ। ਪਰ ਕੇਂਦਰੀ ਅਤੇ ਰਾਜ ਸਰਕਾਰਾਂ ਨੇ ਇਨ੍ਹਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ।
ਹੋਰ ਤਾਂ ਹੋਰ ਪੰਜਾਬ ਦੇ ਤਰਕਸ਼ੀਲ ਵੀ ਇਨ੍ਹਾਂ ਬਾਰੇ ਕੁਝ ਬੋਲ ਨਹੀਂ ਰਹੇ ਤੇ ਨਾ ਹੀ ਇਨ੍ਹਾਂ ਨੂੰ ਕੋਈ ਚੁਣੌਤੀ ਦੇ ਰਹੇ ਹਨ।
ਅੰਧਵਿਸ਼ਵਾਸ ਨੇ ਲੈ ਲਈ ਤਿੰਨ ਬੱਚਿਆਂ ਦੇ ਪਿਤਾ ਦੀ ਜਾਨ, 9 ਦੇ ਕਰੀਬ ਲੋਕਾਂ ਨੇ ਬੁਰੀ ਤਰ੍ਹਾਂ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਪਾਦਰੀ ਨੇ ਕਿਹਾ ਕਿ ਉਹ ਸੈਮੂਅਲ ਮਸੀਹ ‘ਚੋਂ ਸ਼ੈਤਾਨ ਨੂੰ ਕੱਢੇਗਾ । ਸੈਮੂਅਲ ਮਸੀਹ ਨੂੰ 9 ਦੇ ਕਰੀਬ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਫਿਰ ਘਰ ਵਾਲਿਆਂ ਨੇ ਉਸ ਨੂੰ ਕਬਰਿਸਤਾਨ ‘ਚ ਦਫਨਾਇਆ। ਜਿਸ ਤੋਂ ਬਾਅਦ ਵਿਅਕਤੀ ਨੂੰ ਕਬਰ ‘ਚੋਂ ਕੱਢ ਕੇ ਪੋਸਟਮਾਰਟਮ ਕਰਵਾਇਆ ਗਿਆ। ਪੁਲਿਸ ਨੇ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਭੰਗ ਦੇ ਭਾਣੇ ਗਿਆ 3 ਜਵਾਕਾਂ ਦਾ ਪਿਓ… ਭੂਤ ਕੱਢਣ ਬਹਾਨੇ ਪਾਦਰੀ ਨੇ ਕੀਤਾ ਕਾਰਾ, ਜਾਂਚ ਲਈ ਕਬਰ ’ਚੋਂ ਕਢਵਾਈ ਲਾਸ਼”
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਸਿੰਘਪੁਰ ‘ਚ ਅੰਧ-ਵਿਸ਼ਵਾਸ ਕਾਰਨ ਅੱਤਿਆਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਾਦਰੀ ਅਤੇ ਉਸ ਦੇ ਸਾਥੀਆਂ ਨੇ ਤਿੰਨ ਬੱਚਿਆਂ ਦੇ ਪਿਤਾ ਸੈਮੂਅਲ ਮਸੀਹ ਦੀ ਉਸ ‘ਚੋਂ ਸ਼ੈਤਾਨ ਕੱਢਣ ਲਈ ਬੁਰੀ ਤਰ੍ਹਾਂ ਕੁੱਟਮਾਰ ਕੀਤੀ,
ਗੁਰਦਾਸਪੁਰ ਦੇ ਕਸਬਾ ਧਾਰੀਵਾਲ ਦੇ ਪਿੰਡ ਸਿੰਘਪੁਰ ‘ਚ ਅੰਧ-ਵਿਸ਼ਵਾਸ ਕਾਰਨ ਅੱਤਿਆਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਾਦਰੀ ਅਤੇ ਉਸ ਦੇ ਸਾਥੀਆਂ ਨੇ ਤਿੰਨ ਬੱਚਿਆਂ ਦੇ ਪਿਤਾ ਸੈਮੂਅਲ ਮਸੀਹ ਦੀ ਉਸ ‘ਚੋਂ ਸ਼ੈਤਾਨ ਕੱਢਣ ਲਈ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਸੈਮੂਅਲ ਮਸੀਹ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਗਰੀਬ ਪਰਿਵਾਰ ਹੋਣ ਕਾਰਨ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਅਤੇ 2 ਦਿਨਾਂ ਬਾਅਦ ਰਿਸ਼ਤੇਦਾਰਾਂ ਦੇ ਕਹਿਣ ‘ਤੇ ਜਦੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਅੱਜ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਡੀ. ਕਬਰ ‘ਚੋਂ ਕੱਢ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਾਦਰੀ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।