MP ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਲੋਂ ਪ੍ਰਚਾਰਿਆ ਜਾਂਦਾ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ
ਕਿਹਾ, ਮੇਰਾ ਅਜਨਾਲਾ ਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ – ਜਾਣੋ ਮਾਮਲੇ ਦੀ ਸਾਰੀ ਸੱਚਾਈ
ਜਾਣਬੁੱਝ ਕੇ ਫਸਾਇਆ ਜਾ ਰਿਹਾ
ਦੱਸਣਯੋਗ ਹੈ ਕਿ ਭਾਰਤੀ ਮੀਡੀਆ ਵਲੋਂ ਪਿਛਲੇ ਦਿਨੀ ਪਰਚਾਰੀ ਖਬਰ ਕਿ MP ਭਾਈ ਅੰਮ੍ਰਿਤਪਾਲ ਸਿੰਘ ਦੀ ਲੀਗਲ ਐਡਵਾਈਜ਼ਰ ਪੂਜਾ ਤੇ ਧੋਖਾਧੜੀ ਦੇ ਇਲਜ਼ਾਮ ਹਨ, ਅਸਲ ਵਿਚ ਇਹ ਗਲਤ ਖਬਰ ਸੀ
ਪੂਜਾ ਦਲਜੀਤ ਕਲਸੀ ਨੂੰ ਜੇਲ ਵਿਚ ਉਸ ਦੇ ਬਿਜ਼ਨਜ਼ ਪਾਰਟਨਰ ਵਜੋਂ ਮਿਲਣ ਜਾਂਦੀ ਸੀ। ਉਸ ਦਾ MP ਭਾਈ ਅੰਮ੍ਰਿਤਪਾਲ ਸਿੰਘ ਨਾਲ ਕੋਈ ਲਿੰਕ ਨਹੀਂ।
ਦੂਸਰੀ ਗਲ, ਦਲਜੀਤ ਕਲਸੀ ਹੁਣਾ ਨੇ MP ਭਾਈ ਅੰਮ੍ਰਿਤਪਾਲ ਸਿੰਘ ਦੀ ਸਹਿਮਤੀ ਬਿਨ੍ਹਾਂ ਜਥੇਦਾਰਾਂ ਦੇ ਭੇਜੇ ਪਤਿਤ ਪੁਲਿਸ ਵਾਲੇ ਦੇ ਕਹਿਣ ਤੇ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ।
ਰਿਹਾਈ ਲਈ ਕਲਸੀ ਹੋਰਾਂ ਉਸ ਪੁਲਸੀਏ ਨੂੰ ਰਿਕਾਰਡਿੰਗ ਕਰਾਈ ਕਿ ਸਾਡਾ ਅੰਮ੍ਰਿਤਪਾਲ ਸਿੰਘ ਦੀ ਨੌਜਵਾਨੀ ਨੂੰ ਅੰਮ੍ਰਿਤ ਛਕਾ ਕੇ ਅਨੰਦਪੁਰ ਵਾਪਸੀ ਦੀ ਵਿਚਾਰਧਾਰਾ ਨਾਲ ਦੂਰ ਨੇੜੇ ਦਾ ਸਬੰਧ ਨਹੀ
ਸਰਕਾਰ ਸਾਨੂੰ ਰਿਹਾਈ ਦੇਵੇ ਅਸੀਂ ਬਾਹਰ ਜਾ ਕੇ ਸ਼ਰੇਆਮ ਸ਼ਰਾਬ ਪੀਵਾਂਗੇ ਤਾਂ ਕਿ ਸਰਕਾਰ ਦੇ ਮਨ ਵਿੱਚੋਂ ਇਹ ਗੱਲ ਨਿਕਲ ਜਾਏ ਕਿ ਸਾਡਾ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਦੂਰ ਨੇੜੇ ਦਾ ਸਬੰਧ ਨਹੀਂ ।
ਕੀ ਅੱਜ ਦੇ ਅਕਾਲੀ ਫੂਲਾ ਸਿੰਘ ਦੇ ਸਥਾਨ ਤੇ ਬੈਠੇ ਅਖੌਤੀ ਜਥੇਦਾਰ ਦੱਸਣਗੇ ਕਿ ਪਤਿਤ ਪੁਲਿਸਵਾਲੇ ਵਲੋਂ ਸ਼੍ਰੀ ਅਕਾਲ ਤੱਖਤ ਸਾਹਿਬ ਦਾ ਸੰਦੇਸ਼ ਡਿਬਰੂਗੜ੍ਹ ਭੁੱਖ ਹੜਤਾਲ ਤੁੜਵਾਉਣ ਲਈ ਲਿਜਾਣ ਦੀ ਸੰਗਤਾਂ ਵੱਲੋਂ ਇਕੱਠ ਵਿੱਚ ਕੀਤੀ ਮੰਗ ਕਿਉਂ ਠੰਢੇ ਬਸਤੇ ਵਿੱਚ ਪਾ ਦਿੱਤੀ?
ਜਦੋ ਹਰਪ੍ਰੀਤ ਸਿੰਘ ਜਥੇਦਾਰ ਅੰਮ੍ਰਿਤਪਾਲ ਸਿੰਘ ਤੇ ਕਰੈਕਡਾਉਨ ਸਮੇਂ ਪ੍ਰੋਗਰਾਮ ਦੇਣ ਲੱਗਾ ਤਾਂ ਵੱਡੇ ਪੁਲਿਸ ਅਫ਼ਸਰਾਂ ਵੱਲੋਂ ਅਕਾਲ ਤੱਖਤ ਸਾਹਿਬ ਸਕੱਤਰੇਤ ਵਿੱਚ ਕੀਤੀ ਮੀਟਿੰਗ ਉਪਰੰਤ ਸਾਰੇ ਪ੍ਰੋਗਰਾਮ ਕਿਉਂ ਰਦ ਕਰ ਗਿਆ? ਕੀ ਅੱਜ ਅਕਾਲ ਤੱਖਤ ਸਾਹਿਬ ਸਕੱਤਰੇਤ ਤੋਂ ਜਾਰੀ ਹੁੰਦੇ ਹੁਕਮ ਪੁਲਿਸ ਦੇ ਅਨੁਸਾਰ ਜਾਰੀ ਹੋਣ ਲੱਗ ਗਏ ?