ਦਸਤਾਰਧਾਰੀ TTE ਨਾਲ ਟ੍ਰੇਨ ਦੇ ਅੰਦਰ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ, SGPC ਤੋਂ ਲੈ ਕੇ ਸੁਖਬੀਰ ਬਾਦਲ ਇਸ ਹਮਲੇ ਦੀ ਕੀਤੀ ਸਖ਼ਤ ਨਿੰਦਾ, ਜਲਦ ਹੋਵੇ ਕਾਨੂੰਨੀ ਕਾਰਵਾਈ
Viral Video: ਦਸਤਾਰਧਾਰੀ TTE ਜਸਬੀਰ ਸਿੰਘ ਨਾਲ ਬਿਨਾਂ ਟਿਕਟ ਸਫਰ ਕਰ ਰਹੇ ਗੁੰਡਿਆਂ ਵੱਲੋਂ ਕੀਤੀ ਕੁੱਟਮਾਰ, SGPC ਤੋਂ ਲੈ ਕੇ ਸੁਖਬੀਰ ਬਾਦਲ ਇਸ ਹਮਲੇ ਦੀ ਕੀਤੀ ਸਖ਼ਤ ਨਿੰਦਾ, ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਰਨ ਦੀ ਆਖੀ ਗੱਲ
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ (Sikh TT Jasbir Singh) ਦੇ ਨਾਲ ਕੁੱਝ ਗੁੰਡਿਆਂ ਵੱਲੋਂ ਬਦਸਲੂਕੀ ਕੀਤੀ ਜਾ ਰਹੀ ਹੈ ਅਤੇ ਮਾਰ-ਕੁੱਟ ਵੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੁੰਡੇ ਬਿਨਾਂ ਟਿਕਟ ਤੋਂ ਮੁੰਬਈ ਦੀ ਲੋਕਲ ਟਰੇਨ (local train) ‘ਚ ਸਫਰ ਕਰ ਰਹੇ ਸੀ। ਜਦੋਂ ਇਨ੍ਹਾਂ ਤੋਂ ਟਿਕਟ ਮੰਗੀ ਗਈ ਤਾਂ ਇਹ ਦਸਤਾਰਧਾਰੀ ਸਿੱਖ ਟੀਟੀ ਨਾਲ ਬਦਸਲੂਕੀ ਕਰਨ ਲੱਗ ਪਏ। ਜਿਸ ਦੇ ਚੱਲਦੇ ਸਿੱਖ ਭਾਈਚਾਰੇ ਵੱਲੋਂ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਉੱਤੇ ਚਿੰਤਾ ਪ੍ਰਗਟ ਕਰਦੇ ਹੋਏ ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਇਨ੍ਹਾਂ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਜਲਦ ਲਿਆ ਜਾਵੇ।
Advocate Harjinder Singh Dhami has strongly condemned the incident of assault on a Sikh ticket checker S. Jasbir Singh, while he was performing his railway service duty in Mumbai, Maharashtra. He said that the video of this incident is very sad, which makes it clear that some passengers attacked S. Jasbir Singh while he is performing his duty, which is highly condemnable. He also asked Mumbai Government Railway Police to take strict action against the culprits in this case. He said that information about this incident has been received from the local community members in Mumbai, according to which the accused train passengers were traveling without tickets. When S. Jasbir Singh, while performing his duty, asked them to pay the fine, he was assaulted and his shirt was torn. He said that even though the culprits were caught by the Government Railway Police on the spot, the Maharashtra Government and the Railway Ministry should ensure that the culprits are given strict punishment. He said it is responsibility of the government to ensure that such an incident does not occur to any Sikh official in future.
The @SGPCPresident Advocate Harjinder Singh Dhami has strongly condemned the incident of assault on a Sikh ticket checker S. Jasbir Singh, while he was performing his railway service duty in Mumbai, Maharashtra. He said that the video of this incident is very sad, which makes it… pic.twitter.com/TwpCJaI6gH
— Shiromani Gurdwara Parbandhak Committee (@SGPCAmritsar) August 17, 2024
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਐਕਸ (ਪਹਿਲਾਂ ਟਵਿੱਟਰ) ਉੱਤੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਲਿਖਿਆ ਅਤੇ ਮਹਾਰਾਸ਼ਟਰ ਸਰਕਾਰ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਸਖਤ ਸਜ਼ਾ ਦੇਣ ਦੀ ਗੱਲ ਆਖੀ ਹੈ । ਉਨ੍ਹਾਂ ਨੇ ਲਿਖਿਆ ਹੈ- ”ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ ‘ਤੇ ਮੁੰਬਈ ਦੀ ਲੋਕਲ ਟਰੇਨ ‘ਚ ਬਿਨਾਂ ਟਿਕਟ ਸਫਰ ਕਰ ਰਹੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਨਾਲ ਮਾਰ ਕੁੱਟ ਕੀਤੀ ਗਈ। ਮੈਂ ਇਸ ਹਮਲੇ ਦੀ ਸਖ਼ਤ ਨਿਖੇਦੀ ਕਰਦਾ ਹਾਂ, ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ।”
ਦਸਤਾਰਧਾਰੀ ਸਿੱਖ ਟੀਟੀ ਜਸਬੀਰ ਸਿੰਘ 'ਤੇ ਮੁੰਬਈ ਦੀ ਲੋਕਲ ਟਰੇਨ 'ਚ ਬਿਨਾਂ ਟਿਕਟ ਸਫਰ ਕਰ ਰਹੇ ਕੁਝ ਗੁੰਡਿਆਂ ਨੇ ਹਮਲਾ ਕਰ ਦਿੱਤਾ ਅਤੇ ਉਹਨਾਂ ਨਾਲ ਮਾਰ ਕੁੱਟ ਕੀਤੀ ਗਈ। ਮੈਂ ਇਸ ਹਮਲੇ ਦੀ ਸਖ਼ਤ ਨਿਖੇਦੀ ਕਰਦਾ ਹਾਂ, ਰੇਲਵੇ ਵਿਭਾਗ ਅਤੇ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਇਹਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰੇ। pic.twitter.com/LpskrIcAbs
— Sukhbir Singh Badal (@officeofssbadal) August 17, 2024
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਇਸ ਘਟਨਾ ਉੱਤੇ ਦੁੱਖ ਜਤਾਉਂਦੇ ਹੋਏ ਲਿਖਿਆ ਹੈ- ”ਮੁੰਬਈ ਦੀ ਸਥਾਨਕ ਰੇਲ ਵਿਚ ਬਿਨਾਂ ਟਿਕਟ ਚਰਚਗੇਟ ਤੋਂ ਵਿਹਾਰ ਤੱਕ AC ਡੱਬੇ ਵਿਚ ਸਫ਼ਰ ਕਰਨ ਵਾਲੇ ਅਨਿਕੇਤ ਭੌਂਸਲੇ ਅਤੇ ਉਸਦੇ ਸਾਥੀਆਂ ਨੂੰ ਜ਼ੁਰਮਾਨਾ ਲਗਾਉਣ ’ਤੇ ਦਸਤਾਰਧਾਰੀ TTE ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ। ਇਸ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਿਆਂ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੇਸ਼ ਵਿਚ ਸਿੱਖਾਂ ਪ੍ਰਤੀ ਸੁਰੱਖਿਆ ਦਾ ਮਾਹੌਲ ਪੈਦਾ ਕੀਤਾ ਜਾਏ। ਅਜਿਹੀਆਂ ਘਟਨਾਵਾਂ ਘੱਟ ਗਿਣਤੀ ਭਾਈਚਾਰਿਆਂ ਵਿਚ ਅਸੁਰੱਖਿਆ ਦੀ ਭਾਵਨਾ ਹੋਰ ਤੀਬਰ ਕਰਦੀਆਂ ਹਨ।”
👉ਮੁੰਬਈ ਦੀ ਸਥਾਨਕ ਰੇਲ ਵਿਚ ਬਿਨਾਂ ਟਿਕਟ ਚਰਚਗੇਟ ਤੋਂ ਵਿਹਾਰ ਤੱਕ AC ਡੱਬੇ ਵਿਚ ਸਫ਼ਰ ਕਰਨ ਵਾਲੇ ਅਨਿਕੇਤ ਭੌਂਸਲੇ ਅਤੇ ਉਸਦੇ ਸਾਥੀਆਂ ਨੂੰ ਜ਼ੁਰਮਾਨਾ ਲਗਾਉਣ ’ਤੇ ਦਸਤਾਰਧਾਰੀ TTE ਜਸਬੀਰ ਸਿੰਘ ਨਾਲ ਕੁੱਟਮਾਰ ਕੀਤੀ ਗਈ।
👉ਇਸ ਕੁੱਟਮਾਰ ਦੀ ਸਖ਼ਤ ਨਿਖੇਧੀ ਕਰਦਿਆਂ ਮੈਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਖਿਲਾਫ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ… pic.twitter.com/GxkxS5kX28— Bikram Singh Majithia (@bsmajithia) August 17, 2024