Dhirendra Shastri ਨੇ ਸੁਤੰਤਰਤਾ ਦਿਵਸ ਦੀ ਦਿੱਤੀ ਵਧਾਈ, ਬੋਲੇ- ‘ਸਾਰਿਆਂ ਨੂੰ ਵੰਦੇ ਮਾਤਰਮ ਬੋਲਣਾ ਚਾਹੀਦਾ ਅਤੇ ਜੋ ਨਾ ਬੋਲੇ..
ਬੰਦੇ ਮਾਤਰਮ ਬੋਲਿਆ ਕਰੋ, ਤੇ ਬੁਲਵਾਇਆ ਕਰੋ,
ਜੋ ਨਾ ਬੋਲੇ ਉਹ ਹਾਜ਼ਮੋਲਾ – ਧੀਰੇਂਦਰ ਸ਼ਾਸਤਰੀ
Dhirendra Shastri News: ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਅਸਕਰ ਹੀ ਆਪਣੇ ਦਿੱਤੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਹਨ। ਭਲਕੇ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾਵੇਗਾ।
Dhirendra Shastri On Independence Day 2024: ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ। ਉਨ੍ਹਾਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਹਰ ਕਿਸੇ ਨੂੰ ਜਾਤ-ਪਾਤ ਭੁੱਲ ਕੇ ਭਾਰਤੀ ਬਣਨਾ ਚਾਹੀਦਾ ਹੈ।
ਜੇਕਰ ਹਰ ਕੋਈ ਭਾਰਤੀ ਬਣ ਜਾਵੇ ਤਾਂ ਭਾਰਤ ਵਿਸ਼ਵ ਗੁਰੂ ਬਣ ਜਾਵੇਗਾ।
ਮਾਣ ਨਾਲ ਕਹੋ ਅਸੀਂ ਭਾਰਤੀ ਹਾਂ- ਧੀਰੇਂਦਰ ਸ਼ਾਸਤਰੀ
ਉਨ੍ਹਾਂ ਕਿਹਾ ਕਿ ਭਲਕੇ ਲੋਕ ਵੱਖ-ਵੱਖ ਥਾਵਾਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣਗੇ ਅਤੇ ਰਾਸ਼ਟਰੀ ਗੀਤ ਗਾਉਣਗੇ ਕਿਉਂਕਿ ਕੱਲ੍ਹ 15 ਅਗਸਤ ਹੈ।
ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਾਸੀਆਂ ਨੂੰ ਇਹੀ ਕਹਿਣਾ ਹੈ ਕਿ ਭਾਰਤ ਉਦੋਂ ਤੱਕ ਵਿਸ਼ਵ ਗੁਰੂ ਨਹੀਂ ਬਣ ਸਕਦਾ ਜਦੋਂ ਤੱਕ ਉਨ੍ਹਾਂ ਦੀ ਜ਼ੁਬਾਨ ਅਤੇ ਜੀਵਨ ਵਿੱਚ ਇਹ ਗੱਲ ਨਹੀਂ ਰਚ ਜਾਂਦੀ ਕਿ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਭਾਰਤੀ ਹਾਂ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਜਾਤੀ ਆਧਾਰ ’ਤੇ ਵੰਡੇ ਲੋਕ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਨਹੀਂ ਪਾ ਸਕਦੇ। ਉਨ੍ਹਾਂ ਅੱਗੇ ਕਿਹਾ ਕਿ ਸਾਰਿਆਂ ਨੂੰ ਵੰਦੇ ਮਾਤਰਮ ਕਹਿਣਾ ਚਾਹੀਦਾ ਹੈ ਅਤੇ ਜੋ ਨਹੀਂ ਬੋਲਦੇ ਉਨ੍ਹਾਂ ਨੂੰ ਹਜਮੋਲਾ ਖਾਣਾ ਚਾਹੀਦਾ ਹੈ।