Breaking News

ਵਿਨੇਸ਼ ਫੋਗਾਟ ਮਾਮਲਾ – ਸੰਘੀਆਂ ਨੇ ਮਨਾਈ ਖੁਸ਼ੀ

ਉਲੰਪਿਕ ਤਾਂ ਦੂਰ ਦੀ ਗੱਲ, ਜਿਹੜੇ ਸਕੂਲ ਜਾਂ ਪਿੰਡ ਪੱਧਰ ‘ਤੇ ਵੀ ਕਦੇ ਖੇਡੇ ਹਨ, ਉਹ ਜਾਣਦੇ ਹਨ ਕਿ ਅੱਧਾ ਕਿੱਲੋ ਜਾਂ ਕਿੱਲੋ ਭਾਰ ਤਾਂ ਖਿਡਾਰੀ ਦਿਨ ਵਿੱਚ ਘਟਾ ਲੈਂਦੇ ਤੇ ਉਲੰਪਿਕ ‘ਚ ਘੁਲਣ ਗਈ ਕਿਸਾਨ ਪੱਟੀ ਦੀ ਧੀ ਕੋਲ਼ੋਂ ਸੌ ਗ੍ਰਾਮ ਭਾਰ ਨਾ ਘਟਾ ਹੋਇਆ?

ਉਸਦੀ ਖੁਰਾਕ ਅਤੇ ਭਾਰ ਦੀ ਜ਼ਿੰਮੇਵਾਰੀ ਨਾਲ ਗਏ ਡਾਕਟਰ ਦਿਨਸ਼ਾਅ ਪਰਦੀਵਾਲਾ ਦੀ ਸੀ, ਜੋ ਇਤਫ਼ਾਕ ਨਾਲ ਅੰਬਾਨੀ ਦੇ ਕੋਕਿਲਾਬੇਨ ਹਸਪਤਾਲ ਵਿੱਚ ਕੰਮ ਕਰਦਾ। ਭਾਰ ਨਾ ਵਧੇ, ਇਸ ਲਈ ਕਿੰਨੀ ਖੁਰਾਕ ਦੇਣੀ, ਇਹ ਇਸ ਸਪੈਸ਼ਲਿਸਟ ਦਾ ਕੰਮ ਹੁੰਦਾ।

ਮਸਲਾ ਏਨਾ ਹੀ ਹੈ ਕਿ ਉਹ ਹਰਾਉਣੀ ਸੀ, ਓਹਦੀ ਬੇਇੱਜ਼ਤੀ ਕਰਾਉਣੀ ਸੀ ਕਿਉਂਕਿ ਉਹ ਸਿਸਟਮ ਦੀ ਹਿੱਕ ‘ਤੇ ਦੀਵਾ ਬਾਲਦੀ ਸੀ, ਹਿੰਦੂਤਵੀ ਸੰਘੀਆਂ ਨੂੰ ਜ਼ਹਿਰ ਲੱਗਦੀ ਸੀ। ਉਸਦੇ ਲੋਕ ਪੰਜਾਬੀਆਂ ਨਾਲ ਕਿਸਾਨ ਮੋਰਚੇ ‘ਚ ਡੱਟ ਕੇ ਖੜ੍ਹੇ ਸਨ ਤੇ ਆਪਸੀ ਪਿਆਰ ਵਧਾ ਲਿਆ। ਇਸਦੀ ਮਿਸਾਲ ਇਨ੍ਹਾਂ ਦੀ ਖੁਸ਼ੀ ਤੋਂ ਮਿਲਦੀ ਹੈ, ਜੋ ਇਹ ਸੋਸ਼ਲ ਮੀਡੀਆ ‘ਤੇ ਦਿਖਾ ਰਹੇ। (ਦੇਖੋ ਸਕਰੀਨਸ਼ਾਟ)।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਹੁਣ ਮੈਨੂ ਲੋਕੋ ਏ ਗਦਾਰ ਦੱਸੋ ਕੌਣ?

ਸਿੱਧੂ ਮੂਸੇਵਾਲੇ ਦੇ ਗੀਤ “ਸਕੇਪਗੋਟ” ਦੀ ਇਹ ਲਾਈਨ ਹੁਣ ਵਿਨੇਸ਼ ਫੋਗਾਟ ਦੇ ਜਜ਼ਬਾਤ ਪ੍ਰਗਟਾ ਰਹੀ ਜਾਪਦੀ ਹੈ।

ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿਹੜਾ ਲਾਣਾ ਖੁਸ਼ ਹੋਇਆ ਸੀ, ਉਹੀ ਹੁਣ ਵਿਨੇਸ਼ ਦੇ ਓਲੰਪਿਕ ਦੇ ਫਾਈਨਲ ਮੁਕਾਬਲੇ ਵਿੱਚੋਂ ਬਾਹਰ ਹੋਣ ਤੇ ਬਾਘੀਆਂ ਪਾ ਰਿਹਾ ਹੈ।

ਜਿਨ੍ਹਾਂ ਲੋਕਾਂ ਨੂੰ ਮੂਸੇਵਾਲੇ ਦੇ ਕਤਲ ਦਾ ਦੁੱਖ ਹੋਇਆ ਸੀ, ਉਹੀ ਹੁਣ ਵਿਨੇਸ਼ ਨਾਲ ਹੋਏ ਇਸ ਧੋਖੇ ਤੋਂ ਦੁਖੀ ਨੇ।

ਜਦੋਂ ਵਿਨੇਸ਼ ਫੋਗਾਟ ਤੇ ਸਾਕਸ਼ੀ ਮਲਿਕ ਭਾਜਪਾ ਦੇ ਗੁੰਡੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਇਨਸਾਫ ਦੀ ਜੰਗ ਲੜ ਰਹੀਆਂ ਸਨ ਤਾਂ ਪੰਜਾਬ, ਹਰਿਆਣਾ ਤੇ ਪੱਛਮੀ ਯੂਪੀ ਦੀ ਕਿਸਾਨ ਪੱਟੀ, ਦੇਸ਼ ਵਿਦੇਸ਼ ਵਿੱਚ ਬੈਠੇ ਸਿੱਖ, ਸਿੱਖ ਸੰਸਥਾਵਾਂ‌, ਕਿਸਾਨ ਆਗੂ ਤੇ ਮੁਲਕ ਦੇ ਹੋਰ ਇਨਸਾਫ਼ ਪਸੰਦ ਲੋਕ ਉਨ੍ਹਾਂ ਨਾਲ ਹਮਦਰਦੀ ਪ੍ਰਗਟਾ ਰਹੇ ਸਨ ਤੇ ਸਮਰਥਨ ਕਰ ਰਹੇ ਸਨ, ਕਿਉਂਕਿ ਇਹ ਇਨਸਾਫ ਦੀ ਲੜਾਈ ਸੀ।
ਇਹ ਕੁੜੀਆਂ ਬੰਗਲਾ ਸਾਹਿਬ ਵੀ ਗਈਆਂ ਤੇ ਸਾਕਸ਼ੀ ਮਲਿਕ ਉਸ ਵੇਲੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲੀ।

ਪਰ ਫ਼ਿਰਕੂ ਹਿੰਦੂਤਵੀ ਲਾਣਾ ਉਨ੍ਹਾਂ ਖਿਲਾਫ ਨਫਰਤ ਫੈਲਾ ਰਿਹਾ ਸੀ।

ਨਫਰਤ ਅਤੇ ਅਨੈਤਿਕਤਾ ਨਾਲ ਭਰੇ ਜਿਹੜੇ ਲੋਕ ਸਿੱਖਾਂ ਤੇ ਕਿਸਾਨਾਂ ਖਿਲਾਫ ਨਫਰਤ ਫੈਲਾ ਰਹੇ ਸਨ, ਉਨ੍ਹਾਂ ਨੇ ਹੀ ਇਨ੍ਹਾਂ ਕੁੜੀਆਂ ਵੱਲ ਜ਼ਹਰੀਲੇ ਤੀਰ ਛੱਡੇ।

ਓਲੰਪਿਕ ਵਿੱਚ ਜਦੋਂ ਉਸ ਦਾ ਜੇਤੂ ਸਫਰ ਵਾਹੋਦਾਹੀ ਫਾਈਨਲ ਤੱਕ ਪਹੁੰਚਿਆ ਤਾਂ ਫਿਰਕੂ ਹਿੰਦੂਤਵੀ ਲਾਣੇ ਦੀ ਹਿੱਕ ਤੇ ਸੱਪ ਲੇਟਣ ਲੱਗੇ।

ਹੁਣ ਜਦੋਂ ਉਹ ਮੁਕਾਬਲੇ ਵਿੱਚੋਂ ਬਾਹਰ ਹੋਈ ਹੈ ਤੇ ਬਿਨਾਂ ਮੈਡਲ ਵਾਪਸ ਆਏਗੀ ਤਾਂ ਫਿਰਕੂ ਹਿੰਦੂਤਵੀ ਲਾਣੇ ਤੋਂ ਖੁਸ਼ੀ ਸਾਂਭੀ ਨਹੀਂ ਜਾ ਰਹੀ। ਅੰਬਾਨੀ ਦੇ ਚੈਨਲ News18India ਨੇ ਵਿਨੇਸ਼ ਨੂੰ ਹੀ ਭੰਡਿਆ।
ਇਨ੍ਹਾਂ ਦੀ ਅਖੌਤੀ ਦੇਸ਼ ਭਗਤੀ ਸਿਰਫ ਤੇ ਸਿਰਫ ਨਫਰਤ ਅਤੇ ਬਸਤੀਵਾਦੀ ਸੋਚ ਤੇ ਖੜ੍ਹੀ ਹੈ।

ਹੁਣ ਮੈਨੂੰ ਲੋਕੋ ਏ ਗਦਾਰ ਦੱਸੋ ਕੌਣ ?

ਜੋ ਵੀ ਓਲੰਪਿਕ ਵਿੱਚ Vinesh Phogat ਦੇ ਨਾਲ ਹੋਇਆ ਹੈ।ਉਸ ਦਾ ਖਦਸ਼ਾ ਉਸ ਨੇ 12 ਅਪ੍ਰੈਲ 2024 ਵਿੱਚ ਟਵੀਟ ਰਾਹੀ ਕਰ ਦਿੱਤਾ ਸੀ। ਜੋ ਕੋ ਅੱਜ ਵੀ ਉਸ ਦੇ ਟਵਿੱਟਰ X ਤੇ ਉਪਲੱਬਧ ਹੈ।
ਇਹ ਕੋਈ ਸਧਾਰਨ ਤੌਰ ਤੇ ਵਾਪਰੀ ਘਟਨਾ ਨਹੀਂ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਕਿੱਥੇ ਤੱਕ ਗਿਰ ਸਕਦੇ ਹਨ।

ਪਹਿਲਾਂ ਸੱਜੇ ਪੱਖੀ ਇਕੋਸਿਸਟਮ ਨੂੰ ਕੇਵਲ ਪੰਜਾਬ ਨਾਲ ਮਸਲਾ ਹੀ। ਹੁਣ ਉਹ ਹਰਿਆਣਾ ਦੇ ਵੀ ਖਿਲਾਫ ਹੋ ਗਏ ਹਨ। ਭਾਜਪਾ ਨੇ ਪਿਛਲੇ ੧੦ ਸਾਲਾਂ ਵਿੱਚ ਸਿਰਫ ਨਫ਼ਰਤ ਹੀ ਵੰਡੀ ਹੈ।


ਜਿਹੜੀ ਮਾਨਸਿਕਤਾ ਪੰਜਾਬ ‘ਚ ਗੰਦੀਆਂ ਖੇਡਾਂ ਖੇਡਦੀ ਰਹੀ ਹੈ ਤੇ ਖੇਡ ਰਹੀ ਹੈ, ਜਿਹੜੀਆਂ ਅਸਲ ਵਿੱਚ ਨਾ ਸਿਰਫ ਪੰਜਾਬ ਅਤੇ ਸਿੱਖਾਂ ਦੇ ਬਲਕਿ ਮੁਲਕ ਦੇ ਵੀ ਹਿੱਤਾਂ ਦੇ ਖਿਲਾਫ ਨੇ, ਉਸੇ ਮਾਨਸਿਕਤਾ ਦਾ ਸ਼ਿਕਾਰ ਪਹਿਲਵਾਨ ਵਿਨੇਸ਼ ਫੋਗਟ ਹੋਈ ਹੈ।
ਇਸ ਮਾਨਸਿਕਤਾ ਬੱਚੇ ਖਾਣੀ ਹੈ।
ਇਹੀ ਮਾਨਸਿਕਤਾ ਪੰਜਾਬ ਦਾ ਦਰਿਆਈ ਪਾਣੀ ਧੱਕੇ ਨਾਲ ਖੋਂਹਦੀ ਹੈ, ਪੰਜਾਬੀ ਬੋਲੀ ਪ੍ਰਤੀ ਨਫਰਤ ਫੈਲਾਉਂਦੀ ਹੈ, 1984 ਵਰਗਾ ਕਤਲੇਆਮ ਤੇ 2015 ਦੀਆਂ ‌ਬੇਅਦਬੀਆਂ ਕਰਵਾਉਂਦੀ ਹੈ, ਲਗਾਤਾਰ ਫਿਰਕੂ ਨਫਰਤ ਫੈਲਾਉਂਦੀ ਹੈ, ਬਲਾਤਕਾਰੀ ਸਾਧ ਨੂੰ ਬਚਾਉਂਦੀ ਹੈ, ਸਿੱਧੂ ਮੂਸੇਵਾਲੇ ਨੂੰ ਮਰਵਾਉਂਦੀ ਹੈ, ਲਾਰੈਂਸ ਬਿਸ਼ਨੋਈ ਵਰਗੇ ਗੈਂਗਸਟਰ ਨੂੰ ਪਾਲਦੀ ਹੈ ਤੇ ਜੇਲਾਂ ਵਿੱਚੋਂ ਉਸ ਦੇ ਇੰਟਰਵਿਊ ਕਰਵਾਉਂਦੀ ਹੈ, ਵਿਨੇਸ਼ ਫੋਗਟ ਵਰਗੀਆਂ ਖਿਡਾਰਨਾਂ ਦੇ ਕੈਰੀਅਰ ਦਾ ਦਰਦਨਾਕ ਅੰਤ ਕਰਦੀ ਹੈ।
ਇਸ ਵੰਡ-ਪਾਊ, ਹਿੰਸਕ ਤੇ ਕਮੀਨੀ ਮਾਨਸਿਕਤਾ ਦਾ ਜਵਾਬ ਉਸੇ ਤਰ੍ਹਾਂ ਦਿੱਤਾ ਜਾਣਾ ਚਾਹੀਦਾ ਹੈ, ਜਿਵੇਂ ਕਿਸਾਨ ਅੰਦੋਲਨ ਵੇਲੇ ਲੋਕਾਂ ਨੇ ਇਕੱਠੇ ਹੋ ਕੇ ਦਿੱਤਾ ਸੀ ਤੇ ਹੁਣ ਇਕੱਠੇ ਹੋ ਕੇ ਫੋਗਟ ਵਾਲੇ ਮਸਲੇ ‘ਤੇ ਨਫਰਤੀ ਲਾਣੇ ਦੀਆਂ ਲੀਰਾਂ ਲਾਹੀਆਂ ਜਾ ਰਹੀਆਂ ਨੇ।
#Unpopular_Opinions