Breaking News

Ludhiana -ਲੁਧਿਆਣਾ ਜ਼ਿਮਨੀ ਚੋਣ ‘ਚ ਖਰਚੇ ਦੇ ਰਿਕਾਰਡ ਟੁੱਟਣਗੇ

Ludhiana -ਲੁਧਿਆਣਾ ਜ਼ਿਮਨੀ ਚੋਣ ‘ਚ ਖਰਚੇ ਦੇ ਰਿਕਾਰਡ ਟੁੱਟਣਗੇ

 

ਸਾਫ਼ ਨਜ਼ਰ ਆ ਰਿਹਾ ਹੈ ਕਿ ਲੁਧਿਆਣਾ ਪੱਛਮੀ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਵਿਧਾਨ ਸਭਾ ਚੋਣ ਹੈ ਤੇ ਇਸਦਾ ਕ੍ਰੈਡਿਟ “ਆਪ” ਨੂੰ ਜਾਂਦਾ ਹੈ।

 

 

 

ਪੰਜਾਬ ਦੇ ਜ਼ਿਆਦਾਤਰ ਉਦਯੋਗਪਤੀ ਲੁਧਿਆਣਾ ਪੱਛਮੀ ਵਿੱਚ ਰਹਿੰਦੇ ਹਨ। ਪਿਛਲੇ ਛੇ ਮਹੀਨਿਆਂ ਵਿੱਚ, ਬਹੁਤ ਸਾਰੇ ਉਦਯੋਗਪਤੀਆਂ ਨੇ ਸੱਤਾਧਾਰੀ ਪਾਰਟੀ ਅਤੇ ਇਸਦੇ ਉਮੀਦਵਾਰ ਅਤੇ ਹੋਰ ਆਗੂਆਂ ਨੂੰ ਵੱਡਾ ਪਾਰਟੀ ਫੰਡ ਦਿੱਤਾ।

 

 

ਕੀ ਇਹ ਸੰਭਵ ਹੈ ਕਿ ਮੁੱਖ ਮੰਤਰੀ ਦੀ ਪਤਨੀ ਜਾਂ ਪੰਜਾਬ ਵਿੱਚ ਸਰਕਾਰ ਨੂੰ ਕੰਟਰੋਲ ਕਰਨ ਦਿੱਲੀ ਵਾਲੇ ਕਿਸੇ ਧਨਾਢ ਦੇ ਘਰ ਜਾਂ ਦਫਤਰ ਜਾਣ ਤੇ ਉੱਥੇ ਇਕੱਠਾ ਹੋਣ ਵਾਲਾ ਧਨਾਢਾਂ ਦਾ ਇਕੱਠ “ਦਕਸ਼ਿਣਾ” ਨਾ ਦੇਵੇ।

 

ਭਗਵੰਤ ਮਾਨ ਇਸ ਚੋਣ ਵਿੱਚ ਘੱਟ ਦਿਸਿਆ ਹੈ ਜਦਕਿ ਜਲੰਧਰ ਪੱਛਮੀ ਦੀ ਚੋਣ ਵੇਲੇ ਉਹ ਉੱਥੇ ਹੀ ਬੈਠਾ ਰਿਹਾ ਸੀ। ਸ਼ਾਇਦ ਉਸਨੂੰ ਖਦਸ਼ਾ ਹੈ ਕਿ ਦਿੱਲੀ ਵਾਲੇ ਸੰਜੀਵ ਅਰੋੜਾ ਨੂੰ ਉਪ ਮੁੱਖ ਮੰਤਰੀ ਬਣਾ ਸਕਦੇ ਨੇ।

 

 

 

ਜਿਸ ਹਿਸਾਬ ਨਾਲ ਕੇਜਰੀਵਾਲ ਸੋਚਦਾ ਹੈ, ਹਿੰਦੂ ਵੋਟ ਖਿੱਚਣ ਲਈ ਉਹ ਸੰਜੀਵ ਅਰੋੜਾ ‘ਤੇ ਵੱਡਾ ਦਾਅ ਖੇਡ ਸਕਦਾ ਹੈ।

 

 

ਰਾਜਨੀਤੀ ਬਦਲਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਨੇ ਵੱਡਾ ਬਦਲਾਅ ਇਹ ਵੀ ਲਿਆਂਦਾ ਹੈ ਕਿ ਚੋਣਾਂ ਪਹਿਲਾਂ ਨਾਲੋਂ ਵੀ ਮਹਿੰਗੀਆਂ ਕਰ ਦਿੱਤੀਆਂ ਹਨ।
#Unpopular_Opinions
#Unpopular_Ideas
#Unpopular_Facts

Check Also

MP Amritpal Singh Akali Dal Waris Punjab – ਤਰਨਤਾਰਨ ਜ਼ਿਮਨੀ ਚੋਣ ਲੜੇਗੀ MP ਅੰਮ੍ਰਿਤਪਾਲ ਸਿੰਘ ਦੀ ਪਾਰਟੀ

MP Amritpal Singh Akali Dal Waris Punjab – MP Amritpal Singh lodged in Dibrugarh Jail, …