ਸ਼ੇਖ ਹਸੀਨਾ ਨੇ ਗਾਜ਼ੀਆਬਾਦ ‘ਚ ਕੀਤੀ ਸ਼ੋਪਿੰਗ, ਖਰੀਦੇ 30,000 ਰੁਪਏ ਦੇ ਕੱਪੜੇ, ਜ਼ਰੂਰੀ ਚੀਜ਼ਾਂ, ਪੈਸੇ ਪਏ ਘੱਟ ਤਾਂ…
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੱਲ੍ਹ ਹਿੰਡਨ ਏਅਰ ਫੋਰਸ ਸਟੇਸ਼ਨ ਦੇ ਸ਼ਾਪਿੰਗ ਕੰਪਲੈਕਸ ਤੋਂ ਆਪਣੀ ਭੈਣ ਅਤੇ ਆਪਣੇ ਲਈ ਜ਼ਰੂਰੀ ਸਾਮਾਨ ਖਰੀਦਿਆ।
ਬੰਗਲਾਦੇਸ਼ ‘ਚ ਵਿਆਪਕ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਭਾਰਤ ਆਈ ਸ਼ੇਖ ਹਸੀਨਾ ਅਜੇ ਵੀ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ਮੌਜੂਦ ਹੈ। ਇੱਥੇ ਉਸ ਨੂੰ ਸੇਫ ਹਾਊਸ ਵਿੱਚ ਰੱਖਿਆ ਗਿਆ ਹੈ। ਹਾਲਾਂਕਿ ਸ਼ੇਖ ਹਸੀਨਾ ਬੰਗਲਾਦੇਸ਼ ਛੱਡਣ ਤੋਂ ਪਹਿਲਾਂ ਆਪਣੇ ਨਾਲ ਬਹੁਤ ਕੁਝ ਨਹੀਂ ਲਿਆ ਸਕੀ ਪਰ ਉਹ ਆਪਣੇ ਨਾਲ ਕੁਝ ਸੂਟਕੇਸ ਅਤੇ ਬੈਗ ਲੈ ਕੇ ਆਈ ਹੈ। ਹਾਲਾਂਕਿ, ਸ਼ੇਖ ਹਸੀਨਾ ਨੇ ਹਿੰਡਨ ਏਅਰਬੇਸ ‘ਤੇ ਕੁਝ ਜ਼ਰੂਰੀ ਚੀਜ਼ਾਂ ਖਰੀਦੀਆਂ ਹਨ। ਉਨ੍ਹਾਂ ਨੇ ਇੱਥੇ ਖਰੀਦਦਾਰੀ ਕੀਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕੱਲ੍ਹ ਹਿੰਡਨ ਏਅਰ ਫੋਰਸ ਸਟੇਸ਼ਨ ਦੇ ਸ਼ਾਪਿੰਗ ਕੰਪਲੈਕਸ ਤੋਂ ਆਪਣੀ ਭੈਣ ਅਤੇ ਆਪਣੇ ਲਈ ਜ਼ਰੂਰੀ ਸਾਮਾਨ ਖਰੀਦਿਆ। ਉਸਨੇ ਇੱਥੇ ਆਪਣੇ ਅਤੇ ਆਪਣੀ ਭੈਣ ਲਈ ਕੱਪੜਿਆਂ ਦੀ ਖਰੀਦਦਾਰੀ ਕੀਤੀ। ਸੂਤਰ ਦੱਸ ਰਹੇ ਹਨ ਕਿ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੇ 30,000 ਰੁਪਏ ਦੀ ਖਰੀਦਦਾਰੀ ਕੀਤੀ।
ਸੂਤਰਾਂ ਦਾ ਕਹਿਣਾ ਹੈ ਕਿ ਉਸ ਨੇ ਇਹ ਭੁਗਤਾਨ ਭਾਰਤੀ ਕਰੰਸੀ ਵਿੱਚ ਕੀਤਾ, ਪਰ ਉਸ ਕੋਲ ਨੋਟਾਂ ਦੀ ਕਮੀ ਸੀ। ਇਸ ਤੋਂ ਬਾਅਦ ਭਾਰਤੀ ਨੋਟ ਘੱਟ ਪੈਣ ਉਤੇ ਉਨ੍ਹਾਂ ਨੇ ਬੰਗਲਾਦੇਸ਼ੀ ਨੋਟ ਦਿੱਤੇ ਅਤੇ ਪੂਰਾ ਭੁਗਤਾਨ ਕਰ ਦਿੱਤਾ। ਮੀਡੀਆ ਰਿਪੋਰਟਾਂ ‘ਚ ਦੱਸਿਆ ਗਿਆ ਕਿ ਬੰਗਲਾਦੇਸ਼ ਛੱਡਣ ਸਮੇਂ ਸ਼ੇਖ ਹਸੀਨਾ 4 ਸੂਟਕੇਸ ਅਤੇ ਦੋ ਬੈਗ ਲੈ ਕੇ ਰਵਾਨਾ ਹੋਈ ਸੀ, ਜਿਸ ‘ਚ ਜ਼ਰੂਰੀ ਚੀਜ਼ਾਂ ਸਨ।
ਸੂਤਰ ਇਹ ਵੀ ਕਹਿ ਰਹੇ ਹਨ ਕਿ ਸ਼ੇਖ ਹਸੀਨਾ ਅਜੇ ਵੀ ਹਿੰਡਨ ਏਅਰਬੇਸ ‘ਤੇ ਮੌਜੂਦ ਹੈ ਅਤੇ 24 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਹਿਲਜੁਲ ਨਹੀਂ ਹੋਈ ਹੈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਉਹ ਦੁਬਈ ਜਾ ਸਕਦੀ ਹੈ।
ਉਂਝ ਕੱਲ੍ਹ ਹਿੰਡਨ ਏਅਰਬੇਸ ‘ਤੇ ਕਾਫੀ ਸਰਗਰਮੀ ਦੇਖਣ ਨੂੰ ਮਿਲੀ। ਦੂਤਘਰ ਦੀਆਂ ਦੋ ਗੱਡੀਆਂ ਦੇ ਆਉਣ ਤੋਂ ਬਾਅਦ ਇੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਹ ਗੱਡੀਆਂ ਦੂਤਾਵਾਸ ਤੋਂ ਸ਼ੇਖ ਹਸੀਨਾ ਨੂੰ ਮਿਲਣ ਜਾਂ ਸ਼ੇਖ ਹਸੀਨਾ ਨੂੰ ਦਿੱਲੀ ਸ਼ਿਫਟ ਕਰਨ ਲਈ ਲਿਆਂਦੀਆਂ ਗਈਆਂ ਸਨ।
Katrina and I, with the Hon. Prime Minister Sheikh Hasina.. it was a pleasure and honour to have met such a beautiful lady . . . pic.twitter.com/bpJcRYoO3G
— Salman Khan (@BeingSalmanKhan) December 8, 2019