ਹਿੰਦੂਤਵੀ ਟਵਿਟਰ ਹੈਂਡਲ ਦਾ ਨਵਾਂ ਸ਼ਗੂਫਾ – ਕੁੰਭ ਮੇਲੇ ਦੇ ਮੌਕੇ ਸਿੱਖ ਹਰ ਸਾਲ ਹਜ਼ਾਰਾਂ ਹਿੰਦੂਆਂ ਨੂੰ ਕਤਲ ਕਰ ਦਿੰਦੇ ਸਨ … ਕੀ ਪੰਜਾਬ ਪੁਲਿਸ ਇਦਾ ਦਿਆਂ ਖਿਲਾਫ ਕੋਈ ਕਾਰਵਾਈ ਕਰੂ?
ਕੀ ਤੁਹਾਨੂੰ ਪਤਾ ਹੈ ਕਿ ਕੁੰਭ ਮੇਲੇ ਦੇ ਮੌਕੇ ਸਿੱਖ ਹਰ ਸਾਲ ਹਜ਼ਾਰਾਂ ਹਿੰਦੂਆਂ ਨੂੰ ਕਤਲ ਕਰ ਦਿੰਦੇ ਸਨ?
ਕੀ ਤੁਹਾਨੂੰ ਪਤਾ ਹੈ ਕਿ ਸਿੱਖ ਆਪਣੀਆਂ ਲੱਤਾਂ ਗਾਂਵਾਂ ਦੇ ਖੂਨ ਨਾਲ ਧੋਂਦੇ ਸਨ ਤੇ ਫਿਰ ਹਿੰਦੂਆਂ ਨੂੰ ਇਸ ਨੂੰ ਪੀਣ ਲਈ ਮਜਬੂਰ ਕਰਦੇ ਸਨ?
ਕੀ ਤੁਹਾਨੂੰ ਪਤਾ ਹੈ ਕਿ ਸਿੱਖ ਹਿੰਦੂਆਂ ਨੂੰ ਗਾਂਵਾਂ ਦਾ ਮੀਟ ਖਾਣ ਲਈ ਮਜਬੂਰ ਕਰਦੇ ਸਨ?
ਕੀ ਤੁਸੀਂ ਸੋਚ ਸਕਦੇ ਹੋ ਕਿ ਉੱਪਰ ਲਿਖੇ ਤਿੰਨੇ ਕੋਰੇ ਅਤੇ ਸਿਰੇ ਦੇ ਜ਼ਹਿਰੀਲੇ ਝੂਠ ਲੋਕਾਂ ਵਿੱਚ ਸ਼ਰੇਆਮ ਫੈਲਾਏ ਜਾ ਸਕਦੇ ਨੇ?
ਇਹ ਝੂਠ ਅਤੇ ਸਿਰੇ ਦੀ ਨਫਰਤ ਫੈਲਾਉਣ ਵਾਲੇ ਟਵੀਟ ਹਿੰਦੂਤਵੀ ਟਵਿੱਟਰ ਹੈਂਡਲ Arya Avniksa ਨੇ ਕੀਤੇ ਹਨ। ਵੈਸੇ ਜਿਹੋ ਜਿਹੀ ਨਫਰਤ ਇਹ ਹੈਂਡਲ ਫੈਲਾਉਂਦਾ ਹੈ, ਇਸ ਦਾ ਨਾਂ ਬੜਾ ਢੁਕਵਾਂ ਹੈ।
ਇਹੋ ਜਿਹੇ ਕਮੀਨੇ ਝੂਠ ਫੈਲਾਉਣ ਦਾ ਮਕਸਦ ਸਿੱਖਾਂ ਖਿਲਾਫ ਸਾਰੇ ਮੁਲਕ ਵਿੱਚ ਨਫਰਤ ਪੈਦਾ ਕਰਨੀ, ਉਨ੍ਹਾਂ ਦਾ ਕਤਲੇਆਮ ਕਰਾਉਣਾ ਅਤੇ ਪੰਜਾਬ ਨੂੰ ਤਬਾਹੀ ਵੱਲ ਧੱਕਣਾ ਹੈ।
ਪਰ ਮਜ਼ਾਲ ਹੈ ਕਿ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਹੋ ਜਿਹੇ ਨਫਰਤੀ ਟਵਿੱਟਰ ਹੈਂਡਲ ਖਿਲਾਫ ਕੋਈ ਕਾਰਵਾਈ ਕਰੇ। ਵੈਸੇ ਤਾਂ ਇਸ ਖਿਲਾਫ ਸਿੱਧੀ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਪਰ ਪੰਜਾਬ ਪੁਲਿਸ ਨੇ ਇਸ ਅੱਗ ਲਾਉਣ ਵਾਲੇ ਟਵਿਟਰ ਹੈਂਡਲ ਨੂੰ ਬਲਾਕ ਕਰਾਉਣ ਲਈ ਵੀ ਕੋਈ ਕਾਰਵਾਈ ਨਹੀਂ ਕੀਤੀ।
ਉਲਟਾ Tracking Hate Against Sikhs ਵਾਲਾ ਟਵਿੱਟਰ ਹੈਂਡਲ, ਜਿਹੜਾ ਲਗਾਤਾਰ ਇਹੋ ਜਿਹੇ ਨਫਰਤੀ ਟਵੀਟਾਂ ਜਾਂ ਹੋਰ ਮਸਾਲੇ ਨੂੰ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਭਾਰਤ ਸਰਕਾਰ ਦੇ ਧਿਆਨ ਵਿੱਚ ਲਿਆਉਂਦਾ ਹੈ, ਦੇ ਪੰਜ ਸ਼ਿਕਾਇਤਾਂ ਵਾਲੇ ਟਵੀਟ ਪੰਜਾਬ ਪੁਲਿਸ ਨੇ ਬਲਾਕ ਕਰਨ ਲਈ ਟਵਿੱਟਰ ਨੂੰ ਲਿਖ ਦਿੱਤਾ। ਭਾਵ ਨਫਰਤ ਫੈਲਾਉਣ ਵਾਲਿਆਂ ਖਿਲਾਫ ਨਹੀਂ, ਸ਼ਿਕਾਇਤ ਕਰਨ ਵਾਲਿਆਂ ਖਿਲਾਫ ਕਾਰਵਾਈ। ਇਹ ਹੈ ਪੰਜਾਬ ਸਰਕਾਰ ਤੇ ਪੁਲਿਸ ਦਾ ਇਨਸਾਫ।
ਇਸ ਸਾਰੇ ਕੁਝ ਤੋਂ ਇਹ ਕਿਉਂ ਨਾ ਸਮਝਿਆ ਜਾਵੇ ਕਿ ਕੇਂਦਰ ਸਰਕਾਰ, ਭਗਵੰਤ ਮਾਨ ਦੀ ਸਰਕਾਰ ਅਤੇ ਪੰਜਾਬ ਪੁਲਿਸ ਸ਼ਰੇਆਮ ਫਿਰਕੂ ਪੱਖਪਾਤ ਕਰ ਰਹੇ ਨੇ ਤੇ ਸਿੱਖਾਂ ਖਿਲਾਫ ਫੈਲਾਏ ਜਾ ਰਹੇ ਜ਼ਹਿਰ ਤੇ ਨਫਰਤ ਨੂੰ ਖੁੱਲ ਦੇ ਰਹੇ ਨੇ।
ਇਹੋ ਜਿਹੇ ਇੱਕ ਹੋਰ ਨਫ਼ਰਤੀ ਟਵਿੱਟਰ ਹੈਂਡਲ PunFact ਵੱਲੋਂ ਕੀਤੀ ਗਈ ਇਕ ਸਪੇਸ ਵਿੱਚ ਪੰਜਾਬ ਭਾਜਪਾ ਆਗੂ ਵਿਨੀਤ ਜੋਸ਼ੀ ਸ਼ਾਮਿਲ ਹੋਇਆ। ਇਸ ਤੋਂ ਇਹ ਗੱਲ ਸਪਸ਼ਟ ਹੈ ਕਿ ਭਾਜਪਾ ਵਾਲੇ ਇਹੋ ਜਿਹੇ ਨਫਰਤੀ ਹੈਂਡਲਾਂ ਦੀ ਸਰਪ੍ਰਸਤੀ ਕਰ ਰਹੇ ਨੇ।
ਇਸ ਸਾਰੇ ਕੁਝ ਬਾਰੇ ਨਾ ਸਿਰਫ ਭਾਜਪਾ ਦੇ ਆਗੂਆਂ, ਸਗੋਂ ਭਗਵੰਤ ਮਾਨ ਅਤੇ “ਆਪ” ਦੇ ਆਗੂਆਂ ਨੂੰ ਵੀ ਇਸ ਬਾਰੇ ਸਵਾਲ ਪੁੱਛਣਾ ਚਾਹੀਦੇ ਨੇ।
ਇਸ ਬਾਰੇ ਰਾਜ ਸਭਾ ਮੈਂਬਰ ਸ੍ਰ ਵਿਕਰਮਜੀਤ ਸਿੰਘ ਸਾਹਨੀ ਨੇ ਲਗਾਤਾਰ ਤੇ ਜ਼ੋਰਦਾਰ ਅਵਾਜ਼ ਚੁੱਕੀ ਹੈ। ਉਹ ਇਸ ਬਾਰੇ ਪਾਰਲੀਮੈਂਟ ਵਿਚ ਵੀ ਬੋਲੇ ਨੇ।
#Unpopular_Opinions
#Unpopular_Ideas
#Unpopular_Facts