Breaking News

Sonam Tiwari – ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ ਦੀ ਮਿਲੀ ਲਾਸ਼

“Sonam Tiwari’s Body Found in Beas River After Two-Day Search in Jalandhar”

ਕੈਨੇਡਾ ਤੋਂ ਆਈ ਸਹੇਲੀ ਨਾਲ ਬਿਆਸ ਦਰਿਆ ਕੋਲ ਪਹੁੰਚੀ ਮਸ਼ਹੂਰ ਕਾਰੋਬਾਰੀ ਦੀ ਨੂੰਹ ਦੀ ਮਿਲੀ ਲਾਸ਼

 

 

 

 

 

ਜਲੰਧਰ ਦੇ ਮਸ਼ਹੂਰ ਪਲਾਈਵੁੱਡ ਕਾਰੋਬਾਰੀ ਦੀ ਲਾਪਤਾ ਹੋਈ ਨੂੰਹ ਸੋਨਮ ਤਿਵਾੜੀ ਦੀ ਲਾਸ਼ ਬਰਾਮਦ ਹੋ ਗਈ ਹੈ। ਉਸ ਦੀ ਲਾਸ਼ ਗੋਇੰਦਵਾਲ ਸਾਹਿਬ ਨੇੜੇ ਦਰਿਆ ਵਿਚੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਨਮ ਤਿਵਾੜੀ ਸ਼ਨੀਵਾਰ ਨੂੰ ਕੈਨੇਡਾ ਤੋਂ ਆਈ ਆਪਣੀ ਸਹੇਲੀ ਨਾਲ ਬਿਆਸ ਦਰਿਆ ਕੋਲ ਗਈ ਸੀ ਅਤੇ ਉਸੇ ਦਿਨ ਤੋਂ ਲਾਪਤਾ ਚੱਲ ਰਹੀ ਸੀ।

 

 

 

 

 

 

 

ਜ਼ਿਕਰਯੋਗ ਹੈ ਕਿ ਪਲਾਈਵੁੱਡ ਦੇ ਕਾਰੋਬਾਰ ਵਿਚ ਇਕ ਵੱਕਾਰੀ ਤਿਵਾੜੀ ਘਰਾਣੇ ਦੀ ਛੋਟੀ ਨੂੰਹ ਸੋਨਮ ਤਿਵਾੜੀ ਸ਼ਨੀਵਾਰ ਰਾਤ ਤੋਂ ਬਿਆਸ ਦਰਿਆ ਦੇ ਪੁਲ ਤੋਂ ਲਾਪਤਾ ਹੈ। ਸੋਨਮ ਤਿਵਾੜੀ ਪਰਿਵਾਰ ਦੇ ਮੁਖੀ ਨਰੇਸ਼ ਤਿਵਾੜੀ ਦੀ ਨੂੰਹ ਅਤੇ ਮਨਦੀਪ (ਮਿੱਕੀ) ਤਿਵਾੜੀ ਦੀ ਪਤਨੀ ਹੈ। ਉਹ ਸ਼ਨੀਵਾਰ ਰਾਤੀਂ ਲਗਭਗ 9.30 ਵਜੇ ਬਿਆਸ ਦਰਿਆ ਦੇ ਪੁਲ ਤੋਂ ਅਚਾਨਕ ਲਾਪਤਾ ਹੋ ਗਈ।

 

 

 

 

 

ਪਰਿਵਾਰਕ ਸੂਤਰਾਂ ਅਨੁਸਾਰ ਸੋਨਮ ਤਿਵਾੜੀ ਪਿਛਲੇ ਕੁਝ ਸਮੇਂ ਤੋਂ ਦਿਮਾਗ ਵਿਚ ਬਣ ਰਹੀ ਸਿਸਟ (ਗੰਢ) ਕਾਰਨ ਮਾਨਸਿਕ ਤਣਾਅ ਵਿਚ ਸੀ। ਸ਼ਨੀਵਾਰ ਸ਼ਾਮ ਨੂੰ ਉਸ ਨੇ ਕੈਨੇਡਾ ਤੋਂ ਆਈ ਇਕ ਸਹੇਲੀ ਨਾਲ ਬਾਹਰ ਜਾਣ ਦੀ ਯੋਜਨਾ ਬਣਾਈ ਅਤੇ ਬਹਾਨਾ ਬਣਾ ਕੇ ਉਸ ਨੂੰ ਕਾਰ ਰਾਹੀਂ ਬਿਆਸ ਦਰਿਆ ’ਤੇ ਲੈ ਗਈ। ਪੁਲ ਪਾਰ ਕਰਨ ਤੋਂ ਬਾਅਦ ਉਸ ਨੇ ਕਾਰ ਰੁਕਵਾਈ, ਸਹੇਲੀ ਨੂੰ ਕਾਰ ਵਿਚ ਬੈਠਣ ਲਈ ਕਿਹਾ ਅਤੇ ਖ਼ੁਦ ਪਿੱਛੇ ਮੁੜ ਕੇ ਪੁਲ ਵੱਲ ਚਲੀ ਗਈ।

 

 

 

 

ਪ੍ਰਾਪਤ ਜਾਣਕਾਰੀ ਅਨੁਸਾਰ ਸੋਨਮ ਤਿਵਾੜੀ ਨੇ ਪੁਲ ’ਤੇ ਆਪਣੀਆਂ ਚੱਪਲਾਂ ਉਤਾਰ ਦਿੱਤੀਆਂ ਅਤੇ ਆਪਣੇ ਪਤੀ ਅਤੇ ਬੱਚਿਆਂ ਨੂੰ ‘ਆਈ ਲਵ ਯੂ’ ਦਾ ਮੈਸੇਜ ਭੇਜਿਆ। ਜਦੋਂ ਉਹ ਕਾਫ਼ੀ ਸਮੇਂ ਤੱਕ ਵਾਪਸ ਨਾ ਮੁੜੀ ਤਾਂ ਉਸ ਦੀ ਸਹੇਲੀ ਨੇ ਜਲੰਧਰ ਵਿਚ ਪਰਿਵਾਰ ਨੂੰ ਸੂਚਿਤ ਕੀਤਾ। ਐਤਵਾਰ ਪੂਰਾ ਦਿਨ ਹਰੀਕੇ ਪੱਤਣ ਅਤੇ ਬਿਆਸ ਦਰਿਆ ਦੇ ਆਲੇ-ਦੁਆਲੇ ਗੋਤਾਖੋਰਾਂ ਅਤੇ ਵਿਸ਼ੇਸ਼ ਖੋਜੀ ਟੀਮਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਸੋਨਮ ਤਿਵਾੜੀ ਦਾਕੋਈ ਸੁਰਾਗ ਨਹੀਂ ਮਿਲਿਆ ਸੀ।

 

 

 

ਹੁਣ ਉਸ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ। ਇਸ ਦੁਖ਼ਦਾਈ ਘਟਨਾ ਤੋਂ ਬਾਅਦ ਸ਼ਹਿਰ ਦੇ ਕਈ ਸਿਆਸੀ, ਸਮਾਜਿਕ, ਉਦਯੋਗਿਕ ਅਤੇ ਧਾਰਮਿਕ ਪ੍ਰਤੀਨਿਧੀ ਤਿਵਾੜੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਵਸੰਤ ਵਿਹਾਰ ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ। ਪੂਰੇ ਸ਼ਹਿਰ ਵਿਚ ਇਸ ਘਟਨਾ ਬਾਰੇ ਡੂੰਘੀ ਚਿੰਤਾ ਅਤੇ ਚਰਚਾ ਦਾ ਮਾਹੌਲ ਹੈ।

 

 

 

 

Body of Jalandhar industrialist’s daughter-in-law recovered from Beas river after 2-day search
Sonam, the daughter-in-law of Naresh Tiwari, allegedly took her own life due to mental health issues following a recent medical diagnosis

 

 

 

 

 

 

The body of Sonam Tiwari, daughter-in-law of Jalandhar-based industrialist Naresh Tiwari, was recovered from the Beas River near Goindwal Sahib on June 16, 2025, after a two-day search. Sonam, aged around 39 and married to Mandeep (Mikki) Tiwari, went missing on Saturday evening, June 14, 2025, after reportedly slipping into the river during a religious ritual. Naresh Tiwari, who owns Wintek Prelam and Virgo Panel Products, stated that the family was informed she had slipped during a puja and was swept away by strong currents. A large-scale search operation involving divers and specialized teams was launched immediately after her disappearance. Her body was sent for post-mortem, and her cremation was scheduled for Tuesday, June 17, 2025.

Check Also

Punjab News -ਪਹਿਲਾਂ ਕੁੜੀ ਨਾਲ ਭੱਜ ਕੇ ਕਰਵਾਇਆ ਵਿਆਹ, ਫਿਰ ਕਾਰੋਬਾਰੀ ਸਹੁਰੇ ਦੀ ਹੀ ਕਾਰ ਨੂੰ ਲਾ ਦਿੱਤੀ ਅੱਗ, ਮੰਗੀ 5 ਲੱਖ ਦੀ ਫਿਰੌਤੀ

Punjab News – ਪਹਿਲਾਂ ਕੁੜੀ ਨਾਲ ਭੱਜ ਕੇ ਕਰਵਾਇਆ ਵਿਆਹ, ਫਿਰ ਕਾਰੋਬਾਰੀ ਸਹੁਰੇ ਦੀ ਹੀ …