Breaking News

Model and ਸੋਸ਼ਲ ਮੀਡੀਆ INFLUENCER ਮਾਡਲ ਸਿਮੀ ਚੌਧਰੀ ਉਰਫ ਸ਼ੀਤਲ ਦੀ ਹੱ*ਤਿ*ਆ, ਗਲਾ ਵੱ*ਢ ਕੇ ਦਿੱਤਾ ਘਟਨਾ ਨੂੰ ਅੰਜਾਮ

Haryana-based model found dead in Sonipat canal

A Haryana-based model, identified as Sheetal, has been found dead in a canal in the state’s Sonipat district with her throat slit, said police on Monday. The woman had left her house two days back on June 14, and a missing report was filed for her in Panipat

 

 

 

 

 

 

 

 

ਨਹਿਰ ਵਿੱਚੋਂ ਮਿਲੀ ਹਰਿਆਣਵੀ ਮਾਡਲ ਦੀ ਲਾਸ਼
ਪੀੜਤ ਦੀ ਭੈਣ ਨੇ ਲੰਘੇ ਦਿਨ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਰਿਪੋਰਟ

 

 

 

 

 

 

 

 

 

ਸੋਨੀਪਤ, 16 ਜੂਨ

ਖਰਖੌਦਾ ਖੇਤਰ ਵਿੱਚ ਕੌਮੀ ਰਾਜਧਾਨੀ ਖੇਤਰ ਨੂੰ ਲੱਗਦੀ ਨਹਿਰ ’ਚੋਂ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਇਹ ਲਾਸ਼ ਹਰਿਆਣਵੀ ਮਾਡਲ ਸ਼ੀਤਲ ਦੀ ਦੱਸੀ ਜਾਂਦੀ ਹੈ। ਉਹ ਪਾਣੀਪਤ ਦੇ ਖਲੀਲਾ ਮਜ਼ਰਾ ਦੀ ਰਹਿਣ ਵਾਲੀ ਸੀ ਤੇ ਇਸ ਵੇਲੇ ਪਾਣੀਪਤ ਦੀ ਸਤ ਕਰਤਾਰ ਕਲੋਨੀ ਵਿੱਚ ਆਪਣੀ ਭੈਣ ਨੇਹਾ ਨਾਲ ਰਹਿ ਰਹੀ ਸੀ। ਸ਼ੀਤਲ ਦੀ ਭੈਣ ਨੇ ਐਤਵਾਰ ਨੂੰ ਪਾਣੀਪਤ ਦੇ ਪੁਰਾਣੇ ਸਨਅਤੀ ਏਰੀਆ ਵਿਚਲੇ ਪੁਲੀਸ ਥਾਣੇ ਵਿੱਚ ਸ਼ੀਤਲ ਦੀ ਗੁੰਮਸ਼ੁਦਗੀ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ।

 

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਸ਼ੀਤਲ ਆਪਣੇ ਬੁਆਏਫਰੈਂਡ ਨਾਲ ਸੀ, ਜਿਸ ਦੀ ਕਾਰ ਨਹਿਰ ਨੇੜਿਓਂ ਬਰਾਮਦ ਕਰ ਲਈ ਗਈ ਹੈ। ਸੁਣਨ ਵਿਚ ਆਇਆ ਹੈ ਕਿ ਸ਼ੀਤਲ ਨੇ ਆਪਣੀ ਭੈਣ ਨੂੰ ਵੀਡੀਓ ਕਾਲ ਰਾਹੀਂ ਦੱਸਿਆ ਸੀ ਕਿ ਉਸ ਦੇ ਬੁਆਏਫਰੈਂਡ ਨੇ ਉਸ ਨੂੰ ਮਾਰਿਆ ਕੁੱਟਿਆ ਹੈ ਅਤੇ ਉਸ ਦੀ ਗਰਦਨ ’ਤੇ ਵੀ ਸੱਟ ਲੱਗੀ ਹੈ। ਇਸ ਮਗਰੋਂ ਉਸ ਦਾ ਆਪਣੀ ਭੈਣ ਨਾਲ ਸੰਪਰਕ ਟੁੱਟ ਗਿਆ। ਬਾਅਦ ਵਿੱਚ ਐਤਵਾਰ ਰਾਤ ਨੂੰ ਸ਼ੀਤਲ ਦੀ ਲਾਸ਼ ਖਰਖੋਦਾ ਦੇ ਐਨਸੀਆਰ ਵਾਟਰ ਚੈਨਲ (ਨਹਿਰ) ਵਿੱਚੋਂ ਮਿਲੀ। ਖਰਖੋਦਾ ਪੁਲੀਸ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

 

 

 

 

 

 

 

 

ਥਾਣੇ ਦੇ ਇੰਚਾਰਜ ਪ੍ਰੇਮ ਨੇ ਕਿਹਾ ਕਿ ਪਾਣੀਪਤ ਤੋਂ ਲੜਕੀ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ ਮਿਲੀ ਹੈ। ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਪਹਿਲੀ ਨਜ਼ਰੇ ਮ੍ਰਿਤਕ ਦੀ ਪਛਾਣ ਸ਼ੀਤਲ ਵਜੋਂ ਹੋਈ ਹੈ। ਪਾਣੀਪਤ ਤੋਂ ਪਰਿਵਾਰ ਆ ਕੇ ਇਸ ਦੀ ਪੁਸ਼ਟੀ ਕਰੇਗਾ।

Check Also

Punjab News -ਪਹਿਲਾਂ ਕੁੜੀ ਨਾਲ ਭੱਜ ਕੇ ਕਰਵਾਇਆ ਵਿਆਹ, ਫਿਰ ਕਾਰੋਬਾਰੀ ਸਹੁਰੇ ਦੀ ਹੀ ਕਾਰ ਨੂੰ ਲਾ ਦਿੱਤੀ ਅੱਗ, ਮੰਗੀ 5 ਲੱਖ ਦੀ ਫਿਰੌਤੀ

Punjab News – ਪਹਿਲਾਂ ਕੁੜੀ ਨਾਲ ਭੱਜ ਕੇ ਕਰਵਾਇਆ ਵਿਆਹ, ਫਿਰ ਕਾਰੋਬਾਰੀ ਸਹੁਰੇ ਦੀ ਹੀ …