ਮਨੀ ਐਕਸਚੇਂਜ ਦਾ ਕੰਮ ਕਰਦੇ ਪਾਕਿਸਤਾਨੀ ਮੂਲ ਦੇ ਵਿਅਕਤੀ ਰਾਹਤ ਰਾਓ ਨੂੰ ਭਾਰਤੀ ਗੋਦੀ ਮੀਡੀਆ ਨੇ ਕਿਵੇਂ ਨਿੱਝਰ ਨਾਲ ਜੋੜਿਆ ਦੇਖੋ
ਪਿਛਲੇ ਤੀਹ ਸਾਲਾਂ ਤੋਂ ਸਰੀ ‘ਚ ਰਹਿ ਰਹੇ ਤੇ ਮਨੀ ਐਕਸਚੇਂਜ ਦਾ ਕੰਮ ਕਰਦੇ ਪਾਕਿਸਤਾਨੀ ਮੂਲ ਦੇ ਵਿਅਕਤੀ ਰਾਹਤ ਰਾਓ ‘ਤੇ ਸਰੀ ‘ਚ ਕਿਸੇ ਨੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਉਹ ਜ਼ਖ਼ਮੀ ਹੋ ਗਿਆ। ਮਾਮਲਾ ਲੁੱਟ ਖੋਹ ਦਾ ਜਾਪਦਾ ਹੈ।
ਭਾਰਤੀ ਗੋਦੀ ਮੀਡੀਏ ਨੇ ਝਟਪਟ ਰਾਹਤ ਰਾਓ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦਾ ਏਜੰਟ ਬਣਾ ਦਿੱਤਾ ਤੇ ਨਾਲ ਹੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨਾਲ ਜੋੜ ਦਿੱਤਾ।
ਇੰਡੀਆ ਟੂਡੇ ਕਹਿ ਰਿਹਾ ਕਿ ਉਹ ਏਜੰਟ ਨਹੀਂ ਸੀ ਤੇ ਨਿਊਜ਼ 18 ਕਹਿ ਰਿਹਾ ਕਿ ਏਜੰਟ ਸੀ। (ਨਾਲ ਖ਼ਬਰਾਂ ਦੇਖੋ)
ਇਨ੍ਹਾਂ ਦੇ ਅਜਿਹੇ ਝੂਠ ਬੋਲਣ ਦੇ ਨੁਕਸਾਨ ਆਉਣ ਵਾਲੇ ਸਮੇਂ ‘ਚ ਉਹ ਲੋਕ ਵੀ ਸਹਿਣਗੇ, ਜਿਨ੍ਹਾਂ ਦੇ ਇਹ ਹੱਕ ‘ਚ ਖੜ੍ਹੇ ਹੋਣ ਕਾਰਨ, ਇਹ ਪ੍ਰਾਪੇਗੰਡਾ ਕਰਦੇ ਹਨ।
ਨਾਲ ਲੱਗਦਾ ਇਹ ਵੀ ਦੱਸ ਦਿਆਂ ਕਿ ਟਵਿਟਰ ‘ਤੇ ਸਾਲ ਕੁ ਤੋਂ ਸੰਘੀ ਹਿੰਦੂਤਵੀਆਂ ਨੇ ਗੋਰੇ ਨਸਲਵਾਦੀਆਂ ਨਾਲ ਰਲ਼ ਕੇ ਸਿੱਖਾਂ ਖ਼ਿਲਾਫ਼ ਬੜੀ ਜ਼ਹਿਰ ਗਲੱਛੀ। ਹੁਣ ਉਹ ਗੋਰੇ ਨਸਲਵਾਦੀ ਜਦ ਸਾਰੇ ਰੰਗਦਾਰ ਲੋਕਾਂ ਖ਼ਿਲਾਫ਼ ਛਿੱਤਰ ਖੋਲ੍ਹੀ ਫਿਰਦੇ ਹਨ ਤਾਂ ਉਹੀ ਸੰਘੀ ਹਿੰਦੂਤਵੀ ਲੇਰਾਂ ਮਾਰਨ ਲੱਗੇ ਹਨ ਕਿ ਰੰਗਦਾਰ ਲੋਕਾਂ ਨਾਲ ਧੱਕਾ ਹੋ ਰਿਹਾ। ਅਸੀਂ ਹਿੰਦੂ ਹਾਂ, ਇੰਡੀਅਨ ਹਾਂ, ਸਿੱਖ ਨਹੀਂ ਹਾਂ।
ਉਹੀ ਜੋ ਕਹਿੰਦੇ ਸੀ ਕਿ ਸਿੱਖ ਹਿੰਦੂ ਹਨ, ਹੁਣ ਕਹਿ ਰਹੇ ਕਿ ਸਿੱਖ ਹੋਰ ਹਨ, ਅਸੀਂ ਹੋਰ ਹਾਂ (ਨਾਲ ਦਿੱਤੀ ਅਖਬਾਰ ਦੀ ਕਟਿੰਗ ਦਾ ਸਿਰਲੇਖ ਪੜ੍ਹੋ, ਜੋ ਹਿੰਦੁਸਤਾਨ ਟਾਇਮਜ਼ ‘ਚ ਟਰਾਂਟੋ ਤੋਂ ਪੱਤਰਕਾਰ ਅਨਿਰੁਧ ਭੱਟਾਚਾਰੀਆ ਨੇ ਛਪਵਾਈ ਹੈ)। ਸੰਘੀ ਹਿੰਦੂਤਵੀਆਂ ਦੇ ਹੇਜ ਕਰਨ ਵਾਲੇ ਸਿੱਖ ਵੀ ਇਹ ਸਿਰਲੇਖ ਧਿਆਨ ਨਾਲ ਪੜ੍ਹ ਲੈਣ।
ਇੰਗਲੈਂਡ ਵਿੱਚ ਜੋ ਗੋਰੇ ਨਸਲਵਾਦੀਆਂ ਤੇ ਮੁਸਲਮਾਨਾਂ ਵਿਚਕਾਰ ਟਕਰਾਅ ਖੁੱਲ੍ਹ ਕੇ ਬਾਹਰ ਆ ਚੁੱਕਾ ਹੈ, ਉਸਨੇ ਸਾਰੇ ਯੂਰਪ ਤੋਂ ਬਾਅਦ ਕੈਨੇਡਾ-ਅਮਰੀਕਾ ‘ਚ ਵੀ ਰੰਗ ਦਿਖਾਉਣੇ ਹਨ। ਸੋ, ਹਿਸਾਬ ਨਾਲ ਚੱਲਣ ਦੀ ਲੋੜ ਹੈ।
ਬਾਕੀ, ਆਪਣੀ ਤੇ ਘਰ-ਪਰਿਵਾਰ ਦੀ ਸੁਰੱਖਿਆ ਲਈ ਲੋੜੀਂਦੇ ਪ੍ਰਬੰਧ ਵੀ ਕਰਕੇ ਰੱਖੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ