Breaking News

ਝਾੜੀਆਂ ਵਿੱਚ ਨਬਾਲਗਾ ਨੂੰ ਡਰਾ ਧਮਕਾ ਕੇ ਜਬਰ ਜਨਾਹ ਕਰਨ ਵਾਲਾ ਗ੍ਰਿਫ਼ਤਾਰ

ਝਾੜੀਆਂ ਵਿੱਚ ਨਬਾਲਗਾ ਨੂੰ ਡਰਾ ਧਮਕਾ ਕੇ ਜਬਰ ਜਨਾਹ ਕਰਨ ਵਾਲਾ ਗ੍ਰਿਫ਼ਤਾਰ

ਗੁਰਦਾਸਪੁਰ 5 ਅਗਸਤ ਥਾਣਾ ਧਾਰੀਵਾਲ ਦੇ ਤਹਿਤ ਇੱਕ ਪਿੰਡ ਦੀ ਰਹਿਣ ਵਾਲੀ ਨਬਾਲਗ ਵਿਦਿਆਰਥਨ ਨਾਲ ਡਰਾ ਧਮਕਾ ਕੇ ਜ਼ਬਰਦਸਤੀ ਕਰਨ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਧਾਰੀਵਾਲ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਦਿੰਦਿਆਂ ਐਸਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਥਾਨੇ ਦੇ ਤਹਿਤ ਇੱਕ ਪਿੰਡ ਕੇ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੀ ਨਾਬਾਲਗ ਵਿਦਿਆਰਥਨ ਨੇ ਦੋਸ਼ ਲਗਾਇਆ ਸੀ ਕਿ ਸਤਨਾਮ ਸਿੰਘ ਪਵਨ ਨਾਮ ਦਾ ਨੌਜਵਾਨ ਉਸ ਨੂੰ ਸਵੇਰੇ ਸਕੂਲ ਜਾਂਦਿਆਂ ਸਕੂਲ ਦੇ ਸਾਹਮਣੇ ਮਿਲਿਆ ਅਤੇ ਉਸ ਨੂੰ ਡਰਾ ਧਮਕਾ ਕੇ ਆਪਣੇ ਮੋਟਰਸਾਇਕਲ ਸਪਲੈਂਡਰ ਤੇ ਬਿਠਾ ਕੇ ਫਿੱਸ਼ ਪਾਰਕ ਗੁਰਦਾਸਪੁਰ ਲੈ ਗਿਆ ਅਤੇ ਉਸ ਨੂੰ ਗੱਲਾਂ ਵਿੱਚ ਫਸਾ ਕੇ ਝਾੜੀਆਂ ਵਿੱਚ ਲੈ ਗਿਆ ਉਸ ਦੀ ਮਰਜੀ ਦੇ ਖਿਲਾਫ ਉਸ ਨਾਲ ਜਬਰਦਸਤੀ ਕੀਤੀ ਅਤੇ ਉਸ ਨੂੰ ਆਪਣੇ ਮੋਟਰਸਾਇਕਲ ਤੇ ਬਿਠਾ ਕੇ ਉਸ ਨੂੰ ਸਕੂਲ ਦੇ ਸਾਹਮਣੇ ਉਤਾਰ ਕੇ ਚਲਾ ਗਿਆ।

ਐਸਐਚ ਓ ਬਲਜੀਤ ਕੌਰ ਨੇ ਦੱਸਿਆ ਕਿ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ