ਇਸ ਝਰਨੇ ਥੱਲੇ ਹਮੇਸ਼ਾ ਮੱਚਦੀ ਰਹਿੰਦੀ ਅੱਗ, ਪਾਣੀ ਤੇ ਬਰਫ਼ ਦਾ ਵੀ ਨਹੀਂ ਹੁੰਦਾ ਕੋਈ ਅਸਰ
ਅੱਜ ਅਸੀਂ ਤੁਹਾਨੂੰ ਇੱਕ ਰਹੱਸਮਈ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ। ਅਸਲ ਵਿੱਚ ਇਹ ਇੱਕ ਝਰਨਾ ਹੈ, ਜਿਸ ਦੇ ਪਿੱਛੇ ਅੱਗ ਲਗਾਤਾਰ ਬਲਦੀ ਰਹਿੰਦੀ ਹੈ।
ਅਸੀਂ ਗੱਲ ਕਰ ਰਹੇ ਹਾਂ ਨਿਊਯਾਰਕ ਵਿੱਚ ਈਟਰਨਲ ਫਲੇਮ ਫਾਲਸ ਦੀ, ਇਸ ਝਰਨੇ ਦੇ ਥੱਲੇ ਲਗਾਤਾਰ ਅੱਗ ਬਲਦੀ ਰਹਿੰਦੀ ਹੈ, ਜਿਸ ਕਾਰਨ ਇਸ ਨੂੰ ਰਹੱਸਮਈ ਮੰਨਿਆ ਜਾਂਦਾ ਹੈ।
ਦਰਅਸਲ, ਇਸ ਝਰਨੇ ਦੇ ਬਿਲਕੁਲ ਪਿੱਛੇ ਗੈਸ ਲੀਕੇਜ ਹੁੰਦੀ ਰਹਿੰਦੀ ਹੈ, ਜਿਸ ਕਾਰਨ ਇੱਥੇ ਅੱਗ ਬਲਦੀ ਰਹਿੰਦੀ ਹੈ।
ਚੈਸਟਨਟ ਰਿਜ ਪਾਰਕ, ਏਰੀ ਕਾਉਂਟੀ ਵਿੱਚ 18 ਮੀਲ ਕ੍ਰੀਕ ਤੇ ਵੈਸਟ ਬ੍ਰਾਂਚ ਕੈਜ਼ੇਨੋਵੀਆ ਕ੍ਰੀਕ ਘਾਟੀਆਂ ਦੇ ਵਿਚਕਾਰ ਪਹਾੜੀਆਂ ਦੀ ਇੱਕ ਸ਼੍ਰੇਣੀ ਦੇ ਉੱਤਰੀ ਸਿਰੇ ‘ਤੇ ਸਥਿਤ ਹੈ, ਲਗਭਗ 1,213 ਏਕੜ ਵਿੱਚ ਫੈਲਿਆ ਹੋਇਆ ਹੈ।
ਇਹ ਪਾਰਕ ਆਪਣੇ ਆਪ ਵਿੱਚ ਇੱਕ ਸ਼ਾਨਦਾਰ ਗਰਮੀਆਂ ਦੀ ਪਰਿਵਾਰਕ ਮੰਜ਼ਿਲ ਵਜੋਂ ਜਾਣਿਆ ਜਾਂਦਾ ਹੈ।
ਜਿਸ ਵਿੱਚ ਸੈਰ ਕਰਨ ਦੇ ਰਸਤੇ, ਸਾਈਕਲਿੰਗ ਮਾਰਗ, ਕਈ ਖੇਡ ਮੈਦਾਨ, ਟੈਨਿਸ ਕੋਰਟ ਅਤੇ ਪਿਕਨਿਕ ਵਰਗੀਆਂ ਕਈ ਸਹੂਲਤਾਂ ਹਨ।
ਇਸ ਝਰਨੇ ਥੱਲੇ ਹਮੇਸ਼ਾ ਮੱਚਦੀ ਰਹਿੰਦੀ ਅੱਗ, ਪਾਣੀ ਤੇ ਬਰਫ਼ ਦਾ ਵੀ ਨਹੀਂ ਹੁੰਦਾ ਕੋਈ ਅਸਰ, ਜਾਣੋ ਕਿੱਥੇ ਹੈ ਇਹ ‘ਅਜੂਬਾ’ ?