Breaking News

ਦਿਲਜੀਤ ਦੋਸਾਂਝ ਤੋਂ ਪਹਿਲਾਂ ਬੱਬੂ ਮਾਨ ਨੇ ਬਣਨਾ ਸੀ ‘ਚਮਕੀਲਾ’! ਇਸ ਕਾਰਨ ਠੁਕਰਾ ਦਿੱਤੀ ਸੀ ਫ਼ਿਲਮ

ਦਿਲਜੀਤ ਦੋਸਾਂਝ ਤੋਂ ਪਹਿਲਾਂ ਬੱਬੂ ਮਾਨ ਨੇ ਬਣਨਾ ਸੀ ‘ਚਮਕੀਲਾ’!

ਇਸ ਕਾਰਨ ਠੁਕਰਾ ਦਿੱਤੀ ਸੀ ਫ਼ਿਲਮ

ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਇਕ ਵਾਰ ਫ਼ਿਰ ਸੁਰਖੀਆਂ ਵਿਚ ਹਨ।

ਉਨ੍ਹਾਂ ਦੀ ਜ਼ਿੰਦਗੀ ‘ਤੇ ਅਧਾਰਤ ਫ਼ਿਲਮ ‘ਚਮਕੀਲਾ’ ਅਗਲੇ ਮਹੀਨੇ OTT ਪਲੇਟਫਾਰਮ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿਚ ਚਮਕੀਲਾ ਦੀ ਭੂਮਿਕਾ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਿਭਾਅ ਰਹੇ ਹਨ।

ਇਸ ਤੋਂ ਪਹਿਲਾਂ ਉਹ ਫ਼ਿਲਮ ‘ਜੋੜੀ’ ਵਿਚ ਵੀ ਦਿਲਜੀਤ ਵੱਲੋਂ ਹੀ ਚਮਕੀਲਾ ਦਾ ਕਿਰਦਾਰ ਨਿਭਾਇਆ ਗਿਆ ਸੀ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦਾ ਬਿਆਨ ਸਾਹਮਣੇ ਆਇਆ ਹੈ।

ਬੱਬੂ ਮਾਨ ਦਾ ਕਹਿਣਾ ਹੈ ਕਿ ਚਮਕੀਲਾ ‘ਤੇ ਬਣੀ ਫ਼ਿਲਮ ਪਹਿਲਾਂ ਉਨ੍ਹਾਂ ਨੂੰ ਆਫਰ ਹੋਈ ਸੀ, ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿੱਤਾ। ਇਕ ਇੰਟਰਵੀਊ ਦੌਰਾਨ ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਬਣਨਾ ਸੀ, ਸਭ ਕੁੱਝ ਤਿਆਰ ਸੀ, ਸਕ੍ਰਿਪਟ ਵੀ ਲਿਖੀ ਜਾ ਚੁੱਕੀ ਸੀ।

ਪਰ ਬੱਬੂ ਮਾਨ ਫਿਲਮ ‘ਚ ਕੰਮ ਕਰਨ ਲਈ ਰਾਜ਼ੀ ਨਹੀਂ ਹੋਏ।

ਬੱਬੂ ਮਾਨ ਨੇ ਕਿਹਾ, ‘ਸਭ ਕੁੱਝ ਤਿਆਰ ਸੀ। ਅਸੀਂ ਚਮਕੀਲੇ ਦੇ ਪਰਿਵਾਰ ਨੂੰ ਪੈਸੇ ਵੀ ਦੇਕੇ ਆਏ ਸੀ, ਪਰ ਮੈਂ ਫਿਲਮ ‘ਚ ਕੰਮ ਕਰਨ ਲਈ ਮਨਾ ਕਰ ਦਿੱਤਾ, ਕਿਉਂਕਿ ਮੇਰਾ ਇਸ ਤਰ੍ਹਾਂ ਦੀਆਂ ਫਿਲਮਾਂ ਕਰਨ ਦਾ ਟੇਸਟ ਹੀ ਨਹੀਂ ਹੈ। ਮੈਂ ਕੋਈ ਧਾਰਮਿਕ ਫਿਲਮ ਬਣਾਉਣਾ ਚਾਹੁੰਦਾ ਸੀ।’


ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ਦੇ ਜੀਵਨ ‘ਤੇ ਅਧਾਰਤ ਬਾਲੀਵੁੱਡ ਫ਼ਿਲਮ ‘ਚਮਕੀਲਾ’ 12 ਅਪ੍ਰੈਲ ਨੂੰੰ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ।

ਇਸ ਫ਼ਿਲਮ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਦਿਲਜੀਤ ਦੋਸਾਂਝ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾਂ ਨੂੰ ਪਹਿਲਾਂ ਲੱਗਦਾ ਸੀ ਕਿ ਮੈਂ ਚਮਕੀਲੇ ਬਾਰੇ ਬਹੁਤ ਕੁਝ ਜਾਣਦਾ ਹਾਂ, ਪਰ ਇਮਤਿਆਜ਼ ਅਲੀ ਨੂੰ ਮਿਲ ਕੇ ਮੇਰਾ ਇਹ ਭੁਲੇਖਾ ਦੂਰ ਹੋ ਗਿਆ। ਇਹ ਸਭ ਕੁਝ ਇਸ ਫ਼ਿਲਮ ਵਿਚ ਵੀ ਨਜ਼ਰ ਆਵੇਗਾ।

ਇਸ ਫਿਲਮ ਦਿਲਜੀਤ ਨਾਲ ਪਰਿਣੀਤੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ