‘ਮੈਂ ਇਸ ਪਾਪੀ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ’
ਪਰਦੀਪ ਕਲੇਰ ਵੱਲੋਂ ਲਾਏ ਇਲਜ਼ਾਮਾਂ ‘ਤੇ ਸੁਖਬੀਰ ਬਾਦਲ ਦਾ ਬਿਆਨ
ਅਕਾਲ ਤਖ਼ਤ ਦੇ ਫ਼ੈਸਲੇ ਤੋਂ ਬਾਅਦ ‘ਪਾਪੀ’ ਪ੍ਰਦੀਪ ਕਲੇਰ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵਾਂਗਾ: ਸੁਖ਼ਬੀਰ ਸਿੰਘ ਬਾਦਲ
ਚੰਡੀਗੜ੍ਹ, 30 ਜੁਲਾਈ, 2024
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਨੇ ਬੇਅਦਬੀ ਮਾਮਲੇ ਦੇ ਦੋਸ਼ੀ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਉਹ ਅਕਾਲ ਤਖ਼ਤ ’ਤੇ ਪੇਸ਼ ਹੋਣ ਲਈ ਪ੍ਰਤੀਬੱਧ ਹਨ ਅਤੇ ਅਕਾਲ ਤਖ਼ਤ ’ਤੇ ਪੇਸ਼ ਹੋਣ ਮਗਰੋਂ ਉਹ ਇਸ ‘ਪਾਪੀ’ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲੈਣਗੇ।
ਸਾਰਾ ਦਿਨ ਇਸ ਮਾਮਲੇ ’ਤੇ ਭਖ਼ੀ ਸਿਆਸਤ ਤੋਂ ਬਾਅਦ ਸੁਖ਼ਬੀਰ ਸਿੰਘ ਬਾਦਲ ਨ ਇਸ ਮਾਮਲੇ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਵੇਖ਼ ਰਹੇ ਹਨ ਕਿ ਬੇਅਦਬੀ ਜਿਹੇ ਗੰਭੀਰ ਦੋਸ਼ ਦੇ ਦੋਸ਼ੀ ਪ੍ਰਦੀਪ ਕਲੇਰ ਨੂੰ ‘ਆਮ ਆਦਮੀ ਪਾਰਟੀ’ ਅਤੇ ਹੋਰ ਪੰਥ ਵਿਰੋਧੀ ਪਾਰਟੀਆਂ ਦੇ ਹਿਤਾਂ ਨੂੰ ਸਾਧਣ ਵਾਸਤੇ ਬਚਾਇਆ ਅਤੇ ਉਭਾਰਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਉਹ ਅਚੰਭਿਤ ਅਤੇ ਪੀੜਾ ਵਿੱਚ ਹਨ।
ਪ੍ਰਦੀਪ ਕਲੇਰ ਦੇ ਦਾਅਵਿਆਂ ਨੂੰ ਆਧਾਰਹੀਣ ਅਤੇ ਰਾਜਸੀ ਮੰਤਵਾਂ ਨਾਲ ਪ੍ਰੇਰਿਤ ਦੱਸਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਕਿ ਮੇਰੇ ’ਤੇ ਲਗਾਏ ਗਏ ਸਾਰੇ ਦੋਸ਼ ਝੂਠੇ ਅਤੇ ਅਸਵੀਕਾਰਯੋਗ ਹਨ। ਉਹਨਾਂ ਕਿਹਾ ਕਿ ਮੈਨੂੰ ਇਹਨਾਂ ਝੂਠੇ ਅਤੇ ਦੁਰਭਾਵਨਾ ਵਾਲੇ ਦਾਅਵਿਆਂ ’ਤੇ ਸਖ਼ਤ ਇਤਰਾਜ਼ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੈ ਅਤੇ ਮੈਂ ਖ਼ਾਲਸਾ ਪੰਥ ਦੇ ਇਸ ਮਹਾਨ ਅਸਥਾਨ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਾ ਹਾਂ।
ਸ: ਸੁਖ਼ਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਸ ਮਾਮਲੇ ਵਿੱਚ ਫ਼ੈਸਲਾ ਆਉਣ ਮਗਰੋਂ ਮੈਂ ਇਸ ‘ਪਾਪੀ’ ਪ੍ਰਦੀਪ ਕਲੇਰ ਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵਾਂਗਾ।
ਜ਼ਿਕਰਯੋਗ ਹੈ ਕਿ ਪ੍ਰਦੀਪ ਕਲੇਰ ਨੇ ਸੁਖ਼ਬੀਰ ਸਿੰਘ ਬਾਦਲ ਦੀਆਂ ਡੇਰਾ ਮੁਖ਼ੀ ਗੁਰਮੀਤ ਰਾਮ ਰਹੀਮ ਨਾਲ ਕਈ ਮੀਟਿੰਗਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਹੈ ਕਿ ਸੁਖ਼ਬੀਰ ਬਾਦਲ ਲੁਕ ਛਿਪ ਕੇ, ਬਿਨਾਂ ਸਕਿਉਰਿਟੀ ਤੋਂ ਡੇਰਾ ਮੁਖ਼ੀ ਨੂੰ ਮਿਲਦੇ ਸਨ ਅਤੇ ਉਨ੍ਹਾਂ ਨੇ ਆਪਣੀਆਂ, ਹਰਸਿਮਰਤ ਬਾਦਲ ਅਤੇ ਪਾਰਟੀ ਚੋਣਾਂ ਲਈ ਡੇਰੇ ਦੀ ਹਮਾਇਤ 2012, 2014 ਅਤੇ 2017 ਚੋਣਾਂ ਵਾਸਤੇ ਲਈ ਸੀ।
ਇਸ ਤੋਂ ਇਲਾਵਾ ਡੇਰਾ ਮੁਖ਼ੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਦਿੱਤੀ ਗਈ ਮੁਆਫ਼ੀ ਅਤੇ ਡੇਰਾ ਮੁਖ਼ੀ ਦੀਆਂ ਫ਼ਿਲਮਾਂ ਬਾਰੇ ਹੋਈਆਂ ਗੱਲਾਂਬਾਤਾਂ ਬਾਰੇ ਵੀ ਅਹਿਮ ਖ਼ੁਲਾਸੇ ਕੀਤੇ ਹਨ ਅਤੇ ਇਹ ਵੀ ਕਿਹਾ ਕਿ ਡੇਰਾ ਮੁਖ਼ੀ ਨੇ ਕੇਵਲ ਸਪਸ਼ਟੀਕਰਨ ਦਿੱਤਾ ਸੀ ਜਦਕਿ ਖ਼ਿਮਾ ਜਾਚਨਾ ਵਾਲੀ ਗੱਲ ਅਕਾਲੀ ਦਲ ਵੱਲੋਂ ਆਪ ਪਾਈ ਗਈ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਸੁਖ਼ਬੀਰ ਬਾਦਲ ਨੇ ਡੇਰਾ ਮੁਖ਼ੀ ਨੂੰ ਮੁਆਫ਼ੀ ਦੁਆਉਣ ਅਤੇ ਉਸਦੀਆਂ ਫ਼ਿਲਮਾਂ ਪੰਜਾਬ ਵਿੱਚ ਚਲਵਾਉਣ ਬਾਰੇ ਬਹੁਤ ਜ਼ਿਆਦਾ ਉਤਸੁਕਤਾ ਵਿਖ਼ਾਈ ਸੀ।
‘ਮੇਰੇ ‘ਤੇ ਲਗਾਏ ਗਏ ਦੋਸ਼ ਬੇਬੁਨਿਆਦ ਤੇ ਝੂਠੇ। ਇਹ ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਨੇ ਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ। ਮੈਂ ਆਪਣੇ ਆਪ ਨੂੰ ਖ਼ਾਲਸਾ ਪੰਥ ਦੇ ਸਰਵਉੱਚ ਧਾਰਮਿਕ-ਸਥਾਈ ਬੈਂਚ ਅੱਗੇ ਪੇਸ਼ ਕਰ ਚੁੱਕਾ ਹਾਂ, ਮੈਂ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਤੇ ਫ਼ੇਰ ਇਸ ਪਾਪੀ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ।’
Watching Pardeep Kaler, the prime accused of the heinous crime of sacrilege of Sri Guru Granth Sahib Ji Maharaj, being protected and promoted so as to serve political interests of AamAadmiParty and other Panth Virodhi parties has both shocked and pained me.
Pardeep’s baseless and politically motivated allegations against me are absolutely false, politically motivated and totally unacceptable. I strongly object to these false and malicious claims.
As Sri Akal Takht Sahib is already seized of this matter and I have already submitted myself before the highest religio-temporal seat of the Khalsa Panth, I will await their verdict and thereafter take strong action against this sinner.
Watching Pardeep Kaler, the prime accused of the heinous crime of sacrilege of Sri Guru Granth Sahib Ji Maharaj, being protected and promoted so as to serve political interests of @AamAadmiParty and other Panth Virodhi parties has both shocked and pained me.
Pardeep's baseless…— Sukhbir Singh Badal (@officeofssbadal) July 30, 2024
ਪ੍ਰਦੀਪ ਕਲੇਰ ਦੇ ਦਾਅਵਿਆਂ ’ਤੇ ਬੋਲੇ ਅਕਾਲੀ ਆਗੂ: ਬੇਅਦਬੀ ਦੇ ਦੋਸ਼ ’ਚ ਪਾਰਟੀ ਨੂੰ ਹਾਸ਼ੀਏ ’ਤੇ ਧੱਕਣ ਦੀ ਕੇਂਦਰੀ ਏਜੰਸੀਆਂ ’ਤੇ ‘ਆਪ’ ਸਰਕਾਰ ਦੀ ਚਾਲ ਦਾ ਹਿੱਸਾ
ਚੰਡੀਗੜ੍ਹ, 30 ਜੁਲਾਈ, 2024
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਮੁੱਖ ਦੋਸ਼ੀ ਦੇ ਦੋਸ਼ ਕੇਂਦਰੀ ਏਜੰਸੀਆਂ ਤੇ ਆਮ ਆਦਮੀ ਪਾਰਟੀ ਸਮੇਤ ਪੰਜਾਬ ਵਿਰੋਧੀ ਤਾਕਤਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਾਸ਼ੀਏ ’ਤੇ ਧਕੇਲਣ ਦੀ ਸੋਚੀ ਸਮਝੀ ਚਾਲ ਦਾ ਹਿੱਸਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਵਿਚ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬੇਬੁਨਿਆਦ ਦੋਸ਼ ਲਾਉਣ ਵਾਲੇ ਪ੍ਰਦੀਪ ਕਲੇਰ ਬੇਅਦਬੀ ਮਾਮਲੇ ਵਿਚ ਸਰਕਾਰੀ ਗਵਾਹ ਬਣ ਗਏ ਹਨ।
ਉਨ੍ਹਾਂ ਕਿਹਾ ਕਿ ਕਲੇਰ ਨੇ ਬੇਅਦਬੀ ਮਾਮਲੇ ਵਿਚ ਧਾਰਾ 164 ਦੇ ਤਹਿਤ ਦਰਜ ਬਿਆਨ ਵਿਚ ਅਕਾਲੀ ਦਲ ਦੇ ਖਿਲਾਫ ਲਾਏ ਗਏ ਦੋਸ਼ਾਂ ਦਾ ਵਰਨਣ ਨਹੀਂ ਕੀਤਾ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਹੁਣ ਤੱਕ ਇਨ੍ਹਾਂ ਦੋਸ਼ਾਂ ਨੂੰ ਲਾਉਣ ਲਈ ਅੱਗੇ ਕਿਉਂ ਨਹੀਂ ਆਏ ਜਦੋਂ ਕਿ ਉਨ੍ਹਾਂ ਨੂੰ 2007 ਵਿਚ ਹੀ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ ਸੀ।
ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਕੇਂਦਰੀ ਅਤੇ ਪੰਜਾਬ ਦੀ ਆਪ ਸਰਕਾਰ ਕਲੇਰ ਨਾਲ ਮਿਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਇਸ ਤੱਥ ਤੋਂ ਸਾਬਤ ਹੁੰਦਾ ਹੈ ਕਿ ਕਲੇਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜਦੋਂ ਕਿ ਉਹ ਘੋਸ਼ਿਤ ਅਪਰਾਧੀ ਹੋਣ ਦੇ ਬਾਵਜੂਦ ਆਪਣੇ ਘਰ ਵਿਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਅਯੁੱਧਿਆ ਵਿਚ ਭਾਜਪਾ ਆਗੂਆਂ ਨਾਲ ਉਸ ਦੀ ਤਸਵੀਰ ਜਨਤਕ ਹੋਣ ਤੋਂ ਬਾਅਦ ਆਰਕਾਰ ਕਲੇਰ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?
ਸੀਨੀਅਰ ਆਗੂਆਂ ਨੇ ਕਿਹਾ ਕਿ ਪੰਜ ਸਾਲ ਤੱਕ ਘੋਸ਼ਿਤ ਅਪਰਾਧੀ ਹੋਣ ਦੇ ਬਾਵਜੂਦ ਕਲੇਰ ਨੂੰ ਕੁੱਝ ਹੀ ਮਹੀਨਿਆਂ ਵਿਚ ਜਮਾਨਤ ਦਿੱਤੀ ਗਈ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਉਸ ਦਾ ਇਸਤੇਮਾਲ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲੇਰ ਤੋਂ ਬੇਅਦਬੀ ਦੇ ਮਾਮਲਆਂ ਵਿਚ ਉਸ ਦੀ ਭੂਮਿਕਾ ਬਾਰੇ ਨਹੀਂ ਪੁੱਛਿਆ ਗਿਆ? ਉਸ ਤੋਂ ਪੁੱਛਿਆ ਜਾਣਾ ਚਾਹੀਦਾ ਸੀ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘ਸਰੂਪ’ ਨੂੰ ਕਿਵੇਂ ਲੁੱਟਿਆ ਅਤੇ ਉਸ ਨੇ ਉਨ੍ਹਾਂ ਨੂੰ ਕਿਥੇ ਰੱਖਿਆ ਅਤੇ ਉਸ ਨੂੰ ਕਿਵੇਂ ਖੁਰਦ ਬੁਰਦ ਕੀਤਾ ਗਿਆ?
ਗਰੇਵਾਲ ਨੇ ਆਪ ਸਰਕਾਰ ਤੋਂ ਇਹ ਵੀ ਸਵਾਲ ਕੀਤਾ ਕਿ ਫਰੀਦਕੋਟ ਪੁਲਸ ਪ੍ਰਮੁੱਖ ਦੀ ਲਿਖਤੀ ਬੇਨਤੀ ਦੇ ਬਾਵਜੂਦ ਉਸ ਨੇ ਡੇਰਾ ਪ੍ਰਮੁੱਖ ਰਾਮ ਰਹੀਮ ’ਤੇ ਧਾਰਾ 495 ਏ ਦੇ ਤਹਿਤ ਇਜਾਜ਼ਤ ਕਿਉਂ ਨਹੀਂ ਦਿੱਤੀ?
ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਹਰਿਆਣਾ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਮ ਰਹੀਮ ’ਤੇ ਨਰਮ ਰੁਖ ਅਪਣਾਉਣ ਵਿਚ ਆਪ ਸਰਕਾਰ ਦੀ ਕੇਂਦਰ ਸਰਕਾਰ ਨਾਲ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਜਨੀਤਕ ਏਜੰਡੇ ਨੂੰ ਧਾਰਮਿਕ ਰੂਪ ਦਿੱਤਾ ਜਾ ਰਿਹਾ ਹੈ, ਉਹ ਬੇਹੱਦ ਮਾੜੀ ਗੱਲ ਹੈ ਅਤੇ ਸੂਬੇ ਵਿਚ ਸਥਾਈ ਸ਼ਾਂਤੀ ਲਈ ਠੀਕ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਕਲੇਰ ਨੇ ਦਾਅਵਾ ਕੀਤਾ ਹੈ ਕਿ ਡੇਰਾ ਸਿਰਸਾ ਨੇ 2012-2017 ਅਤੇ 2019 ਵਿਚ ਅਕਾਲੀ ਦਲ ਦਾ ਸਮਰਥਨ ਕੀਤਾ ਸੀ, ਇਸ ਨੂੰ ਸੱਚ ਨਹੀਂ ਮੰਨਿਆ ਜਾ ਸਕਦਾ। ਜੇਕਰ ਅਜਿਹਾ ਸੀ ਤਾਂ ਡੇਰੇ ਨੇ ਹੁਣ ਤੱਕ ਚੁੱਪੀ ਕਿਉਂ ਸਾਧੀ ਹੋਈ ਹੈ? ਅਜਿਹਾ ਲੱਗਦਾ ਹੈ ਕਿ ਬਾਗੀ ਅਕਾਲੀਆਂ ਨੂੰ ਲਾ ਕੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਘੇਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਹੈ ਅਤੇ ਇਸੇ ਕਾਰਨ ਬੇਅਦਬੀ ਦੇ ਮੁੱਦੇ ’ਤੇ ਬਹਿਸ ਨੂੰ ਮੁੜ ਸ਼ੁਰੂ ਕਰਨ ਲਈ ਇਕ ਹੋਰ ਕਲਾਕਾਰ ਤਿਆਰ ਕੀਤਾ ਗਿਆ ਹੈ।
The Shiromani Akali Dal (SAD) today said the allegations of the prime accused in the sacrilege case of Sri Guru Granth Sahib were part of a calculated move by central agencies and anti-Punjab forces including the Aam Aadmi Party (AAP) to marginalize the SAD.
In a press conference here, senior SAD leaders said Pradeep Kler, who was making wild allegations against party president Sukhbir Singh Badal, had turned approver in the sacrilege case. “Kler has not mentioned the allegations he has made against the SAD in the statement recorded under Section 164 in the sacrilege case.
He must tell why he did not come forward to level these allegations till now even though he had the opportunity to present himself before the Justice (retd) Ranjit Singh Commission in 2007 itself”.
Asserting that the centre and AAP government in Punjab were hand in glove with Kler, senior leaders Balwinder Singh Bhundur, Maheshinder Singh Grewal and Arshdeep Singh Kler said “this is proved from the fact that no attempt was made to arrest Kler even though he was living in his own house even after being declared a proclaimed offender”.
They said Kler was finally arrested after his pictures with BJP leaders in Ayodhya appeared in the public realm.
“Despite being a proclaimed offender for five years Kler was able to secure bail in a few months indicating he was being used to hit out at the SAD”, the leaders said adding “Kler was not asked about his role in the heinous cases of sacrilege. He should have been asked how he robbed the ‘swaroop’ of Sri Guru Granth Sahib, where he kept the same and how he disposed of it”.
Mr Maheshinder Grewal also questioned the AAP government as to why it had not given permission to prosecute Dera Sirsa chief Ram Raheem under Section 495-A despite a written request from the Faridkot police chief.
“This shows that the AAP government is also in league with the centre in going soft on Ram Raheem in view of the forthcoming assembly elections in Haryana”. He said the manner in which a political agenda was being given a religious turn was condemnable and not good for lasting peace in the State.
The leaders also asserted that Kler’s claim that Dera Sirsa had supported the SAD in 2012, 2017 and 2019 also could not be taken at face value. “If this was so, why has the Dera kept quiet on this issue till now?
It seems the rebel Akalis felt that their attempts to corner SAD president Sukhbir Singh Badal had failed and due to this another ‘artist’ was prepared to reopen the debate on the sacrilege issue”.