When Salman Khan became first Indian to donate bone marrow, saved a little girl’s life: ‘That’s why God is kind to him’
ਸਲਮਾਨ ਖਾਨ ਨੇ Bone Marrow ਦਾਨ ਕਰਕੇ 10 ਸਾਲ ਦੀ ਮਾਸੂਮ ਬੱਚੀ ਪੂਜਾ ਬੱਚੀ ਦੀ ਬਚਾਈ ਜਾਨ
Mumbai News : ਸਲਮਾਨ ਖਾਨ Bone Marrow ਦਾਨ ਕਰਨ ਵਾਲੇ ਬਣੇ ਪਹਿਲੇ ਭਾਰਤੀ
Mumbai News : 10 ਸਾਲ ਦੀ ਮਾਸੂਮ ਬੱਚੀ ਪੂਜਾ ਬੱਚੀ ਦੀ ਬਚਾਈ ਜਾਨ
Mumbai News : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਭਿਨੇਤਾ ਸਲਮਾਨ ਖਾਨ ਹਮੇਸ਼ਾ ਆਪਣੀ ਦਰਿਆਦਿਲੀ ਲਈ ਸੁਰਖੀਆਂ ‘ਚ ਰਹਿੰਦੇ ਹਨ। ਸਾਲ 2010 ਵਿਚ ਸਲਮਾਨ ਖਾਨ ਨੇ ਬੋਨ ਮੈਰੋ ਦਾਨ ਕਰਕੇ 10 ਸਾਲ ਬੱਚੀ ਪੂਜਾ ਦੀ ਜਾਨ ਬਚਾਈ ਸੀ। ਉਸ ਸਮੇਂ ਉਸ ਨੇ ਮੈਰੋ ਡੋਨਰ ਰਜਿਸਟਰੀ ਇੰਡੀਆ (ਐੱਮ.ਡੀ.ਆਰ.ਆਈ.) ‘ਚ ਆਪਣਾ ਨਾਂ ਦਰਜ ਕਰਵਾਇਆ ਸੀ। ਸਲਮਾਨ ਨੇ ਖੁਦ ਦੱਸਿਆ ਸੀ ਕਿ ਉਨ੍ਹਾਂ ਨੇ ਇਕ ਬੱਚੀ ਬਾਰੇ ਪੜ੍ਹਿਆ ਸੀ ਜਿਸ ਨੂੰ ਬੋਨ ਮੈਰੋ ਟ੍ਰਾਂਸਪਲਾਂਟ ਦੀ ਜ਼ਰੂਰਤ ਸੀ।
ਇਸ ਦੇ ਲਈ ਉਨ੍ਹਾਂ ਨੇ ਆਪਣੀ ਪੂਰੀ ਫੁੱਟਬਾਲ ਟੀਮ ਨੂੰ ਬੋਨ ਮੈਰੋ ਦਾਨ ਕਰਨ ਲਈ ਕਿਹਾ ਸੀ ਪਰ ਆਖਰੀ ਸਮੇਂ ‘ਤੇ ਸਾਰਿਆਂ ਨੇ ਇਨਕਾਰ ਕਰ ਦਿੱਤਾ। ਸਿਰਫ ਸਲਮਾਨ ਅਤੇ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਬਚੇ ਸਨ, ਜਿਨ੍ਹਾਂ ਨੇ ਬੋਨ ਮੈਰੋ ਦਾਨ ਕੀਤਾ ਸੀ। ਸਲਮਾਨ ਨੇ ਕਿਹਾ ਸੀ ਕਿ ਭਾਰਤ ਵਿਚ ਬਹੁਤ ਘੱਟ ਲੋਕ ਬੋਨ ਮੈਰੋ ਦਾਨ ਕਰਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬੋਨ ਮੈਰੋ ਦਾਨ ਕਰਨ ਅਤੇ ਕਿਸੇ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਸੀ।
ਬੋਨ ਮੈਰੋ ਡੋਨੇਸ਼ਨ ਦੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਸਲਮਾਨ ਨੇ ਕਿਹਾ ਸੀ ਕਿ ਇਸ ਸਮੇਂ ਸਾਡੇ ਕੋਲ ਸਿਰਫ 5000 ਡੋਨਰ ਹਨ। ਇਹ ਸਿਰਫ਼ ਜਾਗਰੂਕਤਾ ਦੀ ਕਮੀ ਨਹੀਂ ਹੈ, ਸਗੋਂ ਸਾਡਾ ਰਵੱਈਆ ਵੀ ਇੱਕ ਸਮੱਸਿਆ ਹੈ। ਇਸ ਨਾਲ ਮਰੀਜ਼ਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਬੋਨ ਮੈਰੋ ਦਾਨ ਕਰਕੇ ਤੁਸੀਂ ਇੱਕ ਜੀਵਨ ਬਚਾ ਸਕਦੇ ਹੋ। ਇਹ ਖੂਨ ਦੀ ਜਾਂਚ ਜਿੰਨਾ ਆਸਾਨ ਹੈ ਅਤੇ ਜ਼ਿਆਦਾ ਸਮਾਂ ਨਹੀਂ ਲੈਂਦਾ। ਮੈਂ ਜਾਣਦਾ ਹਾਂ ਕਿ ਕੁਝ ਲੋਕ ਖੂਨ ਦੇ ਟੈਸਟਾਂ ਤੋਂ ਡਰਦੇ ਹਨ, ਪਰ ਹੁਣ ਸਮਾਂ ਹੈ ਕਿ ਥੋੜਾ ਬਹਾਦਰ ਬਣੋ ਅਤੇ ਇੱਕ ਵੱਡੀ ਤਬਦੀਲੀ ਕਰੋ।