Sahibzada Ajit Singh Nagar – ਮੋਹਾਲੀ ਨਵੇਂ ਸੈਕਟਰਾਂ ਦੀ ਯੋਜਨਾ, ਜਦਕਿ ਮੌਜੂਦਾ ਸੈਕਟਰਾਂ ਦੇ ਮੀਂਹ ਦਾ ਪਾਣੀ ਕੱਢਣ ਲਈ ਪਾਈਪ ਲਾਈਨ ਹੀ ਘੱਗਰ ਦਰਿਆ ਤੱਕ ਨਹੀਂ ਪੁੱਜਦੀ।
ਮੋਹਾਲੀ ਵਿੱਚ ਨਵੇਂ ਨਵੇਂ ਰਿਹਾਇਸ਼ੀ ਸੈਕਟਰ ਬਣਾਉਣ ਦੀਆਂ ਯੋਜਨਾਵਾਂ ਜਾਰੀ ਹਨ ਪਰ ਸਵਾਲ ਇਹ ਉਠਦਾ ਹੈ ਕਿ ਜਦ ਮੌਜੂਦਾ ਸੈਕਟਰਾਂ ਦੇ ਪਾਣੀ ਦਾ ਨਿਕਾਸ ਹੀ ਠੀਕ ਨਹੀਂ ਹੋ ਰਿਹਾ ਤਾਂ ਨਵੇਂ ਸੈਕਟਰਾਂ ਦਾ ਕੀ ਹਾਲ ਹੋਏਗਾ?
ਅਸਲ ਸਮੱਸਿਆ ਕੀ ਹੈ?
ਮੋਹਾਲੀ ਦੇ ਕਈ ਪੁਰਾਣੇ ਸੈਕਟਰਾਂ ਦੀ ਸੀਵਰ ਲਾਈਨ ਅਜੇ ਵੀ ਅੱਧੀ ਅਧੂਰੀ ਹੈ ਜਾਂ ਉਚਾਈ ਕਾਰਨ ਘੱਗਰ ਦਰਿਆ ਦੀ ਰੇਤਲੀ ਪੱਟੀ ਤੱਕ ਪਹੁੰਚ ਨਹੀਂ ਸਕਦੀ।
ਨਵੇਂ ਆਉਣ ਵਾਲੇ ਸੈਕਟਰ, ਜਿਵੇਂ ਏਅਰਪੋਰਟ ਰੋਡ ਨੇੜੇ, ਖਰੜ ਰੋਡ ਅਤੇ ਸਸਨਗੜ ਰੋਡ ਨੇੜਲੇ ਇਲਾਕੇ — ਭੂਗੋਲਿਕ ਤੌਰ ‘ਤੇ ਘੱਗਰ ਦਰਿਆ ਦੀ ਰੇਖਾ ਨਾਲੋਂ ਹੋਰ ਵੀ ਥੱਲੇ ਹੋਣਗੇ।
ਮਤਲਬ ਕਿ ਵਹਾਅ ਕੁਦਰਤੀ ਰੂਪ ਵਿੱਚ ਨਹੀਂ ਹੋ ਸਕੇਗਾ, ਨਾ ਹੀ ਆਸਾਨੀ ਨਾਲ ਡਰੇਨੇਜ ਸਿਸਟਮ ਬਣ ਸਕੇਗਾ।
ਸਟ੍ਰੋਮ ਵਾਟਰ ਤੇ ਸੀਵਰੇਜ ਮਿਲ ਕੇ ਪਾਣੀ ਨਿਕਾਸੀਆਂ ਤੇ ਪਿੰਡਾਂ ਨੂੰ ਪ੍ਰਭਾਵਿਤ ਕਰਨਗੇ।
ਜਲ ਸੰਕਟ, ਵਾਤਾਵਰਨ ਪ੍ਰਦੂਸ਼ਣ ਅਤੇ ਲੋਕਾਂ ਦੀ ਸਿਹਤ ‘ਤੇ ਵੱਡਾ ਪ੍ਰਭਾਵ ਪਏਗਾ।
ਨਵੀਆਂ ਕਾਲੋਨੀਆਂ ਮਾਫੀਆ ਰੂਪ ਵਿੱਚ ਵਿਕਸਤ ਕੀਤੀਆਂ ਜਾਣਗੀਆਂ, ਪਰ ਨਿਕਾਸੀ ਦਾ ਕੋਈ ਪੂਰਾ ਤਸੱਲੀਬਖਸ਼ ਢਾਂਚਾ ਨਹੀਂ ਹੋਏਗਾ।
ਨਵੀਨਤਾ ਸਿਰਫ਼ ਕਾਗ਼ਜ਼ੀ ਨਾ ਹੋਵੇ, ਜ਼ਮੀਨੀ ਹਕੀਕਤ ਨੂੰ ਵੀ ਵੇਖੋ। ਜਦ ਤੱਕ ਮੌਜੂਦਾ ਸੈਕਟਰਾਂ ਦਾ ਮੀਂਹ ਦਾ ਪਾਣੀ ਕੱਢਣ ਅਤੇ ਸੀਵਰੇਜ ਨਿਕਾਸੀ ਠੀਕ ਨਹੀਂ ਹੁੰਦੇ, ਉਦੋਂ ਤੱਕ ਨਵੇਂ ਸੈਕਟਰ ਬਣਾਉਣ ਦੀ ਯੋਜਨਾ ਬਣਾਉਣੀ ਵਿਅਰਥ ਹੈ।
#Unpopular_Opinions
#Unpopular_Ideas
#Unpopular_Facts