Breaking News

Punjab -ਮੋਹਾਲੀ ‘ਚ 6285 ਏਕੜ ਜ਼ਮੀਨ ਐਕੁਆਇਰ ਕਰੇਗੀ ਸਰਕਾਰ

Punjab -ਮੋਹਾਲੀ ‘ਚ 6285 ਏਕੜ ਜ਼ਮੀਨ ਐਕੁਆਇਰ ਕਰੇਗੀ ਸਰਕਾਰ

ਨਵੀਂ ਲੈਂਡ ਪੁਲਿੰਗ ਯੋਜਨਾ ਤਹਿਤ ਐਕੁਆਇਰ ਕੀਤੀ ਜਾਵੇਗੀ ਜ਼ਮੀਨ,
4 ਤੋਂ 6 ਮਹੀਨਿਆਂ ਦੇ ਵਿੱਚ ਐਕੁਆਇਰ ਹੋਵੇਗੀ ਜ਼ਮੀਨ,

ਲੈਂਡ ਪੂਲਿੰਗ ਸਕੀਮਾਂ ਤੋਂ ਸਾਵਧਾਨ ਰਹੋ!
ਕਿਸਾਨ ਭਰਾ ਜੋ ਆਪਣੀ ਜ਼ਮੀਨ ਲੈਂਡ ਪੂਲਿੰਗ ਰਾਹੀਂ ਸਾਂਝੀ ਕਰਨ ਦੀ ਸੋਚ ਰਹੇ ਹਨ, ਜਾਂ ਉਹ ਪਿੰਡਾਂ ਦੀਆਂ ਪੰਚਾਇਤਾਂ ਜੋ ਸ਼ਮਲਾਟ ਜ਼ਮੀਨ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਲਈ ਦੇਣ ਦੀ ਯੋਜਨਾ ਬਣਾ ਰਹੀਆਂ ਹਨ, ਸਾਵਧਾਨ ਹੋ ਜਾਓ!

GMADA ਵੱਲੋਂ 14 ਸਾਲ ਪਹਿਲਾਂ ਲੈਂਡ ਪੂਲਿੰਗ ਰਾਹੀਂ ਜ਼ਮੀਨ ਲਈ ਗਈ ਸੀ। ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਬਦਲੇ ‘ਚ ਸ਼ੋਅਰੂਮ ਮਿਲਣਗੇ।
ਅੱਜ 14 ਸਾਲ ਬੀਤ ਗਏ, ਨਾ ਤਾਂ ਸ਼ੋਅਰੂਮ ਮਿਲੇ, ਨਾ ਹੀ ਕਿਸਾਨਾਂ ਨੂੰ ਕੋਈ ਰੁਜ਼ਗਾਰ। ਇਨਸਾਫ਼ ਦੀ ਥਾਂ ਉਨ੍ਹਾਂ ਨੂੰ ਅੱਜ ਵੀ ਦਫ਼ਤਰਾਂ ਦੀ ਧੱਕੇ ਖਾਣੇ ਪੈਂਦੇ ਨੇ।

ਇਨ੍ਹਾਂ ਜ਼ਮੀਨਾਂ ਉੱਤੇ ਅੱਜ ਕਾਰਪੋਰੇਟ ਇਮਾਰਤਾਂ ਖੜੀਆਂ ਹਨ ਜਦਕਿ ਹਜ਼ਾਰਾਂ ਕਿਸਾਨ ਬੇਰੁਜ਼ਗਾਰ ਹੋ ਗਏ ਹਨ।
ਰਿਪੋਰਟ ਪੜ੍ਹੋ:
ਹਿੰਦੁਸਤਾਨ ਟਾਈਮਜ਼ ਦੀ ਖ਼ਬਰ
ਆਪਣੀ ਜ਼ਮੀਨ ਦੇ ਫੈਸਲੇ ਸੋਚ-ਵਿਚਾਰ ਨਾਲ ਕਰੋ।

ਪਿੰਡ ਦੀ ਧਰਤੀ ਕਿਸੇ ਨੀਤੀ ਜਾਂ ਵਾਅਦੇ ਦੇ ਆਧਾਰ ‘ਤੇ ਨਾ ਗਵਾਓ।
ਪੰਜਾਬ ਦੀ ਧਰਤੀ ਸਾਡੀ ਮਾਂ ਹੈ, ਉਸਨੂੰ ਕਾਰਪੋਰੇਟ ਲਾਭ ਲਈ ਵੇਚਣ ਦੀ ਇਜਾਜ਼ਤ ਨਾ ਦੇਈਏ।


#Unpopular_Opinions
#Unpopular_Ideas
#Unpopular_Facts

Check Also

Indian-Origin Roshan Shah Charged in U.S. Gold Scam Case – ਅਮਰੀਕਾ ਵਿੱਚ ਸੋਨੇ ਦੀ ਠੱਗੀ ਦਾ ਮਾਮਲਾ: ਗੁਜਰਾਤੀ ਮੂਲ ਦੇ ਰੋਸ਼ਨ ਸ਼ਾਹ ਤੇ ਲੱਗੇ ਦੋਸ਼

Indian-Origin Roshan Shah Charged in U.S. Gold Scam Case – ਅਮਰੀਕਾ ਵਿੱਚ ਸੋਨੇ ਦੀ ਠੱਗੀ …