Breaking News

Bikram Singh Majithia -‘ਪੁਲਿਸ ਅਫ਼ਸਰ ਦਾ ਕਤਲ ਤੁਹਾਡੇ ਸਰਪੰਚ ਨੇ ਕੀਤਾ ਤੇ ਤੁਹਾਡੇ ਖਡੂਰ ਸਾਹਿਬ ਦੇ MLA ਮਨਜਿੰਦਰ ਸਿੰਘ ਲਾਲਪੁਰਾ ਦੀ ਸ਼ਹਿ ‘ਤੇ ਕਤਲ ਹੋਇਆ’, ਮਜੀਠੀਆ ਨੇ ਕੀਤੇ ਵੱਡੇ ਖੁਲਾਸੇ

Bikram Singh Majithia -‘ਪੁਲਿਸ ਅਫ਼ਸਰ ਦਾ ਕਤਲ ਤੁਹਾਡੇ ਸਰਪੰਚ ਨੇ ਕੀਤਾ ਤੇ ਤੁਹਾਡੇ ਖਡੂਰ ਸਾਹਿਬ ਦੇ MLA ਮਨਜਿੰਦਰ ਸਿੰਘ ਲਾਲਪੁਰਾ ਦੀ ਸ਼ਹਿ ‘ਤੇ ਕਤਲ ਹੋਇਆ’, ਮਜੀਠੀਆ ਨੇ ਕੀਤੇ ਵੱਡੇ ਖੁਲਾਸੇ

Punjab News: ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਕਈ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਮੁੜ ਭੱਖ ਗਈ ਹੈ, ਵਿਰੋਧੀ ਆਮ ਆਦਮੀ ਪਾਰਟੀ ਨੂੰ ਕਸੂਰਵਾਰ ਦੱਸ ਰਹੇ ਹਨ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿਹਾ, ਬਹੁਤ ਅਫ਼ਸੋਸ ਦੀ ਗੱਲ ਹੈ ਕਿ ਆਪਣੀ ਡਿਊਟੀ ਕਰਦੇ ਹੋਏ ਸਬ ਇੰਸਪੈਕਟਰ ਦਾ ਕਤਲ ਹੋਇਆ। ਪਰ ਪੁਲਿਸ ਦਾ ਅਫ਼ਸਰ ਸ਼ਹੀਦ ਕਿਉਂ ਹੋਇਆ ਕੀ ਕੋਈ ਪਾਕਿਸਤਾਨ ਤੋਂ ਆ ਕੇ ਹਮਲਾ ਕਰਕੇ ਗਿਆ ਜਾਂ ISI ਨੇ ਕਤਲ ਕੀਤਾ।

ਪੁਲਿਸ ਅਫ਼ਸਰ ਦਾ ਕਤਲ ਤੁਹਾਡੇ ਸਰਪੰਚ ਨੇ ਕੀਤਾ ਅਤੇ ਤੁਹਾਡੇ ਖਡੂਰ ਸਾਹਿਬ ਦੇ MLA ਮਨਜਿੰਦਰ ਸਿੰਘ ਲਾਲਪੁਰਾ ਦੀ ਸ਼ਹਿ ‘ਤੇ ਕਤਲ ਹੋਇਆ। MLA ਦੇ ਜੀਜੇ ‘ਤੇ ਨਜਾਇਜ਼ ਮਾਈਨਿੰਗ ਕਰਨ ਦਾ ਪਰਚਾ ਦਰਜ ਕਰਨ ਵਾਲੇ ਇਮਾਨਦਾਰ ਪੁਲਿਸ ਅਫ਼ਸਰ SSP GURMEET CHAUHAN ਦਾ ਜੇਕਰ MLA ਦੇ ਕਹਿਣ ‘ਤੇ ਤਬਾਦਲਾ ਨਾ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ। ਇਸ ਤੋਂ ਪਹਿਲਾਂ MLA ਦੇ ਸਾਲੇ ਨੇ ਇੱਕ ਅਪਾਹਜ ਬੱਚੇ ਨੂੰ ਅਪਮਾਨਿਤ ਕੀਤਾ, ਬਿਜਲੀ ਵਿਭਾਗ ਦੇ ਅੰਮ੍ਰਿਤਧਾਰੀ JE ਦੀ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਪੰਚਾਇਤੀ ਚੋਣਾਂ ਵਿੱਚ ਗੁੰਡਾਗਰਦੀ ਕੀਤੀ। MLA, ਇਸ ਦੇ ਰਿਸ਼ਤੇਦਾਰਾਂ ਅਤੇ ਗੁੰਡਿਆਂ ਦੀ ਬਦਮਾਸ਼ੀ ਨੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ। ਕੀ ਪੰਜਾਬੀਆਂ ਨੇ ਇਸੇ ਬਦਲਾਵ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ।

ਕੀ ਹੈ ਪੂਰਾ ਮਾਮਲਾ

ਦੱਸ ਦਈਏ ਕਿ ਅੱਜ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸ੍ਰੀ ਗੋਇੰਦਵਾਲ ਸਾਹਿਬ ਥਾਣਾ ਖੇਤਰ ਵਿੱਚ ਦੋ ਧਿਰਾਂ ਵਿਚਕਾਰ ਲੜਾਈ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਉਹ ਪੁਲਿਸ ਪਾਰਟੀ ਨਾਲ ਪਹੁੰਚੇ ਸੀ। ਇਸ ਦੌਰਾਨ ਇੱਕ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਪੁਲਿਸ ਨੇ ਸਰਪੰਚ ਸਮੇਤ 20 ਲੋਕਾਂ ਖ਼ਿਲਾਫ਼ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਅਜੇ ਫਰਾਰ ਹਨ।

ਦਰਅਸਲ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਦੋ ਧਿਰਾਂ ਵਿਚਕਾਰ ਝਗੜਾ ਚੱਲ ਰਿਹਾ ਸੀ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਾਂ ਦਿੱਤਾ ਸੀ। ਬੁੱਧਵਾਰ ਦੇਰ ਰਾਤ ਜਦੋਂ ਦੋਵੇਂ ਧਿਰਾਂ ਫਿਰ ਟਰਕਾ ਗਈਆਂ ਤਾਂ ਪੁਲਿਸ ਕੋਲ ਇੱਕ ਔਨਲਾਈਨ ਸ਼ਿਕਾਇਤ ਦਰਜ ਕਰਵਾਈ ਗਈ। ਇਸ ਦੌਰਾਨ ਸ਼੍ਰੀ ਗੋਇੰਦਵਾਲ ਸਾਹਿਬ ਥਾਣੇ ਦੇ ਸਬ-ਇੰਸਪੈਕਟਰ ਚਰਨਜੀਤ ਸਿੰਘ ਪੁਲਿਸ ਪਾਰਟੀ ਨਾਲ ਪਿੰਡ ਕੋਟ ਮੁਹੰਮਦ ਖਾਨ ਪਹੁੰਚੇ। ਦੋਵਾਂ ਧਿਰਾਂ ਵਿਚਕਾਰ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹੋਏ ਕੁਝ ਲੋਕਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਸਬ-ਇੰਸਪੈਕਟਰ ਚਰਨਜੀਤ ਸਿੰਘ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ। ਜਦੋਂ ਪੁਲਿਸ ਟੀਮ ਨੇ ਹਮਲਾਵਰਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਪੁਲਿਸ ਮੁਲਾਜ਼ਮਾਂ ‘ਤੇ ਵੀ ਹਮਲਾ ਕੀਤਾ ਗਿਆ। ਇਸ ਦੌਰਾਨ ਉਹ ਜ਼ਖਮੀ ਹੋ ਗਏ। ਗੰਭੀਰ ਰੂਪ ਵਿੱਚ ਜ਼ਖਮੀ ਸਬ-ਇੰਸਪੈਕਟਰ ਚਰਨਜੀਤ ਸਿੰਘ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੇਰ ਰਾਤ ਘਟਨਾ ਦੀ ਸੂਚਨਾ ਮਿਲਣ ‘ਤੇ ਡੀਆਈਜੀ ਫਿਰੋਜ਼ਪੁਰ ਰੇਂਜ ਦੇ ਐਸਐਸਪੀ ਹਰਮਨ ਬੀਰ ਸਿੰਘ ਗਿੱਲ ਵੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਸੀ।

👉ਬਹੁਤ ਅਫ਼ਸੋਸ ਦੀ ਗੱਲ ਹੈ ਕਿ ਆਪਣੀ ਡਿਊਟੀ ਕਰਦੇ ਹੋਏ ਸਬ ਇੰਸਪੈਕਟਰ ਦਾ ਕਤਲ ਹੋਇਆ।
👉ਪਰ ਪੁਲਿਸ ਦਾ ਅਫ਼ਸਰ ਸ਼ਹੀਦ ਕਿਉਂ ਹੋਇਆ ਕੀ ਕੋਈ ਪਾਕਿਸਤਾਨ ਤੋਂ ਆ ਕੇ ਹਮਲਾ ਕਰਕੇ ਗਿਆ ਜਾਂ ISI ਨੇ ਕਤਲ ਕੀਤਾ❓
👉 ਪੁਲਿਸ ਅਫ਼ਸਰ ਦਾ ਕਤਲ ਤੁਹਾਡੇ ਸਰਪੰਚ ਨੇ ਕੀਤਾ ਅਤੇ ਤੁਹਾਡੇ ਖਡੂਰ ਸਾਹਿਬ ਦੇ MLA ਮਨਜਿੰਦਰ ਸਿੰਘ ਲਾਲਪੁਰਾ ਦੀ ਸ਼ਹਿ ‘ਤੇ ਕਤਲ ਹੋਇਆ।
👉 MLA ਦੇ ਜੀਜੇ ‘ਤੇ ਨਜਾਇਜ਼ ਮਾਈਨਿੰਗ ਕਰਨ ਦਾ ਪਰਚਾ ਦਰਜ ਕਰਨ ਵਾਲੇ ਇਮਾਨਦਾਰ ਪੁਲਿਸ ਅਫ਼ਸਰ SSP GURMEET CHAUHAN ਦਾ ਜੇਕਰ MLA ਦੇ ਕਹਿਣ ‘ਤੇ ਤਬਾਦਲਾ ਨਾ ਕੀਤਾ ਹੁੰਦਾ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ❗️
👉 ਇਸ ਤੋਂ ਪਹਿਲਾਂ MLA ਦੇ ਸਾਲੇ ਨੇ ਇੱਕ ਅਪਾਹਜ ਬੱਚੇ ਨੂੰ ਅਪਮਾਨਿਤ ਕੀਤਾ, ਬਿਜਲੀ ਵਿਭਾਗ ਦੇ ਅੰਮ੍ਰਿਤਧਾਰੀ JE ਦੀ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਅਤੇ ਪੰਚਾਇਤੀ ਚੋਣਾਂ ਵਿੱਚ ਗੁੰਡਾਗਰਦੀ ਕੀਤੀ।
👉 MLA, ਇਸ ਦੇ ਰਿਸ਼ਤੇਦਾਰਾਂ ਅਤੇ ਗੁੰਡਿਆਂ ਦੀ ਬਦਮਾਸ਼ੀ ਨੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੈ।
👉 ਕੀ ਪੰਜਾਬੀਆਂ ਨੇ ਇਸੇ ਬਦਲਾਵ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਸੀ❓

Check Also

New RAW Chief: ਪੰਜਾਬ ਕੇਡਰ ਦੇ IPS ਅਧਿਕਾਰੀ ਪਰਾਗ ਜੈਨ RAW ਦੇ ਨਵੇਂ ਮੁਖੀ ਨਿਯੁਕਤ

New RAW Chief: ਪੰਜਾਬ ਕੇਡਰ ਦੇ IPS ਅਧਿਕਾਰੀ ਪਰਾਗ ਜੈਨ RAW ਦੇ ਨਵੇਂ ਮੁਖੀ ਨਿਯੁਕਤ …