Breaking News

ਠੇਕੇ ਦੇ ਬਾਹਰ ਲਿਖਿਆ- ‘ਦਿਨ ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ’, ਪੈ ਗਿਆ ਪੰਗਾ, ਝੱਲਣਾ ਪਿਆ ਨੁਕਸਾਨ

ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ’ਚ ਸ਼ਰਾਬ ਦੇ ਠੇਕੇ ਦੇ ਮਾਲਕ ਨੇ ਸ਼ਰਾਬ ਪੀ ਕੇ ਲੋਕਾਂ ਦੇ ਜ਼ਿਆਦਾ ਭਾਵੁਕ ਹੋਣ ਦੇ ਆਮ ਰੁਝਾਨ ਨੂੰ ਉਜਾਗਰ ਕਰ ਕੇ ਵਿਕਰੀ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਯੋਜਨਾ ਅਸਫਲ ਹੋ ਗਈ ਅਤੇ ਉਸ ਨੂੰ ਇਕ ਨਵੀਂ ਪ੍ਰੇਸ਼ਾਨੀ ਝੱਲਣੀ ਪੈ ਗਈ। ਇਸ ਦੀ ਸ਼ਿਕਾਇਤ ਕੀਤੇ ਜਾਣ ‘ਤੇ ਉਸ ਨੂੰ 10,000 ਰੁਪਏ ਦਾ ਜ਼ੁਰਮਾਨਾ ਠੋਕਿਆ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਠੇਕੇ ਦੇ ਮਾਲਕ ਨੇ ਬੁਰਹਾਨਪੁਰ ਜ਼ਿਲ੍ਹੇ ਦੇ ਨਾਚਨਖੇੜਾ ਵਿਚ ਆਪਣੇ ਠੇਕੇ ਦੇ ਨੇੜੇ ਇਕ ਬੈਨਰ ਲਾਇਆ ਸੀ, ਜਿਸ ਵਿਚ ਲਿਖਿਆ ਸੀ, ‘ਦਿਨ-ਦਿਹਾੜੇ ਅੰਗਰੇਜ਼ੀ ਬੋਲਣਾ ਸਿੱਖੋ।’ ਸੰਦੇਸ਼ ਦੇ ਹੇਠਾਂ ਠੇਕੇ ਵੱਲ ਇਸ਼ਾਰਾ ਕਰਦਾ ਤੀਰ ਸੀ। ਇਹ ਮਾਮਲਾ ਸ਼ਨੀਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚਿਆ।

ਬੁਰਹਾਨਪੁਰ ਦੀ ਜ਼ਿਲਾ ਮੈਜਿਸਟ੍ਰੇਟ ਭਵਿਆ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਨੇ ਆਬਕਾਰੀ ਵਿਭਾਗ ਨੂੰ ਠੇਕੇ ਦੇ ਮਾਲਕ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।