Breaking News

Punjab – ਪੰਜਾਬ ‘ਚ ਡੀਐਸਪੀ ਸਾਹਮਣੇ ਸਬ-ਇੰਸਪੈਕਟਰ ਮਾਰਿਆ

Punjab – ਪੰਜਾਬ ‘ਚ ਡੀਐਸਪੀ ਸਾਹਮਣੇ ਸਬ-ਇੰਸਪੈਕਟਰ ਮਾਰਿਆ

ਤਰਨਤਾਰਨ ‘ਚ ਕੋਈ “ਵੱਡੇ ਡੌਲਿਆਂ ਵਾਲੇ ਡੀਐਸਪੀ” ਅਤੁਲ ਸੋਨੀ ਤੇ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਹਾਜ਼ਰੀ ਵਿੱਚ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਉਸੇ ਦਾ ਰਿਵਾਲਵਰ ਖੋਹ ਕੇ ਗੋਲੀ ਮਾਰ ਗਿਆ ਤੇ ਪੁਲਿਸ ਸਾਹਮਣੇ ਸ਼ਰੇਆਮ ਫਰਾਰ ਹੋ ਗਿਆ।
ਹਰ ਦੋ ਦਿਨ ਵਿੱਚ ਇੱਕ ਝੂਠਾ ਪੁਲਿਸ ਮੁਕਾਬਲਾ ਬਣਾਉਣ ਵਾਲੀ ਭਗਵੰਤ ਮਾਨ ਸਰਕਾਰ, ਪੰਜਾਬ ਪੁਲਿਸ ਸਮੇਤ ਆਮ ਜਨਤਾ ਨੂੰ ਇਸ ਵਾਰਦਾਤ ਤੋਂ ਅਸਲੀ ਤੇ ਨਕਲੀ ਮੁਕਾਬਲੇ ਵਿਚਲੇ ਫਰਕ ਦੀ ਸਮਝ ਬਾਖੂਬੀ ਲੱਗ ਜਾਣੀ ਚਾਹੀਦੀ।
-ਗੁਰਪ੍ਰੀਤ ਸਿੰਘ

ਬੀਤੇ ਦਿਨ ਪਿੰਡ ਕੋਟ ਮੁਹੰਮਦ ਖਾ ਵਿੱਚ ਦੋ ਧਿਰਾਂ ਦੇ ਝਗੜੇ ਨੂੰ ਸੁਲਝਾਉਣ ਗਈ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਪਾਰਟੀ ’ਤੇ ਹੋਏ ਹਮਲੇ ਦੌਰਾਨ ਮਾਰੇ ਗਏ ਸਬ-ਇੰਸਪੈਕਟਰ ਚਰਨਜੀਤ ਸਿੰਘ ਦੇ ਲਈ ਐਕਸ ਗਰੇਸ਼ੀਆ ਗ੍ਰਾਂਟ ਦਾ ਅੇਲਾਨ ਕੀਤਾ ਗਿਆ ਹੈ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਡਿਊਟੀ ਦੌਰਾਨ ਜਾਨ ਗੁਆਉਣ ਵਾਲੇ ਸਬ-ਇੰਸਪੈਕਟਰ ਚਰਨਜੀਤ ਸਿੰਘ ਲਈ 2 ਕਰੋੜ ਰੁਪਏ ਦੀ ਐਕਸ-ਗਰੇਸ਼ੀਆ ਰਾਸ਼ੀ ਦਾ ਐਲਾਨ ਕਰਨ ‘ਤੇ ਧੰਨਵਾਦ ਕੀਤਾ। ਡੀਜੀਪੀ ਨੇ ਐਕਸ ਪੋਸਟ ਵਿਚ ਕਿਹਾ ਕਿ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਵੇਗੀ, ਜਦੋਂ ਕਿ HDFC ਬੈਂਕ ਪੰਜਾਬ ਪੁਲੀਸ ਭਲਾਈ ਬੀਮਾ ਤੋਂ 1 ਕਰੋੜ ਰੁਪਏ ਦਾ ਭੁਗਤਾਨ ਕਰੇਗਾ। ਉਨ੍ਹਾਂ ਲਿਖਿਆ ਕਿ ਤਰਨਤਾਰਨ ਵਿਚ ਡਿਊਟੀ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਬਹਾਦਰ ਅਫਸਰ ਨੂੰ ਸਲਾਮ, ਉਸਦੀ ਅਥਾਹ ਹਿੰਮਤ ਅਤੇ ਸੇਵਾ ਪ੍ਰਤੀ ਵਚਨਬੱਧਤਾ ਹਮੇਸ਼ਾ ਯਾਦ ਰੱਖੀ ਜਾਵੇਗੀ।

Check Also

Mohali – ਮੋਹਾਲੀ ਸਥਿਤ CBI ਦੀ ਵਿਸ਼ੇਸ਼ ਅਦਾਲਤ ਨੇ 5 ਤਤਕਾਲੀ ਪੁਲਿਸ ਅਫ਼ਸਰਾਂ ਨੂੰ ਦਿੱਤਾ ਦੋਸ਼ੀ ਕਰਾਰ

Breaking: 1993 ਫੇਕ ਐਨਕਾਊਂਟਰ ਮਾਮਲੇ ਵਿੱਚ ਪੰਜ ਪੁਲਿਸ ਅਫ਼ਸਰ ਮੁਜ਼ਰਮ ਕਰਾਰ ਮੋਹਾਲੀ, 1 ਅਗਸਤ 2025: …