Breaking News

ਚਰਨਜੀਤ ਚੰਨੀ ਨੇ ਲੋਕ ਸਭਾ ‘ਚ ਚੁੱਕਿਆ ਸਿੱਧੂ ਮੂਸੇਵਾਲਾ ਲਈ ਇਨਸਾਫ਼ ਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ

ਚੁਣੇ ਹੋਏ ਸੰਸਦ ਮੈਂਬਰ ਨੂੰ ਨਜ਼ਰਬੰਦ ਕਰਨਾ ਅਣਐਲਾਨੀ ਐਮਰਜੈਂਸੀ ਦਾ ਹਿੱਸਾ: ਚੰਨੀ
ਅੰਮ੍ਰਿਤਪਾਲ ਸਿੰਘ ਦਾ ਹਵਾਲਾ ਦੇਣ ’ਤੇ ਲੋਕ ਸਭਾ ’ਚ ਹੰਗਾਮਾ; ਕੇਂਦਰ ’ਤੇ ਚੁਣੇ ਗਏ ਨੁਮਾਇੰਦੇ ਨੂੰ ਬੋਲਣ ਤੋਂ ਵਾਂਝਾ ਕਰਨ ਦੇ ਦੋਸ਼; ਭਾਜਪਾ ਵੱਲੋਂ ਚੰਨੀ ਦੇ ਬਿਆਨ ਦੀ ਨਿਖੇਧੀ

ਐਮਰਜੈਂਸੀ ਨੂੰ ਲੈ ਕੇ MP ਚੰਨੀ ਨੇ ਘੇਰੀ ਕੇਂਦਰ ਸਰਕਾਰ
ਤੁਸੀਂ ਐਮਰਜੈਂਸੀ ਦੀਆਂ ਗੱਲਾਂ ਕਰਦੇ ਹੋ?

ਚਰਨਜੀਤ ਚੰਨੀ ਨੇ ਲੋਕ ਸਭਾ ‘ਚ ਚੁੱਕਿਆ ਸਿੱਧੂ ਮੂਸੇਵਾਲਾ ਲਈ ਇਨਸਾਫ਼ ਤੇ
MP ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ
ਲੋਕਾਂ ਦਾ ਚੁਣਿਆ MP ਤੁਸੀਂ NSA ਲਾ ਕੇ
ਜੇਲ ਵਿਚ ਰੱਖਿਆ ਹੋਇਆ, ਇਹ ਐਮਰਜੈਂਸੀ ਹੈ
‘ਸਾਡੇ ਕਿਸਾਨਾਂ ਨੂੰ ਦਿੱਲੀ ਨੀ ਆਉਣ ਦਿੱਤਾ ਰਾਹ ਬੰਦ ਕਰੀ ਬੈਠੇ ਨੇ’
‘ਗੱਦਾਰੋ ਫ਼ੀਲਿੰਗ ਲਈ ਚੱਲੋ ਬੱਸ ਤੁਸੀਂ’ MP ਚੰਨੀ ਨੇ ਕਿਸਨੂੰ ਕਹੀਆਂ ਆਹ ਗੱਲਾਂ

ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਐਨਐਸਏ ਤਹਿਤ ਇੱਕ ਚੁਣੇ ਹੋਏ ਸੰਸਦ ਮੈਂਬਰ ਦੀ ਨਜ਼ਰਬੰਦੀ ਕੇਂਦਰ ਵੱਲੋਂ ‘ਅਣਐਲਾਨੀ ਐਮਰਜੈਂਸੀ’ ਦਾ ਹਿੱਸਾ ਸੀ ਜਿਸ ’ਤੇ ਭਾਜਪਾ ਵੱਲੋਂ ਤਿੱਖਾ ਪ੍ਰਤੀਕਰਮ ਪ੍ਰਗਟ ਦਿੰਦਿਆਂ ਕਿਹਾ ਗਿਆ ਕਿ ਉਹ ਜੇਲ੍ਹ ਵਿੱਚ ਬੰਦ ਕੱਟੜਪੰਥੀ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ ਹਵਾਲਾ ਦੇ ਰਿਹਾ ਹੈ। ਲੋਕ ਸਭਾ ਵਿੱਚ ਬਹਿਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਹਾਲ ਹੀ ਵਿੱਚ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਕਿਹਾ, ‘ਇਹ ਵੀ ਇੱਕ ਐਮਰਜੈਂਸੀ ਹੈ ਕਿ ਪੰਜਾਬ ਵਿੱਚ 20 ਲੱਖ ਲੋਕਾਂ ਵੱਲੋਂ ਚੁਣੇ ਗਏ ਇੱਕ ਸੰਸਦ ਮੈਂਬਰ ਨੂੰ ਐਨਐਸਏ (ਕੌਮੀ ਸੁਰੱਖਿਆ ਐਕਟ) ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ। … ਉਹ ਇੱਥੇ (ਸੰਸਦ ਵਿੱਚ) ਆਪਣੇ ਹਲਕੇ ਬਾਰੇ ਬੋਲਣ ਤੋਂ ਅਸਮਰੱਥ ਹੈ, ਇਹ ਵੀ ਐਮਰਜੈਂਸੀ ਹੈ।’

ਜਲੰਧਰ ਕਾਂਗਰਸ ਦੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦਾ ਮੁੱਦਾ ਚੁੱਕਿਆ। ਚਰਨਜੀਤ ਸਿੰਘ ਚੰਨੀ ਅੱਜ ਸਦਨ ਦੀ ਕਾਰਵਾਈ ‘ਚ ਕਰੀਬ 20 ਮਿੰਟ ਭਾਸ਼ਣ ਦਿੱਤਾ।

ਜਿਸ ਦੌਰਾਨ ਚੰਨੀ ਨੇ ਅਣ ਐਲਾਨੀਆਂ ਐਮਰਜੈਂਸੀਆਂ ਦਾ ਜ਼ੀਕਰ ਕਰਦਿਆਂ ਕਿਹਾ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰ ਹਾਲੇ ਤੱਕ ਉਸ ਨੂੰ ਇਨਸਾਫ਼ ਨਹੀਂ ਮਿਲਿਆ ਇਹ ਵੀ ਇੱਕ ਐਮਰਜੈਂਸੀ ਹੈ।

ਇਸ ਤੋਂ ਇਲਾਵਾ ਚੰਨੀ ਨੇ ਕਿਹਾ ਕਿ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਜਿੱਤੇ ਅੰਮ੍ਰਿਤਪਾਲ ਸਿੰਘ ਨੂੰ NSA ਲਗਾ ਕੇ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ। ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਜੇਲ੍ਹ ਵਿੱਚ ਬੰਦ ਹੈ ਇਸ ਹਲਕੇ ਦੀਆਂ ਮੁਸ਼ਕਲਾਂ ਨੂੰ ਕੌਣ ਸਾਂਸਦ ‘ਚ ਪਹੁੰਚਾਏਗਾ ਜਦਕਿ ਇੱਥੋਂ ਦਾ ਐਮਪੀ ਜੇਲ੍ਹ ਵਿੱਚ ਬੰਦ ਹੈ। ਇਹ ਵੀ ਇੱਕ ਐਮਰਜੈਂਸੀ ਹੈ।


ਚਰਨਜੀਤ ਸਿੰਘ ਚੰਨੀ ਨੇ ਜਲੰਧਰ ਹਲਕੇ ਦੇ ਵੀ ਕਈ ਮੁੱਦੇ ਚੁੱਕੇ। ਉਹਨਾਂ ਨੇ ਕਿਹਾ ਕਿ ਜਲੰਧਰ ‘ਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਜਲੰਧਰ ਦੀ ਲੈਦਰ ਮਾਰਕਿਟ ਖ਼ਤਮ ਹੁੰਦੀ ਜਾ ਰਹੀ ਹੈ। ਜਲੰਧਰ ਦੀ ਸਪੋਰਟਸ ਇੰਡਰਸਟਰੀ ਵੀ ਆਰਥਿਕ ਮਾਰ ਦੇ ਭੇਂਟ ਚੜ੍ਹ ਰਹੀ ਹੈ ਇਹ ਵੀ ਇੱਕ ਐਮਰਜੈਂਸੀ ਹੈ।

ਚਰਨਜੀਤ ਚੰਨੀ ਨੇ ਲੋਕ ਸਭਾ ‘ਚ ਚੁੱਕਿਆ ਸਿੱਧੂ ਮੂਸੇਵਾਲਾ ਲਈ ਇਨਸਾਫ਼ ਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ
ਜਲੰਧਰ ਕਾਂਗਰਸ ਦੇ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦਾ ਮੁੱਦਾ ਚੁੱਕਿਆ। ਚਰਨਜੀਤ ਸਿੰਘ ਚੰਨੀ ਅੱਜ ਸਦਨ ਦੀ ਕਾਰਵਾਈ ‘ਚ ਕਰੀਬ 20 ਮਿੰਟ ਭਾਸ਼ਣ ਦਿੱਤਾ।

ਮੇਰੇ ਦਾਦਾ ਬੇਅੰਤ ਸਿੰਘ ਨੇ ਭਾਰਤ ਲਈ ਕੁਰਬਾਨੀ ਦਿੱਤੀ, ਕਾਂਗਰਸ ਲਈ ਨਹੀਂ: ਬਿੱਟੂ
ਸੰਸਦ ’ਚ ਰਵਨੀਤ ਬਿੱਟੂ ਤੇ ਚਰਨਜੀਤ ਚੰਨੀ ਵਿਚਾਲੇ ਤਕਰਾਰ; ਲੋਕ ਸਭਾ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ
ਪੰਜਾਬ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ ਵਿਚਾਲੇ ਕੁਝ ਨਿੱਜੀ ਟਿੱਪਣੀਆਂ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਲੋਕ ਸਭਾ ਦੀ ਕਾਰਵਾਈ 30 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਕੇਂਦਰੀ ਬਜਟ ’ਤੇ ਬਹਿਸ ‘ਚ ਹਿੱਸਾ ਲੈਂਦੇ ਹੋਏ ਚੰਨੀ ਨੇ ਬਿੱਟੂ ਦੇ ਦਾਦਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦਾ ਜ਼ਿਕਰ ਕੀਤਾ। ਚੰਨੀ ਨੇ ਕਿਹਾ, ‘‘ਬਿੱਟੂ ਜੀ, ਤੁਹਾਡੇ ਦਾਦਾ ਸ਼ਹੀਦ ਸਨ, ਪਰ ਉਹ ਉਦੋਂ ਮਰ ਗਏ ਜਦੋਂ ਤੁਸੀਂ ਕਾਂਗਰਸ ਛੱਡ ਦਿੱਤੀ।’’ ਇਸ ਕਾਰਨ ਬਿੱਟੂ ਅਤੇ ਚੰਨੀ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ। ਬਿੱਟੂ ਅਤੇ ਚੰਨੀ ਨੇ ਇਕ ਦੂਜੇ ਦੀਆਂ ਨਿੱਜੀ ਟਿੱਪਣੀਆਂ ਦਾ ਜਵਾਬ ਦਿੱਤਾ, ਜਿਸ ਕਾਰਨ ਹੰਗਾਮਾ ਹੋ ਗਿਆ। ਬਿੱਟੂ ਨੇ ਕਿਹਾ, “ਮੇਰੇ ਦਾਦਾ ਬੇਅੰਤ ਸਿੰਘ ਦੇਸ਼ ਲਈ ਮਰੇ ਸਨ, ਕਾਂਗਰਸ ਲਈ ਨਹੀਂ।’’ ਬਿੱਟੂ ਨੇ ਕਿਹਾ, ‘‘ਚੰਨੀ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਆਦਮੀ ਹੈ।’’ ਉਨ੍ਹਾਂ ਕਿਹਾ, ‘‘ਹੈਰਾਨਗੀ ਹੈ ਕਿ ਉਸ ਕੋਲ ਸੂਬੇ ਦਾ ਸਭ ਤੋਂ ਅਮੀਰ ਆਦਮੀ ਬਣਨ ਲਈ ਪੈਸਾ ਕਿੱਥੋਂ ਆਇਆ।’’

#CharanjitSinghChanni #Farmers #Parliament #LatestNews #Update #PunjabNews

“ਮੈਂ ਕਿਸੇ ਇੱਕ MP ਦਾ CM ਨਹੀਂ, ਸਭ ਦਾ ਖਿਆਲ ਰੱਖਣਾ ਮੈਂ ।
ਸੂਬੇ ਦੀ ਕਾਨੂੰਨ ਵਿਵਸਥਾ ਲਈ ਜੋ ਜਰੂਰੀ ਉਹ ਕਰਾਂਗੇ”
MP ਅੰਮ੍ਰਿਤਪਾਲ ਸਿੰਘ ‘ਤੇ NSA ਵਧਾਉਣ ਵਾਲੇ ਮੁੱਦੇ ‘ਤੇ CM ਮਾਨ ਦਾ ਬਿਆਨ #punjab #MPCharanjitSinghChanni #CMBhagwantMann #LatestNews #Update #PunjabNews

ਲੋਕ ਭੁੱਖੇ ਮਰੀ ਜਾਂਦੇ ਨੇ ਤੇ BJP ਦੇ ਲੀਡਰ ਅੰਬਾਨੀਆਂ ਦੇ ਵਿਆਹ ‘ਚ ਬੁੱਕੇ ਲੈ ਕੇ ਜਾ ਰਹੇ ਨੇ
ਚੰਨੀ ਦੀਆਂ ਆਹ ਗੱਲਾਂ ਸੁਣਨ ਵਾਲੀਆਂ
#CharanjitSinghChanni #BJPleaders #LatestNews #Update #PunjabNews
Raj Kumar Verka speaks up on MP Bhai Amritpal Singh
MP ਅੰਮ੍ਰਿਤਪਾਲ ਸਿੰਘ ਬਾਰੇ
ਰਾਜ ਕੁਮਾਰ ਵੇਰਕਾ ਦਾ ਬਿਆਨ
‘ਜੇ ਉਹ ਦੋਸ਼ੀ ਆ ਤਾਂ ਸੋਹੰ ਕਿਉਂ ਚਕਾਈ’
#RajKumarVerka #LatestNews #PunjabNews
ਲੋਕਾਂ ਦਾ ਚੁਣਿਆ MP ਤੁਸੀਂ NSA ਲਾ ਕੇ
ਜੇਲ ਵਿਚ ਰੱਖਿਆ ਹੋਇਆ, ਇਹ ਐਮਰਜੈਂਸੀ ਹੈ
”ਜੇ ਉਹ ਦੋਸ਼ੀ ਆ ਤਾਂ ਸੋਹੰ ਕਿਉਂ ਚਕਾਈ”
#RajKumarVerka #bigthing #LatestNews #PunjabNews
Charanjit Channi backs MP Amritpal Singh, CM Bhagwant Mann reacts
MP ਚਰਨਜੀਤ ਚੰਨੀ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਮੁੱਦੇ ਚੁੱਕੇ ਜਾਣ ਮਗਰੋਂ
ਦਿੱਲੀ ਤੋਂ ਚੱਲਦੇ CM ਭਗਵੰਤ ਮਾਨ ਦਾ ਭਾਜਪਾ ਸਟਾਈਲ ਜਵਾਬ
#punjab #MPCharanjitSinghChanni #CMBhagwantMann #LatestNews #Update #PunjabNews

ਮੂਸੇਵਾਲਾ ਤੇ MP ਅੰਮ੍ਰਿਤਪਾਲ ਸਿੰਘ
‘ਇਹ ਵੀ ਤਾਂ ਐਮਰਜੈਂਸੀ ਆ ਜੋ ਪੰਜਾਬੀ ਮੁੰਡਿਆਂ ਨਾਲ ਇਹ ਸਭ ਕਰ ਰਹੇ ਹੋ’
#CharanjitSinghChanni #SidhuMooseWala #KhadurSahib #LatestNews #Update #PunjabNews

ਚੰਨੀ ਵੱਲੋਂ ਲੋਕਸਭਾ ‘ਚ ਸਵਾਲ ਚੁੱਕਣ ਮਗਰੋਂ ਬੋਲੇ CM ਮਾਨ
ਕਾਂਗਰਸ ਆਪਣਾ ਸਟੈਂਡ ਕਲੀਅਰ ਕਰੇ,ਮੈਂ ਸਾਰਿਆਂ ਦਾ CM ਹਾਂ ਕਿਸੇ ਇੱਕ ਖਾਸ MP ਦਾ ਨਹੀਂ
#Punjab #CMBhagwantMann #MPCharanjeetChanni #LokSabhamember #Congress #LatestNews #PunjabNews

MP ਅੰਮ੍ਰਿ/ਤਪਾ*ਲ ਦੇ ਹੱਕ ‘ਚ ਚੰਨੀ ਦੇ ਬੋਲਣ ਮਗਰੋਂ CM ਭਗਵੰਤ ਮਾਨ ਦਾ ਬਿਆਨ
ਕਾਂਗਰਸ ਆਪਣਾ ਸਟੈਂਡ Clear ਕਰੇ, ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜੋ ਕਰਨਾ ਪਿਆ ਓਹ ਕਰਾਂਗੇ
#Punjab #CMBhagwantMann #mpchanni #Congress #statement #PunjabNews #LatestNews

ਚਰਨਜੀਤ ਚੰਨੀ ਨੇ ਲੋਕ ਸਭਾ ‘ਚ ਚੁੱਕਿਆ ਸਿੱਧੂ ਮੂਸੇਵਾਲਾ ਲਈ ਇਨਸਾਫ਼ ਤੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ
ਪੂਰੀ ਖਬਰ 👇