Breaking News

Buddhism ਬੋਧ ਗਯਾ ਵਿਵਾਦ:: ਧਰਮਿਕ ਸਥਾਨ ਜਾਂ ਰਾਜਨੀਤਿਕ ਨਿਯੰਤਰਣ ਦਾ ਕੇਂਦਰ?

Buddhism’s holiest site erupts in protests over Hindu ‘control’ of shrine

ਬੋਧ ਗਯਾ ਵਿਵਾਦ: ਧਰਮਿਕ ਸਥਾਨ ਜਾਂ ਰਾਜਨੀਤਿਕ ਨਿਯੰਤਰਣ ਦਾ ਕੇਂਦਰ?

ਬੋਧ ਗਯਾ, ਜਿੱਥੇ ਮਹਾਤਮਾ ਬੁੱਧ ਨੇ ਬੋਧੀ ਗਿਆਨ ਪ੍ਰਾਪਤ ਕੀਤਾ ਸੀ, ਅੱਜ ਇੱਕ ਵੱਡੇ ਵਿਵਾਦ ਦਾ ਕੇਂਦਰ ਬਣ ਚੁੱਕਾ ਹੈ।

 

 

 

ਬੁੱਧ ਧਰਮ ਦੇ ਮੰਨਣ ਵਾਲਿਆਂ ਨੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਤੋਂ ਪਵਿੱਤਰ ਬੁੱਧ ਮੰਦਰ ਉੱਤੇ ਹਿੰਦੂ ਪ੍ਰਬੰਧਕਾਂ ਦਾ ਕਬਜ਼ਾ ਹੈ।

 

 

 

 

ਬੋਧ ਗਯਾ ਮੰਦਿਰ ਪ੍ਰਬੰਧਨ ਕਮਿਟੀ ਵਿੱਚ ਬੁੱਧ ਅਤੇ ਹਿੰਦੂ ਮੈਂਬਰਾਂ ਦੀ ਗਿਣਤੀ ਬਰਾਬਰ ਹੈ ਪਰ ਮੁਖੀ ਜ਼ਿਲਾ ਕੁਲੈਕਟਰ ਹੁੰਦਾ ਹੈ, ਜਿਸ ਕਾਰਣ ਸਥਾਨਕ ਹਿੰਦੂ ਅਧਿਕਾਰੀ ਅਕਸਰ ਇਸ ਮੰਦਰ ਦੇ ਪ੍ਰਬੰਧ ਨੂੰ ਚਲਾਉਂਦੇ ਹਨ। ਬੋਧੀਆਂ ਅਨੁਸਾਰ ਇਹ ਗੱਲ ਸਿਰਫ਼ ਪ੍ਰਬੰਧ ਦੀ ਨਹੀਂ, ਆਤਮ-ਅਧਿਕਾਰ ਅਤੇ ਧਾਰਮਿਕ ਪਛਾਣ ਦੀ ਵੀ ਹੈ।

 

 

ਬੋਧ ਧਰਮ ਦੇ ਪੈਰੋਕਾਰਾਂ ਦਾ ਸਵਾਲ ਸਧਾਰਨ ਹੈ:
ਜੇਕਰ ਇਹ ਮੰਦਰ ਭਗਵਾਨ ਬੁੱਧ ਨਾਲ ਜੁੜਿਆ ਹੈ, ਤਾਂ ਇਸ ਦੇ ਪ੍ਰਬੰਧ ਦੀ ਅਗਵਾਈ ਉਨ੍ਹਾਂ ਨੂੰ ਮੰਨਣ ਵਾਲਿਆਂ ਨੂੰ ਹੀ ਕਿਉਂ ਨਹੀਂ ਮਿਲਣੀ ਚਾਹੀਦੀ?
ਇਹ ਮਾਮਲਾ ਸਿਰਫ਼ ਭਾਰਤ ਦੀ ਧਰਤੀ ਦਾ ਨਹੀਂ, ਬਲਕਿ ਬੁੱਧ ਧਰਮ ਦੇ ਗਲੋਬਲ ਪੈਰੋਕਾਰਾਂ ਦੀ ਸ਼ਰਧਾ ਅਤੇ ਇਨਸਾਫ਼ ਨਾਲ ਵੀ ਜੁੜਿਆ ਹੈ।

 

 

 

ਬੋਧੀ ਸੁਆਲ ਕਰ ਰਹੇ ਨੇ ਕਿ ਇਹ ਕਦੇ ਹੋਇਆ ਸੀ ਕਿ ਹਿੰਦੂ ਮੰਦਰਾਂ ਦਾ ਪ੍ਰਬੰਧਨ ਬੁੱਧ ਮੱਠਾਂ ਦੇ ਹੱਥ ਹੋਵੇ?
ਤਾਂ ਫਿਰ ਬੋਧ ਧਰਮ ਲਈ ਇਹ ਅਸਮਾਨਤਾ ਕਿਉਂ?
ਹਿੰਦੂ ਧਿਰ ਦੀਆਂ ਆਪਣੀਆਂ ਦਲੀਲਾਂ ਨੇ।

 

 

 

ਬੋਧ ਧਰਮ ਲਈ ਇਨਸਾਫ਼ ਦੀ ਮੰਗ ਹਮੇਸ਼ਾ ਜਾਰੀ ਰਹੇਗੀ।
ਇਹ ਸਿਰਫ਼ ਇੱਕ ਮੰਦਰ ਦੀ ਗੱਲ ਨਹੀਂ, ਇਹ ਆਪਣੇ ਧਰਮਿਕ ਹੱਕਾਂ ਅਤੇ ਹੋਂਦ ਦੀ ਰਾਖੀ ਦੀ ਲੜਾਈ ਹੈ।
ਇਸ ਸਾਰੇ ਵਿਵਾਦ ਬਾਰੇ “ਦ ਹਿੰਦੂ” ਅਤੇ ਅਲ-ਜਜ਼ੀਰਾ ਦੀਆਂ ਰਿਪੋਰਟਾਂ ਦੇ ਲਿੰਕ ਕੁਮੈਂਟਾਂ ਵਿੱਚ ਹਨ।
#Unpopular_Opinions
#Unpopular_Ideas
#Unpopular_Facts

Check Also

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ ਅਮਰੀਕਾ ਵਿੱਚ ਯੂ ਟਰਨ ਮਾਰਕੇ ਪਰਿਵਾਰ ਦੇ …