Breaking News

UK agrees handover of Chagos Islands to Mauritius to protect key US Diego Garcia base ਯੂਕੇ ਨੇ ਚਾਗੋਸ ਟਾਪੂ ਮਾਰੀਸ਼ਸ ਨੂੰ ਸੌਂਪਣ ਦੀ ਸਹਿਮਤੀ ਦਿੱਤੀ

UK agrees handover of Chagos Islands to Mauritius to protect key US Diego Garcia base

The UK signed an agreement on May 22, 2025, to transfer sovereignty of the Chagos Islands to Mauritius, securing the long-term operation of the joint UK-US military base on Diego Garcia for at least 99 years. The deal, finalized after overcoming a last-minute legal challenge from Chagossian diaspora members, involves the UK paying Mauritius approximately £101 million annually to lease back Diego Garcia, with a total net cost estimated at £3.4 billion over the lease period. Mauritius gains sovereignty over the archipelago, including the right to resettle Chagossians on islands other than Diego Garcia, and the UK will establish a trust fund to support Chagossian welfare. The agreement addresses past wrongs, notably the forced displacement of 1,000–2,000 Chagossians in the 1960s and 1970s, and responds to international pressure, including 2019 and 2021 rulings by the International Court of Justice and a UN maritime court affirming Mauritius’s claim. Critics, including UK Conservative leaders and some US figures, argue the handover risks regional security due to Mauritius’s ties with China, though UK officials emphasize protections like a 24-mile exclusion zone around Diego Garcia and a veto on foreign military presence. US Secretary of State Marco Rubio and others welcomed the deal for ensuring the base’s stability, critical for operations in the Middle East, East Africa, and the Indo-Pacific.

ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ।
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ।
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ,
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ।

ਬਾਬਾ ਨਜ਼ਮੀ ਦੀ ਲਿਖੀ ਇਹ ਗੱਲ ਮਾਰੀਸ਼ਸ ਦੇ ਚਾਗੋਸ ਟਾਪੂਆਂ (Chagos Islands) ਦੇ 300 ਕੁ ਚਾਗੋਸੀ ਸੰਘਰਸ਼ਕਾਰੀਆਂ ਨੇ ਸੱਚ ਕਰ ਵਿਖਾਈ ਹੈ, ਜੋ ਇੰਗਲੈਂਡ ਅਤੇ ਅਮਰੀਕਾ ਵਲੋਂ ਖੋਹੀ ਆਪਣੀ ਧਰਤੀ ਵਾਪਸ ਲੈ ਗਏ ਹਨ।

 

 

1960 ਤੋਂ 70 ਦੇ ਦਰਮਿਆਨ ਇੰਗਲੈਂਡ-ਅਮਰੀਕਾ ਨੇ ਆਪਣਾ ਫੌਜੀ ਟਿਕਾਣਾ ਬਣਾਉਣ ਲਈ Diego Garcia ਸਮੇਤ ਕਈ ਹੋਰ ਚਾਗੋਸੀ ਟਾਪੂ, ਜੋ ਮਾਰੀਸ਼ਸ ਮੁਲਕ ਦੇ ਹੀ ਟਾਪੂ ਸਨ, ਚਾਗੋਸੀ ਲੋਕਾਂ ਤੋਂ ਖੋਹ ਲਏ ਸਨ ਤੇ ਤਕਰੀਬਨ 60 ਸਾਲ ਉਨ੍ਹਾਂ ਨੂੰ ਆਪਣਾ ਟਾਪੂ ਛੱਡ ਕੇ ਮਾਰੀਸ਼ਸ ਵਿੱਚ ਦਰ ਬ ਦਰ ਧੱਕੇ ਖਾਣ ਲਈ ਮਜਬੂਰ ਹੋਣਾ ਪਿਆ।

ਬੀਤੇ ਹਫਤੇ ਇੰਗਲੈਂਡ-ਅਮਰੀਕਾ ਨੇ ਨਾ ਕੇਵਲ Diego Garcia ਸਮੇਤ ਸਾਰੇ ਟਾਪੂ ਚਾਗੋਸੀ ਲੋਕਾਂ ਨੂੰ ਵਾਪਸ ਦੇਣ ਦਾ ਐਲਾਨ ਕੀਤਾ ਬਲਕਿ 101 ਮਿਲੀਅਨ ਪੌਂਡ ਸਲਾਨਾ ਦੇਣਾ ਵੀ ਮੰਨ ਲਿਆ, ਜੋ ਇੰਗਲੈਂਡ-ਅਮਰੀਕਾ ਦੇ ਫੌਜੀ ਟਿਕਾਣੇ Diego Garcia ਦਾ ਸਲਾਨਾ ਕਿਰਾਇਆ ਹੋਵੇਗਾ।

 

ਚਾਗੋਸੀ ਲੋਕ ਇੱਕ ਵਾਰ ‘ਆਪਣੇ ਘਰ’ ਰਹਿਣ ਦੇ ਯੋਗ ਬਣ ਗਏ।
ਚਾਗੋਸੀ ਲੋਕਾਂ ਨੂੰ ‘ਆਪਣਾ ਘਰ’ ਵਾਪਸ ਮਿਲਣ ‘ਤੇ ਬਹੁਤ-ਬਹੁਤ ਮੁਬਾਰਕਾਂ। ਉਨ੍ਹਾਂ ਦੀ ਇਹ ਜਿੱਤ ਆਪਣੇ ਘਰ-ਘਾਟ ਲਈ ਜੂਝ ਰਹੀਆਂ ਹੋਰ ਕੌਮਾਂ ਲਈ ਵੱਡੇ ਹੌਂਸਲੇ ਦਾ ਸਬੱਬ ਬਣੇਗੀ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

 

 

 

 

 

 

 

 

ਚਾਗੋਸ ਟਾਪੂ (Chagos Islands):
ਇੱਕ ਹੋਰ ਅਧੂਰੀ ਕਹਾਣੀ, ਇੱਕ ਹੋਰ ਵਿਦੇਸ਼ੀ ਫੈਸਲਾ, ਪਰ ਆਪਣੀਆਂ ਤਕਦੀਰ ਦਾ ਖੁਦ ਫੈਸਲਾ ਕਰਨ ਦੀ ਚਾਹਤ ਹਰ ਇਕ ਵਿਚ ਹੁੰਦੀ, ਚਾਹੇ ਗਿਣਤੀ ਸਿਰਫ ਤਿੰਨ ਹਜ਼ਾਰ ਹੀ ਕਿਉਂ ਨਾ ਹੋਵੇ।
ਦੋ ਸਦੀਆਂ ਬਾਅਦ, ਜਿਸ ਸਮੇਂ ਬ੍ਰਿਟਿਸ਼ ਰਾਜ ਦੇ ਬਾਰੇ ਆਖਿਆ ਜਾਂਦਾ ਸੀ ਕਿ “ਸੂਰਜ ਕਦੇ ਨਹੀਂ ਡੁੱਬਦਾ Sun never sets on British empire”, ਹੁਣ ਓਹ ਅਖੀਰਕਾਰ ਡੁੱਬ ਗਿਆ ਹੈ। ਚਾਗੋਸ ਟਾਪੂਆਂ ਦੀ ਬ੍ਰਿਟੇਨ ਤੋਂ ਮੌਰੀਸ਼ਸ Mauritius ਨੂੰ sovereignty ਟਰਾਂਸਫਰ ਨਾਲ ਇਹ ਅਧਿਕਾਰਕ ਤੌਰ ‘ਤੇ ਹੋਇਆ ਹੈ।

ਪਰ ਇਹ ਸਿਰਫ਼ ਨਕਸ਼ੇ ਤੇ ਲਕੀਰਾਂ ਬਦਲਣ ਦਾ ਮਾਮਲਾ ਨਹੀਂ। ਇਹ ਸਾਡੀ ਸਮੂਹਿਕ ਇਨਸਾਨੀਅਤ ਲਈ ਇੱਕ ਸ਼ੀਸ਼ਾ ਹੈ। ਇਹ ਬਹੁਤ ਛੋਟੇ ਪੱਧਰ ‘ਤੇ 1849 ਅਤੇ 1947 ਵਾਲਾ ਕਾਰਾ ਹੀ ਹੈ।
1849 ਵਿਚ ਦੇਸ ਪੰਜਾਬ ਦੀ ਪ੍ਰਭੂਸੱਤਾ ਨੂੰ ਖਤਮ ਕਰਕੇ ਬਸਤੀ ਬਣਾਇਆ, 1947 ਵਿਚ ਬਸਤੀਵਾਦੀ ਨਜ਼ਰੀਏ ਨੇ ਹੀ ਵੰਡਿਆ ਤੇ ਓਹੀ ਨਜ਼ਰੀਆ ਅੱਜ ਤੱਕ ਜਾਰੀ ਹੈ।

 

1960 ਅਤੇ 70 ਦੇ ਦਹਾਕੇ ਵਿੱਚ ਲਗਭਗ 1500 ਚਾਗੋਸੀ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਦਖਲ ਕੀਤਾ ਗਿਆ, ਜਿਸ ਮਕਸਦ ਨਾਲ ਕਰਾਇਆ ਗਿਆ ਸੀ – ਦਿਯੇਗੋ ਗਾਰਸ਼ੀਆ Diego Garcia ਤੇ ਅਮਰੀਕਾ-ਯੂਕੇ ਦੀ ਸੈਨਾ ਅੱਡਾ ਬਣਾਉਣ। ਅੱਜ ਵੀ ਉਹਨਾਂ ਵਿੱਚੋਂ ਬਹੁਤ ਸਾਰੇ ਮੌਰੀਸ਼ਸ ਜਾਂ ਸੇਸ਼ਲਜ਼ ਵਿੱਚ ਗਰੀਬੀ ਅਤੇ ਭੇਦਭਾਵ ਭਰੀ ਜ਼ਿੰਦਗੀ ਜੀਅ ਰਹੇ ਹਨ।

 

 

Diego Garcia ਅੱਜ ਵੀ Five Eyes ਇੰਟੈਲੀਜੈਂਸ ਅਤੇ ਅਮਰੀਕਾ ਦੀ ਭੂ-ਰਾਜਨੀਤਕ ਰਣਨੀਤੀ ਦਾ ਕੇਂਦਰ ਹੈ। ਨਵਾਂ 99 ਸਾਲਾ ਲੀਜ਼ ਇਲਾਕੇ ਬਾਰੇ ਹੈ, ਪਰ ਚਾਗੋਸੀ ਲੋਕਾਂ ਦੀ ਵਾਪਸੀ ਤੇ ਅਧਿਕਾਰਾਂ ਬਾਰੇ ਕੋਈ ਗਰੰਟੀ ਨਹੀਂ। ਇਹ ਫ਼ੈਸਲਾ ਫਿਰ ਇੱਕ ਵਾਰੀ ਲੋਕਾਂ ਦੀ ਬਿਨਾਂ ਰਜ਼ਾਮੰਦੀ ਦੇ ਲਿਆ ਗਿਆ ਹੈ।

 

 

ਚਾਗੋਸ ਟਾਪੂਆਂ ਦੀ ਅਬਾਦੀ ਕੁੱਲ 3000 ਤੋਂ ਘੱਟ ਮੰਨੀ ਜਾਂਦੀ ਹੈ, ਪਰ ਇਹ ਗਿਣਤੀ ਨਹੀਂ, ਇਨਸਾਫ਼ ਹੈ ਜੋ ਹੰਕਾਰ ਤੇ ਰਾਜਨੀਤਿਕ ਸਵਾਲਾਂ ਦੇ ਹੇਠਾਂ ਦਬਾ ਦਿੱਤਾ ਗਿਆ। 300 ਬੰਦੇ ਵੀ ਆਪਣੀ ਆਜ਼ਾਦੀ ਚਾਹੁੰਦੇ ਅਤੇ ਮੌਰੀਸ਼ਸ ਥੱਲੇ ਨਹੀਂ ਲੱਗਣਾ ਚਾਹੁੰਦੇ।

 

ਚਾਗੋਸ ਟਾਪੂਆਂ ਉੱਤੇ ਸਿਰਫ਼ ਝੰਡਾ ਬਦਲਿਆ, ਇੱਕ ਹੋਰ ਜਨਤਾ ਦੀ ਆਸ ਅਣਸੁਣੀ ਰਹੀ, ਜਿੱਥੇ ਨਵੇਂ ਹਾਕਮ ਆਉਣਗੇ, ਪਰ ਲੋਕਾਂ ਦੇ ਹੱਕ ਫੇਰ ਅਣਸੁਣੇ ਰਹਿਣਗੇ।
ਅਸੀਂ ਅਜਿਹੀਆਂ ਕਹਾਣੀਆਂ ਨੂੰ ਸਿਰਫ਼ ਪੜ੍ਹੀਏ ਨਾ, ਸਗੋਂ ਇਨਸਾਫ਼ ਅਤੇ ਮਨੁੱਖੀ ਆਜ਼ਾਦੀ ਦੀ ਹਮਾਇਤ ਕਰੀਏ।
#Unpopular_Opinions
#Unpopular_Ideas
#Unpopular_Facts

Check Also

Indian-origin woman fined for feeding pigeons in Singapore ਸਿੰਗਾਪੁਰ: ਕਬੂਤਰਾਂ ਨੂੰ ਚੋਗਾ ਪਾਉਣ ’ਤੇ ਭਾਰਤੀ ਮੂਲ ਔਰਤ ਨੂੰ ਜੁਰਮਾਨਾ

Indian-origin woman fined for feeding pigeons in Singapore ਸਿੰਗਾਪੁਰ: ਕਬੂਤਰਾਂ ਨੂੰ ਚੋਗਾ ਪਾਉਣ ’ਤੇ ਭਾਰਤੀ …