Breaking News

Canada Double Murder: ਕੈਨੇਡਾ ਦੇ ਸਰੀ ’ਚ ਦੋਹਰਾ ਕਤਲ; ਔਰਤ ਤੇ ਪੁਰਸ਼ ਦੀ ਗੋਲੀਆਂ ਮਾਰ ਕੇ ਹੱਤਿਆ

Canada Double Murder: ਕੈਨੇਡਾ ਦੇ ਸਰੀ ’ਚ ਦੋਹਰਾ ਕਤਲ; ਔਰਤ ਤੇ ਪੁਰਸ਼ ਦੀ ਗੋਲੀਆਂ ਮਾਰ ਕੇ ਹੱਤਿਆ

 

 

 

 

ਪਾਰਕਿੰਗ ਵਾਲੀ ਥਾਂ ਵਾਪਰੀ ਘਟਨਾ; ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ; ਲੋਅਰ ਮੇਨਲੈਂਡ ਦੀ ਵਿਸ਼ੇਸ਼ ਜਾਂਚ ਟੀਮ ਨੇ ਸੰਭਾਲੀ ਜਾਂਚ

 

 

 

 

 

 

 

 

 

 

 

 

 

 

 

 

Canada Double Murder: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿੱਚ ਇਕ ਔਰਤ ਤੇ ਪੁਰਸ਼ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਵਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਆਈਐੱਚਆਈਟੀ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਪੁਲੀਸ ਵੱਲੋਂ ਅਜੇ ਤੱਕ ਕਿਸੇ ਸ਼ੱਕੀ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।

 

 

 

 

 

 

 

 

 

 

 

 

ਜਾਣਕਾਰੀ ਅਨੁਸਾਰ 15 ਨਵੰਬਰ ਦੀ ਰਾਤ ਕਰੀਬ 10.38 ਵਜੇ ਸਰੀ ਪੁਲੀਸ ਸੇਵਾ ਅਤੇ ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਸਿਹਤ ਸੇਵਾਵਾਂ ਨੂੰ 88 ਐਵੇਨਿਊ ਅਤੇ 124 ਸਟਰੀਟ ਨੇੜੇ ਇਕ ਪਾਰਕਿੰਗ ਵਾਲੀ ਥਾਂ ’ਤੇ ਗੋਲੀਬਾਰੀ ਦੀ ਸੂਚਨਾ ਮਿਲੀ। ਪੁਲੀਸ ਅਤੇ ਐਮਰਜੈਂਸੀ ਸਿਹਤ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ, ਜਿੱਥੇ ਇਕ ਪੁਰਸ਼ ਅਤੇ ਇਕ ਔਰਤ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹਾਲਤ ਵਿੱਚ ਮਿਲੇ।

 

 

 

 

 

 

 

 

 

 

 

 

 

 

 

 

 

ਬਚਾਉਣ ਦੀ ਕੋਸ਼ਿਸ਼ ਨਾਕਾਮ, ਹਸਪਤਾਲ ’ਚ ਦੋਵਾਂ ਦੀ ਮੌਤ
ਐਮਰਜੈਂਸੀ ਟੀਮਾਂ ਨੇ ਦੋਵਾਂ ਨੂੰ ਬਚਾਉਣ ਲਈ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ। ਪੁਲੀਸ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਮਾਮਲੇ ਨੂੰ ਕਤਲ ਦੀ ਜਾਂਚ ਵਜੋਂ ਲਿਆ ਹੈ। ਹਾਲਾਂਕਿ ਅਜੇ ਤੱਕ ਮ੍ਰਿਤਕਾਂ ਦੀ ਪਛਾਣ, ਉਮਰ ਅਤੇ ਉਨ੍ਹਾਂ ਦੇ ਕਤਲ ਪਿੱਛੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਕਤਲ ਵਾਲੀ ਥਾਂ ਨੇੜੇ ਕਾਰ ਨੂੰ ਅੱਗ, ਦੋਵਾਂ ਘਟਨਾਵਾਂ ਦਾ ਸਬੰਧ ਵੇਖ ਰਹੀ ਹੈ ਪੁਲੀਸ
ਇਸ ਦੋਹਰੇ ਕਤਲ ਤੋਂ ਕੁਝ ਮਿੰਟਾਂ ਬਾਅਦ ਰਾਤ 10.51 ਵਜੇ ਪ੍ਰਿੰਸੈੱਸ ਡਰਾਈਵ ਦੇ 9700 ਬਲਾਕ ਵਿੱਚ ਇਕ ਵਾਹਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਜਾਂਚਕਰਤਾ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਕੀ ਵਾਹਨ ਨੂੰ ਅੱਗ ਲਾਉਣ ਦੀ ਘਟਨਾ ਦਾ ਦੋਹਰੇ ਕਤਲ ਨਾਲ ਕੋਈ ਸਬੰਧ ਹੈ। ਫਿਲਹਾਲ ਦੋਵਾਂ ਘਟਨਾਵਾਂ ਵਿਚਕਾਰ ਸਬੰਧ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਜਾਂਚ ਟੀਮ ਨੇ ਸਰੀ ਪੁਲੀਸ ਨਾਲ ਮਿਲ ਕੇ ਦੋਵਾਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਟੀਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਘਟਨਾ ਬਾਰੇ ਜਾਣਕਾਰੀ, ਸੀਸੀਟੀਵੀ ਫੁਟੇਜ ਜਾਂ ਡੈਸ਼ਕੈਮ ਦੀ ਵੀਡੀਓ ਹੈ ਤਾਂ ਉਹ ਜਾਂਚ ਟੀਮ ਨਾਲ ਸਾਂਝੀ ਕਰੇ। ਲੋਕ 1-877-551-4448 ਨੰਬਰ ’ਤੇ ਸੰਪਰਕ ਕਰ ਸਕਦੇ ਹਨ ਜਾਂ [email protected] ’ਤੇ ਈਮੇਲ ਭੇਜ ਸਕਦੇ ਹਨ। ਪੁਲੀਸ ਨੇ ਕਿਹਾ ਹੈ ਕਿ ਜਾਂਚ ਜਾਰੀ ਹੈ ਅਤੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।

Check Also

US Ardas Controversy: ਅਮਰੀਕਾ ’ਚ ਅਰਦਾਸ ਦੀ ਨਿਖੇਧੀ ਕਰਨ ਵਾਲਿਆਂ ਨੂੰ ਹਰਮੀਤ ਕੌਰ ਢਿੱਲੋਂ ਨੇ ਘੇਰਿਆ

US Ardas Controversy: ਅਮਰੀਕਾ ’ਚ ਅਰਦਾਸ ਦੀ ਨਿਖੇਧੀ ਕਰਨ ਵਾਲਿਆਂ ਨੂੰ ਹਰਮੀਤ ਕੌਰ ਢਿੱਲੋਂ ਨੇ …