Breaking News

New Delhi ਸਬੰਧ ਬਣਾਉਣ ਦੌਰਾਨ 40 ਸਾਲਾ ਔਰਤ ਦੀ ਮੌਤ… ਆਸ਼ਕ ਨੇ ਸੜਕ ‘ਤੇ ਸੁੱਟੀ ਲਾਸ਼; ਗਿਫਟ ਦੇਣ ਬਹਾਨੇ ਲੈ ਗਿਆ ਸੀ ਹੋਟਲ

New Delhi ਸਬੰਧ ਬਣਾਉਣ ਦੌਰਾਨ 40 ਸਾਲਾ ਔਰਤ ਦੀ ਮੌਤ… ਆਸ਼ਕ ਨੇ ਸੜਕ ‘ਤੇ ਸੁੱਟੀ ਲਾਸ਼; ਗਿਫਟ ਦੇਣ ਬਹਾਨੇ ਲੈ ਗਿਆ ਸੀ ਹੋਟਲ

ਦਿੱਲੀ ਦੇ ਖਜੂਰੀ ਇਲਾਕੇ ਵਿਚ ਇਕ ਔਰਤ ਦੀ ਸ਼ੱਕੀ ਹਾਲਾਤ ਵਿਚ ਮੌਤ ਤੋਂ ਬਾਅਦ ਲਾਸ਼ ਠਿਕਾਣੇ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ 40 ਸਾਲਾ ਔਰਤ ਨੂੰ ਉਸਦਾ ਦੋਸਤ ਤੋਹਫ਼ਾ ਦੇਣ ਦੇ ਬਹਾਨੇ ਘਰ ਬੁਲਾ ਕੇ ਲੈ ਗਿਆ ਸੀ। ਰਾਤ ਨੂੰ ਔਰਤ ਦੀ ਮੌਤ ਹੋਣ ਤੋਂ ਬਾਅਦ ਦੋਸ਼ੀ ਨੇ ਉਸਦੀ ਲਾਸ਼ ਨਿਗਮ ਦੀ ਸੜਕ ‘ਤੇ ਟਰਾਂਸਫਾਰਮਰ ਕੋਲ ਸੁੱਟ ਦਿੱਤੀ। ਸ਼ੁੱਕਰਵਾਰ ਸਵੇਰੇ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀ ਤੱਕ ਪਹੁੰਚ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਔਰਤ ਦਾ ਦੋਸਤ ਦੁੱਧ ਦੀ ਡੇਅਰੀ ਚਲਾਉਂਦਾ ਹੈ
ਪੁਲਸ ਅਨੁਸਾਰ ਔਰਤ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਖਜੂਰੀ ਇਲਾਕੇ ਵਿਚ ਰਹਿੰਦੀ ਸੀ। ਦੋਸ਼ੀ ਵੀ ਇਸੇ ਇਲਾਕੇ ਵਿਚ ਡੇਵਿਡ ਸਕੂਲ ਕੋਲ ਦੁੱਧ ਦੀ ਡੇਅਰੀ ਚਲਾਉਂਦਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਉਸਦਾ ਪੁੱਤਰ ਪਰਿਵਾਰ ਸਮੇਤ ਹਰਿਆਣਾ ਵਿਚ ਰਹਿੰਦਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਵੀਰਵਾਰ ਨੂੰ ਦੋਸ਼ੀ ਨੇ ਔਰਤ ਨੂੰ ਫੋਨ ਕਰਕੇ ਤੋਹਫ਼ਾ ਦੇਣ ਦੀ ਗੱਲ ਕਹਿ ਕੇ ਆਪਣੇ ਘਰ ਬੁਲਾਇਆ। ਇਸ ਤੋਂ ਬਾਅਦ ਔਰਤ ਵਾਪਸ ਨਹੀਂ ਆਈ। ਦੇਰ ਰਾਤ ਤੱਕ ਘਰ ਨਾ ਪਹੁੰਚਣ ‘ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਭਾਲ ਕੀਤੀ, ਪਰ ਉਸਦਾ ਪਤਾ ਨਹੀਂ ਲੱਗਾ।

ਸਵੇਰੇ ਸੜਕ ਕਿਨਾਰੇ ਮਿਲੀ ਲਾਸ਼, ਕੈਮਰਿਆਂ ਵਿਚ ਦਿਖੀ ਦੋਸ਼ੀ ਦੀ ਭੂਮਿਕਾ
ਸ਼ੁੱਕਰਵਾਰ ਸਵੇਰੇ ਨਿਗਮ ਦੀ ਸੜਕ ‘ਤੇ ਟਰਾਂਸਫਾਰਮਰ ਕੋਲ ਔਰਤ ਦੀ ਲਾਸ਼ ਪਈ ਹੋਣ ਦੀ ਸੂਚਨਾ ਪੁਲਸ ਨੂੰ ਮਿਲੀ। ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਔਰਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸ਼ੁਰੂਆਤੀ ਜਾਂਚ ਵਿਚ ਘਟਨਾਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਹਿਮ ਕੜੀ ਬਣੀ। ਫੁਟੇਜ ਦੇ ਆਧਾਰ ‘ਤੇ ਪੁਲਸ ਨੇ ਔਰਤ ਨੂੰ ਬੁਲਾਉਣ ਵਾਲੇ ਸ਼ਖਸ ਦੀ ਪਛਾਣ ਕੀਤੀ ਅਤੇ ਉਸਨੂੰ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ।

ਅਚਾਨਕ ਵਿਗੜੀ ਤਬੀਅਤ ਜਾਂ ਕੁਝ ਹੋਰ, ਜਾਂਚ ਵਿਚ ਜੁਟੀ ਪੁਲਸ
ਪੁਲਸ ਸੂਤਰਾਂ ਮੁਤਾਬਕ ਪੁੱਛਗਿੱਛ ਵਿਚ ਦੋਸ਼ੀ ਨੇ ਦਾਅਵਾ ਕੀਤਾ ਕਿ ਔਰਤ ਨੂੰ ਅਸਥਮਾ ਦੀ ਬੀਮਾਰੀ ਸੀ। ਵੀਰਵਾਰ ਰਾਤ ਦੋਵਾਂ ਵਿਚਕਾਰ ਸਰੀਰਕ ਸਬੰਧ ਬਣਾਉਣ ਦੌਰਾਨ ਔਰਤ ਨੂੰ ਅਚਾਨਕ ਅਸਥਮਾ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਦੋਸ਼ੀ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਉਹ ਘਬਰਾ ਗਿਆ ਸੀ। ਫੜੇ ਜਾਣ ਦੇ ਡਰੋਂ ਉਸਨੇ ਲਾਸ਼ ਨੂੰ ਸੜਕ ਕਿਨਾਰੇ ਛੱਡ ਦਿੱਤਾ।

ਪੁਲਸ ਨੂੰ ਪੋਸਟਮਾਰਟਮ ਦਾ ਇੰਤਜ਼ਾਰ
ਹਾਲਾਂਕਿ ਦੋਸ਼ੀ ਦੇ ਇਸ ਦਾਅਵੇ ਦੀ ਅਜੇ ਸੁਤੰਤਰ ਰੂਪ ਨਾਲ ਪੁਸ਼ਟੀ ਨਹੀਂ ਹੋਈ ਹੈ। ਪੁਲਸ ਮੌਤ ਦੇ ਕਾਰਨਾਂ ਅਤੇ ਘਟਨਾਕ੍ਰਮ ਦੀਆਂ ਕੜੀਆਂ ਜੋੜਨ ਵਿਚ ਜੁਟੀ ਹੋਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਮੁਤਾਬਕ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਔਰਤ ਦੀ ਮੌਤ ਕਿਨ੍ਹਾਂ ਹਾਲਾਤਾਂ ਵਿਚ ਹੋਈ।

Check Also

NVIDIA ’ਚ ਵੱਡਾ ਉਲਟਫੇਰ! ਨਿੱਜੀ ਰਿਸ਼ਤਿਆਂ ਬਾਰੇ ਰਿਪੋਰਟਾਂ ਮਗਰੋਂ ਜੈਨਸਨ ਹੁਆਂਗ ਦਾ ਅਸਤੀਫ਼ਾ

NVIDIA co-founder Jensen Huang has resigned as CEO after reports about two extramarital relationships. Finance …