Breaking News

Jalandhar News : ਜਲੰਧਰ ‘ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ

Jalandhar News : ਜਲੰਧਰ ‘ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ

 

 

Jalandhar News : ਜਲੰਧਰ ਵਿੱਚ ਇੱਕ ਘਰੇਲੂ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਆਪਣੇ ਪਤੀ ਨੂੰ ਇੱਕ ਹੋਰ ਮੁਟਿਆਰ ਨਾਲ ਕਮਰੇ ਵਿੱਚ ਫੜ ਲਿਆ। ਇਸ ਤੋਂ ਬਾਅਦ ਮੌਕੇ ‘ਤੇ ਜੰਮ ਕੇ ਹੰਗਾਮਾ ਹੋਇਆ।

 

 

 

Jalandhar News : ਜਲੰਧਰ ਵਿੱਚ ਇੱਕ ਘਰੇਲੂ ਵਿਵਾਦ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਤਨੀ ਨੇ ਆਪਣੇ ਪਤੀ ਨੂੰ ਇੱਕ ਹੋਰ ਮੁਟਿਆਰ ਨਾਲ ਕਮਰੇ ਵਿੱਚ ਫੜ ਲਿਆ। ਇਸ ਤੋਂ ਬਾਅਦ ਮੌਕੇ ‘ਤੇ ਜੰਮ ਕੇ ਹੰਗਾਮਾ ਹੋਇਆ।

 

 

 

ਪਤਨੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਪਤੀ ਦੀ ਥੱਪੜਾਂ ਅਤੇ ਚੱਪਲਾਂ ਨਾਲ ਕੁੱਟਮਾਰ ਕੀਤੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

 

 

 

 

 

ਮਾਮਲਾ ਸੋਮਵਾਰ ਨੂੰ ਜਲੰਧਰ ਦੇ ਲੈਦਰ ਕੰਪਲੈਕਸ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਪਤਨੀ ਮੋਨਿਕਾ ਮੁਤਾਬਕ ਉਸ ਦਾ ਪਤੀ ਪਿਛਲੇ 5 ਸਾਲਾਂ ਤੋਂ ਇੱਕ ਮੁਟਿਆਰ ਨਾਲ ਰਿਲੇਸ਼ਨਸ਼ਿਪ ਵਿੱਚ ਹੈ।

 

 

ਉਕਤ ਮੁਟਿਆਰ ਪੁੱਡਾ ਕੰਪਲੈਕਸ ਵਿੱਚ ਨੌਕਰੀ ਕਰਦੀ ਹੈ। ਔਰਤ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਪਰਿਵਾਰ ਵਿੱਚ ਕਈ ਵਾਰ ਝਗੜਾ ਹੋ ਚੁੱਕਾ ਹੈ ਅਤੇ ਸਮਝੌਤਾ ਵੀ ਹੋਇਆ ਸੀ, ਪਰ ਇਸ ਦੇ ਬਾਵਜੂਦ ਪਤੀ ਨੇ ਆਪਣਾ ਰਵੱਈਆ ਨਹੀਂ ਬਦਲਿਆ।

 

 

 

 

ਜਲੰਧਰ ਵਿੱਚ ਕਿਰਾਏ ‘ਤੇ ਲਿਆ ਸੀ ਮਕਾਨ

ਮੋਨਿਕਾ ਮੁਤਾਬਕ ਉਸ ਦਾ ਪਤੀ ਅੰਮ੍ਰਿਤਸਰ ਵਿੱਚ ਨੌਕਰੀ ਕਰਦਾ ਹੈ, ਪਰ ਉਸ ਨੇ ਜਲੰਧਰ ਵਿੱਚ ਇੱਕ ਮਕਾਨ ਕਿਰਾਏ ‘ਤੇ ਲਿਆ ਹੋਇਆ ਸੀ। ਪਤਨੀ ਦਾ ਆਰੋਪ ਹੈ ਕਿ ਉਹ ਇਸੇ ਮਕਾਨ ਵਿੱਚ ਮੁਟਿਆਰ ਨੂੰ ਮਿਲਣ ਆਉਂਦਾ ਸੀ। ਔਰਤ ਨੇ ਇਹ ਵੀ ਆਰੋਪ ਲਾਇਆ ਕਿ ਉਸ ਦਾ ਪਤੀ ਕਈ ਸਾਲਾਂ ਤੋਂ ਉਸ ਨਾਲ ਕੁੱਟਮਾਰ ਕਰਦਾ ਆ ਰਿਹਾ ਹੈ।

 

 

 

 

 

ਪਰਿਵਾਰ ਨੇ ਮੌਕੇ ‘ਤੇ ਬੁਲਾਈ ਪੁਲਸ

ਮੋਨਿਕਾ ਦੇ ਭਰਾ ਹਨੀ ਅੰਗੁਰਾਲ ਨੇ ਦੱਸਿਆ ਕਿ ਉਸ ਦਾ ਜੀਜਾ ਉਸ ਦੀ ਭੈਣ ਨੂੰ ਪਰੇਸ਼ਾਨ ਕਰਦਾ ਹੈ। ਜਦੋਂ ਪਰਿਵਾਰਕ ਮੈਂਬਰ ਕਮਰੇ ਵਿੱਚ ਪਹੁੰਚੇ ਤਾਂ ਪਤੀ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ।

 

 

 

 

 

ਇਸ ਤੋਂ ਬਾਅਦ ਮੌਕੇ ‘ਤੇ ਪੁਲਸ ਨੂੰ ਬੁਲਾਇਆ ਗਿਆ। ਦੂਜੇ ਪਾਸੇ, ਪਤੀ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਪਰਿਵਾਰ ‘ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਹਨ।

 

 

 

ਮੋਬਾਈਲ ਵਿੱਚ ਵੀਡੀਓ ਹੋਣ ਦਾ ਦਾਅਵਾ

ਮੋਨਿਕਾ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਦੇ ਮੋਬਾਈਲ ਵਿੱਚ ਮੁਟਿਆਰ ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਵੀ ਮੌਜੂਦ ਹਨ। ਉਸ ਨੇ ਇਹ ਵੀ ਆਰੋਪ ਲਾਇਆ ਕਿ ਪਤੀ ਨੇ ਦੜੇ-ਸੱਟੇ ਵਿੱਚ ਜਿੱਤੇ ਪੈਸਿਆਂ ਨਾਲ ਮੁਟਿਆਰ ਨੂੰ ਮਕਾਨ ਖਰੀਦ ਕੇ ਦਿੱਤਾ ਹੈ। ਹੰਗਾਮੇ ਦੌਰਾਨ ਮੁਟਿਆਰ ਮੌਕੇ ਤੋਂ ਚਲੀ ਗਈ।

Check Also

Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ, ਮਾਨਸਾ ਦੇ SSP ਨੂੰ ਹਟਾਉਣ ਦੀ ਮੰਗ ‘ਤੇ ਅੜਿਆ ਪਰਿਵਾਰ

Parvinder Jhota ਦੇ ਪਿਤਾ ਨੇ ਸ਼ੁਰੂ ਕੀਤੀ ਭੁੱਖ ਹੜਤਾਲ, ਮਾਨਸਾ ਦੇ SSP ਨੂੰ ਹਟਾਉਣ ਦੀ …