Breaking News

ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਦੀ ਪਲਟੀ ਗੱਡੀ

ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ ਦੀ ਪਲਟੀ ਗੱਡੀ ]

ਪੰਜਾਬੀ ਗਾਇਕ ਕਰਨ ਔਜਲਾ ਇੱਕ ਗਾਣੇ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਹਨ।

ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਰੇਸਿੰਗ ਕਾਰ ਪਲਟ ਗਈ ਹੈ ਅਤੇ ਗਾਇਕ ਦੇ ਸੱਟਾਂ ਲੱਗੀਆਂ ਹਨ।

ਇਸ ਹਾਦਸੇ ਵਿੱਚ ਉਹਨਾਂ ਦੇ ਗਰਦਨ ਦੀ ਹੱਡੀ ਟੁੱਟਣੋ ਬਚ ਗਈ ਹੈ।

ਗਾਣੇ ਦੀ ਸ਼ੂਟਿੰਗ ਦੌਰਾਨ ਵਾਪਰੇ ਇਸ ਹਾਦਸੇ ਦੀ ਵੀਡੀਓ ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕੀਤੀ ਹੈ।

ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਕਰਨ ਔਜਲਾ ਇੱਕ ਰੇਸਿੰਗ ਕਾਰ ਨੂੰ ਭਜਾ ਕੇ ਲਿਆ ਰਹੇ ਹਨ ਅਤੇ ਅਚਾਨਕ ਹੀ ਇਹ ਕਾਰ ਪਲਟ ਜਾਂਦੀ ਹੈ।

ਇਹ ਸੀਨ ਗਾਣੇ ਦੀ ਸ਼ੂਟਿੰਗ ਦਾ ਹਿੱਸਾ ਸੀ ਪਰ ਕਾਰ ਅਸਲ ਵਿੱਚ ਹੀ ਪਲਟ ਗਈ।

ਕਰਨ ਔਜਲਾ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ‘ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਈ ਤਰ੍ਹਾਂ ਦੀਆਂ ਪਤੀਕਿਰਿਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ।

ਬੇਸ਼ੱਕ ਇਹ ਹਾਦਸਾ ਪੁਰਾਣਾ ਹੈ ਪਰ ਇਸ ਬਾਰੇ ਕਰਨ ਔਜਲਾ ਨੇ ਅੱਜ ਹੀ ਵੀਡੀਓ ਸਾਂਝੀ ਕਰਕੇ ਸਾਰੀ ਜਾਣਕਾਰੀ ਦਿੱਤੀ ਹੈ

#punjab #singer #pollywood #karanaujla

ਗਾਇਕ ਕਰਨ ਔਜਲਾ ਦੀ ਪਲਟੀ ਗੱਡੀ,
ਲੱਗੀਆਂ ਸੱਟਾਂ, ਸਟੰਟ ਕਰਦਿਆਂ ਵਾਪਰੀ ਘਟਨਾ
#punjab #singer #pollywood #karanaujla

ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਕਰਨ ਔਜਲਾ
ਦੀ ਪਲਟੀ ਗੱਡੀ, ਲੱਗੀਆਂ ਸੱਟਾਂ #punjab #singer #pollywood #karanaujla