Breaking News

Punjab Police Umranangal: ਗੋਲੀਬਾਰੀ ਮਾਮਲੇ ’ਚ ਸਾਬਕਾ ਏਡੀਜੀਪੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Punjab Police Umranangal: ਗੋਲੀਬਾਰੀ ਮਾਮਲੇ ’ਚ ਸਾਬਕਾ ਏਡੀਜੀਪੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ ਦੇ ਕੈਫੇ ਵਿਚ ਕੀਤੀ ਗਈ ਸੀ ਫਾਇਰਿੰਗ; ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ; ਸਰਕਾਰੀ ਪਿਸਤੌਲ ਵਰਤਣ ਦਾ ਦੋਸ਼; ਪੰਜ ਮਹੀਨਿਆਂ ਬਾਅਦ ਜਾਂਚ ’ਚ ਸ਼ਾਮਲ ਹੋਇਆ ਅੰਗਦ ਧਾਲੀਵਾਲ

 

 

 

 

 

 

 

 

 

 

 

 

 

 

Punjab Police Umranangal: ਚੰਡੀਗੜ੍ਹ ਦੇ ਸੈਕਟਰ-10 ਸਥਿਤ ਵਿਲੋ ਕੈਫੇ ਵਿੱਚ ਫਾਇਰਿੰਗ ਮਾਮਲੇ ’ਚ ਚੰਡੀਗੜ੍ਹ ਪੁਲੀਸ ਨੇ ਪੰਜਾਬ ਦੇ ਸਾਬਕਾ ਏਡੀਜੀਪੀ ਪਰਮਰਾਜ ਸਿੰਘ ਉਮਰਾਨੰਗਲ ਦੇ ਪੁੱਤਰ ਅੰਗਦ ਸੁਖਰਾਜ ਸਿੰਘ ਧਾਲੀਵਾਲ ਵਿਰੁੱਧ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਇਹ ਘਟਨਾ 16 ਫਰਵਰੀ 2025 ਨੂੰ ਵਾਪਰੀ ਸੀ, ਜਦੋਂ ਕੈਫੇ ਦੀ ਛੱਤ ’ਤੇ ਕਥਿਤ ਤੌਰ ’ਤੇ ਹਵਾਈ ਫਾਇਰਿੰਗ ਕੀਤੀ ਗਈ ਸੀ। ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਨੂੰ ਹੋਵੇਗੀ।

ਪੁਲੀਸ ਦੀ ਜਾਂਚ ਦੌਰਾਨ ਕੈਫੇ ਦੀ ਸੀਸੀਟੀਵੀ ਫੁਟੇਜ ਵੀ ਫਰੋਲੀ ਗਈ। ਜਾਂਚ ਪੂਰੀ ਹੋਣ ਮਗਰੋਂ ਪੁਲੀਸ ਨੇ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ। ਉਸ ਵਿਰੁੱਧ ਭਾਰਤੀ ਨਿਆਏ ਸੰਹਿਤਾ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਸੁਰੱਖਿਆ ਮੁਲਾਜ਼ਮ ਦਾ ਸਰਕਾਰੀ ਪਿਸਤੌਲ ਵਰਤਣ ਦੇ ਦੋਸ਼
ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਫਾਇਰਿੰਗ ਲਈ ਕਥਿਤ ਤੌਰ ’ਤੇ ਵਰਤਿਆ ਗਿਆ ਪਿਸਤੌਲ ਪੰਜਾਬ ਪੁਲੀਸ ਦੇ ਉਸ ਮੁਲਾਜ਼ਮ ਦਾ ਸਰਕਾਰੀ ਹਥਿਆਰ ਸੀ, ਜੋ ਪਰਮਰਾਜ ਸਿੰਘ ਉਮਰਾਨੰਗਲ ਦੀ ਸੁਰੱਖਿਆ ਵਿੱਚ ਤਾਇਨਾਤ ਸੀ। ਪੁਲੀਸ ਨੇ ਸਬੰਧਤ ਮੁਲਾਜ਼ਮ ਕੋਲੋਂ ਇਹ ਹਥਿਆਰ ਬਰਾਮਦ ਕਰ ਲਿਆ ਸੀ। ਜਾਂਚ ਦੌਰਾਨ ਇਸ ਮਾਮਲੇ ਵਿੱਚ ਪੁਲੀਸ ਮੁਲਾਜ਼ਮ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਗਈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਚਾਰਜਸ਼ੀਟ ਵਿੱਚ ਪੁਲੀਸ ਨੇ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਅਤੇ ਹੋਰ ਤੱਥਾਂ ਨੂੰ ਸ਼ਾਮਲ ਕੀਤਾ ਹੈ।

ਵਿਦੇਸ਼ ਜਾਣ ਮਗਰੋਂ ਜਾਰੀ ਹੋਇਆ ਸੀ ਲੁੱਕਆਊਟ ਸਰਕੂਲਰ
ਘਟਨਾ ਤੋਂ ਬਾਅਦ ਅੰਗਦ ਧਾਲੀਵਾਲ ਦੇ ਵਿਦੇਸ਼ ਚਲੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ। ਇਸ ਮਗਰੋਂ ਚੰਡੀਗੜ੍ਹ ਪੁਲੀਸ ਨੇ ਉਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਸੀ। ਉਹ ਕਰੀਬ ਪੰਜ ਮਹੀਨਿਆਂ ਬਾਅਦ ਜਾਂਚ ਵਿੱਚ ਸ਼ਾਮਲ ਹੋਇਆ। ਅੰਗਦ ਧਾਲੀਵਾਲ ਨੂੰ ਅਦਾਲਤ ਵੱਲੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਹੁਣ ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਮਾਮਲੇ ਵਿੱਚ ਅਦਾਲਤੀ ਕਾਰਵਾਈ ਅੱਗੇ ਵਧੇਗੀ। 30 ਅਕਤੂਬਰ ਨੂੰ ਹੋਣ ਵਾਲੀ ਸੁਣਵਾਈ ਦੌਰਾਨ ਅਗਲੇ ਕਾਨੂੰਨੀ ਪੜਾਅ ਬਾਰੇ ਕਾਰਵਾਈ ਕੀਤੀ ਜਾਵੇਗੀ।

Check Also

Parvinder Jhota Murder: ਸੀਬੀਆਈ ਨੇ ਦਰਜ ਕੀਤੀ ਝੋਟਾ ਕਤਲ‌ ਕਾਂਡ ਦੀ ਐੱਫਆਈਆਰ

Breaking News Parvinder Jhota Murder: ਸੀਬੀਆਈ ਨੇ ਦਰਜ ਕੀਤੀ ਝੋਟਾ ਕਤਲ‌ ਕਾਂਡ ਦੀ ਐੱਫਆਈਆਰ ਮੁੱਖ …