Breaking News

Yograj Singh ਦੇ ਦਿਲ ਦਾ ਸਫਲ ਅਪਰੇਸ਼ਨ

Yograj Singh ਦੇ ਦਿਲ ਦਾ ਸਫਲ ਅਪਰੇਸ਼ਨ
Yograj Singh Heart Surgery: ਸ਼ੇਰ ਤੰਦਰੁਸਤ ਅਤੇ ਨਵੀਂ ਪਾਰੀ ਲਈ ਪੂਰੀ ਤਰ੍ਹਾਂ ਤਿਆਰ: ਯੋਗਰਾਜ ਸਿੰਘ

Yograj Singh Heart Surgery: ਸਾਬਕਾ ਕ੍ਰਿਕਟਰ ਅਤੇ ਅਦਾਕਾਰ ਯੋਗਰਾਜ ਸਿੰਘ (68) ਦਾ ਆਸਟਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਦਿਲ ਦਾ ਅਪਰੇਸ਼ਨ ਹੋਇਆ ਹੈ।

ਉਹ ਕ੍ਰਿਕਟਰ ਯੁਵਰਾਜ ਸਿੰਘ ਅਤੇ ਏਸ਼ੀਆ ਪੈਡਲ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਖਿਡਾਰਨ ਅਮਰਜੋਤ ਕੌਰ (ਐਮੀ ਬੁੰਧੇਲ) ਦੇ ਪਿਤਾ ਹਨ। ਸਿਡਨੀ ਦੇ ਦਿਲ ਰੋਗਾਂ ਦੇ ਮਾਹਿਰ ਡਾਕਟਰ ਅਤੁਲ ਗੁਨਾਸ਼ੇਖਰ ਨੇ ਉਨ੍ਹਾਂ ਦਾ ਅਪਰੇਸ਼ਨ ਕੀਤਾ। ਯੋਗਰਾਜ ਨੇ ਫੋਨ ’ਤੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਾਪਸ ਐਕਸ਼ਨ ਵਿੱਚ ਆ ਗਏ ਹਨ।

ਉਨ੍ਹਾਂ ਕਿਹਾ, ‘‘ਮੈਂ ਆਪਣੇ ਸ਼ੁਭਚਿੰਤਕਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸ਼ੇਰ ਤੰਦਰੁਸਤ ਹੈ ਅਤੇ ਨਵੀਂ ਪਾਰੀ ਲਈ ਪੂਰੀ ਤਰ੍ਹਾਂ ਤਿਆਰ ਹੈ। ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।” ਯੋਗਰਾਜ ਸਿੰਘ ਆਸਟਰੇਲੀਆ ਵਿੱਚ ਫਿਲਮ ਦੀ ਸ਼ੂਟਿੰਗ ਲਈ ਗਏ ਸਨ। ਰੁਟੀਨ ਚੈੱਕ-ਅੱਪ ਦੌਰਾਨ ਉਨ੍ਹਾਂ ਦੀ ਦਿਲ ਦੀ ਨਾੜੀ ’ਚ ਰੁਕਾਵਟ ਦਾ ਪਤਾ ਲੱਗਿਆ। ਇਸ ਤੋਂ ਤੁਰੰਤ ਬਾਅਦ ਅਪਰੇਸ਼ਨ ਕੀਤਾ ਗਿਆ ਜੋ ਸਫਲ ਰਿਹਾ।

Check Also

Tiger Shroff Firing case: ਫਿਰੌਤੀ ਅਤੇ ਹਮਲਿਆਂ ਨੂੰ ਲੈ ਕੇ ਅਮਰੀਕਾ ਸਥਿਤ ਗੈਂਗਸਟਰ ਅਨਿਲ ਪੰਡਿਤ ਸ਼ੱਕ ਦੇ ਘੇਰੇ ਵਿੱਚ

Tiger Shroff Firing case: ਫਿਰੌਤੀ ਅਤੇ ਹਮਲਿਆਂ ਨੂੰ ਲੈ ਕੇ ਅਮਰੀਕਾ ਸਥਿਤ ਗੈਂਗਸਟਰ ਅਨਿਲ ਪੰਡਿਤ …