Breaking News

Punjab cop-turned-drug lord Jagdish Bhola granted bail by high court : ਜਗਦੀਸ਼ ਭੋਲਾ ਨੂੰ ਤਿੰਨੇ ਮਾਮਲਿਆਂ ’ਚ ਮਿਲੀ ਜ਼ਮਾਨਤ, ਸਜ਼ਾ ਮੁਅੱਤਲ

Punjab cop-turned-drug lord Jagdish Bhola granted bail by high court

Chandigarh : ਜਗਦੀਸ਼ ਭੋਲਾ ਨੂੰ ਤਿੰਨੇ ਮਾਮਲਿਆਂ ’ਚ ਮਿਲੀ ਜ਼ਮਾਨਤ, ਸਜ਼ਾ ਮੁਅੱਤਲ

10 ਸਾਲ ਬਾਅਦ ਆਵੇਗਾ ਜੇਲ ਤੋਂ ਬਾਹਰ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫ਼ੈਸਲਾ, ਜਗਦੀਸ਼ ਭੋਲਾ ਦੀ ਸਜ਼ਾ ਕੀਤੀ ਮੁਅੱਤਲ

 

 

Chandigarh News in Punjabi : ਹਜ਼ਾਰਾਂ ਕਰੋੜ ਰੁਪਏ ਦੇ ਡਰੱਗਜ਼ ਕੇਸ ਵਿਚ ਸਜ਼ਾ ਕੱਟ ਰਹੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਪਹਿਲਵਾਨ ਜਗਦੀਸ਼ ਭੋਲਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸੀਲਾਸ ਨਾਗੂ ਦੀ ਡਵੀਜ਼ਨ ਬੈਂਚ ਨੇ ਬੁਧਵਾਰ ਨੂੰ ਤਸਕਰੀ ਦੇ ਦੋ ਕੇਸਾਂ ਅਤੇ ਮਨੀ ਲਾਂਡਰਿੰਗ ਦੇ ਇਕ ਕੇਸ ਵਿਚ ਵੱਡੀ ਰਾਹਤ ਦਿਤੀ ਹੈ।

 

 

 

ਭੋਲਾ ਵਿਰੁਧ ਤਿੰਨੇ ਮਾਮਲਿਆਂ ਦੀ ਸਜ਼ਾ ਮੁਅੱਤਲ ਕਰ ਦਿਤੀ ਗਈ ਹੈ ਤੇ ਇਸ ਨਾਲ ਉਸ ਨੂੰ ਜ਼ਮਾਨਤ ਵੀ ਮਿਲ ਗਈ ਹੈ, ਜਿਸ ਨਾਲ ਉਸ ਦੇ ਸਾਢੇ 10 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਭੋਲਾ ਵਿਰੁੱਧ ਸਾਲ 2013 ਵਿੱਚ ਐਨਡੀਪੀਐਸ ਐਕਟ ਤਹਿਤ ਫਤਹਿਗੜ੍ਹ ਸਾਹਿਬ ਤੇ ਦੂਜਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਸੀ ਤੇ ਹਜਾਰਾਂ ਕਰੋੜ ਰੁਪਏ ਦਾ ਡਰੱਗਜ਼ ਧੰਦਾ ਹੋਨ ਦੇ ਚਲਦਿਆਂ ਈਡੀ ਨੇ ਪੀਐਮਐਲਏ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਸੀ ਤੇ ਤਿੰਨੇ ਮਾਮਲਿਆਂ ਵਿੱਚ ਭੋਲਾ ਨੂੰ ਸਜਾਵਾਂ ਹੋ ਚੁੱਕੀਆਂ ਸਨ ਤੇ ਇੱਕ ਮਾਮਲੇ ਵਿੱਚ ਸਜਾ ਪੂਰੀ ਵੀ ਹੋ ਚੁੱਕੀ ਸੀ।

 

 

 

 

ਇਨ੍ਹਾਂ ਤਿੰਨੇ ਸਜਾਵਾਂ ਵਿਰੁੱਧ ਭੋਲਾ ਨੇ ਹਾਈਕੋਰਟ ਵਿੱਚ ਅਪੀਲਾਂ ਕੀਤੀਆਂ ਸੀ, ਜਿਹੜੀਆਂ ਕਿ ਵਿਚਾਰ ਅਧੀਨ ਹਨ ਤੇ ਇਨ੍ਹਾਂ ਅਪੀਲਾਂ ਵਿੱਚ ਭੋਲਾ ਨੇ ਸਜਾਵਾਂ ਮੁਅੱਤਲ ਕਰਨ ਲਈ ਅਰਜੀਆਂ ਦਾਖ਼ਲ ਕੀਤੀਆਂ ਸਨ, ਜਿਹੜੀਆਂ ਕਿ ਬੁੱਧਵਾਰ ਨੂੰ ਮੰਜੂਰ ਕਰ ਲਈਆਂ ਗਈਆਂ ਹਨ, ਹਾਲਾਂਕਿ ਅਰਜੀਆਂ’ਤੇ ਬਹਿਸ ਕਰਦਿਆਂ ਪੰਜਾਬ ਸਰਕਾਰ ਨੇ ਪੈਰਵੀ ਕੀਤੀ ਲੀ ਕਿ ਭੋਲਾ ਨੂੰ ਵੱਖ-ਵੱਖ ਕੇਸਾਂ ਵਿੱਚ ਵੱਖ-ਵੱਖ ਸਜਾਵਾਂ ਹੋਈਆਂ ਲਿਹਾਜਾ ਇਹ ਸਜਾਵਾਂ ਇੱਕੋ ਸਮੇਂ ਨਾਲ-ਨਾਲ ਨਾ ਚੱਲ ਕੇ ਵੱਖ-ਵੱਖ ਚੱਲਣੀਆਂ ਚਾਹੀਦੀਆਂ ਹਨ।

 

 

 

 

ਇਸ ਦਾ ਮਤਲਬ, ਪਹਿਲਾਂ ਇੱਕ ਸਜ਼ਾ ਪੂਰੀ ਹੋਮ ਕੇ ਫੇਰ ਦੂਜੇ ਮਾਮਲੇ ਵਿੱਚ ਸਜ਼ਾ ਸ਼ੁਰੂ ਹੋਵੇ। ਬੈਂਚ ਪੰਜਾਬ ਸਰਕਾਰ ਨੂੰ ਪਹਿਲਾਂ ਵੀ ਪੁੱਛ ਚੁੱਕੀ ਸੀ ਕਿ ਆਖਰ ਕਿਸੇ ਮੁਲਜ਼ਮ ਨੂੰ ਇੰਨਾ ਲੰਮਾ ਸਮਾਂ ਜੇਲ੍ਹ ਵਿੱਚ ਬੰਦ ਕਿਵੇਂ ਰੱਖਿਅਕ ਜਾ ਸਕਦਾ ਹੈ। ਬੁੱਧਵਾਰ ਨੂੰ ਭੋਲਾ ਦੀਆਂ ਸਜਾਵਾਂ ਮੁਅੱਤਲ ਹੋਈਆਂ ਹਨ ਪਰ ਸਜਾਵਾਂ ਵਿਰੁੱਧ ਅਪੀਲਾਂ ’ਤੇ ਅਜੇ ਸੁਣਵਾਈ ਜਾਰੀ ਰਹੇਗੀ। ਜਿਕਰਯੋਗ ਹੈ ਕਿ ਇਹ ਉਹੀ ਕੇਸ ਹੈ, ਜਿਸ ਵਿੱਚ ਭੋਲਾ ਨੇ ਡਰੱਗਜ਼ ਧੰਦੇ ਪਿੱਛੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਪਰ ਹਾਈਕੋਰਟ ਵੱਲੋਂ ਮੰਗੀ ਰਿਪੋਰਟ ਵਿਚ ਜਾਂਚ ਏਜੰਸੀ ਨੇ ਮਜੀਠੀਆ ਦਾ ਨਾਮ ਨਹੀਂ ਲਿਆ ਸੀ।

Check Also

Opinion -ਕੇਂਦਰ ਸਰਕਾਰ ਅਤੇ “ਆਪ” ਦਿੱਲੀ ਦੇ ਕੰਟਰੋਲਰ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਨੂੰ ਵਪਾਰਕ ਉਦੇਸ਼ਾਂ ਲਈ ਬਦਲਣ ਦੇ ਨਵੇਂ ਤੋਂ ਨਵਾਂ ਤਰੀਕੇ ਲੱਭ ਰਹੇ ਹਨ।

Opinion -ਕੇਂਦਰ ਸਰਕਾਰ ਅਤੇ “ਆਪ” ਦਿੱਲੀ ਦੇ ਕੰਟਰੋਲਰ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਨੂੰ ਵਪਾਰਕ …