Breaking News

Amritsar News:ਜੂਆ ਖੇਡਣ ਦੇ ਆਦੀ ਨੌਜਵਾਨ ਵੱਲੋਂ ਭੈਣ ਦਾ ਕਤਲ

Amritsar News:

ਜੂਆ ਖੇਡਣ ਦੇ ਆਦੀ ਨੌਜਵਾਨ ਵੱਲੋਂ ਚਚੇਰੀ ਭੈਣ ਦਾ ਕਤਲ
ਮੁਲਜ਼ਮ ਗ੍ਰਿਫ਼ਤਾਰ; ਪੁਲੀਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭੀ

ਜੂਆ ਖੇਡਣ ਦੇ ਆਦੀ ਇੱਕ ਨੌਜਵਾਨ ਨੇ ਆਪਣੇ ਚਾਚੇ ਦੀ ਧੀ ਦਾ ਉਦੋਂ ਕਤਲ ਕਰ ਦਿੱਤਾ, ਜਦੋਂ ਲੜਕੀ ਨੇ ਉਸ ਨੂੰ ਕਮਰੇ ਵਿੱਚ ਚੋਰੀ ਕਰਦਿਆਂ ਦੇਖ ਲਿਆ। ਪਛਾਣ ਜੱਗ ਜ਼ਾਹਿਰ ਹੋਣ ਦੇ ਡਰੋਂ ਨੌਜਵਾਨ ਨੇ ਆਪਣੀ ਚਚੇਰੀ ਭੈਣ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।

 

ਭਰਾ ਨੂੰ ਲੱਗੀ ਸੀ ਆਨਲਾਈਨ ਗੇਮ ਖੇਡਣ ਦੀ ਲਤ, ਭੈਣ ਨੇ ਪੈਸੇ ਚੋਰੀ ਕਰਦਾ ਫੜ ਲਿਆ ਸੀ ਭਰਾ
Amritsar News: ਅੰਮ੍ਰਿਤਸਰ ਦੇ ਮੋਹਕਮਪੂਰਾ ਇਲਾਕ਼ੇ ਦੇ ਵਿੱਚ ਖੂਨ ਦੇ ਰਿਸ਼ਤੇ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਭਰਾ ਵੱਲੋਂ ਹੀ ਆਪਣੀ ਭੈਣ ਨੂੰ ਕਿਰਚਾਂ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਖੁਦ ਵੀ ਭਰਾ ਜਖਮੀ ਹੋ ਗਿਆ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਹਨ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਨਾਮ ਨਿਸ਼ਾ ਹੈ ਜੋ ਕਿ ਬੀਐਸਸੀ ਦੀ ਫਾਈਨਲ ਦੀ ਪੜ੍ਹਾਈ ਕਰ ਰਹੀ ਸੀ ਤੇ ਉਸਦੇ ਭਰਾ ਵੱਲੋਂ ਉਸ ਨੂੰ ਕਿਰਚਾਂ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹਨਾਂ ਕਿਹਾ ਕਿ ਆਰੋਪੀ ਨੌਜਵਾਨ ਦਾ ਨਾਂ ਸੰਜੂ ਹੈ ਤੇ ਉਹ ਨਿਸ਼ਾ ਦੇ ਚਾਚੇ ਦਾ ਹੀ ਲੜਕਾ ਹੈ। ਉਹਨਾਂ ਕਿਹਾ ਕਿ ਉਹ ਪਿਛਲੇ ਛੇ ਸੱਤ ਮਹੀਨੇ ਤੋਂ ਆਨਲਾਈਨ ਗੇਮ ਖੇਲ ਰਿਹਾ ਸੀ ਜਿਸ ਦੇ ਵਿੱਚ ਉਹ ਕਾਫੀ ਪੈਸੇ ਵੀ ਹਾਰ ਚੁੱਕਾ ਸੀ ਜਿਸ ਦੇ ਚਲਦੇ ਉਹ ਦੇਰ ਰਾਤ ਨਿਸ਼ਾ ਦੇ ਕਮਰੇ ਵਿੱਚ ਆਇਆ ਤੇ ਅਲਮਾਰੀ ਵਿੱਚ ਫੋਲਾ ਫਲਾਈ ਕਰਨ ਲੱਗ ਪਿਆ ਜਦੋਂ ਇਸ ਬਾਰੇ ਨਿਸ਼ਾ ਨੂੰ ਪਤਾ ਲੱਗਾ ਤਾਂ ਉਸਨੇ ਸ਼ੋਰ ਮਚਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਨੂੰ ਕਿਰਚਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਤੇ ਆਪ ਵੀ ਜਖਮੀ ਹੋ ਗਿਆ ਮੌਕੇ ਤੇ ਹੀ ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਜਦੋਂ ਵੇਖਿਆ ਤਾਂ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ।

 

 

 

 

ਇਸ ਮੌਕੇ SP ਜਗਰੂਪ ਕੌਰ ਨੇ ਕਿਹਾ ਕਿ ਮੋਹਕਮਪੁਰਾ ਇਲਾਕੇ ਦੇ ਵਿੱਚ ਇੱਕ ਨਿਸ਼ਾ ਨਾਲ ਲੜਕੀ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਹੈ ਫਿਲਹਾਲ ਪੁਲਿਸ ਵੱਲੋਂ ਮ੍ਰਿਤਿਕ ਨਿਸ਼ਾ ਦੇ ਭਰਾ ਸੰਜੂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਅਤੇ ਸੰਜੂ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ ਉਹਨਾਂ ਦੱਸਿਆ ਕਿ ਸੰਜੂ ਆਨਲਾਈਨ ਜੂਆ ਖੇਡਣ ਦਾ ਅਡਿਕਟ ਸੀ ਜਿਸ ਕਰਕੇ ਉਹ ਕਾਫੀ ਸਾਰੇ ਪੈਸੇ ਜੂਏ ਚ ਹਾਰ ਚੁੱਕਾ ਸੀ ਅਤੇ ਉਸਨੇ ਦੇਰ ਰਾਤ ਨਿਸ਼ਾ ਤੇ ਕਮਰੇ ਚੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਾਂ ਕਿ ਨਿਸ਼ਾ ਨੂੰ ਪਤਾ ਲੱਗਾ ਤੇ ਇਸ ਦੌਰਾਨ ਸੰਜੂ ਵੱਲੋਂ ਨਿਸ਼ਾ ਦੇ ਉੱਪਰ ਚਾਕੂ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਫਿਲਹਾਲ ਪੁਲਿਸ ਨੇ ਹੁਣ ਸੰਜੂ ਨੂੰ ਗ੍ਰਿਫਤਾਰ ਕਰ ਲਿੱਤਾ ਹੈ। ਅਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।

ਮ੍ਰਿਤਕ ਲੜਕੀ ਦੀ ਪਛਾਣ ਨਿਸ਼ਾ ਭਾਰਤੀ ਉਮਰ ਕਰੀਬ 21 ਸਾਲ ਵਜੋਂ ਹੋਈ ਹੈ, ਜਦਕਿ ਮੁਲਜ਼ਮ ਦੀ ਪਛਾਣ ਸੰਜੀਵ ਉਰਫ ਸੰਜੂ ਵਾਸੀ ਰਜੇਸ਼ ਨਗਰ ਥਾਣਾ ਮੋਹਕਮਪੁਰਾ ਵਜੋਂ ਹੋਈ ਹੈ। ਦੋਵੇਂ ਪਰਿਵਾਰ ਇੱਕੋ ਇਮਾਰਤ ਵਿੱਚ ਹੇਠਲੀ ਅਤੇ ਉਪਰਲੀ ਮੰਜ਼ਿਲ ’ਤੇ ਰਹਿੰਦੇ ਹਨ।

ਨਿਸ਼ਾ ਦੀ ਮਾਂ ਬਬੀਤਾ ਵੱਲੋਂ ਦਰਜ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਮੋਹਕਮਪੁਰਾ ਵਿੱਚ ਇਸ ਸਬੰਧੀ ਬੀਐੱਨਐੱਸ ਦੀ ਧਾਰਾ 103 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਪੁਲੀਸ ਨੇ ਸੰਜੀਵ ਉਰਫ ਸੰਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

 

 

ਬਬੀਤਾ ਨੇ ਪੁਲੀਸ ਨੂੰ ਦੱਸਿਆ ਕਿ ਨਿਸ਼ਾ ਬੀਸੀਏ ਦੀ ਵਿਦਿਆਰਥਣ ਸੀ। ਉਹ ਇਮਾਰਤ ਦੇ ਉੱਪਰਲੇ ਹਿੱਸੇ ਵਿੱਚ ਰਹਿੰਦੇ ਹਨ, ਜਦੋਂ ਕਿ ਹੇਠਲੇ ਹਿੱਸੇ ਵਿੱਚ ਉਸ ਦੇ ਜੇਠ ਦਾ ਪਰਿਵਾਰ ਰਹਿੰਦਾ ਹੈ। ਸੰਜੀਵ ਉਸ ਦੇ ਜੇਠ ਦਾ ਪੁੱਤਰ ਹੈ। ਉਹ ਵੀ ਬੀਸੀਏ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ ਦੱਸਿਆ ਕਿ ਬੀਤੇ ਦਿਨ 20 ਮਈ ਨੂੰ ਸ਼ਾਮ 7 ਵਜੇ ਉਸ ਦਾ ਪਤੀ ਬਟਾਲਾ ਰੋਡ ’ਤੇ ਇੱਕ ਫੈਕਟਰੀ ਵਿੱਚ ਕੰਮ ਕਰਨ ਗਿਆ ਸੀ। ਘਰ ਵਿੱਚ ਉਹ ਅਤੇ ਉਸ ਦੀ ਧੀ ਹੀ ਸਨ। ਰਾਤ ਲਗਭਗ 10 ਵਜੇ ਸੰਜੀਵ ਉਸ ਦੀ ਧੀ ਕੋਲ ਪੜ੍ਹਨ ਲਈ ਆਇਆ। ਉਹ ਪਹਿਲਾਂ ਵੀ ਪੜ੍ਹਨ ਵਾਸਤੇ ਅਕਸਰ ਆਉਂਦਾ ਸੀ। ਬਬੀਤਾ ਨੇ ਦੱਸਿਆ ਕਿ ਅਚਾਨਕ ਲਾਈਟ ਚਲੀ ਗਈ ਅਤੇ ਸੰਜੀਵ ਥੱਲੇ ਚਲਾ ਗਿਆ। ਉਸ ਦੀ ਧੀ ਕਮਰੇ ਵਿੱਚ ਸੌਂ ਗਈ ਸੀ ਪਰ ਦੇਰ ਰਾਤ ਲਗਭਗ ਡੇਢ ਵਜੇ ਕਮਰੇ ਵਿੱਚ ਉਸ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਹੈ।

 

 

 

 

ਪੁਲੀਸ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਤੇ ਜਾਂਚ ਕਰਦਿਆਂ ਕੁਝ ਘੰਟੇ ਵਿੱਚ ਹੀ ਇਸ ਮਾਮਲੇ ਨੂੰ ਹੱਲ ਕਰ ਲਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਵਜ੍ਹਾ ਰੰਜਿਸ਼ ਹੈ। ਉਨ੍ਹਾਂ ਦੱਸਿਆ ਕਿ ਸੰਜੀਵ ਉਰਫ ਸੰਜੂ ਜੂਆ ਖੇਡਣ ਦਾ ਆਦੀ ਸੀ। ਪੈਸਿਆਂ ਦੇ ਲਾਲਚ ਕਾਰਨ ਉਸ ਨੇ ਨਿਸ਼ਾ ਦੇ ਕਮਰੇ ਵਿੱਚ ਪਈ ਅਲਮਾਰੀ ਵਿੱਚੋਂ ਚੋਰੀ ਕਰਨ ਦੀ ਨੀਅਤ ਨਾਲ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਨਿਸ਼ਾ ਨੇ ਦੇਖ ਲਿਆ। ਰੋਕਣ ’ਤੇ ਸੰਜੀਵ ਨੇ ਕੁੜੀ ’ਤੇ ਛੁਰੇ ਨਾਲ ਹਮਲਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ।

Check Also

Fake encounter case: ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ ਸਜ਼ਾ

Fake encounter case: ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਤਿੰਨ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਸੁਣਾਈ …