Breaking News

PUNJAB : ਰਾਤ ਪ੍ਰੇਮੀ ਨਾਲ ਹੋਟਲ ”ਚ ਆਈ ਔਰਤ, ਸਵੇਰੇ ਹਾਲਤ ਦੇਖ ਉਡ ਗਏ ਸਭ ਦੇ ਹੋਸ਼

PUNJAB : ਰਾਤ ਪ੍ਰੇਮੀ ਨਾਲ ਹੋਟਲ ”ਚ ਆਈ ਔਰਤ, ਸਵੇਰੇ ਹਾਲਤ ਦੇਖ ਉਡ ਗਏ ਸਭ ਦੇ ਹੋਸ਼

ਕੋਟਕਪੂਰਾ ਦੇ ਮੁਕਤਸਰ ਰੋਡ ਸਥਿਤ ਇਕ ਹੋਟਲ ਦੇ ਕਮਰੇ ਵਿਚੋਂ ਇਕ ਔਰਤ ਦੀ ਲਾਸ਼ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਨੇੜਲੇ ਪਿੰਡ ਢਿੱਲਵਾਂ ਕਲਾਂ ਦੀ ਰਹਿਣ ਵਾਲੀ ਰਾਜਪ੍ਰੀਤ ਕੌਰ (34) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਜਪ੍ਰੀਤ ਕੌਰ ਦੇ ਪਿੰਡ ਦੇ ਹੀ ਇਕ ਵਿਅਕਤੀ ਨਾਲ ਪ੍ਰੇਮ ਸਬੰਧ ਦੱਸੇ ਜਾ ਰਹੇ ਹਨ, ਨਾਲ ਬੀਤੀ ਰਾਤ ਹੋਟਲ ਵਿਚ ਆਈ ਸੀ।

ਅੱਜ ਸਵੇਰੇ ਉਹ ਹੋਟਲ ਦੇ ਕਮਰੇ ਵਿਚ ਮ੍ਰਿਤਕ ਹਾਲਤ ਵਿਚ ਮਿਲੀ। ਇਸ ਦੀ ਸੂਚਨਾ ਮਿਲਣ ‘ਤੇ ਹੋਟਲ ਪ੍ਰਬੰਧਕਾਂ ਨੇ ਤੁਰੰਤ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਕੋਟਕਪੁਰਾ ਦੇ ਐੱਸਐੱਚਓ ਸੁਖਵਿੰਦਰ ਸਿੰਘ ਅਤੇ ਏਐੱਸਆਈ ਨਵਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਜਾਂਚ ਵਿਚ ਪੁਲਿਸ ਨੂੰ ਸ਼ੱਕ ਹੈ ਕਿ ਔਰਤ ਦੀ ਮੌਤ ਦਿਲ ਦਾ ਦੌਰਾ (ਹਾਰਟ ਅਟੈਕ) ਪੈਣ ਕਾਰਨ ਹੋ ਸਕਦੀ ਹੈ। ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।

ਪੁਲਸ ਮੁਤਾਬਕ ਮ੍ਰਿਤਕਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਸਥਿਤ ਇਕ ਫੈਕਟਰੀ ਵਿਚ ਮਜ਼ਦੂਰੀ ਕਰਦੀ ਸੀ। ਇਸ ਮਾਮਲੇ ਵਿਚ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਵਾਰਸਾਂ ਦੇ ਬਿਆਨਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮੁੱਢਲੀ ਤਫ਼ਤੀਸ਼ ਵਿਚ ਮੌਤ ਕੁਦਰਤੀ ਲੱਗ ਰਹੀ ਹੈ ਪਰ ਜਾਂਚ ਜਾਰੀ ਹੈ।

ਆਸ਼ਕ ਨਾਲ ਹੋਟਲ ਦੇ ਕਮਰੇ ‘ਚ ਵੜੀ ਕੁੜੀ ! ਅੰਦਰੋਂ ਦੇਖੋ ਕਿਹੜੀ ਹਾਲਤ ‘ਚੋਂ ਮਿਲੀ,ਪੁਲਿਸ ਦੇ ਵੀ ਉੱਡੇ ਹੋਸ਼,ਪਿੰਡ ਦੇ ਹੀ ਬੰਦੇ ਨਾਲ ਚਲਾਇਆ ਸੀ ਚੱਕਰ

Check Also

Yuvraj Singh Manchanda – ਯੁਵਰਾਜ ਸਿੰਘ ਦਾ ਗੋ*ਲੀਆਂ ਮਾਰ ਕੇ ਕਤ*ਲ…ਪੁਲਿਸ ‘ਤੇ ਉੱਠੇ 6 ਵੱਡੇ ਸਵਾਲ !

Yuvraj Singh Manchanda was a 31-year-old Human Resources professional working at Adani Realty and living …