Breaking News

ਉਹ ਮਹਿਲਾ ਮੁੱਖ ਮੰਤਰੀ, ਜਿਸਨੇ 20 ਸਾਲ ਵੱਡੇ ਨੇਤਾ ਨਾਲ ਕੀਤਾ ਖੁੱਲ੍ਹੇਆਮ ਇਸ਼ਕ… ਮਚਿਆ ਬੜਾ ਹੋ-ਹੱਲਾ

ਉਹ ਮਹਿਲਾ ਮੁੱਖ ਮੰਤਰੀ, ਜਿਸਨੇ 20 ਸਾਲ ਵੱਡੇ ਨੇਤਾ ਨਾਲ ਕੀਤਾ ਖੁੱਲ੍ਹੇਆਮ ਇਸ਼ਕ… ਮਚਿਆ ਬੜਾ ਹੋ-ਹੱਲਾ

ਪਰਿਵਾਰਾਂ ਦੀ ਨਾਰਾਜ਼ਗੀ, ਉਮਰ ਦਾ ਲਗਭਗ 20 ਸਾਲ ਦਾ ਵੱਡਾ ਫ਼ਰਕ— ਜੇ ਇਹ ਕਿਸੇ ਹੋਰ ਦੀ ਕਹਾਣੀ ਹੁੰਦੀ ਤਾਂ ਸ਼ਾਇਦ ਇੱਥੇ ਹੀ ਰੁਕ ਜਾਂਦੀ। ਪਰ ਇਨ੍ਹਾਂ ਦੀ ਕਹਾਣੀ ਇੱਥੋਂ ਹੀ ਨਵਾਂ ਮੋੜ ਲੈਂਦੀ ਹੈ। ਉਨ੍ਹਾਂ ਨੇ ਹਰ ਵਿਰੋਧ ਦੇ ਬਾਵਜੂਦ ਆਪਣੇ ਫੈਸਲੇ ‘ਤੇ ਡਟੇ ਰਹਿਣਾ ਹੀ ਚੁਣਿਆ।

ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿਚ ਹੁਣ ਤੱਕ ਜਿੰਨੇ ਵੀ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦੇ ਹਿੱਸੇ ਵਿਚ ਸਿਰਫ਼ ਰਾਜਨੀਤੀ ਹੀ ਨਹੀਂ ਰਹੀ, ਸਗੋਂ ਉਨ੍ਹਾਂ ਦੇ ਹਿੱਸੇ ਵਿਚ ਅਨੇਕਾਂ ਕਿੱਸੇ ਵੀ ਰਹੇ ਹਨ। ਕੁਝ ਕਿੱਸੇ ਸੱਤਾ ਦੇ ਹਨ, ਕੁਝ ਬਗਾਵਤ ਦੇ, ਕੁਝ ਚੋਣਵੀਆਂ ਚਾਲਾਂ ਦੇ। ਪਰ ਕੁਝ ਕਹਾਣੀਆਂ ਅਜਿਹੀਆਂ ਵੀ ਹਨ ਜੋ ਸਿੱਧੇ ਦਿਲ ਤੋਂ ਹੋ ਕੇ ਰਾਜਨੀਤੀ ਤੱਕ ਪਹੁੰਚਦੀਆਂ ਹਨ। ਅੱਜ ਅਜਿਹੀ ਹੀ ਇਕ ਕਹਾਣੀ ਤੁਹਾਨੂੰ ਦੱਸਣ ਲੱਗੇ ਹਾਂ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ। ਕਹਾਣੀ ਇਕ ਅਜਿਹੀ ਔਰਤ ਦੀ ਜਿਸਨੇ ਪਹਿਲਾਂ ਆਪਣੀ ਜ਼ਿੰਦਗੀ ਦਾ ਫੈਸਲਾ ਖੁਦ ਕੀਤਾ ਅਤੇ ਫਿਰ ਅੱਗੇ ਚੱਲ ਕੇ ਰਾਜਨੀਤੀ ਵਿਚ ਵੀ ਆਪਣੀ ਅਜਿਹੀ ਵੱਖਰੀ ਥਾਂ ਬਣਾਈ ਜੋ ਅੱਜ ਭਾਰਤ ਦੇ ਇਤਿਹਾਸ ਵਿਚ ਦਰਜ ਹੈ।

ਆਜ਼ਾਦ ਭਾਰਤ ਦੀ ਪਹਿਲੀ ਮਹਿਲਾ CM ਕੌਣ?
ਇਹ ਕਹਾਣੀ ਹੈ ਸੁਚੇਤਾ ਕ੍ਰਿਪਲਾਨੀ ਦੀ। ਉਹੀ ਸੁਚੇਤਾ ਕ੍ਰਿਪਲਾਨੀ, ਜਿਨ੍ਹਾਂ ਨੂੰ ਅੱਜ ਅਸੀਂ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਆਜ਼ਾਦ ਭਾਰਤ ਦੇ ਕਿਸੇ ਵੀ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵਜੋਂ ਜਾਣਦੇ ਹਾਂ। ਪਰ ਮੁੱਖ ਮੰਤਰੀ ਬਣਨ ਤੋਂ ਬਹੁਤ ਪਹਿਲਾਂ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਅਜਿਹਾ ਅਧਿਆਇ ਵੀ ਹੈ, ਜਿਸਨੂੰ ਪੜ੍ਹਦਿਆਂ ਤੁਸੀਂ ਬਸ ਮੁਸਕਰਾ ਦੇਵੋਗੇ। ਚਲੋ, ਸਮਝਦੇ ਹਾਂ ਪੂਰੀ ਕਹਾਣੀ।

ਸੁਚੇਤਾ ਕ੍ਰਿਪਲਾਨੀ ਕੌਣ ਸਨ?
ਸੁਚੇਤਾ ਕ੍ਰਿਪਲਾਨੀ ਦਾ ਜਨਮ 25 ਜੂਨ 1908 ਨੂੰ ਹੋਇਆ ਸੀ। ਉਸ ਸਮੇਂ ਉਨ੍ਹਾਂ ਦਾ ਨਾਮ ਸੁਚੇਤਾ ਮਜੂਮਦਾਰ ਸੀ। ਪੜ੍ਹਾਈ-ਲਿਖਾਈ ਵਿਚ ਤੇਜ਼ ਸੁਚੇਤਾ ਅੱਗੇ ਚੱਲ ਕੇ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿਚ Constitutional History (ਸੰਵਿਧਾਨਕ ਇਤਿਹਾਸ) ਪੜ੍ਹਾਉਣ ਲੱਗੀ। ਇਹ ਉਹੀ ਦੌਰ ਸੀ, ਜਦੋਂ ਦੇਸ਼ ਆਜ਼ਾਦੀ ਦੀ ਲੜਾਈ ਵਿਚ ਉਬਲ ਰਿਹਾ ਸੀ। ਯੂਨੀਵਰਸਿਟੀਆਂ ਵਿਚ ਪੜ੍ਹਾਈ ਦੇ ਨਾਲ-ਨਾਲ ਰਾਜਨੀਤੀ ਦੀ ਹਲਚਲ ਵੀ ਸੀ। ਕਾਂਗਰਸ ਨਾਲ ਜੁੜੇ ਨੇਤਾ ਨੌਜਵਾਨਾਂ ਨੂੰ ਅੰਦੋਲਨ ਨਾਲ ਜੋੜਨ ਵਿਚ ਲੱਗੇ ਹੋਏ ਸਨ। ਇਸੇ ਦੌਰਾਨ ਸੁਚੇਤਾ ਦੀ ਜ਼ਿੰਦਗੀ ਵਿਚ ਇਕ ਨਵਾਂ ਕਿਰਦਾਰ ਦਾਖਲ ਹੁੰਦਾ ਹੈ।

ਨਾਮ- ਆਚਾਰੀਆ ਜੇ.ਬੀ. ਕ੍ਰਿਪਲਾਨੀ। Indian Express ਵਿਚ ਛਪੀ ਰਿਪੋਰਟ ਮੁਤਾਬਕ, 1929 ਵਿੱਚ ਸੁਚੇਤਾ BHU ਵਿੱਚ ਪੜ੍ਹਾਉਂਦੀਆਂ ਸਨ ਅਤੇ ਜੇ.ਬੀ. ਕ੍ਰਿਪਲਾਨੀ ਉੱਥੇ ਸੁਤੰਤਰਤਾ ਅੰਦੋਲਨ ਲਈ ਸਵੈ-ਸੇਵਕ ਲੱਭਣ ਆਇਆ ਕਰਦੇ ਸਨ। ਇਹੀ ਉਹ ਜਗ੍ਹਾ ਸੀ, ਜਿੱਥੇ ਪਹਿਲੀ ਵਾਰ ਦੋਵਾਂ ਦੇ ਰਾਹ ਟਕਰਾਏ। ਪਹਿਲੀ ਨਜ਼ਰ ਦਾ ਪਿਆਰ ਵਰਗਾ ਕੁਝ ਰਿਕਾਰਡ ਵਿਚ ਨਹੀਂ ਮਿਲਦਾ, ਪਰ ਇੰਨਾ ਜ਼ਰੂਰ ਸਾਫ਼ ਹੈ ਕਿ ਇੱਥੋਂ ਹੀ ਜਾਣ-ਪਛਾਣ ਸ਼ੁਰੂ ਹੋਈ ਅਤੇ ਹੌਲੀ-ਹੌਲੀ ਉਹ ਰਿਸ਼ਤਾ ਇਕ ਵੱਡੇ ਫੈਸਲੇ ਤੱਕ ਪਹੁੰਚ ਗਿਆ।

ਆਖਰ ਕੌਣ ਸਨ ਜੇ.ਬੀ. ਕ੍ਰਿਪਲਾਨੀ, ਜਿਨ੍ਹਾਂ ‘ਤੇ ਸੁਚੇਤਾ ਦਾ ਦਿਲ ਆ ਗਿਆ?
ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਨੂੰ ਇਹ ਨਾਮ ਨਾ ਪਤਾ ਹੋਵੇ। ਤਾਂ ਅਸੀਂ ਉਨ੍ਹਾਂ ਨੂੰ ਦੱਸ ਦੇਈਏ ਕਿ ਉਸ ਦੌਰ ਵਿੱਚ ਆਚਾਰੀਆ ਜੇ.ਬੀ. ਕ੍ਰਿਪਲਾਨੀ ਰਾਸ਼ਟਰੀ ਰਾਜਨੀਤੀ ਦਾ ਵੱਡਾ ਚਿਹਰਾ ਸਨ। ਉਨ੍ਹਾਂ ਦਾ ਪੂਰਾ ਨਾਮ ਸੀ – ਜੀਵਤਾਰਾਮ ਭਗਵਾਨਦਾਸ ਕ੍ਰਿਪਲਾਨੀ। ਕਾਂਗਰਸ ਵਿਚ ਉਨ੍ਹਾਂ ਦੀ ਬਹੁਤ ਮਜ਼ਬੂਤ ਪਕੜ ਸੀ। ਉਹ ਗਾਂਧੀਵਾਦੀ ਵਿਚਾਰਧਾਰਾ ਦੇ ਆਦਮੀ ਸਨ। ਸੁਤੰਤਰਤਾ ਅੰਦੋਲਨ ਵਿਚ ਉਨ੍ਹਾਂ ਦੀ ਸਰਗਰਮ ਭੂਮਿਕਾ ਸੀ। ਉਹ ਸਿਰਫ਼ ਨੇਤਾ ਹੀ ਨਹੀਂ, ਉਸ ਦੌਰ ਦੇ ਰਾਜਨੀਤਿਕ ਅਤੇ ਵਿਚਾਰਕ ਚਿਹਰਿਆਂ ਵਿਚ ਗਿਣੇ-ਮਾਣੇ ਜਾਂਦੇ ਸਨ।

ਉਸ ਸਮੇਂ ਸੁਚੇਤਾ ਉਨ੍ਹਾਂ ਤੋਂ ਕਾਫ਼ੀ ਛੋਟੀ ਸੀ। ਦੋਵਾਂ ਵਿਚ ਕਰੀਬ 20 ਸਾਲ ਦਾ ਫ਼ਰਕ ਸੀ। ਪਰ ਦੋਵਾਂ ਦੇ ਵਿਚਾਰ ਇਕ ਸਨ। ਇਸ ਲਈ ਮੁਲਾਕਾਤਾਂ ਹੋਣ ਲੱਗੀਆਂ, ਗੱਲ-ਬਾਤ ਵਧੀ, ਨਾਲ ਕੰਮ ਕਰਨ ਲੱਗ ਪਏ ਅਤੇ ਫਿਰ ਉਹ ਹੋਇਆ, ਜਿਸਦੀ ਸ਼ਾਇਦ ਉਸ ਦੌਰ ਵਿੱਚ ਬਹੁਤ ਘੱਟ ਲੋਕਾਂ ਨੇ ਉਮੀਦ ਕੀਤੀ ਹੋਵੇਗੀ – ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ।

ਇੱਥੋਂ ਕਿੱਸੇ ਵਿਚ ਸ਼ੁਰੂ ਹੁੰਦਾ ਹੈ ਅਸਲੀ ਡ੍ਰਾਮਾ
ਹੁਣ ਜ਼ਰਾ ਉਸ ਵਕਤ ਦਾ ਮਾਹੌਲ ਸੋਚੋ। 1930 ਦਾ ਦਹਾਕਾ। ਸਮਾਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਰੀਤੀ-ਰਿਵਾਜਾਂ ਵਿਚ ਬੱਝਿਆ ਹੋਇਆ ਸੀ। ਇਕ ਨੌਜਵਾਨ, ਪੜ੍ਹੀ-ਲਿਖੀ ਔਰਤ। ਦੂਜੇ ਪਾਸੇ ਉਸ ਤੋਂ 20 ਸਾਲ ਵੱਡਾ ਇਕ ਰਾਸ਼ਟਰੀ ਨੇਤਾ। ਅਜਿਹੇ ਵਿਚ ਜੇਕਰ ਦੋਵੇਂ ਵਿਆਹ ਦਾ ਫੈਸਲਾ ਕਰਨ ਤਾਂ ਗੱਲ ਸਿਰਫ਼ ਘਰ ਦੇ ਅੰਦਰ ਹੀ ਨਹੀਂ ਰਹਿੰਦੀ, ਸਗੋਂ ਸਮਾਜ ਤੱਕ ਜਾਂਦੀ ਹੈ। ਅਤੇ ਸੁਚੇਤਾ-ਕ੍ਰਿਪਲਾਨੀ ਦੀ ਕਹਾਣੀ ਵਿਚ ਵੀ ਇਹੀ ਹੋਇਆ।

20 ਸਾਲ ਵੱਡੀ ਉਮਰ ਦੇ ਆਦਮੀ ਨਾਲ ਵਿਆਹ ‘ਤੇ ਵਿਵਾਦ!
Indian Express ਦੀ ਰਿਪੋਰਟ ਦੱਸਦੀ ਹੈ ਕਿ ਜੇ.ਬੀ. ਕ੍ਰਿਪਲਾਨੀ ਸੁਚੇਤਾ ਤੋਂ ਕਰੀਬ 20 ਸਾਲ ਵੱਡੇ ਸਨ ਅਤੇ ਦੋਵੇਂ ਪਰਿਵਾਰ ਇਸ ਰਿਸ਼ਤੇ ਦੇ ਹੱਕ ਵਿਚ ਨਹੀਂ ਸਨ। ਯਾਨੀ ਵਿਆਹ ਦਾ ਰਾਹ ਸਿੱਧਾ ਨਹੀਂ ਸੀ। ਇਹ ਉਹ ਮੋੜ ਸੀ, ਜਿੱਥੇ ਪਿਆਰ ਤੋਂ ਵੱਧ ਸਵਾਲ ਸਨ – ਉਮਰ ਨੂੰ ਲੈ ਕੇ, ਸਮਾਜ ਨੂੰ ਲੈ ਕੇ, ਪਰਿਵਾਰ ਨੂੰ ਲੈ ਕੇ। ਪਰ ਅਸਲੀ ਮੋੜ ਅਜੇ ਬਾਕੀ ਸੀ।

ਜਦੋਂ ਗਾਂਧੀ ਜੀ ਵੀ ਇਸ ਰਿਸ਼ਤੇ ਨਾਲ ਖੁਸ਼ ਨਹੀਂ ਸਨ
ਸੁਚੇਤਾ ਅਤੇ ਕ੍ਰਿਪਲਾਨੀ ਦੀ ਕਹਾਣੀ ਨੂੰ ਯਾਦਗਾਰ ਬਣਾਉਣ ਵਾਲਾ ਸਭ ਤੋਂ ਵੱਡਾ ਪ੍ਰਸੰਗ ਇਹੀ ਹੈ।
ਇਸ ਰਿਸ਼ਤੇ ‘ਤੇ ਸਿਰਫ਼ ਪਰਿਵਾਰਾਂ ਨੇ ਹੀ ਇਤਰਾਜ਼ ਨਹੀਂ ਕੀਤਾ ਸੀ, ਉਸ ਸਮੇਂ ਮਹਾਤਮਾ ਗਾਂਧੀ ਵੀ ਸ਼ੁਰੂ ਵਿਚ ਇਸ ਵਿਆਹ ਦੇ ਹੱਕ ਵਿਚ ਨਹੀਂ ਸਨ। ਗਾਂਧੀ ਜੀ ਨੂੰ ਲੱਗਦਾ ਸੀ ਕਿ ਜੇ ਇਹ ਵਿਆਹ ਹੋ ਗਿਆ ਤਾਂ ਉਹ ਆਪਣੇ ਸਭ ਤੋਂ ਭਰੋਸੇਮੰਦ ਸਾਥੀ ਨੂੰ ਗੁਆ ਬੈਠਣਗੇ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਉਨ੍ਹਾਂ ਨੂੰ ਡਰ ਸੀ ਕਿ ਵਿਆਹ ਤੋਂ ਬਾਅਦ ਆਚਾਰਿਆ ਜੇ. ਬੀ. ਕ੍ਰਿਪਲਾਨੀ ਦਾ ਧਿਆਨ ਆਜ਼ਾਦੀ ਅੰਦੋਲਨ ਅਤੇ ਸੰਗਠਨ ਦੇ ਕੰਮਾਂ ਤੋਂ ਹਟ ਸਕਦਾ ਹੈ।

ਪਰ ਇੱਥੇ ਸੁਚੇਤਾ ਨੇ ਜੋ ਜਵਾਬ ਦਿੱਤਾ, ਉਹੀ ਇਸ ਪੂਰੀ ਕਹਾਣੀ ਦੀ ਰੂਹ ਬਣ ਗਿਆ। ਰਿਪੋਰਟਾਂ ਮੁਤਾਬਕ, ਉਨ੍ਹਾਂ ਨੇ ਗਾਂਧੀ ਜੀ ਨੂੰ ਕਿਹਾ ਸੀ— “ਵਿਆਹ ਤੋਂ ਬਾਅਦ ਤੁਹਾਨੂੰ ਇੱਕ ਨਹੀਂ, ਦੋ ਕਰਮਠ ਕਾਰਕੁਨ ਮਿਲਣਗੇ।”
ਵਿਰੋਧ ਬਹੁਤ ਸੀ, ਪਰ ਸੁਚੇਤਾ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟੀ
ਪਰਿਵਾਰਾਂ ਦੀ ਨਾਰਾਜ਼ਗੀ, ਉਮਰ ਦਾ ਲਗਭਗ 20 ਸਾਲ ਦਾ ਵੱਡਾ ਫ਼ਰਕ ਅਤੇ ਗਾਂਧੀ ਜੀ ਦੀ ਸ਼ੁਰੂਆਤੀ ਆਪੱਤੀ— ਜੇ ਇਹ ਕਿਸੇ ਹੋਰ ਦੀ ਕਹਾਣੀ ਹੁੰਦੀ ਤਾਂ ਸ਼ਾਇਦ ਇੱਥੇ ਹੀ ਰੁਕ ਜਾਂਦੀ। ਪਰ ਸੁਚੇਤਾ ਕ੍ਰਿਪਲਾਨੀ ਦੀ ਕਹਾਣੀ ਇੱਥੋਂ ਹੀ ਨਵਾਂ ਮੋੜ ਲੈਂਦੀ ਹੈ। ਉਨ੍ਹਾਂ ਨੇ ਹਰ ਵਿਰੋਧ ਦੇ ਬਾਵਜੂਦ ਆਪਣੇ ਫੈਸਲੇ ‘ਤੇ ਡਟੇ ਰਹਿਣਾ ਹੀ ਚੁਣਿਆ।

ਅਖ਼ੀਰਕਾਰ ਅਪ੍ਰੈਲ 1936 ਵਿਚ ਸੁਚੇਤਾ ਮਜੂਮਦਾਰ ਅਤੇ ਆਚਾਰਿਆ ਜੇ. ਬੀ. ਕ੍ਰਿਪਲਾਨੀ ਦਾ ਵਿਆਹ ਹੋ ਗਿਆ। ਇਹ ਉਹੀ ਵਿਆਹ ਸੀ ਜਿਸ ‘ਤੇ ਪਹਿਲਾਂ ਕਈ ਸਵਾਲ ਉੱਠੇ, ਪਰ ਬਾਅਦ ਵਿਚ ਇਹ ਰਿਸ਼ਤਾ ਭਾਰਤੀ ਰਾਜਨੀਤੀ ਦੇ ਇਤਿਹਾਸ ਵਿਚ ਇਕ ਵਿਲੱਖਣ ਮਿਸਾਲ ਬਣ ਗਿਆ।
ਪਰ ਸੁਚੇਤਾ ਦੀ ਕਹਾਣੀ ਨੂੰ ਸਿਰਫ਼ ‘ਪਿਆਰ ਦੀ ਕਹਾਣੀ’ ਸਮਝਣਾ ਗਲਤੀ ਹੋਵੇਗੀ
ਜੇ ਇਹ ਕਹਾਣੀ ਸਿਰਫ਼ ਵਿਆਹ ਤੱਕ ਹੀ ਸੀਮਿਤ ਰਹਿੰਦੀ ਤਾਂ ਸ਼ਾਇਦ ਇਸ ਨੂੰ ਇੱਕ ਦਿਲਚਸਪ ਨਿੱਜੀ ਪ੍ਰਸੰਗ ਕਹਿ ਕੇ ਭੁਲਾ ਦਿੱਤਾ ਜਾਂਦਾ। ਪਰ ਸੁਚੇਤਾ ਕ੍ਰਿਪਲਾਨੀ ਦੀ ਅਸਲ ਤਾਕਤ ਇਹ ਸੀ ਕਿ ਉਨ੍ਹਾਂ ਨੇ ਆਪਣੀ ਪਛਾਣ ਸਿਰਫ਼ ਕਿਸੇ ਵੱਡੇ ਨੇਤਾ ਦੀ ਪਤਨੀ ਵਜੋਂ ਨਹੀਂ ਬਣਨ ਦਿੱਤੀ।

ਵਿਆਹ ਤੋਂ ਬਾਅਦ ਵੀ ਉਹ ਆਜ਼ਾਦੀ ਅੰਦੋਲਨ ਵਿਚ ਪੂਰੀ ਤਰ੍ਹਾਂ ਸਰਗਰਮ ਰਹੀ। ਉਨ੍ਹਾਂ ਨੇ*ਆਲ ਇੰਡੀਆ ਮਹਿਲਾ ਕਾਂਗਰਸ ਦੇ ਗਠਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਭਾਰਤ ਛੱਡੋ ਅੰਦੋਲਨ ਦੌਰਾਨ ਉਹ ਗੁਪਤ ਗਤੀਵਿਧੀਆਂ ਨਾਲ ਜੁੜੀ ਰਹੀ। ਬਾਅਦ ਵਿਚ ਉਹ ਸੰਵਿਧਾਨ ਸਭਾ ਦੀ ਮੈਂਬਰ ਬਣੀ। ਆਜ਼ਾਦੀ ਦੀ ਪੂਰਵ ਸੰਧਿਆ ‘ਤੇ ਸੰਸਦ ਦੇ ਇਤਿਹਾਸਕ ਸੈਸ਼ਨ ਵਿੱਚ ਵੰਦੇ ਮਾਤਰਮ ਗਾਉਣ ਵਾਲਿਆਂ ਵਿਚ ਵੀ ਉਨ੍ਹਾਂ ਦਾ ਨਾਮ ਸ਼ਾਮਲ ਸੀ।
ਭਾਵ, ਸੁਚੇਤਾ ਦੀ ਕਹਾਣੀ ਵਿਚ ਪਿਆਰ ਤਾਂ ਹੈ, ਪਰ ਪਿਆਰ ਤੋਂ ਵੀ ਵੱਡੀ ਗੱਲ ਹੈ ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਅਤੇ ਦੇਸ਼ ਪ੍ਰਤੀ ਸਮਰਪਣ।

ਜਦੋਂ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ
ਇਸ ਕਹਾਣੀ ਦਾ ਸਭ ਤੋਂ ਵੱਡਾ ਮੋੜ 2 ਅਕਤੂਬਰ 1963 ਨੂੰ ਆਇਆ। ਇਸੇ ਦਿਨ ਸੁਚੇਤਾ ਕ੍ਰਿਪਲਾਨੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਨਾਲ ਉਹ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ। ਇੰਨਾ ਹੀ ਨਹੀਂ, ਉਹ ਆਜ਼ਾਦ ਭਾਰਤ ਦੇ ਕਿਸੇ ਵੀ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਵੀ ਸਨ।

ਹੁਣ ਜ਼ਰਾ ਇਸ ਕਹਾਣੀ ਨੂੰ ਸ਼ੁਰੂ ਤੋਂ ਜੋੜ ਕੇ ਦੇਖੋ। ਇਕ ਅਜਿਹੀ ਕੁੜੀ ਜਿਸ ਨੇ ਆਪਣੇ ਨਾਲੋਂ ਲਗਭਗ 20 ਸਾਲ ਵੱਡੇ ਨੇਤਾ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਜਿਸ ਰਿਸ਼ਤੇ ‘ਤੇ ਪਰਿਵਾਰਾਂ ਨੇ ਸਵਾਲ ਉਠਾਏ। ਜਿਸ ‘ਤੇ ਗਾਂਧੀ ਜੀ ਨੇ ਵੀ ਸ਼ੁਰੂ ਵਿਚ ਇਤਰਾਜ਼ ਕੀਤਾ। ਅਤੇ ਉਹੀ ਔਰਤ ਅੱਗੇ ਚੱਲ ਕੇ ਦੇਸ਼ ਦੇ ਸਭ ਤੋਂ ਵੱਡੇ ਰਾਜਾਂ ਵਿੱਚੋਂ ਇਕ ਦੀ ਕਮਾਨ ਸੰਭਾਲਣ ਲੱਗੀ।

ਇਸੇ ਕਰਕੇ ਸੁਚੇਤਾ ਕ੍ਰਿਪਲਾਨੀ ਦੀ ਕਹਾਣੀ ਸਿਰਫ਼ ਇਕ ਰਾਜਨੀਤਿਕ ਉਪਲਬਧੀ ਦੀ ਕਹਾਣੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਦਰਜ ਇਕ ਅਜਿਹੀ ਮਹਿਲਾ ਦੀ ਕਹਾਣੀ ਹੈ, ਜਿਸ ਨੇ ਆਪਣੇ ਹੌਸਲੇ, ਦ੍ਰਿੜਤਾ ਅਤੇ ਕਾਬਲੀਅਤ ਨਾਲ ਨਵਾਂ ਇਤਿਹਾਸ ਰਚਿਆ।
ਸੁਚੇਤਾ ਦਾ ਮੁੱਖ ਮੰਤਰੀ ਬਣਨਾ ਵੀ ਆਸਾਨ ਨਹੀਂ ਸੀ
ਸੁਚੇਤਾ ਨੂੰ ਮੁੱਖ ਮੰਤਰੀ ਦੀ ਕੁਰਸੀ ਕਿਸੇ ਸਨਮਾਨ ਵਜੋਂ ਨਹੀਂ ਮਿਲੀ ਸੀ। ਇਸ ਦੇ ਪਿੱਛੇ ਲੰਬਾ ਰਾਜਨੀਤਿਕ ਸੰਘਰਸ਼ ਸੀ।

1963 ਵਿਚ ਉੱਤਰ ਪ੍ਰਦੇਸ਼ ਵਿਚ ਨੇਤ੍ਰਿਤਵ ਬਦਲਣ ਦੀ ਚਰਚਾ ਚੱਲ ਰਹੀ ਸੀ। ਕਾਂਗਰਸ ਨੂੰ ਆਪਣਾ ਨਵਾਂ ਨੇਤਾ ਚੁਣਨਾ ਸੀ। ਇਸ ਮੁਕਾਬਲੇ ਵਿਚ ਸੁਚੇਤਾ ਕ੍ਰਿਪਲਾਨੀ ਨੇ ਕਮਲਾਪਤੀ ਤ੍ਰਿਪਾਠੀ ਨੂੰ ਹਰਾਕੇ ਕਾਂਗਰਸ ਵਿਧਾਇਕ ਦਲ ਦੀ ਨੇਤ੍ਰੀ ਬਣਨ ਦਾ ਮਾਣ ਹਾਸਲ ਕੀਤਾ ਅਤੇ ਇਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀਆਂ।

Check Also

Canada ਦੇ ਬਰੈਂਪਟਨ ਸ਼ਹਿਰ ਦੇ ਵਾਸੀ 63 ਸਾਲਾ ਪੰਜਾਬੀ ਗੁਰਅਮ੍ਰਿਤ ਸਿੱਧੂ ਨੂੰ 20 ਸਾਲ ਕੈਦ ਦੀ ਸਜ਼ਾ

Guramrit Sidhu, 63, of Brampton, Ontario, was sentenced on July 9, 2026, to 240 months …