Breaking News

Madhubala – ਮਧੂਬਾਲਾ ਦੇ ਪਿਆਰ ‘ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ ਕਰਵਾ ਲਿਆ ਵਿਆਹ

Madhubala – ਮਧੂਬਾਲਾ ਦੇ ਪਿਆਰ ‘ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ ਕਰਵਾ ਲਿਆ ਵਿਆਹ

ਮਧੂਬਾਲਾ ਭਾਰਤੀ ਸਿਨੇਮਾ ਦੀਆਂ ਸਭ ਤੋਂ ਖੂਬਸੂਰਤ ਅਭਿਨੇਤਰੀਆਂ ਵਿਚੋਂ ਇਕ ਸੀ। ਉਸ ਦੀ ਖੂਬਸੂਰਤੀ ਦਾ ਪੂਰਾ ਦੇਸ਼ ਦੀਵਾਨਾ ਸੀ। ਮਧੂਬਾਲਾ ਦੇ ਚਾਹੁਣ ਵਾਲਿਆਂ ਦੀ ਸੂਚੀ ਵਿੱਚ ਮੁੰਬਈ ‘ਤੇ ਰਾਜ ਕਰਨ ਵਾਲੇ ਅੰਡਰਵਰਲਡ ਡੌਨ ਹਾਜੀ ਮਸਤਾਨ ਮਿਰਜ਼ਾ ਦਾ ਨਾਂ ਵੀ ਸ਼ਾਮਲ ਹੈ।

 

 

ਦੱਸਿਆ ਜਾਂਦਾ ਹੈ ਕਿ ਮਸਤਾਨ, ਮਧੁਬਾਲਾ ਨਾਲ ਇਕ ਪਾਸੜ ਪਿਆਰ ਵਿੱਚ ਸੀ ਅਤੇ ਉਹ ਮਧੂਬਾਲਾ ਦੇ ਹੁਸਨ ਦਾ ਇਸ ਕਦਰ ਦੀਵਾਨਾ ਸੀ ਕਿ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ।

 

 

 

 

 

ਇਸ ਤੋਂ ਪਹਿਲਾਂ ਕਿ ਉਹ ਮਧੁਬਾਲਾ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰ ਪਾਉਂਦਾ ਅਦਾਕਾਰਾ ਦਾ 1969 ਵਿਚ 36 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ।

 

 

ਇਸ ਤੋਂ ਬਾਅਦ ਹਾਜੀ ਮਸਤਾਨ ਦੀ ਜ਼ਿੰਦਗੀ ਵਿੱਚ ਅਦਾਕਾਰਾ ਸੋਨਾ (ਅਸਲੀ ਨਾਂ: ਸ਼ਾਹਜਹਾਂ ਬੇਗਮ) ਦੀ ਐਂਟਰੀ ਹੋਈ, ਜੋ ਕਿ ਹੂ-ਬ-ਹੂ ਮਧੂਬਾਲਾ ਵਰਗੀ ਦਿਸਦੀ ਸੀ।

 

 

 

 

 

 

 

 

 

 

ਦੋਹਾਂ ਦੇ ਚਿਹਰੇ ਵਿੱਚ ਇੰਨੀ ਸਮਾਨਤਾ ਸੀ ਕਿ ਫਿਲਮ ਇੰਡਸਟਰੀ ਦੇ ਲੋਕ ਵੀ ਉਸ ਨੂੰ ਦੇਖ ਕੇ ਧੋਖਾ ਖਾ ਜਾਂਦੇ ਸਨ ਕਿ ਸ਼ਾਇਦ ਮਧੂਬਾਲਾ ਵਾਪਸ ਆ ਗਈ ਹੈ।

 

 

 

ਕਿਹਾ ਜਾਂਦਾ ਹੈ ਕਿ ਹਾਜੀ ਮਸਤਾਨ ਨੇ ਸੋਨਾ ਨੂੰ ਆਪਣੇ ਪ੍ਰੋਡਕਸ਼ਨ ਹਾਊਸ ਦੀ ਇੱਕ ਫਿਲਮ ਦੇ ਸੈੱਟ ‘ਤੇ ਦੇਖਿਆ ਸੀ। ਸੋਨਾ ਨੂੰ ਪਹਿਲੀ ਨਜ਼ਰ ਵਿੱਚ ਦੇਖਦੇ ਹੀ ਹਾਜੀ ਮਸਤਾਨ ਉਸ ਦਾ ਦੀਵਾਨਾ ਹੋ ਗਿਆ ਅਤੇ ਉਸ ਦੇ ਮਨ ਵਿੱਚ ਇੱਕ ਵਾਰ ਫਿਰ ਮਧੂਬਾਲਾ ਨੂੰ ਪਾਉਣ ਦੀ ਉਮੀਦ ਜਾਗ ਪਈ। ਇਸ ਤਰ੍ਹਾਂ ਇੱਕ ਦਿਨ ਉਹ ਸੋਨਾ ਦੇ ਘਰ ਰਿਸ਼ਤਾ ਲੈ ਕੇ ਪਹੁੰਚ ਗਿਆ ਅਤੇ ਪਰਿਵਾਰ ਦੇ ਸਾਹਮਣੇ ਨਿਕਾਹ ਦਾ ਪ੍ਰਸਤਾਵ ਰੱਖ ਦਿੱਤਾ।

 

 

ਸੋਨਾ ਅਤੇ ਉਸ ਦੇ ਪਰਿਵਾਰ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਹਾਜੀ ਮਸਤਾਨ ਪਹਿਲਾਂ ਤੋਂ ਹੀ ਵਿਆਹਿਆ ਹੋਈ ਸੀ, ਪਰ ਸੋਨਾ ਦੇ ਰੂਪ ਵਿੱਚ ਮਧੂਬਾਲਾ ਦੀ ਝਲਕ ਵੇਖ ਕੇ ਉਸ ਨੇ ਦੂਜਾ ਵਿਆਹ ਕਰ ਲਿਆ।

 

Check Also

Salman Khan : ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ

Salman Khan Health: ਮੇਰੀ ਸਿਹਤ ਨਹੀਂ ਵਿਗੜੀ, ਮੈਂ ਬਿਲਕੁੱਲ ਠੀਕ-ਠਾਕ ਹਾਂ: ਸਲਮਾਨ ਖਾਨ Salman Khan …