Breaking News

Pastor Jashan Gill surrenders in court – ਭਗੌੜੇ ਪਾਸਟਰ ਜਸ਼ਨ ਗਿੱਲ ਨੇ ਕੀਤਾ ਸਰੰਡਰ

Pastor Jashan Gill, who has been accused of raping a 22-year-old woman, surrendered before a local court here on Wednesday, even as a police team had been dispatched to Jammu to arrest him.

Gill, a self-styled pastor, has been accused of raping his disciple in 2023 and was declared a proclaimed offender (PO) by the court.

ਭਗੌੜੇ ਪਾਸਟਰ ਜਸ਼ਨ ਗਿੱਲ ਨੇ ਕੀਤਾ ਸਰੰਡਰ, ਪੁਲਿਸ ਨੇ ਸਵੇਰੇ ਪਾਸਟਰ ਦੀ ਭੈਣ ‘ਤੇ ਕੀਤਾ ਸੀ ਐਕਸ਼ਨ,

ਬਹੁ-ਚਰਚਿਤ ਬਲਾਤਕਾਰ ਮਾਮਲੇ ਵਿਚ ਪਾਸਟਰ ਜਸ਼ਨ ਗਿੱਲ ਵੱਲੋਂ ਅੱਜ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਗਿਆ। ਦੱਸ ਦਈਏ ਕਿ ਜੁਲਾਈ 2023 ਦੇ ਮਾਮਲੇ ਵਿਚ ਬੀ. ਸੀ. ਏ. ਦੀ ਇੱਕ ਵਿਦਿਆਰਥਣ ਨਾਲ ਪਾਸਟਰ ਵੱਲੋਂ ਵਾਰ-ਵਾਰ ਜਬਰ-ਜ਼ਿਨਾਹ ਕੀਤਾ ਗਿਆ ਸੀ ਅਤੇ ਬਾਅਦ ਵਿਚ ਉਸ ਦਾ ਗਰਭਪਾਤ ਕਰਵਾਇਆ ਗਿਆ ਜਿਸ ਦੌਰਾਨ ਇਨਫੈਕਸ਼ਨ ਫੈਲਣ ਨਾਲ ਲੜਕੀ ਦੀ ਮੌਤ ਹੋ ਗਈ ਸੀ।

ਪੁਲਸ ਵੱਲੋਂ ਉਦੋਂ ਹੀ ਮਾਮਲਾ ਦਰਜ ਕੀਤਾ ਗਿਆ ਸੀ ਪਰ ਪਾਸਟਰ ਜਸ਼ਨ ਫਰਾਰ ਹੋ ਗਿਆ ਸੀ। ਹੁਣ ਜਦੋਂ ਮਾਮਲਾ ਫਿਰ ਤੋਂ ਉਛਲਿਆ ਤਾਂ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਾਸਟਰ ਦੇ ਭਰਾ ਨੂੰ ਅਤੇ ਉਸ ਦੀ ਭੈਣ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰਕੇ ਪਾਸਟਰ ਨੂੰ ਪਨਾਹ ਦੇਣ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ।

ਪੁਲਸ ਦੇ ਲਗਾਤਾਰ ਵੱਧ ਰਹੇ ਦਬਾਅ ਕਾਰਨ ਅੱਜ ਪਾਸਟਰ ਜਸ਼ਨ ਮਸੀਹ ਵੱਲੋਂ ਗੁਰਦਾਸਪੁਰ ਦੀ ਮਾਣਯੋਗ ਸੀ. ਜੇ. ਐੱਮ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਗਿਆ। ਜਿੱਥੇ ਮਾਣਯੋਗ ਅਦਾਲਤ ਵੱਲੋਂ ਦੀਨਾਨਗਰ ਪੁਲਸ ਨੂੰ ਉਸ ਦਾ ਪੰਜ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਅਤੇ ਪੰਜ ਦਿਨ ਬਾਅਦ ਮੁੜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Check Also

Dhirendra Shastri -ਪੰਜਾਬ ‘ਚ ਵੱਧ ਰਹੇ ਧਰਮ ਪਰਿਵਰਤਨ ‘ਤੇ ਬੋਲੇ ਧੀਰੇਂਦਰ ਸ਼ਾਸਤਰੀ

Dhirendra Shastri, known as the head of Bageshwar Dham, expressed concern over religious conversions in …